Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਕੈਨੇਡਾ

ਮਿਊਂਸਪੈਲਿਟੀਜ਼ ਦੀ ਮਦਦ ਲਈ ਫੈਡਰਲ ਸਰਕਾਰ ਜਲਦ ਮੁਹੱਈਆ ਕਰਾ ਸਕਦੀ ਹੈ 2.2 ਬਿਲੀਅਨ ਡਾਲਰ

June 02, 2020 04:50 AM

ਓਟਵਾ, 1 ਜੂਨ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਫੈਡਰਲ ਸਰਕਾਰ ਵੱਲੋਂ ਸਿਟੀਜ਼ ਨੂੰ ਬੁਨਿਆਦੀ ਢਾਂਚੇ ਲਈ 2.2 ਬਿਲੀਅਨ ਡਾਲਰ ਅਗਾਊਂ ਹੀ ਟਰਾਂਸਫਰ ਕਰਨ ਦੀ ਪੇਸ਼ਕਸ਼ ਕੀਤੀ ਜਾਵੇਗੀ। ਇਸ ਨਾਲ ਕੋਵਿਡ-19 ਮਹਾਂਮਾਰੀ ਕਾਰਨ ਮਿਊਂਸਪੈਲਿਟੀਜ਼ ਦੇ ਡਾਵਾਂਡੋਲ ਹੋਏ ਬਜਟ ਤੇ ਪਏ ਘਾਟਿਆਂ ਨੂੰ ਪੁਰ ਕਰਨ ਵਿੱਚ ਉਨ੍ਹਾਂ ਨੂੰ ਮਦਦ ਮਿਲੇਗੀ। ਇੱਥੇ ਦੱਸਣਾ ਬਣਦਾ ਹੈ ਕਿ ਨਵੇਂ ਮਹੀਨੇ ਦੇ ਸੁ਼ਰੂ ਹੋਣ ਨਾਲ ਹੀ ਖੇਤਰੀ ਪੱਧਰ ਉੱਤੇ ਲਾਕਡਾਊਨ ਵਿੱਚ ਹੋਰ ਰਿਆਇਤਾਂ ਵੀ ਦਿੱਤੀਆਂ ਜਾਣਗੀਆਂ।
2020-21 ਫੰਡਿੰਗ ਫੈਡਰਲ ਗੈਸ ਟੈਕਸ ਫੰਡ ਰਾਹੀਂ ਭੇਜੀ ਜਾਵੇਗੀ ਅਤੇ ਇਸ ਮਹੀਨੇ ਇਹ ਫੰਡ ਇੱਕ ਵਾਰੀ ਵਿੱਚ ਹੀ ਭੇਜ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਆਮ ਤੌਰ ਉੱਤੇ ਇਸ ਫੰਡ ਦੀ ਅਦਾਇਗੀ ਸਾਲ ਵਿੱਚ ਦੋ ਵਾਰੀ ਕੀਤੀ ਜਾਂਦੀ ਹੈ। ਫੈਡਰਲ ਸਰਕਾਰ ਜਲਦ ਤੋਂ ਜਲਦ ਮਿਊਂਸਪੈਲਿਟੀਜ਼ ਨੂੰ ਮਹਾਂਮਾਰੀ ਦੀ ਮਾਰ ਵਿੱਚੋਂ ਬਾਹਰ ਕੱਢਣਾ ਚਾਹੁੰਦੀ ਹੈ। ਇਹ ਖੁਲਾਸਾ ਟਰੂਡੋ ਦੇ ਐਲਾਨ ਤੋਂ ਪਹਿਲਾਂ ਕੈਨੇਡਾ ਸਰਕਾਰ ਦੀ ਵੈੱਬਸਾਈਟ ਉੱਤੇ ਆਨਲਾਈਨ ਹੀ ਕੀਤਾ ਜਾ ਚੁੱਕਿਆ ਹੈ।
ਗੈਸ ਟੈਕਸ ਫੰਡ ਕੈਨੇਡਾ ਭਰ ਵਿੱਚ 3600 ਕਮਿਊਨਿਟੀਜ਼ ਨੂੰ ਸਾਲ ਦੇ 2 ਬਿਲੀਅਨ ਡਾਲਰ ਮੁਹੱਈਆ ਕਰਵਾਉਂਦਾ ਹੈ। ਹਰ ਮਿਊਂਸਪੈਲਿਟੀ ਨੂੰ ਮਿਲਣ ਵਾਲੀ ਰਕਮ ਵੱਖਰੀ ਹੁੰਦੀ ਹੈ। ਇਹ ਫੰਡ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਲਈ ਫੈਡਰਲ ਸਰਕਾਰ ਤੋਂ ਪ੍ਰੋਵਿੰਸਾਂ ਤੇ ਟੈਰੇਟਰੀਜ਼ ਰਾਹੀਂ ਲੋਕਲ ਪੱਧਰ ਤੱਕ ਪਹੁੰਚਦਾ ਹੈ। ਫਿਰ ਇਹ ਰਕਮ ਮਿਊਂਸਪੈਲਿਟੀਜ਼ ਦੀ ਮਰਜ਼ੀ ਅਨੁਸਾਰ ਖਰਚੀ ਜਾ ਸਕਦੀ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼