Welcome to Canadian Punjabi Post
Follow us on

15

June 2021
 
ਟੋਰਾਂਟੋ/ਜੀਟੀਏ

ਕੈਨੇਡੀਅਨ ਐਲੂਮੀਨੀਅਮ ਉੱਤੇ ਹੋਰ ਟੈਰਿਫ ਲਾ ਕੇ ਟਰੰਪ ਪ੍ਰਸ਼ਾਸਨ ਅਮਰੀਕੀ ਅਰਥਚਾਰੇ ਨੂੰ ਪਹੁੰਚਾਵੇਗਾ ਨੁਕਸਾਨ : ਟਰੂਡੋ

June 30, 2020 06:43 AM

ਓਟਵਾ, 29 ਜੂਨ (ਪੋਸਟ ਬਿਊਰੋ) : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਪ੍ਰਸ਼ਾਸਨ ਵੱਲੋਂ ਕੈਨੇਡਾ ਦੇ ਐਲੂਮੀਨੀਅਮ ਉੱਤੇ ਟੈਰਿਫ ਲਾਉਣ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਸਬੰਧੀ ਮਿਲ ਰਹੀਆਂ ਰਿਪੋਰਟਾਂ ਉੱਤੇ ਪ੍ਰਧਾਨ ਮੰਤਰੀ ਟਰੂਡੋ ਨੇ ਆਖਿਆ ਕਿ ਅਮਰੀਕਾ ਨੂੰ ਕੈਨੇਡੀਅਨ ਐਲੂਮੀਨੀਅਮ ਦੀ ਲੋੜ ਹੈ ਤੇ ਇਸ ਤਰ੍ਹਾਂ ਦੀਆਂ ਗੱਲਾਂ ਨਾਲ ਅਮਰੀਕਾ ਦੇ ਅਰਥਚਾਰੇ ਨੂੰ ਹੀ ਨੁਕਸਾਨ ਹੋਵੇਗਾ।

ਸੋਮਵਾਰ ਨੂੰ ਰਿਡਿਊ ਕਾਟੇਜ ਤੋਂ ਸੰਬੋਧਨ ਕਰਦਿਆਂ ਟਰੂਡੋ ਨੇ ਆਖਿਆ ਕਿ ਸਾਡੇ ਸੁਣਨ ਵਿੱਚ ਵੀ ਇਹ ਆਇਆ ਹੈ ਕਿ ਸ਼ਾਇਦ ਅਮਰੀਕਾ ਕੈਨੇਡੀਅਨ ਐਲੂਮੀਨੀਅਮ ਉੱਤੇ ਹੋਰ ਟੈਰਿਫ ਲਾਉਣ ਬਾਰੇ ਵਿਚਾਰ ਕਰ ਰਿਹਾ ਹੈ। ਟਰੂਡੋ ਨੇ ਆਖਿਆ ਕਿ ਅਸੀਂ ਤਾਂ ਇਹੋ ਆਖ ਸਕਦੇ ਹਾਂ ਕਿ ਅਮਰੀਕਾ ਨੂੰ ਕੈਨੇਡੀਅਨ ਐਲੂਮੀਨੀਅਮ ਦੀ ਲੋੜ ਹੈ ਕਿਉਂਕਿ ਘਰੇਲੂ ਉਤਪਦਾਨ ਸਬੰਧੀ ਆਪਣੀਆਂ ਲੋੜਾਂ ਪੂਰੀਆਂ ਕਰਨ ਜਿਨਾਂ ਐਲੂਮੀਨੀਅਮ ਅਮਰੀਕਾ ਪੈਦਾ ਨਹੀਂ ਕਰਦਾ। ਇਸ ਤੋਂ ਭਾਵ ਇਹ ਹੋਇਆ ਕਿ ਜੇ ਅਮਰੀਕਾ ਕੈਨੇਡੀਅਨ ਐਲੂਮੀਨੀਅਮ ਉੱਤੇ ਹੋਰ ਟੈਰਿਫ ਲਾਉਂਦਾ ਹੈ ਤਾਂ ਵੀ ਉਸ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਕੈਨੇਡੀਅਨ ਐਲੂਮੀਨੀਅਮ ਖਰੀਦਣਾ ਹੋਵੇਗਾ। ਇਸ ਨਾਲ ਆਖਿਰਕਾਰ ਅਮਰੀਕੀ ਖਪਤਕਾਰ ਦੀ ਜੇਬ੍ਹ ੳੱੁਤੇ ਹੀ ਬੋਝ ਵਧੇਗਾ।

ਟਰੂਡੋ ਨੇ ਆਖਿਆ ਕਿ ਇਸ ਨਾਲ ਅਮਰੀਕੀ ਅਰਥਚਾਰੇ ਨੂੰ ਹੀ ਨੁਕਸਾਨ ਪਹੁੰਚੇਗਾ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਸਾਡੇ ਅਰਥਚਾਰੇ ਇੱਕ ਦੂਜੇ ਨਾਲ ਕਿੰਨੇ ਜੁੜੇ ਹੋਏ ਹਨ। ਜੇ ਅਮਰੀਕੀ ਪ੍ਰਸ਼ਾਸਨ ਵੱਲੋਂ ਕੈਨੇਡੀਅਨ ਅਰਥਚਾਰੇ ਨੂੰ ਨੁਕਸਾਨ ਪਹੁੰਚਾਉਣ ਦੀ ਕੋਸਿ਼ਸ਼ ਕੀਤੀ ਜਾਵੇਗੀ ਤਾਂ ਅਮਰੀਕੀ ਅਰਥਚਾਰੇ ਨੂੰ ਵੀ ਨੁਕਸਾਨ ਸਹਿਣਾ ਹੋਵੇਗਾ।

ਸੋਮਵਾਰ ਵਾਲੀ ਪ੍ਰੱੈਸ ਕਾਨਫਰੰਸ ਵਿੱਚ ਟਰੂਡੋ ਨੇ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ਨੂੰ ਹੋਰ ਸਮਾਂ ਬੰਦ ਰੱਖਣ ਦੀ ਲੋੜ ਉੱਤੇ ਵੀ ਜੋ਼ਰ ਦਿੱਤਾ। ਉਨ੍ਹਾਂ ਆਖਿਆ ਕਿ ਸਰਕਾਰ ਸਰਹੱਦੀ ਹਾਲਾਤ ਉੱਤੇ ਨਜ਼ਰ ਰੱਖ ਰਹੀ ਹੈ। ਅਗਸਤ ਵਿੱਚ ਇਸ ਸਬੰਧ ਵਿੱਚ ਕੀ ਫੈਸਲਾ ਲਿਆ ਜਾਵੇਗਾ ਇਸ ਬਾਰੇ ਅਮਰੀਕੀ ਅਧਿਕਾਰੀਆਂ ਨਾਲ ਰਲ ਕੇ ਹੱਲ ਕੱਢਿਆ ਜਾਵੇਗਾ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਬੁੱਧਵਾਰ ਤੋਂ ਕਿਊਬਿਕ ਤੇ ਮੈਨੀਟੋਬਾ ਨਾਲ ਲੱਗਦੀ ਆਪਣੀ ਹੱਦ ਖੋਲ੍ਹਣ ਜਾ ਰਿਹਾ ਹੈ ਓਨਟਾਰੀਓ
ਲੰਡਨ ਦੇ ਮੁਸਲਿਮ ਪਰਿਵਾਰ ਉੱਤੇ ਹਮਲਾ ਕਰਨ ਵਾਲੇ ਵਿਅਕਤੀ ਉੱਤੇ ਲਾਏ ਗਏ ਅੱਤਵਾਦ ਸਬੰਧੀ ਚਾਰਜਿਜ਼
ਵੈਂਸ ਨਾਲ ਗੌਲਫ ਖੇਡਣ ਵਾਲੇ ਸੀਨੀਅਰ ਮਿਲਟਰੀ ਆਗੂਆਂ ਦੇ ਸਬੰਧ ਵਿੱਚ ਸੀਏਐਫ ਤੇ ਸੱਜਣ ਨੇ ਜਤਾਇਆ ਇਤਰਾਜ਼
ਪੂਲ ਵਿੱਚ ਡੁੱਬਣ ਕਾਰਨ ਛੇ ਸਾਲਾ ਬੱਚੀ ਦੀ ਹੋਈ ਮੌਤ
ਸੜਕ ਉੱਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਮਿਲੀ ਮਹਿਲਾ, ਪੁਲਿਸ ਵੱਲੋਂ ਜਾਂਚ ਜਾਰੀ
ਫਿੰਚ ਐਵਨਿਊ ਤੇ ਮਾਰਖਮ ਰੋਡ ਇਲਾਕੇ ਵਿੱਚ ਚੱਲੀ ਗੋਲੀ, 2 ਜ਼ਖ਼ਮੀ
ਓਨਟਾਰੀਓ ਦੇ ਬਹੁਤੇ ਹਿੱਸਿਆਂ ਵਿੱਚ ਪਾਬੰਦੀਆਂ ਵਿੱਚ ਦਿੱਤੀ ਗਈ ਢਿੱਲ
ਮੋਟਰਸਾਈਕਲ ਤੇ ਗੱਡੀ ਦੀ ਟੱਕਰ ਵਿੱਚ ਮੋਟਰਸਾਈਕਲਿਸਟ ਦੀ ਹੋਈ ਮੌਤ
ਦੋਹਰੇ ਗੋਲੀਕਾਂਡ ਵਿੱਚ ਇੱਕ ਵਿਅਕਤੀ ਦੀ ਮੌਤ, ਮਹਿਲਾ ਜ਼ਖ਼ਮੀ
ਮਿਲਟਨ ਵਿੱਚ ਗੋਲੀ ਚਲਾਉਣ ਵਾਲੇ ਹਥਿਆਰਬੰਦ ਮਸ਼ਕੂਕ ਦੀ ਭਾਲ ਕਰ ਰਹੀ ਹੈ ਪੁਲਿਸ