Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਅੰਤਰਰਾਸ਼ਟਰੀ

ਚੀਨੀ ਕੰਪਨੀ ਨੇ 20 ਲੱਖ ਕਿਲੋਮੀਟਰ ਚੱਲਣ ਵਾਲੀ ਇਲੈਕਟਿ੍ਰਕ ਕਾਰ ਬੈਟਰੀ ਬਣਾਈ

June 10, 2020 09:59 AM

* ਟੇਸਲਾ, ਬੀ ਐੱਮ ਡਬਲਯੂ ਅਤੇ ਟੋਇਟਾ ਵਿੱਚ ਵਰਤੀ ਜਾਵੇਗੀ

ਬੀਜਿੰਗ, 9 ਜੂਨ (ਪੋਸਟ ਬਿਊਰੋ)- ਟੇਸਲਾ ਅਤੇ ਫਾਕਸਵੈਗਨ ਵਰਗੀਆਂ ਕੰਪਨੀਆਂ ਲਈ ਵੱਡੇ ਪੱਧਰ 'ਤੇ ਇਲੈਕਟਿ੍ਰਕ ਕਾਰ ਬੈਟਰੀ ਬਣਾਉਣ ਵਾਲੀ ਕੰਪਨੀ ਐਮਪੇਰੇਕਸ ਟੈਕਨਾਲੋਜੀ ਦਾ ਦਾਅਵਾ ਹੈ ਕਿ ਉਸ ਨੇ ਅਜਿਹੀ ਬੈਟਰੀ ਬਣਾਈ ਹੈ, ਜਿਸ ਦੀ ਲਾਈਫ 16 ਸਾਲ ਅਤੇ ਵੀਹ ਲੱਖ ਕਿਲੋਮੀਟਰ ਹੈ।
ਕੰਪਨੀ ਦੇ ਚੇਅਰਮੈਨ ਝੇਂਗ ਯੁਕਵੁਨ ਨੇ ਇੱਕ ਇੰਟਰਵਿਊ ਵਿੱਚ ਇਹ ਦਾਅਵਾ ਕੀਤਾ ਹੈ। ਇਹ ਕੰਪਨੀ ਅਜੇ ਤੱਕ 2.4 ਲੱਖ ਕਿਲੋਮੀਟਰ ਲਾਈਫ ਵਾਲੀ ਬੈਟਰੀ ਬਣਾਉਂਦੀ ਹੈ। ਇਹ ਬੈਟਰੀ ਬਣਾਉਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਹੈ। ਕੰਪਨੀ ਦੇ ਗ੍ਰਾਹਕਾਂ ਵਿੱਚ ਟੇਸਲਾ ਦੇ ਇਲਾਵਾ ਬੀ ਐੱਮ ਡਬਲਯੂ ਅਤੇ ਟੋਇਟਾ ਮੋਟਰ ਸ਼ਾਮਲ ਹਨ। ਬੈਟਰੀ ਦੀ ਲਾਈਫ ਵਧਾਉਣਾ ਇਲੈਕਟਿ੍ਰਕ ਕਾਰ ਇੰਡਸਟਰੀ ਲਈ ਕਾਫੀ ਅਹਿਮ ਮੰਨਿਆ ਜਾਂਦਾ ਹੈ। ਇਸ ਨਾਲ ਇੱਕ ਬੈਟਰੀ ਦੀ ਵਰਤੋਂ ਦੂਸਰੀ ਗੱਡੀ ਵਿੱਚ ਵੀ ਹੋ ਸਕੇਗੀ ਅਤੇ ਇਲੈਕਟਿ੍ਰਕ ਵਾਹਨ ਰੱਖਣ ਦਾ ਖਰਚ ਕਾਫੀ ਘੱਟ ਹੋਵੇਗਾ। ਕੋਰੋਨਾ ਤੋਂ ਪਹਿਲਾਂ ਈ ਵੀ (ਇਲੈਕਟਰਿਕ ਵ੍ਹੀਕਲ) ਦੀ ਵਿਕਰੀ ਪੂਰੀ ਦੁਨੀਆ ਵਿੱਚ ਵਧ ਰਹੀ ਸੀ, ਪਰ ਬੀਤੇ ਤਿੰਨ ਮਹੀਨਿਆਂ ਤੋਂ ਇਹ ਲਗਭਗ ਠੱਪ ਹੈ। ਅਜਿਹੇ ਵਿੱਚ ਬੈਟਰੀ ਲਾਈਫ ਵਧਾਉਣ ਵਾਲੀ ਖਬਰ ਨਾਲ ਇੰਡਸਟਰੀ ਦਾ ਮੋਮੈਂਟਸ ਮੁੜ ਸਕਦਾ ਹੈ। ਝੇਂਗ ਨੇ ਕਿਹਾ, ਜੇ ਕੋਈ ਕੰਪਨੀ ਇਸ ਬੈਟਰੀ ਲਈ ਆਰਡਰ ਦੇਵੇ ਤਾਂ ਅਸੀਂ ਉਸ ਦੇ ਪ੍ਰੋਡਕਸ਼ਨ ਲਈ ਤਿਆਰ ਹਾਂ। ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਕੀ ਕਿਸੇ ਕੰਪਨੀ ਨੇ ਇਸ ਦੇ ਲਈ ਸੰਪਰਕ ਕੀਤਾ ਜਾਂ ਨਹੀਂ। ਝੇਂਗ ਨੇ ਕਿਹਾ, ਮੌਜੂਦਾ ਸਮੇਂ ਵਿੱਚ ਇਲੈਕਟਿ੍ਰਕ ਵਾਹਨਾਂ ਵਿੱਚ ਜੋ ਬੈਟਰੀ ਲੱਗਦੀ ਹੈ ਉਨ੍ਹਾਂ ਤੋਂ ਇਸ ਦੀ ਕੀਮਤ 10 ਫੀਸਦੀ ਵੱਧ ਹੋਵੇਗੀ।
ਬੈਟਰੀ ਦੀ ਸਮਰੱਥਾ ਵਿੱਚ ਕਮੀ ਆਉਣਾ ਅਤੇ ਕੁਝ ਸਾਲ ਵਿੱਚ ਇਸ ਨੂੰ ਬਦਲਣ ਦੀ ਜ਼ਰੂਰਤ ਕੁਝ ਅਜਿਹੀਆਂ ਰੁਕਾਵਟਾਂ ਜਿਸ ਕਾਰਨ ਇਲੈਕਟਿ੍ਰਕ ਵਾਹਨਾਂ ਦੀ ਤਰੱਕੀ 'ਤੇ ਬ੍ਰੇਕ ਲੱਗਦੀ ਰਹੀ ਹੈ। ਟੇਸਲਾ ਨੇ ਪਿਛਲੇ ਸਾਲ ਕਿਹਾ ਸੀ ਕਿ ਉਹ 10 ਲੱਖ ਮੀਲ (16 ਸਾਲ ਕਿਲੋਮੀਟਰ) ਤੱਕ ਚੱਲਣ ਵਾਲੀ ਬੈਟਰੀ ਬਣਨ ਦੀ ਆਸ ਕਰਦੇ ਹਨ। ਜਨਰਲ ਮੋਟਰਜ਼ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਹ ਇਸ ਟੀਚੇ ਦੇ ਕਾਫੀ ਨੇੜੇ ਹੈ। ਇਲੈਕਟਿ੍ਰਕ ਵਾਹਨ ਇੰਡਸਟਰੀ ਵਿੱਚ ਜਲਦੀ ਤੇਜ਼ੀ ਆਉਣ ਦੀ ਆਸ ਕਰ ਰਹੀ ਐਮਪੇਰੈਕਸ ਟੈਕਨਾਲੋਜੀ ਨੇ ਹਾਲੇ ਬੈਟਰੀ ਦੀ ਟੈਕਨਾਲੋਜੀ 'ਤੇ ਖਰਚ ਕਾਫੀ ਵਧਾ ਦਿੱਤਾ ਹੈ। ਚੇਅਰਮੈਨ ਝੇਂਗ ਨੇ ਕਿਹਾ ਕਿ ਇਸ ਸਾਲ ਵਿਕਰੀ ਘੱਟ ਹੋਵੇਗੀ, ਪਰ 2021 ਤੋਂ ਡਿਮਾਂਡ ਵਿੱਚ ਵਾਧਾ ਹੋਵੇਗਾ। ਸੀ ਏ ਟੀ ਐਲ ਨੇ ਫਰਵਰੀ ਵਿੱਚ ਟੇਸਲਾ ਨਾਲ ਦੋ ਸਾਲ ਦਾ ਸਮਝੌਤਾ ਕੀਤਾ ਸੀ। ਟੇਸਲਾ ਇਸ ਤੋਂ ਪਹਿਲਾਂ ਜਾਪਾਨ ਦੀ ਪੈਨਾਸੋਨਿਕ ਅਤੇ ਦੱਖਣੀ ਕੋਰੀਆ ਦੀ ਐੱਲ ਜੀ ਕੇਮ ਨਾਲ ਕੰਮ ਕਰ ਰਹੀ ਸੀ। ਕੰਪਨੀ ਦੀ ਬੈਟਰੀ ਟੇਸਲਾ ਦੇ ਮਾਡਲ ਤਿੰਨ ਸੇਡਾਨ ਕਾਰਾਂ ਵਿੱਚ ਇਸਤੇਮਾਲ ਹੋਣਗੇ। ਇਹ ਕਾਰ ਸ਼ੰਘਾਈ ਦੇ ਨੇੜੇ ਬਣੀ ਟੇਸਲਾ ਦੀ ਨਵੀਂ ਫੈਕਟਰੀ ਵਿੱਚ ਤਿਆਰ ਹੋਵੇਗੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆ ਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫ ਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨ ਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏ ਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ ਭਾਰਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜ ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰ ਅਮਰੀਕਾ ਦੇ ਨੈਸ਼ਨਲ ਏਅਰਪੋਰਟ 'ਤੇ ਦੋ ਜਹਾਜ਼ਾਂ ਵਿਚਾਲੇ ਹਾਦਸਾ ਮਸਾਂ ਟਲਿਆ, ਗਲਤੀ ਕਾਰਨ ਇਕੋ ਪੱਟੜੀ 'ਤੇ 2 ਜਹਾਜ਼ਾਂ ਨੂੰ ਉਡਾਣ ਭਰਨ ਲਈ ਦਿੱਤੀ ਹਰੀ ਝੰਡੀ ਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚ ਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ