Welcome to Canadian Punjabi Post
Follow us on

21

September 2020
ਬ੍ਰੈਕਿੰਗ ਖ਼ਬਰਾਂ :
ਸਾਈਬਰਸਕਿਊਰਿਟੀ ਵਿੱਚ ਹੋਈ ਗੜਬੜ ਕਾਰਨ ਕਾਲਜ ਆਫ ਨਰਸਿਜ਼ ਨੇ ਸੇਵਾਵਾਂ ਕੀਤੀਆਂ ਬੰਦਕੰਜ਼ਰਵੇਟਿਵ ਆਗੂ ਐਰਿਨ ਓਟੂਲ ਪਾਏ ਗਏ ਕੋਵਿਡ-19 ਪਾਜ਼ੀਟਿਵਸਾਬਕਾ ਪ੍ਰਧਾਨ ਮੰਤਰੀ ਜੌਹਨ ਟਰਨਰ ਨਹੀਂ ਰਹੇਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਹੁਣ ਰਾਜ ਸਭਾ 'ਚ ਰੋਕਣ ਦਾ ਮੌਕਾ : ਭਗਵੰਤ ਮਾਨਕੈਪਟਨ ਨੇ ਕਿਹਾ: ਨਵੇਂ ਖੇਤੀ ਕਾਨੂੰਨ ਅਕਾਲੀ ਦਲ ਦੀ ਭਾਈਵਾਲੀ ਵਾਲੀ ਕੇਂਦਰ ਸਰਕਾਰ ਦੀ 'ਕਿਸਾਨ ਮਾਰੂ, ਪੰਜਾਬ ਮਾਰੂ' ਸਾਜ਼ਿਸ਼ ਦਾ ਹਿੱਸਾ ਖੇਤੀ ਆਰਡੀਨੈਂਸਾਂ ਖਿਲਾਫ ਕਾਂਗਰਸੀ ਵਿਧਾਇਕ ਕੁਲਜੀਤ ਨਾਗਰਾ ਨੇ ਵਿਧਾਨ ਸਭਾ ਤੋਂ ਦਿੱਤਾ ਅਸਤੀਫਾ , ਟਵੀਟ ਕਰਕੇ ਦਿੱਤੀ ਜਾਣਕਾਰੀਹਰਸਿਮਰਤ ਕੌਰ ਬਾਦਲ ਨੇ ਮੋਦੀ ਕੈਬਨਿਟ ਤੋਂ ਦਿੱਤਾ ਅਸਤੀਫਾਖੇਤੀਬਾੜੀ ਬਾਰੇ ਕੇਂਦਰੀ ਆਡਰੀਨੈਂਸ ਤਿਆਰ ਕਰਨ ਦੀ ਪ੍ਰਕਿਰਿਆ `ਚ ਅਮਰਿੰਦਰ ਸਰਕਾਰ ਆਪਣੀ ਸ਼ਮੂਲੀਅਤ ਬਾਰੇ ਵਾਈਟ ਪੇਪਰ ਜਾਰੀ ਕਰੇ : ਅਕਾਲੀ ਦਲ
ਸੰਪਾਦਕੀ

ਕੈਨੇਡਾ ਦਿਵਸ ਅਤੇ ਪੰਜਾਬੀ ਪੋਸਟ ਦੀ ਵਰ੍ਹੇਗੰਢ ਦੀਆਂ ਮੁਬਾਰਕਾਂ

June 26, 2020 09:39 AM

ਅਗਲੇ ਹਫ਼ਤੇ ਪੰਜਾਬੀ ਪੋਸਟ ਦਾ ਅੰਕ ਆਉਣ ਤੋਂ ਪਹਿਲਾਂ 1 ਜੁਲਾਈ 2020 ਦਿਨ ਬੁੱਧਵਾਰ ਨੂੰ ਕੈਨੇਡਾ ਦਿਵਸ ਸਮੂਹ ਕੈਨੇਡੀਅਨਾਂ ਵੱਲੋਂ ਮਨਾਇਆ ਜਾ ਚੁੱਕਾ ਹੋਵੇਗਾ। ਇਸ ਸ਼ੁਭ ਅਵਸਰ ਉੱਤੇ ਸਮੂਹ ਅਦਾਰੇ ਵੱਲੋਂ ਆਪਣੇ ਪਾਠਕਾਂ, ਬਿਜਨਸ ਸਾਂਝੀਵਾਲਾਂ ਅਤੇ ਕਮਿਉਨਿਟੀ ਮੈਂਬਰਾਂ ਨੂੰ ਮੁਬਾਰਕਾਂ ਪੇਸ਼ ਕੀਤੀਆਂ ਜਾਂਦੀਆਂ ਹਨ ਅਤੇ ਲਗਾਤਾਰ ਦਿੱਤੇ ਜਾਂਦੇ ਸਹਿਯੋਗ ਲਈ ਧੰਨਵਾਦ ਕੀਤਾ ਜਾਂਦਾ ਹੈ।
ਕੈਨੇਡਾ ਡੇਅ ਦੇ ਸ਼ੁਭ ਦਿਹਾੜੇ ਹੀ 18 ਸਾਲ ਪਹਿਲਾਂ ਕੈਨੇਡੀਅਨ ਪੰਜਾਬੀ ਪੋਸਟ ਨੇ ਆਪਣੀ ਖੂਬਸੂਰਤ ਯਾਤਰਾ ਦਾ ਆਗਾਜ਼ ਕੀਤਾ ਸੀ ਜੋ ਬਾਦਸਤੂਰ ਜਾਰੀ ਹੈ। ਸੀਮਤ ਸਾਧਨਾਂ ਵਾਲੇ ਇਸ ਨਿੱਕੇ ਜਿਹੇ ਅਖਬਾਰ ਨੂੰ ਦੁਨੀਆ ਭਰ ਵਿੱਚ ਕੈਨੇਡਾ ਹੀ ਨਹੀਂ ਸਗੋਂ ਭਾਰਤ ਤੋਂ ਬਾਹਰ ਕਿਸੇ ਵੀ ਮੁਲਕ ਵਿੱਚ ਪਹਿਲੇ ਰੋਜ਼ਾਨਾ ਪੰਜਾਬੀ ਅਖ਼ਬਾਰ ਹੋਣ ਦਾ ਮਾਣ ਹਾਸਲ ਹੋਇਆ ਅਤੇ 18 ਸਾਲ ਇਸ ਸਨਮਾਨ ਨੂੰ ਪੰਜਾਬੀ ਪੋਸਟ ਨੇ ਆਪਣੀ ਵਿੱਤ ਮੁਤਾਬਕ ਜੁੰਮੇਵਾਰੀ ਨਾਲ ਨਿਭਾਉਣ ਦੀ ਕੋਸਿ਼ਸ਼ ਕੀਤੀ। ਹੁਣ ਜਦੋਂ ਕੋਰੋਨਾ ਵਾਇਰਸ ਦੀ ਮਹਾਮਾਰੀ ਨੇ ਵਿਸ਼ਵ ਭਰ ਵਿੱਚ ਮਨੁੱਖਤਾ ਅਤੇ ਵਿਉਪਾਰ ਜਗਤ ਨੂੰ ਜਿਸ ਕਦਰ ਬਦਲ ਦਿੱਤਾ ਹੈ ਤਾਂ ਸੁਭਾਵਿਕ ਹੈ ਕਿ ਕੈਨੇਡੀਅਨ ਪੰਜਾਬੀ ਪੋਸਟ ਦਾ ਬਦਲਣ ਲਈ ਮਜ਼ਬੂਰ ਹੋਣਾ ਕੋਈ ਅਪਵਾਦ ਨਹੀਂ ਹੈ।
ਵਿਸ਼ਵ ਭਰ ਦੀਆਂ ਸਰਕਾਰਾਂ ਅਤੇ ਬਿਜਨਸ ਅਦਾਰਿਆਂ ਨੇ ਇਸ ਗੱਲ ਨੂੰ ਪਰਵਾਨ ਕਰ ਲਿਆ ਹੈ ਕਿ ਕੋਵਿਡ-19 (covid-19) ਬਦੌਲਤ ਜੋ ਇੱਕ ਨਵੀਂ ਵਿਸ਼ਵ ਤਰਤੀਬ (New world order) ਕਾਇਮ ਹੋਵੇਗਾ, ਉਸ ਜਿਹੋ ਜਿਹਾ ਮਰਜ਼ੀ ਹੋਵੇ, ਪਹਿਲਾਂ ਵਰਗਾ ਨਹੀਂ ਹੋਵੇਗਾ। ਇਵੇਂ ਹੀ ਸਾਡਾ ਕੈਨੇਡੀਅਨ ਪੰਜਾਬੀ ਪੋਸਟ ਵੀ ਭੱਵਿਖ ਵਿੱਚ ਪਹਿਲਾਂ ਵਰਗਾ ਨਹੀਂ ਰਹੇਗਾ ਸਗੋਂ ਬਦਲ ਚੁੱਕੇ ਹਾਲਾਤਾਂ ਦੀ ਬਦੌਲਤ ਇਸਦਾ ਹਫ਼ਤਾਵਾਰੀ ਬਣਿਆ ਰਹਿਣਾ ਯਕੀਨੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਸ ਬਦਲੇ ਹੋਏ ਸਰੂਪ ਸਦਕਾ ਅਸੀਂ ਆਪਣੇ ਪਾਠਕਾਂ, ਬਿਜਨਸ ਅਦਾਰਿਆਂ ਅਤੇ ਕਮਿਉਨਿਟੀ ਦੀ ਪਹਿਲਾਂ ਵਾਗੂੰ ਹੀ ਸੇਵਾ ਕਰਦੇ ਰਹਾਂਗੇ।
-ਜਗਦੀਸ਼ ਗਰੇਵਾਲ, ਮੁੱਖ ਸੰਪਾਦਕ

Have something to say? Post your comment