Welcome to Canadian Punjabi Post
Follow us on

11

July 2020
ਪੰਜਾਬ

ਸਾਬਕਾ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਛੁੱਟੀ `ਤੇ ਗਏ

June 27, 2020 10:34 PM

ਚੰਡੀਗੜ੍ਹ, 27 ਜੂਨ (ਪੋਸਟ ਬਿਊਰੋ):ਪੰਜਾਬ ਦੇ ਮੁੱਖ ਸਕੱਤਰ ਅਹੁਦੇ ਤੋਂ ਬਦਲੇ ਜਾਣ ਦੇ ਇੱਕ ਦਿਨ ਬਾਅਦ ਹੀ ਆਈਏਐਸ ਅਧਿਕਾਰੀ ਕਰਨ ਅਵਤਾਰ ਸਿੰਘ ਦੇ ਛੁੱਟੀ ਤੇ ਚੱਲੇ ਜਾਣ ਦੀਆਂ ਖ਼ਬਰ ਆ ਰਹੀਆਂ ਹਨ। ਤੁਹਾਨੂੰ ਦਸ ਦੇਈਏ ਕਿ ਬੀਤੇ ਦਿਨ ਕਰਨ ਅਵਤਾਰ ਸਿੰਘ ਦੀ ਥਾਂ ਵਿੰਨੀ ਮਹਾਜਨ ਨੂੰ ਮੁੱਖ ਸਕੱਤਰ ਲਾਇਆ ਗਿਆ ਸੀ। ਉਨ੍ਹਾਂ ਨੂੰ ਮੁੱਖ ਸਕੱਤਰ ਦੇ ਅਹੁਦੇ ਤੋਂ ਮੁਕਤ ਕਰ ਕੇ ਪ੍ਰਸਾਸ਼ਨੀ ਸੁਧਾਰ ਵਿਭਾਗ ਦਾ ਸਪੈਸ਼ਲ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਸੀ ਪਰ ਅਹੁਦਾ ਸੰਭਾਲਣ ਦੀ ਥਾਂ ਉਹ ਛੁੱਟੀ `ਤੇ ਚਲੇ ਗਏ ਹਨ। ਕਰਨ ਅਵਤਾਰ ਸਿੰਘ ਦਾ ਹਾਲ ਹੀ ਵਿਚ ਪੰਜਾਬ ਦੇ ਮੰਤਰੀਆਂ ਨਾਲ ਵਿਵਾਦ ਹੋ ਗਿਆ ਸੀ। ਮੰਤਰੀ ਮੰਡਲ ਦੀ ਬੈਠਕ ਵਿਚ ਤਨਾਤਨੀ ਦੇ ਬਾਅਦ ਤੋਂ ਹੀ ਉਨ੍ਹਾਂ ਦੀ ਕੁਰਸੀ `ਤੇ ਤਲਵਾਰ ਲਟਕ ਰਹੀ ਸੀ। ਹਾਲਾਂਕਿ ਮੁੱਖ ਮੰਤਰੀ ਨੇ ਮੰਤਰੀਆਂ ਨਾਲ ਬੈਠਕ ਕਰ ਕੇ ਇਸ ਮਾਮਲੇ ਨੂੰ ਸੁਲਝਾ ਦਿੱਤਾ ਸੀ ਪਰ ਵਿਵਾਦ ਸੁਲਝਾਉਣ ਦੇ ਕੁੱਝ ਦਿਨਾਂ ਬਾਅਦ ਹੀ ਸਰਕਾਰ ਨੇ ਅਚਾਨਕ ਉਨ੍ਹਾਂ ਨੂੰ ਮੁੱਖ ਸਕੱਤਰ ਦੀ ਕੁਰਸੀ ਤੋਂ ਹਟਾ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਹੁਣ ਪੰਜਾਬ ਦੇ ਦੋਵਾਂ ਵੱਡੇ ਅਹੁਦਿਆਂ 'ਤੇ ਪਤੀ ਤੇ ਪਤਨੀ ਦੀ ਨਿਯੁਕਤੀ ਕਰ ਦਿੱਤੀ ਹੈ।ਪੰਜਾਬ ਦੇ ਮੁਖ ਸਕੱਤਰ ਅਹੁਦੇ ਤੇ ਨਿਯੁਕਤ ਵਿੰਨੀ ਮਹਾਜਨ ਪੰਜਾਬ ਦੀ ਡੀਜੀਪੀ ਦਿਨਕਰ ਗੁਪਤਾ ਦੀ ਪਤਨੀ ਹੈ। 

 

Have something to say? Post your comment
ਹੋਰ ਪੰਜਾਬ ਖ਼ਬਰਾਂ
ਕਾਰ ਅਤੇ ਤੇਲ ਟੈਂਕਰ ਦੀ ਟੱਕਰ ਵਿੱਚ ਪੰਜ ਨੌਜਵਾਨਾਂ ਦੀ ਮੌਤ
ਵਿਕਾਸ ਦੁਬੇ ਕਾਂਡ ਵਿੱਚ ਯੂ ਪੀ ਪੁਲਸ ਵੱਲੋਂ 33 ਅਪਰਾਧੀਆਂ ਦੀ ਲਿਸਟ ਜਾਰੀ
ਮਾਨਸਾ ਦਾ ਐਸ ਐਮ ਓ ਰਿਸ਼ਵਤ ਲੈਂਦਾ ਗ਼੍ਰਿਫ਼ਤਾਰ
ਸਰਕਾਰੀ ਸੇਵਾ ਕੇਂਦਰਾਂ ਦੇ ਕੰਪਿਊਟਰਾਂ ਨੇ 13 ਹਜ਼ਾਰ ਲਰਨਿੰਗ ਲਾਇਸੈਂਸ ਦੀ ਥਾਂ 3.69 ਲੱਖ ਦਿਖਾ ਦਿੱਤੇ
ਬੇਅਦਬੀ ਕਾਂਡ : ਸੀ ਬੀ ਆਈ ਮਗਰੋਂ ਰਾਮ ਰਹੀਮ ਦੇ ਚੇਲੇ ਵੀ ਅਦਾਲਤ ਜਾ ਪੁੱਜੇ
ਪ੍ਰੋਫੈਸ਼ਨਲ ਸਲਾਹਕਾਰ ਦੀ ਗੈਰ ਕਾਨੂੰਨੀ ਨਿਯੁਕਤੀ ਲਈ ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਖਿਲਾਫ ਫੌਜਦਾਰੀ ਕੇਸ ਦਰਜ ਹੋਵੇ ਤੇ ਮਾਮਲੇ ਦੀ ਜਾਂਚ ਹੋਵੇ : ਅਕਾਲੀ ਦਲ
ਪ੍ਰੀਖਿਆਵਾਂ ਲੈਣ ਦੇ ਫ਼ੈਸਲੇ ਵਿਰੁੱਧ ‘ਆਪ’ ਦੇ ਵਿਦਿਆਰਥੀ ਵਿੰਗ ਵਲੋਂ ਚੰਡੀਗੜ੍ਹ 'ਚ ਰੋਸ ਪ੍ਰਦਰਸ਼ਨ
ਹੁਣ ਵਿਦੇਸ਼ ਜਾਣ ਦੀਆਂ ਇਛੁੱਕ ਨਰਸਾਂ ਕਰ ਸਕਣਗੀਆਂ ਵੈਰੀਫਿਕੇਸ਼ਨ ਲਈ ਆਨਲਾਈਨ ਅਪਲਾਈ, ਸੋਨੀ ਵਲੋਂ ਵੈਬਸਾਈਟ ਲਾਂਚ
ਕੋਰੋਨਾ ਵਾਇਰਸ ਦੀ ਮਾਰ ਪੰਜਾਬ ਵਿੱਚ ਹੋਰ ਵਧਣ ਲੱਗੀ
ਕੋਰੋਨਾ ਦੇ ਵੱਡੇ ਪੱਧਰ ਦੇ ਇਲਾਜ ਵਾਸਤੇ ਪੰਜਾਬ ਵਿੱਚ ਪਲਾਜ਼ਮਾ ਬੈਂਕ ਬਣਾਉਣ ਦੀ ਮਨਜ਼ੂਰੀ