Welcome to Canadian Punjabi Post
Follow us on

06

July 2020
ਮਨੋਰੰਜਨ

ਜਾਨ ਨੇ ਖਰੀਦੇ ਮਲਿਆਲਮ ਫਿਲਮ ਦੇ ਹਿੰਦੀ ਰੀਮੇਕ ਰਾਈਟਸ

June 02, 2020 10:20 AM

ਦੱਖਣ ਭਾਰਤੀ ਸੁਪਰਹਿੱਟ ਫਿਲਮਾਂ ਦੀ ਹਿੰਦੀ ਰੀਮੇਕ ਬਣਾਉਣ ਦਾ ਰੁਝਾਨ ਇਨ੍ਹੀਂ ਦਿਨੀਂ ਜ਼ੋਰਾਂ 'ਤੇ ਹੈ। ਇਸ ਲੜੀ ਵਿੱਚ ਮਲਿਆਲਮ ਫਿਲਮ ‘ਅੱਯਪਨਮ ਕੋਸ਼ਿਯੁਮ’ ਦਾ ਨਾਂਅ ਵੀ ਜੁੜ ਗਿਆ ਹੈ। ਜਾਨ ਅਬਰਾਹਮ ਨੇ ਇਸ ਫਿਲਮ ਦੇ ਰੀਮੇਕ ਅਧਿਕਾਰ ਖਰੀਦ ਲਏ ਹਨ। ਹਾਲਾਤ ਨਾਰਮਲ ਹੋਣ ਦੇ ਬਾਅਦ ਉਹ ਜਲਦ ਹੀ ਇਸ ਫਿਲਮ ਦਾ ਨਿਰਮਾਣ ਸ਼ੁਰੂ ਕਰਨਗੇ। ਇਹ ਜਾਣਕਾਰੀ ਜਾਨ ਨੇ ਖੁਦ ਸੋਸ਼ਲ ਮੀਡੀਆ 'ਤੇ ਸਾਂਝੀ ਕਰਦੇ ਹੋਏ ਲਿਖਿਆ, ‘‘ਫਿਲਮ ‘ਅਯੱਪਨਮ ਕੋਸ਼ਿਯੁਮ’ ਵਿੱਚ ਐਕਸ਼ਨ, ਰੋਮਾਂਚ ਅਤੇ ਚੰਗੀ ਕਹਾਣੀ ਦਾ ਸਹੀ ਸੰਤੁਲਨ ਹੈ। ਜੇ ਏ (ਜਾਨ ਅਬਰਾਹਮ) ਇੰਟਰਟੇਨਮੈਂਟ ਆਪਣੇ ਦਰਸ਼ਕਾਂ ਲਈ ਅਜਿਹੀਆਂ ਕਹਾਣੀਆਂ ਲਿਆਉਣ ਦੇ ਲਈ ਐਕਸਾਈਟਿਡ ਹੈ। ਸਾਨੂੰ ਉਮੀਦ ਹੈ ਕਿ ਅਸੀਂ ਇਸ ਫਿਲਮ ਦਾ ਮਨੋਰੰਜਕ ਹਿੰਦੀ ਰੀਮੇਕ ਫਿਲਮ ਬਣਾਉਣ ਵਿੱਚ ਸਫਲ ਹੋਵਾਂਗੇ।”
ਫਿਲਮ ਦੀ ਕਾਸਟ ਅਤੇ ਡਾਇਰੈਕਟਰ ਦੇ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਸਾਚੀ ਦੇ ਨਿਰਦੇਸ਼ਨ ਵਿੱਚ ਬਣੀ ਮਲਿਆਲਮ ਫਿਲਮ ਅਯੱਪਨਮ ਕੋਸ਼ਿਯੁਮ’ ਇਸੇ ਸਾਲ ਫਰਵਰੀ ਵਿੱਚ ਰਿਲੀਜ਼ ਹੋਈ ਸੀ। ਫਿਲਮ ਦੀ ਕਹਾਣੀ ਫੌਜ ਤੋਂ ਰਿਟਾਇਰ ਹੌਲਦਾਰ ਕੋਸ਼ੀ ਅਤੇ ਕੇਰਲ ਦੇ ਅੱਟਾਪਦੀ ਦੇ ਆਲੇ ਦੁਆਲੇ ਘੁੰਮਦੀ ਹੈ। ਫਿਲਮ ਵਿੱਚ ਪ੍ਰਿਥਵੀਰਾਜ ਸੁਕੁਮਾਰਨ ਅਤੇ ਬਿਜੁ ਮੇਨਨ ਵਰਗੇ ਕਲਾਕਾਰ ਮੁੱਖ ਭੂਮਿਕਾ ਵਿੱਚ ਹਨ।

Have something to say? Post your comment