Welcome to Canadian Punjabi Post
Follow us on

11

July 2020
ਮਨੋਰੰਜਨ

ਰਿਤਿਕ ਨੇ ਦਿੱਤਾ ਸੀ ਕ੍ਰਿਸ਼ ਨਾਮ : ਸੰਜੇ ਮਾਸੂਮ

June 29, 2020 11:09 AM

ਫਿਲਮ ਨਿਰਮਾਣ ਵਿੱਚ ਉਸ ਦੇ ਸਿਰਲੇਖ ਤੋਂ ਲੈ ਕੇ ਕਹਾਣੀ, ਗੀਤਾਂ ਤੇ ਸ਼ੂਟਿੰਗ ਪਿੱਛੇ ਕਈ ਕਹਾਣੀਆਂ ਛੁਪੀਆਂ ਹੁੰਦੀਆਂ ਹਨ। ਹਿੰਦੀ ਸਿਨੇਮਾ ਦੀ ਸਭ ਤੋਂ ਵੱਡੀ ਫਰੈਂਚਾਈਜ਼ੀ ਫਿਲਮਾਂ ਵਿੱਚ ਸ਼ਾਮਲ ਰਿਤਿਕ ਰੋਸ਼ਨ ਦੀ ਫਿਲਮ ‘ਕ੍ਰਿਸ਼’ ਦਾ ਨਾਂਅ ਰੱਖਣ ਪਿੱਛੇ ਵੀ ਇੱਕ ਦਿਲਚਸਪ ਕਹਾਣੀ ਹੈ। ਇਸ ਫਿਲਮ ਨੂੰ ਰਿਲੀਜ਼ ਹੋਇਆਂ 14 ਸਾਲ ਹੋ ਗਏ ਹਨ।
ਇਸ ਮੌਕੇ ਫਿਲਮ ਦੇ ਡਾਇਲਾਗ ਲਿਖਣ ਵਾਲੇ ਸੰਜੇ ਮਾਸੂਮ ਨੇ ਦੱਸਿਆ, ਇਸ ਫਿਲਮ ਦਾ ਨਾਂਅ ਪਹਿਲਾਂ ਤੋਂ ਤੈਅ ਨਹੀਂ ਸੀ। ਜਦ ਰਿਤਿਕ ਨਾਲ ਫਿਲਮ ਦੀ ਪੂਰੀ ਟੀਮ ਬੈਠ ਕੇ ਸਕ੍ਰਿਪਟ ਪੜ੍ਹ ਰਹੀ ਸੀ ਤਾਂ ਸਰਕਸ ਦੇ ਸੀਨ ਵਿੱਚ ਰਿਤਿਕ ਰੁਕ ਗਏ। ਉਨ੍ਹਾਂ ਨੇ ਕਿਹਾ ਫਿਲਮ ਦਾ ਨਾਂਅ ਕ੍ਰਿਸ਼ ਹੋਵੇਗਾ। ਪਹਿਲੀ ਵਾਰ ਉਨ੍ਹਾਂ ਦੇ ਇਸ ਸੁਝਾਅ ਨਾਲ ਕੋਈ ਸਹਿਮਤ ਨਹੀਂ ਹੋਇਆ, ਪਰ ਜਦ ਰਿਤਿਕ ਨੇ ਪੂਰੇ ਸੀਨ 'ਤੇ ਐਕਟਿੰਗ ਕਰ ਕੇ ਦਿਖਾਇਆ ਕਿ ਜਦ ਬੱਚੀ ਉਨ੍ਹਾਂ ਨੂੰ ਨਾਂਅ ਪੁੱਛਦੀ ਹੈ ਤਾਂ ਆਪਣੇ ਕਿਰਦਾਰ ਦਾ ਨਾਂਅ ਕ੍ਰਿਸ਼ਨਾ ਲੈਂਦੇ ਹੋਏ ਉਹ ਰੁਕ ਜਾਂਦੇ ਹਨ। ਫਿਰ ਕ੍ਰਿਸ਼ ਉਨ੍ਹਾਂ ਦੇ ਮੂੰਹ 'ਚੋਂ ਨਿਕਲਦਾ ਹੈ। ਇਹ ਗੱਲ ਸਾਰੇ ਲੋਕਾਂ ਨੂੰ ਪਸੰਦ ਆਈ। ਇਸ ਤਰ੍ਹਾਂ ਰਿਤਿਕ ਦਾ ਸਲਾਹ 'ਤੇ ਫਿਲਮ ਦਾ ਨਾਂਅ ਕ੍ਰਿਸ਼ ਤੈਅ ਕੀਤਾ ਗਿਆ। ਦੇਸ਼ ਦੀ ਪਹਿਲੀ ਸੁਪਰਹੀਰੋ ਫਿਲਮ ‘ਕ੍ਰਿਸ਼’ ਦਾ ਹਿੱਸਾ ਹੋਣ ਦਾ ਅਨੁਭਵ ਆਪਣੇ ਆਪ ਵਿੱਚ ਅਲੱਗ ਹੈ। ਮਨਾਲੀ ਵਿੱਚ ਸ਼ੂਟਿੰਗ ਦੇ ਸਮੇਂ ਥਾਈਲੈਂਡ ਦੇ ਐਕਸ਼ਨ ਡਾਇਰੈਕਟਰ ਦੇ ਨਾਲ ਰਿਤਿਕ ਦਾ ਇੱਕ ਦਰੱਖਤ ਤੋਂ ਦੂਸਰੇ ਦਰੱਖਤ 'ਤੇ ਜਾਣਾ ਅੱਜ ਵੀ ਉਨ੍ਹਾਂ ਦੀਆਂ ਸਭ ਤੋਂ ਖੂਬਸੂਰਤ ਯਾਦਾਂ ਵਿੱਚੋਂ ਇੱਕ ਹੈ।
ਦੱਸਣਾ ਬਣਦਾ ਹੈ ਕਿ ਰਿਤਿਕ ਅਤੇ ਉਸ ਦੇ ਪਿਤਾ ‘ਕ੍ਰਿਸ਼’ ਫਰੈਂਚਾਈਜ਼ੀ ਦੀ ਅਗਲੀ ਫਿਲਮ ‘ਕ੍ਰਿਸ਼ 4’ ਦੀ ਤਿਆਰੀ ਕਰ ਰਹੇ ਹਨ। ਫਿਲਹਾਲ ਇਸ ਦੇ ਬਾਰੇ ਕੋਈ ਰਸਮੀ ਐਲਾਨ ਨਹੀਂ ਹੋਇਆ ਹੈ।

Have something to say? Post your comment