Welcome to Canadian Punjabi Post
Follow us on

05

August 2021
 
ਕੈਨੇਡਾ

ਸੇਂਟ ਜੇਮਜ਼ ਟਾਊਨ ਵਿੱਚ ਛੁਰੇਬਾਜ਼ੀ ਵਿੱਚ ਇੱਕ ਹਲਾਕ

June 26, 2020 06:04 PM

ਓਨਟਾਰੀਓ, 26 ਜੂਨ (ਪੋਸਟ ਬਿਊਰੋ) : ਸੇਂਟ ਜੇਮਜ਼ ਟਾਊਨ ਵਿੱਚ ਰਾਤੀਂ ਵਾਪਰੀ ਛੁਰੇਬਾਜ਼ੀ ਦੀ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ।

ਕੱਲ੍ਹ ਰਾਤੀਂ 11:00 ਵਜੇ ਦੇ ਨੇੜੇ ਤੇੜੇ ਸ਼ੇਰਬੋਰਨ ਸਟਰੀਟ ਦੇ ਪੱਛਮ ਵਿੱਚ ਵੈਲਸਲੇ ਤੇ ਓਨਟਾਰੀਓ ਸਟਰੀਟਸ ਉੱਤੇ ਐਮਰਜੰਸੀ ਅਮਲੇ ਨੂੰ ਸੱਦਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਤਿੰਨ ਵਿਅਕਤੀਆਂ ਵਿਚਾਲੇ ਲੜਾਈ ਸੁ਼ਰੂ ਹੋਈ ਤੇ ਜਿਸ ਦਾ ਅੰਤ ਛੁਰੇਬਾਜ਼ੀ ਨਾਲ ਹੋਇਆ। ਛੁਰੇਬਾਜ਼ੀ ਦਾ ਸਿ਼ਕਾਰ ਹੋਇਆ ਵਿਅਕਤੀ ਜ਼ਮੀਨ ਉੱਤੇ ਚਿੱਤ ਹੋ ਗਿਆ ਤੇ ਉਸ ਉੱਤੇ ਚਾਕੂ ਦੇ ਵਾਰ ਦੇ ਕਈ ਨਿਸ਼ਾਨ ਸਨ।

ਉਸ ਨੂੰ ਨਾਜ਼ੁਕ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਮਸ਼ਕੂਕ ਗੋਰੇ ਰੰਗ ਦਾ ਗੰਜਾ ਵਿਅਕਤੀ ਦੱਸਿਆ ਜਾਂਦਾ ਹੈ, ਜਿਸ ਦੇ ਕੋਲ ਚਾਕੂ ਹੋ ਸਕਦਾ ਸੀ। ਆਖਰੀ ਵਾਰੀ ਉਸ ਨੂੰ ਮੌਕੇ ਤੋਂ ਉੱਤਰ ਵੱਲ ਜਾਂਦਿਆਂ ਵੇਖਿਆ ਗਿਆ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਡੈਲਟਾ ਵੇਰੀਐਂਟ ਦੀ ਬਦੌਲਤ ਬੀ ਸੀ ਵਿੱਚ ਹਰ ਸੱਤਵੇਂ ਤੋਂ ਦਸਵੇਂ ਦਿਨ ਵੱਧ ਰਹੇ ਹਨ ਕੋਵਿਡ-19 ਦੇ ਮਾਮਲੇ
ਕੈਨੇਡੀਅਨ ਪਾਰਟੀਆਂ ਅੰਦਰਖਾਤੇ ਕਰ ਰਹੀਆਂ ਹਨ ਚੋਣਾਂ ਦੀਆਂ ਤਿਆਰੀਆਂ?
ਮਾਂਟਰੀਅਲ ਵਿੱਚ ਚੱਲੀਆਂ ਗੋਲੀਆਂ, 3 ਹਲਾਕ
ਅਜੇ ਵੀ ਵਿਰੋਧੀਆਂ ਤੋਂ ਅੱਗੇ ਹਨ ਟਰੂਡੋ ਦੇ ਲਿਬਰਲ : ਰਿਪੋਰਟ
ਇਸ ਹਫਤੇ ਕੈਨੇਡਾ ਨੂੰ ਹਾਸਲ ਹੋਣਗੀਆਂ ਕੋਵਿਡ-19 ਵੈਕਸੀਨ ਦੀਆਂ 2·3 ਮਿਲੀਅਨ ਡੋਜ਼ਾਂ
ਫੋਰਟਿਨ ਉੱਤੇ ਲੱਗੇ ਦੋਸ਼ਾਂ ਬਾਰੇ ਕਾਰਜਕਾਰੀ ਡਿਫੈਂਸ ਚੀਫ ਦੇ ਨੋਟਸ ਤੋਂ ਝਲਕੀ ਫੌਜੀ ਅਧਿਕਾਰੀਆਂ ਦੀ ਕਸ਼ਮਕਸ਼
ਡੈਲਟਾ ਵੇਰੀਐਂਟ ਕਾਰਨ ਕੈਨੇਡਾ ਵਿੱਚ ਆ ਸਕਦੀ ਹੈ ਚੌਥੀ ਵੇਵ : ਟੈਮ
ਦੂਜੀ ਛਿਮਾਹੀ ਵਿੱਚ ਅਰਥਚਾਰੇ ਦੀ ਸਥਿਤੀ ਮਜ਼ਬੂਤ ਹੋਣ ਦੀ ਉਮੀਦ : ਸਟੈਟਸਕੈਨ
ਜਦੋਂ ਮੈਨੀਕੁਇਨ ਸਮਝ ਕੇ ਮਹਿਲਾ ਦੀ ਲਾਸ਼ ਕੂੜੇਦਾਨ ਵਿੱਚ ਸੁੱਟੀ ਗਈ
ਐਕਸਪਾਇਰ ਹੋਣ ਤੋਂ ਪਹਿਲਾਂ ਲੋਕਾਂ ਨੂੰ ਮੌਡਰਨਾ ਦੇ ਸ਼ੌਟਸ ਲੈਣ ਦੀ ਦਿੱਤੀ ਜਾ ਰਹੀ ਹੈ ਸਲਾਹ