Welcome to Canadian Punjabi Post
Follow us on

11

July 2020
ਕੈਨੇਡਾ

ਵਿਦੇਸ਼ ਜਾਣ ਦਾ ਸੁਪਨਾ ਪੂਰਾ ਨਹੀਂ ਹੋਇਆ ਤਾਂ ਲੜਕੀ ਨੇ ਸੁਸਾਈਡ ਕਰ ਲਿਆ

June 27, 2020 10:20 PM

ਜਲੰਧਰ, 27 ਜੂਨ (ਪੋਸਟ ਬਿਊਰੋ)- ਲੰਮਾ ਪਿੰਡ ਰਹਿੰਦੀ ਇੱਕ 19 ਸਾਲ ਦੀ ਲੜਕੀ ਨੇ ਫਾਹਾ ਲੈ ਕੇ ਜਾਨ ਦੇ ਦਿੱਤੀ ਹੈ। ਪੁਲਸ ਦੇ ਮੁਤਾਬਕ ਲੜਕੀ ਵਿਦੇਸ਼ ਨਾ ਜਾਣ ਕਾਰਨ ਡਿਪ੍ਰੈਸ਼ਨ ਵਿੱਚ ਸੀ।
ਐਸ ਐਚ ਓ ਸੁਲੱਖਣ ਸਿੰਘ ਨੇ ਦੱਸਿਆ ਕਿ ਲੜਕੀ ਦੀ ਪਛਾਣ ਰਿਆ ਦੇ ਰੂਪ ਵਿੱਚ ਹੋਈ ਹੈ, ਜੋ 12ਵੀਂ ਕਲਾਸ ਵਿੱਚ ਪੜ੍ਹਦੀ ਸੀ। ਉਸ ਦੇ ਪਿਤਾ ਪ੍ਰੇਮ ਮਸੀਹ ਨੇ ਪੁਲਸ ਨੂੰ ਦੱਸਿਆ ਕਿ ਬੇਟੀ ਘਰ ਦੀ ਪਹਿਲੀ ਮੰਜ਼ਿਲ ਵਿੱਚ ਬਣੇ ਕਮਰੇ ਵਿੱਚ ਸੌਂਦੀ ਸੀ।ਕੱਲ੍ਹ ਰਾਤ ਉਹ ਆਪਣੇ ਕਮਰੇ ਵਿੱਚ ਖਾਣਾ ਖਾਣ ਪਿੱਛੋਂ ਗਈ ਅਤੇ ਸਵੇਰੇ ਜਦੋਂ ਉਸਦੀ ਮਾਂ ਨੇ ਉਠਾਉਣ ਲਈ ਆਵਾਜ਼ਾਂ ਮਾਰੀਆਂ ਤਾਂ ਕੋਈ ਜਵਾਬ ਨਾ ਆਉਣ 'ਤੇ ਉਸ ਦੇ ਕਮਰੇ ਵਿੱਚ ਜਾ ਕੇ ਦੇਖਿਆ। ਓਥੇ ਉਸ ਦੀ ਲਾਸ਼ ਪੰਖੇ ਨਾਲ ਲਟਕ ਰਹੀ ਹੈ। ਉਸ ਨੂੰ ਉਤਰਾਨ ਦੇ ਬਾਅਦ ਹਸਪਤਾਲ ਲੈ ਜਾਇਆ ਗਿਆ। ਥਾਣਾ ਰਾਮਾਮੰਡੀ ਪੁਲਸ ਨੇ ਪਿਤਾ ਪ੍ਰੇਮ ਮਸੀਹ ਦੇ ਬਿਆਨਾਂ ਧਾਰਾ 174 ਦੇ ਤਹਿਤ ਕਾਰਵਾਈ ਕਰ ਦਿੱਤੀ ਹੈ।

Have something to say? Post your comment
ਹੋਰ ਕੈਨੇਡਾ ਖ਼ਬਰਾਂ
ਲਾਂਗ ਟਰਮ ਕੇਅਰ ਹੋਮਜ਼ ਵਿੱਚ ਏਅਰਕੰਡੀਸ਼ਨਿੰਗ ਯਕੀਨੀ ਬਣਾਉਣ ਦਾ ਫੋਰਡ ਨੇ ਕੀਤਾ ਵਾਅਦਾ
ਕੈਨੇਡਾ ਸਟੂਡੈਂਟ ਸਰਵਿਸਿਜ਼ ਗ੍ਰਾਂਟ ਉੱਤੇ ਟੇਕ ਲਾਈ ਬੈਠੇ ਵਿਦਿਆਰਥੀਆਂ ਦੀਆਂ ਟੁੱਟ ਰਾਹੀਆਂ ਹਨ ਆਸਾਂ
ਦੋ ਕਾਰਾਂ ਆਪਸ ਵਿੱਚ ਟਕਰਾਈਆਂ, 1 ਜ਼ਖ਼ਮੀ
ਪਾਰਕਿੰਗ ਲੌਟ ਦੇ ਬੈਰੀਅਰ ਨਾਲ ਟਕਰਾ ਕੇ ਕਾਰ ਹੇਠਾਂ ਡਿੱਗੀ, 2 ਹਲਾਕ
ਵੁਈ ਚੈਰਿਟੀ ਦੇ ਈਵੈਂਟਸ ਉੱਤੇ ਬੋਲਣ ਬਦਲੇ ਟਰੂਡੋ ਦੀ ਮਾਂ, ਭਰਾ ਤੇ ਪਤਨੀ ਨੂੰ ਮਿਲਦੇ ਰਹੇ ਹਨ ਹਜ਼ਾਰਾਂ ਡਾਲਰ
ਕਾਰ ਹਾਦਸੇ ਤੋਂ ਬਾਅਦ ਪਿਤਾ ਸਮੇਤ ਦੋ ਬੱਚੀਆਂ ਲਾਪਤਾ, ਐਂਬਰ ਐਲਰਟ ਜਾਰੀ
ਫਰੰਟਲਾਈਨ ਵਾਰੀਅਰਜ ਦਾ ਸੁਕਰੀਆ ਅਦਾ ਕਰਨ ਲਈ ਓਐਸਜੀਸੀ ਨੇ ਸੁਰੂ ਕੀਤੀ ਮੁਹਿੰਮ
ਟੋਰਾਂਟੋ ਤੋਂ ਬਾਅਦ ਮਿਸੀਸਾਗਾ ਤੇ ਬਰੈਂਪਟਨ ਵਿੱਚ ਵੀ ਇੰਡੋਰ ਜਨਤਕ ਥਾਂਵਾਂ ਉੱਤੇ ਮਾਸਕਸ ਕੀਤੇ ਜਾਣਗੇ ਲਾਜ਼ਮੀ
ਭਖਵੇਂ ਮੱੁਦਿਆਂ ਦੀ ਥਾਂ ਮਾਸਕ ਨਾ ਪਾਉਣ ਦੇ ਮਾਮਲੇ ਵਿੱਚ ਪੱੁਛੇ ਸਵਾਲ ਉੱਤੇ ਸ਼ੀਅਰ ਨੇ ਕੀਤਾ ਕਿੰਤੂ
ਇਸ ਸਾਲ ਵਿੱਤੀ ਘਾਟਾ 343 ਬਿਲੀਅਨ ਡਾਲਰ ਤੱਕ ਅੱਪੜਿਆ