Welcome to Canadian Punjabi Post
Follow us on

15

June 2021
 
ਮਨੋਰੰਜਨ

ਮੈਂ ਪਾਜ਼ੀਟਿਵ ਇਨਸਾਨ ਹਾਂ : ਜਾਨ ਅਬਰਾਹਮ

June 26, 2020 08:50 AM

ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਸ਼ੁਰੂ ਦੇ ਦੌਰ ਤੋਂ ਜਾਨ ਅਬਰਾਹਮ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਹਾਂ ਪੱਖੀ ਬਣਾਈ ਰੱਖਣ ਦੇ ਕਈ ਸੰਦੇਸ਼ ਦਿੱਤੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਅਜਿਹਾ ਵੀਡੀਓ ਸਾਂਝਾ ਕੀਤਾ। ਇਸ ਵੀਡੀਓ ਵਿੱਚ ਲਾਕਡਾਊਨ ਦੇ ਦੌਰਾਨ ਲੋਕਾਂ ਦੀ ਮਦਦ ਕਰਦੇ ਡਾਕਟਰ, ਨਰਸ, ਪੁਲਸ ਮੁਲਾਜ਼ਮ, ਸਫਾਈ ਮੁਲਾਜ਼ਮ ਅਤੇ ਜ਼ਰੂਰਤਮੰਦ ਲੋਕ ਅਤੇ ਜਾਨਵਰਾਂ ਨੂੰ ਖਾਣਾ ਖੁਆ ਰਹੇ ਕੋਰੋਨਾ ਜੰਗਜੂਆਂ ਨੂੰ ਦਿਖਾਇਆ ਗਿਆ ਹੈ।
ਇਸ ਵੀਡੀਓ ਵਿੱਚ ਜਾਨ ਕਹਿੰਦੇ ਹਨ, ‘‘ਮੈਂ ਪਾਜ਼ੀਟਿਵ ਇਨਸਾਨ ਹਾਂ, ਜੀ ਹਾਂ ਮੈਂ ਪਾਜ਼ੀਟਿਵ ਇਨਸਾਨ ਹਾਂ। ਸਭ ਕੁਝ ਬਦਲ ਗਿਆ ਹੈ, ਚੀਜ਼ਾਂ ਪਹਿਲਾਂ ਵਾਂਗ ਨਹੀਂ ਰਹੀਆਂ। ਪ੍ਰੇਸ਼ਾਨੀਆਂ ਹਨ, ਮਜਬੂਰੀਆਂ ਸਭ ਨੇ ਸਾਨੂੰ ਬਹੁਤ ਸਤਾਇਆ ਹੈ ਅਤੇ ਥੋੜ੍ਹਾ ਸਿਖਾਇਆ ਵੀ ਹੈ। ਇੱਕ ਦੂਸਰੇ ਦਾ ਖਿਆਲ ਰੱਖਣਾ, ਕੁਦਰਤ ਅਤੇ ਜਾਨਵਰਾਂ ਬਚਾਉਣਾ, ਖੁਦ ਨੂੰ ਕਾਬੂ ਵਿੱਚ ਲਿਆਉਣਾ, ਹਮੇਸ਼ਾ ਹੌਸਲਾ ਮਜਬੂਤ ਰੱਖਣਾ, ਘਰ ਵਿੱਚ ਹੱਥ ਵਟਾਉਣਾ, ਰਿਸ਼ਤਿਆਂ ਨੂੰ ਮਜਬੂਤ ਕਰਨਾ, ਇੱਕ ਬਿਹਤਰ ਇਨਸਾਨ ਬਣਨਾ। ਆਉਂਦੇ ਕੱਲ੍ਹ ਵਿੱਚ ਜਦ ਚੀਜ਼ਾਂ ਨਾਰਮਲ ਹੋਣ।” ਆਓ, ਅਸੀਂ ਉਹੀ ਬਣੀਏ ਜੋ ਸੀ, ਉਹ ਬਣੀਏ ਜੋ ਹਮੇਸ਼ਾ ਤੋਂ ਬਣਨਾ ਚਾਹੁੰਦੇ ਹਾਂ। ਕਿਉਂਕਿ ਅਸੀਂ ਹਮੇਸ਼ਾ ਇਥੇ ਰਹਿਣਾ ਅਤੇ ਇਸੇ ਤਰ੍ਹਾਂ ਜੀਉਣਾ ਚਾਹੁੰਦੇ ਹਾਂ।
ਵੀਡੀਓ ਦੇ ਅਖੀਰ ਵਿੱਚ ਵੱਖ-ਵੱਖ ਪੇਸ਼ੇ ਦੇ ਲੋਕ ਆ ਕੇ ‘ਮੈਂ ਪਾਜ਼ੀਟਿਵ ਹਾਂ’ ਕਹਿੰਦੇ ਹਨ। ਜਾਨ ਦੀਆਂ ਆਉਣ ਵਾਲੀਆਂ ਫਿਲਮਾਂ ਵਿੱਚ ‘ਮੁੰਬਈ ਸਾਗਾ’ ਅਤੇ ‘ਸਤਯਮੇਵ ਜਯਤੇ’ ਹਨ। ਜਲਦੀ ਹੀ ‘ਮੁੰਬਈ ਸਾਗਾ’ ਦੇ ਬਚੇ ਸ਼ਡਿਊਲ ਦੀ ਸ਼ੂਟਿੰਗ ਹੈਦਰਾਬਾਦ ਵਿੱਚ ਸ਼ੁਰੂੁ ਹੋਣ ਦੀ ਸੰਭਾਵਨਾ ਹੈ।

 
Have something to say? Post your comment