Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਮਨੋਰੰਜਨ

ਇੰਡਸਟਰੀ ਦੀ ਚਕਾਚੌਂਧ ਤੋਂ ਦੂਰ ਰਿਹਾ ਹਾਂ : ਜਿਮੀ ਸ਼ੇਰਗਿਲ

June 24, 2020 09:35 AM

ਅਭਿਨੇਤਾ ਜਿਮੀ ਸ਼ੇਰਗਿਲ ਇਨ੍ਹੀਂ ਦਿਨੀਂ ਸੋਨੀ ਲਾਈਵ 'ਤੇ ਪ੍ਰਸਾਰਤ ਸ਼ੋਅ ‘ਯੋਰ ਆਨਰ’ ਵਿੱਚ ਜੱਜ ਦੀ ਭੂਮਿਕਾ ਨਿਭਾ ਰਹੇ ਹਨ। ਇਹ ਇਜ਼ਰਾਇਲ ਦੇ ਸ਼ੋਅ ‘ਕਯੋਦੋ’ ਦਾ ਹਿੰਦੀ ਰੀਮੇਕ ਹੈ। ਪੇਸ਼ ਹਨ ਇਸੇ ਸਿਲਸਿਲੇ ਵਿੱਚ ਜਿਮੀ ਸ਼ੇਰਗਿਲ ਨਾਲ ਹੋਈ ਮੁਲਾਕਾਤ ਦੇ ਕੁਝ ਅੰਸ਼ “
* ‘ਰੰਗਬਾਜ ਫਿਰ ਸੇ’ ਦੇ ਬਾਅਦ ਇਹ ਸ਼ੋਅ ਕੀਤਾ ਹੈ। ਡਿਜੀਟਲ ਪਲੇਟਫਾਰਮ ਕਿੰਨਾ ਵਧੀਆ ਲੱਗ ਰਿਹੈ?
- ਮੈਨੂੰ ਇਹ ਪਲੇਟਫਾਰਮ ਚੰਗਾ ਲੱਗਾ ਹੈ। ਇਸ ਫਾਰਮੈਟ ਦੀ ਸ਼ੂਟਿੰਗ ਸਮੇਤ ਸਾਰੀ ਪ੍ਰਕਿਰਿਆ ਫਿਲਮ ਵਾਂਗ ਹੁੰਦੀਆਂ ਹਨ। ਫਿਲਮਾਂ ਦੀ ਸ਼ੂਟਿੰਗ ਚਾਲੀ ਦਿਨਾਂ ਵਿੱਚ ਖਤਮ ਹੋ ਜਾਂਦੀ ਹੈ ਅਤੇ ਡਿਜੀਟਲ ਸ਼ੋਅ ਦੇ ਲਈ ਕਰੀਬ 100 ਦਿਨਾਂ ਦਾ ਸਮਾਂ ਦੇਣਾ ਪੈਂਦਾ ਹੈ। ਇਸ ਪਲੇਟਫਾਰਮ 'ਤੇ ਕਿਰਦਾਰ ਨੂੰ ਜੀਉਣ ਦਾ ਸਮਾਂ ਥੋੜ੍ਹਾ ਜ਼ਿਆਦਾ ਮਿਲਦਾ ਹੈ।
* ਕਿਸੀ ਅਡਾਪਟਿਡ ਸ਼ੋਅ ਵਿੱਚ ਕੰਮ ਕਰਨ 'ਤੇ ਕਿੰਨਾ ਦਬਾਅ ਹੁੰਦਾ ਹੈ?
- ਅਡਾਪਟ ਕਰਨ ਵਿੱਚ ਬਹੁਤ ਸਾਰੀਆਂ ਚੀਜ਼ਾਂ ਬਦਲਣੀਆਂ ਪੈਂਦੀਆਂ ਹਨ। ਉਥੋਂ ਦਾ ਕਾਨੂੰਨ, ਨਿਆਂ ਵਿਵਸਥਾ ਅਤੇ ਜੱਜ ਇਥੋਂ ਨਾਲ ਬਿਲਕੁਲ ਅਲੱਗ ਹੁੰਦੇ ਹਨ। ਉਸੇ ਹਿਸਾਬ ਨਾਲ ਇਸ ਸ਼ੋਅ ਦੀ ਸਕ੍ਰਿਪਟ ਵਿੱਚ ਬਦਲਾਅ ਕੀਤਾ ਗਿਆ ਹੈ। ਮੈਨੂੰ ਸਕ੍ਰਿਪਟ ਬਹੁਤ ਮਜ਼ੇਦਾਰ ਲੱਗੀ। ਅਜਿਹੀਆਂ ਕਹਾਣੀਆਂ ਦਾ ਹਿੱਸਾ ਬਣਨ 'ਤੇ ਖੁਸ਼ੀ ਮਿਲਦੀ ਹੈ।
* ਪਹਿਲੀ ਵਾਰ ਜੱਜ ਦਾ ਕਿਰਦਾਰ ਨਿਭਾਉਣ ਦਾ ਅਨੁਭਵ ਕਿਹੋ ਜਿਹਾ ਰਿਹਾ?
- ਇਸ ਕਿਰਦਾਰ ਦੇ ਬਹੁਤ ਸਾਰੇ ਪਹਿਲੂ ਹਨ। ਇਸ ਵਿੱਚ ਇੱਕ ਪਾਸੇ ਪਰਵਾਰ ਹੈ, ਦੂਸਰੇ ਪਾਸੇ ਪੇਸ਼ਾ ਹੈ। ਇੱਕ ਪਾਸੇ ਕੰਮ ਹੈ, ਦੂਸਰੇ ਪਾਸੇ ਦੁਨੀਆਦਾਰੀ ਹੈ। ਇਸ ਤਰ੍ਹਾਂ ਦੇ ਪਰਤਦਾਰ ਕਿਰਦਾਰ ਜਲਦੀ ਨਹੀਂ ਮਿਲਦੇ। ਮੈਨੂੰ ਇਹ ਕਿਰਦਾਰ ਕਰਨ ਵਿੱਚ ਮਜ਼ਾ ਆਇਆ।
* ਜੱਜ ਬਣਨ ਦੇ ਲਈ ਕੀ ਤਿਆਰੀ ਕੀਤੀ?
- ਮੈਂ ਪੰਜਾਬ ਵਿੱਚ ਆਪਣੇ ਜਾਣ-ਪਛਾਣ ਦੇ ਕੁਝ ਜੱਜਾਂ ਨਾਲ ਗੱਲਾਂ ਕੀਤੀਆਂ। ਆਮ ਤੌਰ 'ਤੇ ਜੱਜ ਨੂੰ ਆਪਣਾ ਪਹਿਰਾਵਾ ਅਤੇ ਵਿਹਾਰ ਦੋਵੇਂ ਵਿੱਚ ਤਾਲਮੇਲ ਰੱਖਣਾ ਪੈਂਦਾ ਹੈ। ਮੇਰਾ ਕਿਰਦਾਰ ਆਪਣੇ ਕੰਮ ਬਾਰੇ ਬੇਹੱਦ ਸਖਤ ਤੇ ਸਮਰਪਿਤ ਹੈ। ਕੋਰਟ ਜਾਂਦੇ ਸਮੇਂ ਉਹ ਕੀ ਪਹਿਨ ਕੇ ਨਿਕਲ ਜਾਂਦਾ ਹੈ, ਉਸ ਨੂੰ ਵੀ ਪਤਾ ਨਹੀਂ ਲੱਗਦਾ। ਮੈਂ ਕਿਤੇ-ਕਿਤੇ ਦੇਖਿਆ ਹੈ ਕਿ ਕੁਝ ਜੱਜ ਆਪਣੇ ਸੁਭਾਅ ਨਾਲ ਲੋਕਾਂ ਦੇ ਚਹੇਤੇ ਬਣ ਜਾਂਦੇ ਹਨ। ਲੋਕ ਜਾਣਦੇ ਹਨ ਕਿ ਉਹ ਕੋਰਟ ਰੂਮ ਵਿੱਚ ਗੰਭੀਰ ਮਾਹੌਲ ਨਹੀਂ ਬਣਨ ਦੇਣਗੇ। ਕੁਝ ਚੀਜ਼ਾਂ ਨੂੰ ਹਲਕੇ ਮੂਡ ਨਾਲ ਹੀ ਨਿਬੇੜਨਾ ਜ਼ਰੂਰੀ ਹੁੰਦਾ ਹੈ, ਨਹੀਂ ਤਾਂ ਉਥੇ ਰਾਈ ਦਾ ਪਹਾੜ ਬਣ ਜਾਂਦਾ ਹੈ। ਮੇਰਾ ਕਿਰਦਾਰ ਕੁਝ ਅਜਿਹਾ ਹੀ ਹੈ।
* ਇੰਡਸਟਰੀ ਦੀ ਚਕਾਚੌਂਧ ਵਿੱਚ ਖੁਦ ਨੂੰ ਤਣਾਅ ਤੋਂ ਕਿਵੇਂ ਦੂਰ ਰੱਖਿਆ?
- ਮੈਂ ਸ਼ੁਰੂ ਤੋਂ ਹੀ ਇੰਡਸਟਰੀ ਦੀ ਚਕਾਚੌਂਧ ਤੋਂ ਦੂਰ ਰਿਹਾ ਹਾਂ। ਕਈ ਵਾਰ ਲੋਕ ਪੁੱਛਦੇ ਹਨ ਕਿ ਤੁਸੀਂ ਪਾਰਟੀਆਂ ਵਿੱਚ ਨਹੀਂ ਜਾਂਦੇ। ਮੈਂ ਕੰਮ ਅਤੇ ਨਿੱਜੀ ਜ਼ਿੰਦਗੀ ਵਿੱਚ ਦੂਰੀ ਬਣਾਈ ਰੱਖਣਾ ਪਸੰਦ ਕਰਦਾ ਹਾਂ। ਮੈਂ ਨਹੀਂ ਚਾਹੰੁਦਾ ਕਿ ਸਿਰਫ ਕੰਮ ਕਰਦਾ ਰਹਿ ਜਾਵਾਂ ਅਤੇ ਪਰਵਾਰ ਮੇਰੇ ਤੋਂ ਦੂਰ ਹੋ ਜਾਵੇ। ਇਸ ਲਈ ਦੋਵਾਂ ਦੇ ਵਿੱਚ ਸੰਤੁਲਨ ਬਣਾ ਕੇ ਚਲਦਾ ਹਾਂ।
* ਸ਼ੂਟਿੰਗ ਸ਼ੁਰੂ ਹੋਣ ਜਾ ਰਹੀ ਹੈ। ਤੁਹਾਡੀ ਕਿੰਨੀ ਤਿਆਰੀ ਹੈ?
-ਹਾਲੇ ਮੇਰੇ ਕੋਲ ਸ਼ੂਟਿੰਗ ਸ਼ੁਰੂ ਹੋਣ ਦੇ ਸਾਰੇ ਨਿਰਦੇਸ਼ ਨਹੀਂ ਆਏ। ਖਬਰਾਂ ਦੇ ਜ਼ਰੀਏ ਮੈਂ ਨਿਯਮਾਂ ਦੇ ਬਾਰੇ ਜਾਣਿਆ ਹੈ, ਜਿਵੇਂ 33 ਫੀਸਦੀ ਕਰੂਅ ਮੈਂਬਰਾਂ ਨਾਲ ਕੰਮ ਕਰਨਾ, ਹਰ ਚੀਜ਼ ਨੂੰ ਸੈਨੇਟਾਈਜ਼ ਕਰ ਕੇ ਇਸਤੇਮਾਲ ਕਰਨਾ, ਘਰੋਂ ਖਾਣਾ ਲੈ ਜਾਣਾ। ਅਸੀਂ ਐਕਟਰ ਹਾਂ। ਸ਼ੂਟਿੰਗ ਸਾਡਾ ਕੰਮ ਹੈ। ਸ਼ੂਟਿੰਗ ਸ਼ੁਰੂ ਕਰਨ ਨੂੰ ਲੈ ਕੇ ਮੈਂ ਉਤਸ਼ਾਹਤ ਹਾਂ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ