Welcome to Canadian Punjabi Post
Follow us on

10

May 2021
ਬ੍ਰੈਕਿੰਗ ਖ਼ਬਰਾਂ :
ਬਿੱਲ ਤੇ ਮੈਲਿੰਡਾ ਗੇਟਸ ਲੈ ਰਹੇ ਹਨ ਤਲਾਕਮਈ ਦੇ ਅੰਤ ਤੱਕ ਓਨਟਾਰੀਓ ਵਿੱਚ 18 ਪਲੱਸ ਦੇ ਲੋਕ ਕੋਵਿਡ-19 ਵੈਕਸੀਨੇਸ਼ਨ ਲਈ ਹੋਣਗੇ ਯੋਗ!ਅੱਜ ਤੋਂ ਕੋਵਿਡ-19 ਵੈਕਸੀਨ ਬੁੱਕ ਕਰਵਾ ਸਕਣਗੇ ਓਨਟਾਰੀਓ ਦੇ ਚਾਈਲਡ ਕੇਅਰ ਵਰਕਰਜ਼ਇੱਕ ਵਾਰੀ ਫਿਰ ਭਰੋਸੇ ਦਾ ਵੋਟ ਜਿੱਤੇ ਲਿਬਰਲਮੁੱਖ ਮੰਤਰੀ 1 ਮਈ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਪੁਰਬ ਜਸ਼ਨਾਂ ਮੌਕੇ ਸੰਗਤਾਂ ਨਾਲ ਵਰਚੁਅਲ ਤੌਰ ’ਤੇ ਅਰਦਾਸ ’ਚ ਸ਼ਾਮਲ ਹੋਣਗੇਚਾਈਲਡ ਬੈਨੇਫਿਟ ਤਹਿਤ ਅੱਜ ਤੋਂ ਮਾਪਿਆਂ ਨੂੰ ਹਾਸਲ ਹੋਣੀ ਸ਼ੁਰੂ ਹੋਵੇਗੀ ਸਿੱਧੀ ਆਰਥਿਕ ਮਦਦਵੈਂਸ ਉੱਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਉਣ ਵਾਲੀ ਮਹਿਲਾ ਨੇ ਦੱਸਿਆ ਉਸ ਨੂੰ ਆਪਣੇ 2 ਬੱਚਿਆਂ ਦਾ ਪਿਤਾਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਨਾਂ ਉੱਤੇ 30 ਦਿਨ ਲਈ ਕੈਨੇਡਾ ਨੇ ਲਾਈ ਰੋਕ
ਅਪਰਾਧ

ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕੀਤਾ ਨਿਕਲਿਆ

June 05, 2020 02:29 AM

ਅੰਮ੍ਰਿਤਸਰ, 4 ਜੂਨ (ਪੋਸਟ ਬਿਊਰੋ)- ਬਿਆਸ ਥਾਣੇ ਦੇ ਪਿੰਡ ਬੁਤਾਲਾ ਦੀ ਮਨਪ੍ਰੀਤ ਕੌਰ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦੀ ਹੱਤਿਆ ਕੀਤੀ ਸੀ ਤੇ ਵਾਰਦਾਤ ਕਰਨ ਲਈ 31 ਅਕਤੂਬਰ 2019 ਦਾ ਦਿਨ ਚੁਣਿਆ ਸੀ।
ਪਤਾ ਲੱਗਾ ਹੈ ਕਿ ਇੱਕ ਸਾਜ਼ਿਸ਼ ਹੇਠ ਦੋਸ਼ੀਆਂ ਨੇ ਕਿਸਾਨ ਗੁਰਜੀਤ ਸਿੰਘ ਨੂੰ ਪਹਿਲਾਂ ਖਾਣੇ ਵਿੱਚ ਜ਼ਹਿਰ ਦਿੱਤਾ ਅਤੇ ਫਿਰ ਮੌਕਾ ਪਾ ਕੇ ਉਸ ਦੀ ਲਾਸ਼ ਬਿਆਸ ਦਰਿਆ 'ਚ ਸੁੱਟ ਦਿੱਤੀ। ਪੀੜਤ ਪਰਵਾਰ ਦਾ ਦੋਸ਼ ਹੈ ਕਿ ਕਾਫੀ ਦਿਨਾਂ ਤੋਂ ਜਦੋਂ ਗੁਰਜੀਤ ਸਿੰਘ ਬਾਰੇ ਪਤਾ ਨਾ ਲੱਗਾ। ਪੁਲਸ ਨੇ ਕੱਲ੍ਹ ਦੋਵਾਂ ਨੂੰ ਫੜਿਆ ਤਾਂ ਉਨ੍ਹਾਂ ਨੇ ਸਾਰੀ ਸੱਚਾਈ ਦੱਸ ਦਿੱਤੀ। ਸਬ ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਕੇਸ ਦੀ ਜਾਂਚ ਚੱਲ ਰਹੀ ਹੈ। ਦੋਵੇਂ ਮੁਲਜ਼ਮ ਗ੍ਰਿਫਤਾਰ ਕਰ ਲਏ ਹਨ।
ਬੁਤਾਲਾ ਪਿੰਡ ਦੇ ਪਵਿੱਤਰ ਸਿੰਘ ਦੇ ਬਿਆਨਾਂ ਉਤੇ ਉਨ੍ਹਾਂ ਦੇ ਭਰਾ ਗਰੁਜੀਤ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਉਨ੍ਹਾਂ ਦੀ ਭਾਬੀ ਮਨਪ੍ਰੀਤ ਕੌਰ ਤੇ ਉਸ ਦੇ ਪ੍ਰੇਮੀ ਖਾਨਪੁਰ ਵਾਸੀ ਹਰਮਨ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪਵਿੱਤਰ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਦੇ ਤਿੰਨ ਬੱਚੇ ਹਨ ਤੇ ਉਹ ਪੇਸ਼ੇ ਤੋਂ ਕਿਸਾਨ ਸੀ। ਲਗਭਗ ਦੋ ਸਾਲ ਪਹਿਲਾਂ ਉਸ ਦੀ ਭਰਜਾਈ ਦੀ ਮੁਲਾਕਾਤ ਦੁਬਈ ਤੋਂ ਪਰਤੇ ਹਰਮਨ ਸਿੰਘ ਨਾਲ ਹੋਈ ਅਤੇ ਹਰਮਨ ਨਾਲ ਮਨਪ੍ਰੀਤ ਦੀ ਦੌਸਤੀ ਹੋ ਗਈ ਤੇ ਫਿਰ ਹੌਲੀ-ਹੌਲੀ ਉਸ ਨੇ ਉਸ ਦੇ ਭਰਾ ਦੇ ਘਰ ਆਉਣਾ-ਜਾਣਾ ਸ਼ੁਰੂ ਕਰ ਦਿੱਤਾ। ਅਪ੍ਰੈਲ 2019 ਗੁਰਜੀਤ ਸਿੰਘ ਨੇ ਮਨਪ੍ਰੀਤ ਤੇ ਉਸ ਦੇ ਪ੍ਰੇਮੀ ਨੂੰ ਰੰਗੇ ਹੱਥੀਂ ਘਰ ਵਿੱਚ ਫੜ ਲਿਆ ਸੀ। ਦੋਵਾਂ ਘਰਾਂ ਦੇ ਰਿਸ਼ਤੇਦਾਰ ਬੈਠੇ ਸਨ ਤੇ ਮਨਪ੍ਰੀਤ ਨੂੰ ਸੁਧਰ ਜਾਣ ਦੀ ਚਿਤਾਵਨੀ ਦਿੱਤੀ ਸੀ, ਪਰ ਮਨਪ੍ਰੀਤ ਇਸ਼ਕ 'ਚ ਏਨੀ ਪਾਗਲ ਹੋ ਗਈ ਕਿ ਉਸ ਨੇ ਆਪਣੇ ਪਰਵਾਰ ਵਾਲਿਆਂ ਨਾਲ ਝਗੜੇ ਸ਼ੁਰੂ ਕਰ ਦਿੱਤੇ। 31 ਅਕਤੂਬਰ ਦੀ ਰਾਤ ਮੁਲਜ਼ਮਾਂ ਨੇ ਜ਼ਹਿਰ ਖਾਣੇ 'ਚ ਮਿਲਾ ਕੇ ਉਸ ਦੇ ਭਰਾ ਨੂੰ ਖੁਆ ਦਿੱਤਾ। ਗੁਰਜੀਤ ਸਿੰਘ ਦੀ ਮੌਤ ਤੋਂ ਬਾਅਦ ਮਨਪ੍ਰੀਤ ਨੇ ਹਰਮਨ ਨੂੰ ਘਰ ਸੱਦਿਆ ਅਤੇ ਲਾਸ਼ ਨੂੰ ਬਿਆਸ ਦਰਿਆ ਵਿੱਚ ਵਹਾਅ ਦਿੱਤਾ। ਜਾਂਚ 'ਚ ਸਾਹਮਣੇ ਆਇਆ ਹੈ ਕਿ ਖਾਨਪੁਰ ਵਾਸੀ ਹਰਮਨ ਦੋ ਵਾਰ ਦੁਬਈ ਜਾ ਚੁੱਕਾ ਹੈ। ਲਗਭਗ ਦੋ ਸਾਲ ਪਹਿਲਾਂ ਉਸ ਦੀ ਮੁਲਾਕਾਤ ਸੋਸ਼ਲ ਸਾਈਟ ਰਾਹੀਂ ਬੁਤਾਲਾ ਦੀ ਮਨਪ੍ਰੀਤ ਕੌਰ ਨਾਲ ਹੋਈ ਸੀ। ਉਪਰੰਤ ਮਨਪ੍ਰੀਤ ਦਾ ਹਰਮਨ ਨਾਲ ਪਿਆਰ ਪੈ ਗਿਆ।

Have something to say? Post your comment