Welcome to Canadian Punjabi Post
Follow us on

02

July 2025
 
ਮਨੋਰੰਜਨ

ਪੂਰੀ ਹੋ ਚੁੱਕੀ ਹੈ ‘ਰੂਹੀ ਅਫਜਾਨਾ’ ਦੀ ਸ਼ੂਟਿੰਗ : ਵਰੁਣ ਸ਼ਰਮਾ

June 29, 2020 11:08 AM

ਲਾਕਡਾਊਨ ਦੌਰਾਨ ਥੀਏਟਰਾਂ ਦੇ ਬੰਦ ਹੋਣ ਨਾਲ ਦਰਸ਼ਕਾਂ ਦਾ ਰੁਝਾਨ ਡਿਜੀਟਲ ਪਲੇਟਫਾਰਮ ਵੱਲ ਵਧਿਆ ਹੈ। ਥੀਏਟਰ ਖੁੱਲ੍ਹਣ ਬੇਯਕੀਨੀ ਨੂੰ ਦੇਖ ਕੇ ਕੁਝ ਨਿਰਮਾਤਾ ਆਪਣੀਆਂ ਫਿਲਮਾਂ ਸਿੱਧੇ ਡਿਜੀਟਲ ਪਲੇਟਫਾਰਮ 'ਤੇ ਰਿਲੀਜ਼ ਕਰ ਰਹੇ ਹਨ। ‘ਛਿਛੋਰੇ’ ਅਤੇ ‘ਫੁਕਰੇ’ ਆਦਿ ਫਿਲਮਾਂ ਵਿੱਚ ਆਪਣੀ ਕਾਮੇਡੀ ਨਾਲ ਸਾਰਿਆਂ ਨੂੰ ਹਸਾਉਣ ਵਾਲੇ ਵਰੁਣ ਸ਼ਰਮਾ ਦਾ ਮੰਨਣਾ ਹੈ ਕਿ ਦਰਸ਼ਕਾਂ ਦੀ ਦਿਲਚਸਪੀ ਵਿੱਚ ਇਹ ਬਦਲਾਅ ਸਥਾਈ ਨਹੀਂ। ਆਪਣੀ ਮਾਂ ਦੀ ਮਿਸਾਲ ਦਿੰਦੇ ਹੋਏ ਉਹ ਕਹਿੰਦੇ ਹਨ ਕਿ ਉਹ ਖੁਦ ਡਿਜੀਟਲ ਕੰਟੈਂਟ ਅਤੇ ਨਿਰਧਾਰਤ ਸਮੇਂ 'ਤੇ ਆਉਣ ਵਾਲੇ ਟੀ ਵੀ ਸੀਰੀਅਲ ਦੇਖਣਾ ਪਸੰਦ ਕਰਦੀ ਹੈ। ਅੱਜਕੱਲ੍ਹ ਟੀ ਵੀ 'ਤੇ ਉਨ੍ਹਾਂ ਦੀ ਮਾਂ ਦੇ ਪਸੰਦ ਵਾਲੇ ਪ੍ਰੋਗਰਾਮ ਨਹੀਂ ਆ ਰਹੇ, ਫਿਰ ਵੀ ਉਹ ਟੀ ਵੀ ਦੇਖਦੀ ਹੈ। ਉਨ੍ਹਾਂ ਵਾਂਗ ਟੀ ਵੀ ਦੇ ਰੋਜ਼ਾਨਾ ਵਾਲੇ ਦਰਸ਼ਕਾਂ ਦੀ ਦਿਲਚਸਪੀ ਟੀ ਵੀ ਵਿੱਚ ਬਣੀ ਰਹੇਗੀ। ਟੀ ਵੀ ਛੱਡ ਕੇ ਡਿਜੀਟਲ ਦਾ ਰੁਖ਼ ਕਰਨ ਵਾਲੇ ਕੁਝ ਲੋਕਾਂ ਦੀਆਂ ਆਦਤਾਂ ਵਿੱਚ ਬਦਲਾਅ ਸੰਭਵ ਹੈ। ਜਿਨ੍ਹਾਂ ਲੋਕਾਂ ਨੂੰ ਥੀਏਟਰ ਵਿੱਚ ਫਿਲਮਾਂ ਦੇਖਣਾ ਪਸੰਦ ਹੈ, ਮਾਹੌਲ ਸਹੀ ਹੋਣ ਦੇ ਬਾਅਦ ਉਹ ਥੀਏਟਰ ਵਿੱਚ ਹੀ ਫਿਲਮਾਂ ਦਾ ਆਨੰਦ ਲੈਣਾ ਚਾਹੁਣਗੇ।
ਆਪਣੀ ਅਗਲੀ ਹਾਰਰ ਕਾਮੇਡੀ ਫਿਲਮ ‘ਰੂਹੀ ਅਫਜਾਨਾ' ਦੇ ਬਾਰੇ ਵਰੁਣ ਦੱਸਦੇ ਹਨ ਕਿ ਇਸ ਦੀ ਸ਼ੂਟਿੰਗ ਹੋ ਚੁੱਕੀ ਹੈ, ਫਿਲਹਾਲ ਇਸ ਦਾ ਪੋਸਟ ਪ੍ਰੋਡਕਸ਼ਨ ਕੰਮ ਚੱਲ ਰਿਹਾ ਹੈ। ਇਸ ਦੌਰਾਨ ਆਈ ਆਫਤ ਕਾਰਨ ਇਸ ਫਿਲਮ ਦੀ ਰਿਲੀਜ਼ ਡੇਟ ਬਦਲਣਾ ਸੁਭਾਵਕ ਹੈ। ਫਿਲਮ ਨੂੰ ਡਿਜੀਟਲ ਪਲੇਟਫਾਰਮ 'ਤੇ ਰਿਲੀਜ਼ ਕਰਨ ਬਾਰੇ ਫਿਲਹਾਲ ਉਨ੍ਹਾਂ ਦੀ ਨਿਰਮਾਤਾਵਾਂ ਨਾਲ ਕੋਈ ਗੱਲਬਾਤ ਨਹੀਂ ਹੋਈ। ਇਸ ਦੇ ਇਲਾਵਾ ਉਹ ਕੁਝ ਹੋਰ ਪ੍ਰੋਜੈਕਟਾਂ 'ਤੇ ਵੀ ਕੰਮ ਕਰ ਰਹੇ ਹਨ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਦਿਲਜੀਤ ਨੇ ਹੋ ਰਹੀ ਆਲੋਚਨਾ ਵਿਚਕਾਰ ਕਿਹਾ: ਪੰਜਾਬ ਨੇ ਬਹੁਤ ਕੁਝ ਸਿਹਾ, ਫਿਰ ਵੀ ਪ੍ਰਤੀਭਾਸ਼ਾਲੀ ਲੋਕਾਂ ਨੂੰ ਜਨਮ ਦਿੱਤਾ, ਧੰਨ ਹੈ ਪੰਜਾਬ ਸਾਬਕਾ ਮਚਮਿਊਜਿ਼ਕ ਹੋਸਟ ਅਤੇ ਪ੍ਰਸਟ ਬਲੈਕ ਮਿਸ ਕੈਨੇਡਾ ਜੂਲੀਅਟ ਪਾਵੇਲ ਦਾ 54 ਸਾਲ ਦੀ ਉਮਰ `ਚ ਦਿਹਾਂਤ ਜ਼ੀ5 ਨੇ ਦਿਲਜੀਤ ਦੋਸਾਂਝ ਦੀ ਫਿ਼ਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਕੀਤਾ ਰਿਲੀਜ਼ ਆਮਿਰ ਖਾਨ ਦੀ ਨਵੀਂ ਫਿਲਮ 'ਸਿਤਾਰੇ ਜ਼ਮੀਨ ਪਰ' ਦਾ ਟ੍ਰੇਲਰ ਹੋਇਆ ਰਿਲੀਜ਼, 20 ਜੂਨ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼ ਆਪ੍ਰੇਸ਼ਨ ਸਿੰਦੂਰ 'ਤੇ ਫਿਲਮ ਬਣਾਉਣ ਲਈ ਮੱਚੀ ਹੋੜ, ਟਾਈਟਲ ਲਈ 50 ਤੋਂ ਵੱਧ ਨਿਰਮਾਤਾਵਾਂ ਨੇ ਦਿੱਤੀ ਅਰਜ਼ੀ ਭਾਰਤ-ਪਾਕਿਸਤਾਨ ਤਣਾਅ ਕਾਰਨ ਰਾਜਕੁਮਾਰ ਰਾਓ ਦੀ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਹੋਵੇਗੀ ਰਿਲੀਜ਼, ਹੁਣ ਹੋਵੇਗੀ ਓਟੀਟੀ `ਤੇ ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!!