Welcome to Canadian Punjabi Post
Follow us on

30

June 2025
ਬ੍ਰੈਕਿੰਗ ਖ਼ਬਰਾਂ :
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ
 
ਕੈਨੇਡਾ

ਪੰਛੀ ਦੇ ਟਕਰਾਉਣ ਨਾਲ ਹੋਇਆ ਸੀ “ਸਨੋਅਬਰਡਜ਼” ਜਹਾਜ਼ ਹਾਦਸਾਗ੍ਰਸਤ?

June 02, 2020 04:49 AM

ਟੋਰਾਂਟੋ, 1 ਜੂਨ (ਪੋਸਟ ਬਿਊਰੋ) : 17 ਮਈ ਨੂੰ ਹਾਦਸੇ ਦਾ ਸਿ਼ਕਾਰ ਹੋਏ ਜਹਾਜ਼, ਜਿਸ ਵਿੱਚ ਸਨੋਅਬਰਡਜ਼ ਟੀਮ ਦੇ ਇੱਕ ਮੈਂਬਰ ਦੀ ਮੌਤ ਹੋ ਗਈ ਸੀ ਤੇ ਇੱਕ ਹੋਰ ਜ਼ਖ਼ਮੀ ਹੋ ਗਿਆ ਸੀ, ਬਾਰੇ ਜਾਰੀ ਜਾਂਚ ਵਿੱਚ ਸੋਮਵਾਰ ਨੂੰ ਇਹ ਖੁਲਾਸਾ ਹੋਇਆ ਕਿ ਇਹ ਹਾਦਸਾ ਪੰਛੀ ਦੇ ਟਕਰਾਉਣ ਕਾਰਨ ਵਾਪਰਿਆ ਸੀ।
ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਦੀ ਏਅਰਵਰਦੀਨੈੱਸ ਇਨਵੈਸਟੀਗੇਟਿਵ ਅਥਾਰਟੀ ਨੇ ਇੱਕ ਬਿਆਨ ਵਿੱਚ ਆਖਿਆ ਕਿ ਜਾਂਚ ਲਈ ਹਾਸਲ ਹੋਈ ਇੱਕ ਵੀਡੀਓ ਫੁਟੇਜ ਤੋਂ ਇਹ ਸਾਹਮਣੇ ਆਇਆ ਹੈ ਕਿ ਜਹਾਜ਼ ਦੇ ਟੇਕ ਆਫ ਸਮੇਂ ਸੱਜੇ ਇੰਜਣ ਨਾਲ ਇੱਕ ਪੰਛੀ ਟਕਰਾ ਗਿਆ। ਸੀਟੀ-114 ਟਿਊਟਰ ਏਅਰਕ੍ਰਾਫਟ ਦੇ ਦੋਵਾਂ ਸਵਾਰਾਂ ਵੱਲੋਂ ਭਾਵੇਂ ਖੁਦ ਨੂੰ ਇਜੈਕਟ ਕਰ ਲਿਆ ਗਿਆ ਸੀ ਪਰ ਇਸ ਹਾਦਸੇ ਵਿੱਚ ਇੱਕ ਪਾਇਲਟ ਦੀ ਜਾਣ ਚਲੀ ਗਈ ਜਦਕਿ ਜਹਾਜ਼ ਕੈਮਲੂਪਜ਼, ਬੀਸੀ ਦੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਹਾਦਸੇ ਦਾ ਸਿ਼ਕਾਰ ਹੋ ਗਿਆ।
ਬਿਆਨ ਵਿੱਚ ਆਖਿਆ ਗਿਆ ਕਿ ਇਸ ਹਾਦਸੇ ਦੀ ਜਾਰੀ ਜਾਂਚ ਫਿਲਹਾਲ ਪੰਛੀ ਦੇ ਟਕਰਾਉਣ ਅਤੇ ਜੈੱਟ ਦੇ ਐਸਕੇਪ ਸਿਸਟਮ ਉੱਤੇ ਹੀ ਕੇਂਦਰਿਤ ਹੈ। ਸੋਮਵਾਰ ਨੂੰ ਨੈਸ਼ਨਲ ਡਿਫੈਂਸ ਨੇ ਆਖਿਆ ਕਿ ਇਹ ਰਿਪੋਰਟ ਇਸ ਸਮੇਂ ਹਾਸਲ ਜਾਣਕਾਰੀ ਦਾ ਹਾਲਾਤ ਅਤੇ ਤੱਥਾਂ ਉੱਤੇ ਆਧਾਰਤ ਨਿਚੋੜ ਹੈ। ਇਸ ਵਿੱਚ ਹਾਦਸੇ ਨਾਲ ਜੁੜੇ ਹੋਰ ਵੇਰਵੇ ਪੂਰੀ ਤਰ੍ਹਾਂ ਮੁਹੱਈਆ ਨਹੀਂ ਕਰਵਾਏ ਗਏ।
ਇਸ ਹਾਦਸੇ ਵਿੱਚ ਹੈਲੀਫੈਕਸ ਦੀ 35 ਸਾਲਾ ਕੈਪਟਨ ਜੈਨੀਫਰ ਕੇਸੀ, ਜੋ ਕਿ ਸਨੋਅਬਰਡਜ਼ ਦੀ ਪਬਲਿਕ ਅਫੇਅਰਜ਼ ਆਫੀਸਰ, ਦੀ ਮੌਤ ਹੋ ਗਈ ਤੇ ਡਿਏਪੇ, ਨਿਊ ਬਰੰਜ਼ਵਿੱਕ ਦਾ 38 ਸਾਲਾ ਪਾਇਲਟ ਕੈਪਟਨ ਰਿਚਰਡ ਮੈਕਡਗਲ ਜ਼ਖ਼ਮੀ ਹੋ ਗਿਆ। ਇਸ ਸਮੇਂ ਉਹ ਜੇਰੇ ਇਲਾਜ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ 49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਓਟਵਾ-ਮੈਕਸੀਕੋ ਲਈ ਚਲਾਏਗਾ ਨਾਨ-ਸਟਾਪ ਉਡਾਨਾਂ ਓਂਟਾਰੀਓ ਦੇ ਅਲਮੋਂਟੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਬੱਚੇ ਦੀ ਮੌਤ ਚਾਓ ਲਾਮ ਨੇ ਬਿਆਨ `ਚ ਮਾਂ ਦੀ ਹੱਤਿਆ ਤੋਂ ਪਹਿਲਾਂ ਸਾਲਾਂ ਤੱਕ ਹੋਏ ਦੁਰਵਿਵਹਾਰ ਦਾ ਦਿੱਤਾ ਵੇਰਵਾ ਏਸ਼ੀਅਨ ਫੂਡ ਸੈਂਟਰ ਦੀ ਕੈਨੇਡਾ ਡੇਅ ਮੌਕੇ ਲੱਗ ਗਈ ਸੇਲ ਕੈਨੇਡੀਅਨ ਬਾਰਡਰ ਏਜੰਟਾਂ ਨੇ ਬਲੂ ਵਾਟਰ ਬ੍ਰਿਜ 'ਤੇ 23 ਮਿਲੀਅਨ ਡਾਲਰ ਦੀ ਸ਼ੱਕੀ ਕੋਕੀਨ ਕੀਤੀ ਜ਼ਬਤ ਕੈਨੇਡਾ ਨਾਟੋ ਖ਼ਰਚ ਟੀਚੇ ਨੂੰ ਕਰੇਗਾ ਹੋਰ ਉੱਚਾ : ਕਾਰਨੀ