Welcome to Canadian Punjabi Post
Follow us on

09

July 2020
ਭਾਰਤ

ਭਾਰਤ ਵਿੱਚ ਕੋਰੋਨਾ ਦੇ ਕੇਸਾਂ ਦੀ ਗਿਣਤੀ 1 ਲੱਖ 90 ਹਜ਼ਾਰ ਤੋਂ ਟੱਪੀ

June 02, 2020 10:14 AM

* ਰਿਕਵਰੀ ਰੇਟ ਵਿੱਚ ਵਾਧਾ, ਡੈੱਥ ਰੇਟ ਘਟਣ ਲੱਗਾ

ਨਵੀਂ ਦਿੱਲੀ, 1 ਜੂਨ, (ਪੋਸਟ ਬਿਊਰੋ)- ਭਾਰਤ ਵਿੱਚ ਕੋਰੋਨਾ ਵਾਇਰਸ ਦੇ ਕੇਸ ਹਾਲੇ ਵਧ ਰਹੇ ਹਨ ਤੇ ਅੱਜ ਸੋਮਵਾਰ ਨੂੰ ਦੇਸ਼ ਵਿੱਚ ਕੋਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ 1,90,535 ਤੱਕ ਪਹੁੰਚ ਗਈ ਹੈ। ਇਨ੍ਹਾਂ ਵਿੱਚੋਂ 93,322 ਲੋਕਾਂ ਦਾ ਇਲਾਜ ਹੋ ਰਿਹਾ ਹੈ, 91,818 ਲੋਕ ਠੀਕ ਹੋ ਚੁੱਕੇ ਹਨ ਅਤੇ 5,394 ਲੋਕਾਂ ਦੀ ਮੌਤ ਹੋਈ ਹੈ।
ਇਸ ਸੰਬੰਧ ਵਿੱਚ ਭਾਰਤ ਦੇ ਸਿਹਤ ਮੰਤਰਾਲੇ ਦੇ ਕਹਿਣ ਮੁਤਾਬਕ ਕੋਰੋਨਾ ਵਾਇਰਸ ਬਾਰੇ ਦੋ ਚੀਜ਼ਾਂ ਰਿਕਵਰੀ ਰੇਟ ਦਾ ਵਾਧਾ ਤੇ ਮੌਤਾਂ ਦੀ ਦਰ (ਡੈੱਥ ਰੇਟ) ਅਹਿਮ ਹਨ। ਭਾਰਤ ਸਰਕਾਰ ਦਾ ਕਹਿਣਾ ਹੈ ਕਿ ਟੈਸਟਿੰਗ, ਟਰੇਸਿੰਗ ਅਤੇ ਇਲਾਜ ਨਾਲ ਜਲਦੀ ਇਨਫੈਕਸ਼ਨ ਦਾ ਪਤਾ ਲਾਇਆ ਜਾਂਦਾ ਹੈ ਅਤੇ ਲੋਕ ਠੀਕ ਹੋ ਰਹੇ ਹਨ। ਪਿਛਲੇ ਸਮੇਂ ਵਿੱਚ ਭਾਰਤ ਵਿੱਚ ਰਿਕਵਰੀ (ਠੀਕ ਹੋਣ) ਦੀ ਦਰ ਵਧੀ ਹੈ। 15 ਅਪਰੈਲ ਨੂੰ ਭਾਰਤ ਵਿੱਚ ਕੋਰੋਨਾ ਦੇ ਕੇਸਾਂ ਦੇ ਲਈ ਰਿਕਵਰੀ ਰੇਟ 11.42 ਫੀਸਦੀ ਸੀ, ਜਿਹੜਾ 3 ਮਈ ਨੂੰ ਵਧ ਕੇ 26.59 ਫੀਸਦੀ ਹੋ ਗਿਆ ਤੇ ਫਿਰ 18 ਮਈ ਨੂੰ 38.29 ਫੀਸਦੀ ਤੱਕ ਚਲਾ ਗਿਆ ਸੀ। ਅੱਜ 1 ਜੂਨ ਨੂੰ ਇਹ ਰਿਕਵਰੀ ਰੇਟ 48.19 ਫੀਸਦੀ ਹੋ ਗਿਆ ਹੈ।
ਦੂਸਰੇ ਪਾਸੇ ਭਾਰਤ ਵਿੱਚ ਕੋਰੋਨਾ ਕੇਸਾਂ ਦਾ ਡੈੱਥ ਰੇਟ ਘਟ ਰਿਹਾ ਹੈ। ਇਹ 15 ਅਪਰੈਲ ਨੂੰ 3.30 ਫੀਸਦੀ ਸੀ, 3 ਮਈ ਨੂੰ ਮੌਤ ਦਰ 3.25 ਫੀਸਦੀ ਤੱਕ ਡਿੱਗ ਪਈ ਤੇ 18 ਮਈ ਨੂੰ 3.15 ਫੀਸਦੀ ਰਹਿ ਗਈ ਸੀ। ਅੱਜ ਇਹ ਮੌਤ ਦਰ 2.83 ਫੀਸਦੀ ਤੱਕ ਡਿੱਗ ਪਈ ਹੈ।
ਇਸ ਦੌਰਾਨ ਭਾਰਤ ਵਿੱਚ ਕੁਝ ਰਾਜਾਂ ਵਿੱਚ ਸਥਿਤੀ ਚਿੰਤਾ ਵਾਲੀ ਬਣੀ ਹੋਈ ਹੈ। ਸਭ ਤੋਂ ਵੱਧ ਮਹਾਰਾਸ਼ਟਰ ਦੀ ਹਾਲਤ ਖਰਾਬ ਹੈ, ਜਿੱਥੇ ਅੱਜ ਤੱਕ ਕੁੱਲ 2286 ਲੋਕਾਂ ਦੀ ਮੌਤ ਹੋ ਚੁੱਕੀ ਹੈ। ਗੁਜਰਾਤ ਵਿੱਚ ਮੌਤਾਂ ਦੀ ਗਿਣਤੀ 1038, ਦਿੱਲੀ ਵਿੱਚ 473, ਮੱਧ ਪ੍ਰਦੇਸ਼ ਵਿੱਚ 350, ਪੱਛਮੀ ਬੰਗਾਲ ਵਿੱਚ 317, ਉੱਤਰ ਪ੍ਰਦੇਸ਼ ਵਿੱਚ 213, ਰਾਜਸਥਾਨ ਵਿੱਚ 194, ਤਾਮਿਲ ਨਾਡੂ ਵਿੱਚ 173 ਹੋ ਚੁੱਕੀ ਹੈ। ਪੰਜਾਬ ਵਿੱਚ ਅੱਜ ਤੱਕ 45 ਮੌਤਾਂ ਹੀ ਹੋਈਆਂ ਹਨ।

Have something to say? Post your comment
ਹੋਰ ਭਾਰਤ ਖ਼ਬਰਾਂ
ਟਰੰਪ ਦੇ ਫੈਸਲੇ ਦਾ ਅਸਰ: ਇਨਫੋਸਿਸ ਦੇ 200 ਕਰਮਚਾਰੀ ਬੰਗਲੌਰ ਸ਼ਿਫਟ ਕੀਤੇ ਗਏ
ਮਹਿਲਾ ਫੌਜੀ ਅਫਸਰਾਂ ਨੂੰ ਪੱਕਾ ਕਮਿਸ਼ਨ: ਸੁਪਰੀਮ ਕੋਰਟ ਨੇ ਕੇਂਦਰ ਨੂੰ ਹੋਰ ਇੱਕ ਮਹੀਨੇ ਦਾ ਸਮਾਂ ਦਿੱਤਾ
ਕੇਰਲਾ ਹਾਈ ਕੋਰਟ ਦੀ ਟਿੱਪਣੀ ‘ਅਨ ਵੈਲਕਮ’ ਸੈਕਸ ਨੂੰ ਰਜ਼ਾਮੰਦੀ ਨਹੀਂ, ਰੇਪ ਕਿਹਾ ਜਾਵੇਗਾ
ਯੂ ਐੱਨ ਦੇ ਮੰਚ ਉੱਤੇ ਪਾਕਿਸਤਾਨ ਇੱਕ ਵਾਰ ਫਿਰ ਬੇਨਕਾਬ
ਰਾਜ ਧਰੋਹ ਕੇਸ: ਪੱਤਰਕਾਰ ਵਿਨੋਦ ਦੂਆ ਦੀ ਗ੍ਰਿਫਤਾਰੀ ਉੱਤੇ ਰੋਕ 15 ਤੱਕ ਵਧੀ
..ਜਦੋਂ ਧੋਨੀ ਸ਼ਾਦੀ ਵਿੱਚ ਗਏ ਤਾਂ ਉਨ੍ਹਾਂ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ
ਭਾਰਤ ਦੇਸ਼ ਵਿੱਚ ਪਹਿਲੀ ਵਾਰ ਸੂਰਜੀ ਊਰਜਾ ਨਾਲ ਰੇਲ ਗੱਡੀਆਂ ਚੱਲਣਗੀਆਂ
ਵਿਸ਼ਵ ਬੈਂਕ ਤੇ ਭਾਰਤ ਸਰਕਾਰ ਵੱਲੋਂ ਐਮ ਐਸ ਐਮ ਈ ਲਈ 750 ਮਿਲੀਅਨ ਡਾਲਰ ਦਾ ਸਮਝੌਤਾ
ਲੱਦਾਖ ਵਿੱਚੋਂ ਚੀਨ ਦੀ ਫੌਜ ਪਿੱਛੇ ਹਟਣ ਨਾਲ ਤਨਾਅ ਟਲਿਆ
ਜੰਮੂ-ਕਸ਼ਮੀਰ ਦੇ ਸਸਪੈਂਡ ਕੀਤੇ ਹੋਏ ਡੀ ਐੱਸ ਪੀ ਦਵਿੰਦਰ ਸਿੰਘ ਦੇ ਖ਼ਿਲਾਫ਼ ਚਾਰਜਸ਼ੀਟ ਦਾਇਰ