Welcome to Canadian Punjabi Post
Follow us on

09

July 2020
ਭਾਰਤ

ਕੋਰੋਨਾ ਦੀ ਮਾਰ ਜੇਬ ਉੱਤੇ ਪਈ: ਏਅਰਲਾਈਨਾਂ ਲਈ ਜਹਾਜ਼ ਦਾ ਤੇਲ 50 ਫੀਸਦੀ ਮਹਿੰਗਾ, ਟਿਕਟਾਂ ਦੇ ਰੇਟ ਵਧਣਗੇ

June 02, 2020 10:09 AM

* ਦੋ ਮੁਸਾਫਰਾਂ ਦੇ ਵਿਚਕਾਰਲੀ ਸੀਟ ਖਾਲੀ ਰੱਖਣ ਦੇ ਨਿਰਦੇਸ਼
* ਰਸੋਈ ਗੈਸ ਵੀ ਮਹਿੰਗੀ ਕਰ ਦਿੱਤੀ ਗਈ


ਨਵੀਂ ਦਿੱਲੀ, 1 ਜੂਨ, (ਪੋਸਟ ਬਿਊਰੋ)- ਕੋਰੋਨਾ ਦੀ ਮਹਾਮਾਰੀ ਕਾਰਨ ਭਾਰਤ ਵਿੱਚ ਲਾਏ ਲਾਕਡਾਊਨ ਨਾਲ ਪਹਿਲਾਂ ਤੋਂ ਸੰਕਟ ਵਿਚ ਫਸੀਆਂ ਹੋਈਆਂ ਏਅਰਲਾਈਨ ਕੰਪਨੀਆਂ ਨੂੰ ਇਕ ਨਵਾਂ ਝਟਕਾ ਲੱਗਾ ਹੈ। ਜੂਨ ਵਿਚ ਏ ਟੀ ਐੱਫ (ਜਹਾਜ਼ ਦਾ ਤੇਲ) ਦੀ ਕੀਮਤ ਕਰੀਬ 50 ਫੀਸਦੀ ਵਧਾ ਕੇ ਇਕ ਕਿਲੋ ਲੀਟਰ ਏਵੀਏਸ਼ਨ ਟ੍ਰਬਾਈਨ ਫਿਊਲ (ਏ ਟੀ ਐੱਫ) ਦੀ ਕੀਮਤ 33,575 ਰੁਪਏ ਕਰ ਦਿਤੀ ਗਈ ਹੈ, ਜੋ ਪਿਛਲੇ ਮਹੀਨੇ ਨਾਲੋਂ 11,000 ਰੁਪਏ ਵੱਧ ਹੈ।
ਵਰਨਣ ਯੋਗ ਹੈ ਕਿ ਲਾਕਡਾਊਨ ਵਿੱਚ ਕੁਝ ਢਿੱਲ ਦੇਂਦੇ ਹੋਏ ਭਾਰਤ ਵਿੱਚ ਘਰੇਲੂ ਉਡਾਣਾਂ ਚਾਲੂ ਕਰ ਦਿੱਤੀਆਂ ਗਈਆਂ ਹਨ, ਪਰ ਵੱਖ-ਵੱਖ ਰਾਜਾਂ ਦੇ ਵੱਖ-ਵੱਖ ਕੁਆਰੰਟੀਨ ਨਿਯਮਾਂ ਤੇ ਹੋਰ ਕਾਰਨਾਂ ਕਰ ਕੇ ਜਹਾਜ਼ਾਂ ਵਿਚ ਯਾਤਰੀਆਂ ਦੀ ਗਿਣਤੀ ਬਹੁਤ ਘੱਟ ਹੈ। ਇਸ ਨਾਲ ਏਅਰਲਾਈਨ ਕੰਪਨੀਆਂ ਉੱਤੇ ਵੀ ਆਰਥਿਕ ਉੱਤੇ ਸੰਕਟ ਹੈ। ਪਿਛਲੇ ਕਰੀਬ 1 ਸਾਲ ਤੋਂ ਇਸ ਸਾਲ ਦੇ ਫਰਵਰੀ ਤੱਕ ਦਿੱਲੀ ਵਿਚ ਏ ਟੀ ਐੱਫ ਦੀ ਕੀਮਤ 60-65,000 ਰੁਪਏ ਪ੍ਰਤੀ ਕਿਲੋਲੀਟਰ ਸੀ, ਪਰ ਬੀਤੇ ਮਾਰਚ ਵਿਚ ਓਦੋਂ ਕੀਮਤਾਂ ਵਿਚ ਗਿਰਾਵਟ ਸ਼ੁਰੂ ਹੋਈ, ਜਦੋਂ ਲਾਕਡਾਊਨ ਕਾਰਨ ਉਡਾਣਾਂ ਨੂੰ ਰੋਕਣ ਦਾ ਹੁਕਮ ਹੋਇਆ ਸੀ। ਬੀਤੇ ਅਪਰੈਲ ਵਿੱਚ ਏ ਟੀ ਐੱਫ ਦੀ ਕੀਮਤ ਸਭ ਤੋਂ ਹੇਠਲੇ ਪੱਧਰ ਉੱਤੇ ਚਲੀ ਗਈ ਸੀ। ਇਸ ਦੇ ਰੇਟ ਵਧਣ ਦੇ ਨਾਲ ਹਵਾਈ ਕੰਪਨੀਆਂ ਨੂੰ ਮੁਸਾਫਰ ਕਿਰਾਏ ਵਧਾਉਣੇ ਪੈ ਜਾਣਗੇ।
ਦੂਸਰੇ ਪਾਸੇ ਅੱਜ ਕੋਰੋਨਾ ਵਾਇਰਸ ਦੇ ਕਾਰਨ ਹਰ ਫਲਾਈਟ ਦੀ ਵਿਚਕਾਰਲੀ ਸੀਟ ਖਾਲੀ ਰੱਖਣ ਲਈ ਡੀ ਜੀ ਸੀ ਏ ਨੇ ਏਅਰਲਾਈਨਾਂ ਨੂੰ ਹੁਕਮ ਦੇ ਦਿੱਤਾ ਹੈ ਕਿ ਉਹ ਇਸ ਤਰ੍ਹਾਂ ਟਿਕਟਾਂ ਬੁੱਕ ਕਰਨ ਕਿ 2 ਜਣਿਆਂ ਵਿਚਾਲੇ ਇੱਕ ਸੀਟ ਖਾਲੀ ਰਹੇ। ਇਸ ਦੇ ਨਾਲ ਇਹ ਵੀ ਕਿਹਾ ਹੈ ਕਿ ਜੇ ਮੁਸਾਫਰਾਂ ਦੀ ਗਿਣਤੀ ਵੱਧ ਹੋਵੇ ਤੇ ਵਿਚਕਾਰਲੀ ਸੀਟ ਖਾਲੀ ਰੱਖਣੀ ਸੰਭਵ ਨਾ ਹੋਵੇ ਤਾਂ ਉਸ ਸਥਿਤੀ ਵਿੱਚ ਵਿਚਲੀ ਸੀਟ ਦੀ ਸੁਰੱਖਿਆ ਦੇ ਪੱਕੇ ਪ੍ਰਬੰਧ ਕੀਤੇ ਜਾਣ। ਇਸ ਮੌਕੇ ਉਨ੍ਹਾਂ ਯਾਤਰੀਆਂ ਨੂੰ ਥਰੀ-ਲੇਅਰ ਮਾਸਕ ਅਤੇ ਫੇਸ ਸ਼ੀਲਡ ਦਿੱਤੀ ਜਾਵੇ ਤਾਂ ਕਿ ਕੋਰੋਨਾ ਵਾਇਰਸ ਤੋਂ ਉਨ੍ਹਾਂ ਦਾ ਪੂਰੀ ਤਰ੍ਹਾਂ ਬਚਾਅ ਹੋ ਸਕੇ। ਜੇ ਤਿੰਨ ਯਾਤਰੀ ਇੱਕੋ ਪਰਿਵਾਰ ਦੇ ਹੋਣ ਤਾਂ ਵਿਚਲੀ ਸੀਟ ਖਾਲੀ ਰੱਖਣ ਦੀ ਲੋੜ ਨਹੀਂ।
ਇਸ ਦੌਰਾਨ ਕੇਂਦਰ ਸਰਕਾਰ ਵੱਲੋਂ ਲਾਕਡਾਊਨ ਵਿੱਚ ਢਿੱਲਾਂ ਦੇਣ ਲਈ ਅਨਲਾਕ-1 ਦੇ ਦੌਰ ਵਿਚ ਆਮ ਲੋਕਾਂ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਤੇ 19 ਕਿਲੋਗ੍ਰਾਮ ਵਾਲੇ ਐੱਲ ਪੀ ਜੀ (ਰਸੋਈ ਗੈਸ) ਸਿਲੰਡਰ ਦੀ ਕੀਮਤ 110 ਰੁਪਏ ਵਧਾ ਦਿੱਤੀ ਗਈ ਹੈ। ਭਾਰਤ ਦੀਆਂ ਆਇਲ ਮਾਰਕੀਟਿੰਗ ਕੰਪਨੀਆਂ ਵੱਲੋਂ ਬਿਨਾਂ ਸਬਸਿਡੀ ਵਾਲੇ ਐੱਲ ਪੀ ਜੀ ਸਿਲੰਡਰ ਦੀਆਂ ਨਵੀਂਆਂ ਕੀਮਤਾਂ ਮੁਤਾਬਕ 14.2 ਕਿਲੋਗ੍ਰਾਮ ਵਾਲੇ ਗੈਰ-ਸਬਸਿਡਾਈਜ਼ਡ ਐਲ ਪੀ ਜੀ ਸਿਲੰਡਰ ਦਾ ਮੁੱਲ ਅੱਗੇ ਤੋਂ ਦਿੱਲੀ ਵਿਚ 11.50 ਰੁਪਏ ਪ੍ਰਤੀ ਸਿਲੰਡਰ ਵਧ ਕੇ ਅੱਜ 1 ਜੂਨ ਤੋਂ 593 ਰੁਪਏ ਦਾ ਅਤੇ 19 ਕਿਲੋ ਵਾਲਾ ਸਿਲੰਡਰ 110 ਰੁਪਏ ਮਹਿੰਗਾ ਹੋ ਕੇ 1139.50 ਰੁਪਏ ਦਾ ਮਿਲੇਗਾ।

Have something to say? Post your comment
ਹੋਰ ਭਾਰਤ ਖ਼ਬਰਾਂ
ਟਰੰਪ ਦੇ ਫੈਸਲੇ ਦਾ ਅਸਰ: ਇਨਫੋਸਿਸ ਦੇ 200 ਕਰਮਚਾਰੀ ਬੰਗਲੌਰ ਸ਼ਿਫਟ ਕੀਤੇ ਗਏ
ਮਹਿਲਾ ਫੌਜੀ ਅਫਸਰਾਂ ਨੂੰ ਪੱਕਾ ਕਮਿਸ਼ਨ: ਸੁਪਰੀਮ ਕੋਰਟ ਨੇ ਕੇਂਦਰ ਨੂੰ ਹੋਰ ਇੱਕ ਮਹੀਨੇ ਦਾ ਸਮਾਂ ਦਿੱਤਾ
ਕੇਰਲਾ ਹਾਈ ਕੋਰਟ ਦੀ ਟਿੱਪਣੀ ‘ਅਨ ਵੈਲਕਮ’ ਸੈਕਸ ਨੂੰ ਰਜ਼ਾਮੰਦੀ ਨਹੀਂ, ਰੇਪ ਕਿਹਾ ਜਾਵੇਗਾ
ਯੂ ਐੱਨ ਦੇ ਮੰਚ ਉੱਤੇ ਪਾਕਿਸਤਾਨ ਇੱਕ ਵਾਰ ਫਿਰ ਬੇਨਕਾਬ
ਰਾਜ ਧਰੋਹ ਕੇਸ: ਪੱਤਰਕਾਰ ਵਿਨੋਦ ਦੂਆ ਦੀ ਗ੍ਰਿਫਤਾਰੀ ਉੱਤੇ ਰੋਕ 15 ਤੱਕ ਵਧੀ
..ਜਦੋਂ ਧੋਨੀ ਸ਼ਾਦੀ ਵਿੱਚ ਗਏ ਤਾਂ ਉਨ੍ਹਾਂ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ
ਭਾਰਤ ਦੇਸ਼ ਵਿੱਚ ਪਹਿਲੀ ਵਾਰ ਸੂਰਜੀ ਊਰਜਾ ਨਾਲ ਰੇਲ ਗੱਡੀਆਂ ਚੱਲਣਗੀਆਂ
ਵਿਸ਼ਵ ਬੈਂਕ ਤੇ ਭਾਰਤ ਸਰਕਾਰ ਵੱਲੋਂ ਐਮ ਐਸ ਐਮ ਈ ਲਈ 750 ਮਿਲੀਅਨ ਡਾਲਰ ਦਾ ਸਮਝੌਤਾ
ਲੱਦਾਖ ਵਿੱਚੋਂ ਚੀਨ ਦੀ ਫੌਜ ਪਿੱਛੇ ਹਟਣ ਨਾਲ ਤਨਾਅ ਟਲਿਆ
ਜੰਮੂ-ਕਸ਼ਮੀਰ ਦੇ ਸਸਪੈਂਡ ਕੀਤੇ ਹੋਏ ਡੀ ਐੱਸ ਪੀ ਦਵਿੰਦਰ ਸਿੰਘ ਦੇ ਖ਼ਿਲਾਫ਼ ਚਾਰਜਸ਼ੀਟ ਦਾਇਰ