Welcome to Canadian Punjabi Post
Follow us on

11

July 2020
ਟੋਰਾਂਟੋ/ਜੀਟੀਏ

ਬਰੈਂਪਟਨ ਵਿੱਚ ਆਨਲਾਈਨ ਮਨਾਏ ਜਾਣਗੇ ਪ੍ਰਾਈਡ ਮੰਥ ਸਬੰਧੀ ਜਸ਼ਨ

June 30, 2020 07:01 AM

ਬਰੈਂਪਟਨ, 29 ਜੂਨ (ਪੋਸਟ ਬਿਊਰੋ) : ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਸਿਟੀ ਆਫ ਬਰੈਂਪਟਨ ਵੱਲੋਂ ਇਸ ਸਾਲ ਪ੍ਰਾਈਡ ਸਬੰਧੀ ਜਸ਼ਨ ਆਨਲਾਈਨ ਮਨਾਏ ਜਾ ਰਹੇ ਹਨ। ਸਿਟੀ ਵੱਲੋਂ ਬਰੈਂਪਟਨ ਵਿੱਚ ਐਲਜੀਬੀਟੀਕਿਊ ਕਮਿਊਨਿਟੀ ਦੇ ਪ੍ਰਾਈਡ ਮੰਥ ਦੌਰਾਨ 5 ਤੋਂ 11 ਜੁਲਾਈ ਤੱਕ ਪੀਲ ਵਿੱਚ ਪ੍ਰਾਈਡ ਵੀਕ ਮਨਾਉਣ ਲਈ ਆਨਲਾਈਨ ਹੱਬ ਤਿਆਰ ਕੀਤਾ ਗਿਆ ਹੈ।ਇਨ੍ਹਾਂ ਜਸ਼ਨਾਂ ਵਿੱਚ ਹਿੱਸਾ ਲੈਣ ਲਈ www.brampton.ca/pride ਉੱਤੇ ਜਾ ਸਕਦੇ ਹੋਂ।

5 ਜੁਲਾਈ ਨੂੰ ਪ੍ਰਾਈਡ ਇਨ ਦ ਸਕੁਏਅਰ-ਵਰਚੂਅਲ ਅਡੀਸ਼ਨ

5 ਜੁਲਾਈ ਨੂੰ ਸਕੁਏਅਰ ਵਿੱਚ ਵਰਚੂਅਲ ਅਡੀਸ਼ਨ ਰਾਹੀਂ ਬਰੈਂਪਟਨ ਦੀ ਤੀਜੀ ਸਾਲਾਨਾ ਪਰੇਡ ਦੇ ਜਸ਼ਨ ਮਨਾਏ ਜਾਣਗੇ। ਹਾਲਾਂਕਿ ਇਸ ਮੌਕੇ ਗਾਰਡਨ ਸਕੁਏਅਰ ਵਿੱਚ ਇੱਕਠ ਨਹੀਂ ਕੀਤਾ ਜਾ ਸਕੇਗਾ ਪਰ ਪ੍ਰਾਈਡ ਇਨ ਸਕੁਏਅਰ ਨਵੇਂ, ਸਿਰਜਣਾਤਮਕ ਢੰਗ ਨਾਲ ਗਾਰਡਨ ਸਕੁਏਅਰ ਬਰੈਂਪਟਨ ਦੇ ਫੇਸਬੁਕ ਤੇ ਇੰਸਟਾਗ੍ਰਾਮ ਚੈਨਲ ਉੱਤੇ ਜਾਰੀ ਰਹੇਗੀ।

ਸਾਰਾ ਦਿਨ ਆਨਲਾਈਨ ਮਨੋਰੰਜਨ ਜਾਰੀ ਰਹੇਗਾ

· ਦੁਪਹਿਰੇ 2 ਵਜੇ : ਫੇਅ ਐਂਡ ਫਲੱਫੀ ਨਾਲ ਸਟੋਰੀਟਾਈਮ-ਫੇਸਬੱੁਕ ੳੱੁਤੇ facebook.com/gardensquarebramptonਉੱਤੇ ਲਾਈਵ ਚੱਲੇਗਾ

· ਦੁਪਹਿਰੇ 3 ਵਜੇ : ਕੈਨਵਸ ਆਰਟਸ ਐਕਸ਼ਨ ਪ੍ਰੋਗਰਾਮ ਨਾਲ ਪ੍ਰਾਈਡ ਗਾਰਡਨ ਪਾਰਟੀ ਫੇਸਬੁੱਕ facebook.com/gardensquarebrampton  ਉੱਤੇ ਲਾਈਵ ਹੋਵੇਗੀ

· ਸ਼ਾਮੀਂ 6 ਵਜੇ : “ਆਈ” ਦਾ ਮਤਲਬ ਸ਼ਾਮਲ ਕਰਨਾ ਹੈ, ਕਟਰੀਨਾ ਗਿਬਸਨ ਨਾਲ @gardensquarebrampton ਉੱਤੇ ਇੰਸਟਾਗ੍ਰਾਮ ਲਾਈਵ ਐਕਟੀਵਿਟੀ ਵਿੱਚ ਹਿੱਸਾ ਲਿਆ ਜਾ ਸਕਦਾ ਹੈ।

· ਸ਼ਾਮੀਂ 7 ਵਜੇ : ਕ੍ਰਿਸ ਨਿੰਗ ਦੀ ਲਾਈਵ ਪਰਫਾਰਮੈਂਸ ਫੇਸਬੱੁਕ ਉੱਤੇ facebook.com/gardensquarebrampton ਉੱਤੇ ਲਾਈਵ ਵੇਖੀ ਜਾ ਸਕਦੀ ਹੈ।

· ਰਾਤੀਂ 8 ਵਜੇ : ਡੀਜੇ ਏਸ ਡਿਲਿੰਗਰ ਨਾਲ ਪ੍ਰਾਈਡ ਆਫਟਰ ਪਾਰਟੀ ਵਿੱਚ ਇੰਸਟਾਗ੍ਰਾਮ ੳੱੁਤੇ @gardensquarebrampton ਉੱਤੇ ਲਾਈਵ ਹਿੱਸਾ ਲਿਆ ਜਾ ਸਕਦਾ ਹੈ।

ਪ੍ਰਾਈਡ ਇਨ ਦ ਸਕੁਏਅਰ ਦੇ ਵਰਚੂਅਲ ਅਡੀਸ਼ਨ ਨੂੰ ਟੀਡੀ ਬੈਂਕ ਵੱਲੋਂ ਸਪਾਂਸਰ ਕੀਤਾ ਗਿਆ ਹੈ।

ਇਸ ਤੋਂ ਇਲਾਵਾ 8 ਜੁਲਾਈ ਨੂੰ ਕੌਮੇਡੀਅਨ ਤੇ ਲੇਖਕ ਬ੍ਰੈਂਡਨ ਐਸ਼ ਮੁਹੰਮਦ ਵੱਲੋਂ ਰਾਤੀਂ 7:00 ਵਜੇ @ਚੁਲਟੁਰੲਬਰਅਮਪਟੋਨ ਉੱਤੇ ਟਾਕ ਸ਼ੋਅ ਪੇਸ਼ ਕੀਤਾ ਜਾਵੇਗਾ। 9 ਜੁਲਾਈ ਨੂੰ ਦ ਰੋਜ਼ ਬਰੈਂਪਟਨ ਵੱਲੋਂ ਦਿਸ ਇਜ਼ ਬਰੈਂਪਟਨ: ਲਾਈਵ ਆਨਲਾਈਨ ਪ੍ਰਾਈਡ ਲਈ ਜ਼ਬਰਦਸਤ ਪੇਸ਼ਕਾਰੀ ਲੈ ਕੇ ਆਵੇਗੀ। ਇਸ ਲਈ ਸ਼ਾਮੀਂ 7:30 ਵਜੇ facebook.com/therosebrampton ਉੱਤੇ ਦ ਰੋਜ਼ ਦੇ ਫੇਸਬੱੁਕ ਪੇਜ ੳੱੁਤੇ ਜੁੜਨਾ ਹੋਵੇਗਾ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ