ਕਈ ਵਾਰ ਅਭਿਨੇਤਾ, ਨਿਰਦੇਸ਼ਕ ਆਪਣੀ ਜ਼ਿੰਦਗੀ ਦੇ ਅਨੁਭਵਾਂ ਨੂੰ ਫਿਲਮਾਂ ਵਿੱਚ ਪਾਉਣ ਦੀ ਕੋਸ਼ਿਸ ਕਰਦੇ ਹਨ। ਅਨੁਰਾਗ ਕਸ਼ਯਪ ਦੇ ਨਿਰੇਦਸ਼ਨ ਵਿੱਚ ਬਣੀ ਫਿਲਮ ‘ਗੈਂਗਸ ਆਫ ਵਾਸੇਪੁਰ’ ਦੀ ਰਿਲੀਜ਼ ਨੂੰ ਅੱਠ ਸਾਲ ਹੋ ਗਏ ਹਨ। ਇਸ ਫਿਲਮ ਵਿੱਚ ਹੁਮਾ ਕੁਰੈਸ਼ੀ ਨੇ ਆਪਣਾ ਫਿਲਮੀ ਕਰੀਅਰ ਸ਼ੁਰੂ ਕੀਤੀ ਤਾਂ ਉਥੇ ਰਿਚਾ ਚੱਢਾ ਨੂੰ ਪਛਾਣ ਮਿਲੀ ਸੀ। ਫਿਲਮ ਨਾਲ ਜੁੜੀਆਂ ਯਾਦਾਂ ਸਾਂਝਾ ਕਰਦੇ ਹੋਏ ਹੁਮਾ ਦੱਸਦੀ ਹੈ ਕਿ ਮੁੰਬਈ ਆਉਣ 'ਤੇ ਉਨ੍ਹਾਂ ਐਡ ਫਿਲਮਾਂ ਵਿੱਚ ਆਪਣੇ ਸਫਰ ਸ਼ੁਰੂ ਕੀਤਾ ਸੀ। ਆਮਿਰ ਖਾਨ ਨਾਲ ਐਡ ਕੀਤੀ ਸੀ। ਉਥੇ ਅਨੁਰਾਗ ਕਸ਼ਯਪ ਨਾਲ ਮੁਲਾਕਾਤ ਹੋਈ ਸੀ। ਉਨ੍ਹਾਂ ਨੇ ਇਸ ਫਿਲਮ ਦਾ ਆਫਰ ਦਿੱਤਾ। ਮੈਂ ਉਨ੍ਹਾਂ ਨੂੰ ਕਿਹਾ ਕਿ ਇੰਨੀ ਜਲਦੀ ਕਿਸੇ ਨੂੰ ਫਿਲਮ ਕਿੱਥੇ ਮਿਲ ਜਾਂਦੀ ਹੈ, ਸੰਘਰਸ਼ ਕਰਨਾ ਪੈਂਦਾ ਹੈ, ਪਰ ਉਨ੍ਹਾਂ ਨੇ ਫਿਲਮ ਵਿੱਚ ਮੌਕਾ ਦਿੱਤਾ।
ਮੇਰਾ ਤੇ ਨਵਾਜੂਦੀਨ ਸਿੱਦੀਕੀ ਦਾ ਜੋ ਸੀਨ ਸੀ, ਜਿਸ ਵਿੱਚ ਮੈਂ ਉਨ੍ਹਾਂ ਨੂੰ ਕਹਿੰਦੀ ਹਾਂ ਕਿ ਲੜਕੀ ਦਾ ਹੱਥ ਫੜਨ ਤੋਂ ਪਹਿਲਾਂ ਪਰਮਿਸ਼ਨ ਮੰਗਣੀ ਚਾਹੀਦੀ ਹੈ, ਉਹ ਸੀਨ ਨਵਾਜ਼ ਦੀ ਜ਼ਿੰਦਗੀ ਤੋਂ ਪ੍ਰੇਰਿਤ ਸੀ। ਨਵਾਜ਼ ਨੂੰ ਇੱਕ ਲੜਕੀ ਨੇ ਇਹ ਗੱਲ ਕਹੀ ਸੀ, ਜਿਸ ਦੇ ਬਾਅਦ ਨਵਾਜ਼ ਰੋ ਪਏ ਸਨ। ਰਿਚਾ ਦੱਸਦੀ ਹੈ ਕਿ ਜਦ ਇਹ ਫਿਲਮ ਬਣਨੀ ਸ਼ੁਰੂ ਹੋਈ, ਤਦ ਮੈਨੂੰ ਪਤਾ ਸੀ ਕਿ ਫਿਲਮ ਕੁਝ ਖਾਸ ਬਣਨ ਵਾਲੀ ਹੈ। ਅਨੁਰਾਗ ਕਸ਼ਯਪ ਕਦੇ ਆਪਣੀਆਂ ਫਿਲਮਾਂ ਦਾ ਬਜਟ ਨਹੀਂ ਦੱਸਦੇ ਹਨ। ਇਸ ਫਿਲਮ ਦਾ ਬਜਟ ਕੀ ਸੀ ਇਹ ਪਤਾ ਨਹੀਂ ਲੱਗ ਸਕਿਆ ਸੀ।