Welcome to Canadian Punjabi Post
Follow us on

05

August 2021
 
ਅੰਤਰਰਾਸ਼ਟਰੀ

16 ਐਨਬੀਏ ਖਿਡਾਰੀ ਕੋਵਿਡ-19 ਪਾਜ਼ੀਟਿਵ

June 27, 2020 12:36 AM

ਵਾਸਿ਼ੰਗਟਨ, 26 ਜੂਨ (ਪੋਸਟ ਬਿਊਰੋ):ਐਨਬੀਏ ਤੇ ਨੈਸ਼ਨਲ ਬਾਸਕਿਟਬਾਲ ਪਲੇਅਰਜ਼ ਐਸੋਸਿਏਸ਼ਨ ਦਾ ਕਹਿਣਾ ਹੈ ਕਿ ਨਵੇਂ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਕੀਤੀ ਜਾ ਰਹੀ ਤਿਆਰੀ ਵਿਚ ਕੋਵਿਡ-19 ਸਬੰਧੀ ਟੈਸਟ ਲਾਜ਼ਮੀ ਤੌਰ ਉੱਤੇ ਕਰਵਾਏ ਜਾਣ ਤੋਂ ਬਾਅਦ 16 ਖਿਡਾਰੀ ਕੋਵਿਡ-19 ਪਾਜ਼ੀਟਿਵ ਪਾਏ ਗਏ ਹਨ।
ਮੰਗਲਵਾਰ ਨੂੰ ਟੈਸਟ ਕੀਤੇ ਗਏ 302 ਖਿਡਾਰੀਆਂ ਵਿੱਚ ਇਹ 16 ਖਿਡਾਰੀ ਵੀ ਸ਼ਾਮਲ ਸਨ। ਅਗਲੇ ਮਹੀਨੇ ਓਰਲੈਂਡੋ, ਫਲੋਰਿਡਾ ਵਿੱਚ ਡਿਜ਼ਨੀ ਕੈਂਪਸ ਵਿੱਚ ਸ਼ੁਰੂ ਹੋਣ ਜਾ ਰਹੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ 22 ਟੀਮਾਂ ਦੇ ਹੁਣ ਟੈਸਟ ਕੀਤੇ ਜਾ ਰਹੇ ਹਨ। ਜਿਨ੍ਹਾਂ ਖਿਡਾਰੀਆਂ ਦਾ ਕੋਵਿਡ-19 ਸਬੰਧੀ ਟੈਸਟ ਪਾਜ਼ੀਟਿਵ ਆਇਆ ਹੈ ਉਨ੍ਹਾਂ ਦੇ ਨਾਂਵਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਪਰ ਇੰਡੀਆਨਾ ਦੇ ਮਾਲਕਮ ਬ੍ਰੌਗਡਨ ਤੇ ਸੈਕਰਾਮੈਂਟੋ ਦੇ ਖਿਡਾਰੀ ਜਾਬਾਰੀ ਪਾਰਕਰ ਤੇ ਐਲੈਕਸ ਲੈਨ ਨੇ ਆਪਣੇ ਕੋਵਿਡ-19 ਪਾਜ਼ੀਟਿਵ ਹੋਣ ਦੀ ਗੱਲ ਜਨਤਕ ਤੌਰ ਉੱਤੇ ਮੰਨੀ ਹੈ।
ਦ ਲੀਗ ਅਤੇ ਦ ਯੂਨੀਅਨ ਦਾ ਕਹਿਣਾ ਹੈ ਕਿ ਕੋਈ ਵੀ ਖਿਡਾਰੀ ਜਿਹੜਾ ਪਾਜ਼ੀਟਿਵ ਆਉਂਦਾ ਹੈ ਉਸ ਨੂੰ ਉਦੋਂ ਤੱਕ ਸੈਲਫ ਆਈਸੋਲੇਸ਼ਨ ਵਿੱਚ ਰਹਿਣਾ ਹੋਵੇਗਾ ਜਦੋਂ ਤੱਕ ਉਹ ਆਈਸੋਲੇਸ਼ਨ ਖ਼ਤਮ ਕਰਨ ਸਬੰਧੀ ਹੈਲਥ ਪ੍ਰੋਟੋਕਾਲਜ਼ ਨੂੰ ਪੂਰਾ ਨਹੀਂ ਕਰ ਲੈਂਦਾ। ਇਸ ਤੋਂ ਬਾਅਦ ਉਸ ਨੂੰ ਡਾਕਟਰ ਦੀ ਜਾਂਚ ਮਗਰੋਂ ਹੀ ਖੇਡਣ ਲਈ ਹਰੀ ਝੰਡੀ ਮਿਲੇਗੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
27 ਸਾਲਾਂ ਬਾਅਦ ਬਿਲ ਗੇਟਸ ਤੇ ਮੇਲਿੰਡਾ ਫਰੈਂਚ ਦਾ ਤਲਾਕ
ਭਾਰਤ ਵੰਡ ਅਤੇ ਨਹਿਰੂ-ਐਡਵਿਨਾ ਸੰਬੰਧਾਂ ਦਾ ਖੁਲਾਸਾ ਹੋ ਸਕਦੈ
ਅਮਰੀਕੀ ਫੌਜੀ ਹੈਡਕੁਆਰਟਰ ਦੇ ਬਾਹਰ ਹਮਲੇ ਵਿੱਚ ਪੁਲਸ ਅਫਸਰ ਦੀ ਹੱਤਿਆ
ਕੋਵਿਡ-19 ਆਊਟਬ੍ਰੇਕ ਤੋਂ ਬਾਅਦ ਚੀਨ ਨੇ ਵੁਹਾਨ ਵਿੱਚ ਮਾਸ ਟੈਸਟ ਕਰਨ ਦਾ ਦਿੱਤਾ ਹੁਕਮ
ਅਮਰੀਕਾ ਵਿੱਚ ਕੈਪੀਟਲ ਹਮਲੇ ਵੇਲੇ ਭੀੜ ਦੇ ਨਾਲ ਭਿੜਨ ਵਾਲੇ ਚਾਰ ਅਧਿਕਾਰੀ ਖੁਦਕੁਸ਼ੀਆਂ ਕਰ ਗਏ
ਹਜ਼ਾਰਾਂ ਸਾਲ ਪੁਰਾਣੇ ਸੁਨਹਿਰੀ ਸਿੱਕੇ ਦੀ ਨਿਲਾਮੀ
ਪਾਕਿਸਤਾਨ ਵਿੱਚ ਪੁਲਸ ਅਧਿਕਾਰੀ ਦਾ ਗੋਲੀ ਮਾਰ ਕੇ ਕਤਲ
ਪੈਂਟਾਗਨ ਦੇ ਬਾਹਰ ਹਿੰਸਕ ਵਾਰਦਾਤ, ਛੁਰੇਬਾਜ਼ੀ ਕਾਰਨ ਇੱਕ ਅਧਿਕਾਰੀ ਦੀ ਹੋਈ ਮੌਤ
ਕੋਵਿਡ-19 ਦੇ ਵਧ ਰਹੇ ਮਾਮਲਿਆਂ ਦਰਮਿਆਨ ਅਮਰੀਕਾ ਨੇ 70 ਫੀ ਸਦੀ ਵੈਕਸੀਨੇਸ਼ਨ ਦਾ ਟੀਚਾ ਕੀਤਾ ਪੂਰਾ
ਆਸਟਰੇਲੀਆ ਦੇ ਸਿਡਨੀ ਵਿੱਚ ਕੋਰੋਨਾ ਨੂੰ ਕੰਟਰੋਲ ਕਰਨ ਲਈ ਫੌਜ ਤਾਇਨਾਤ