Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਅੰਤਰਰਾਸ਼ਟਰੀ

ਮੁਜ਼ਾਹਰਾਕਾਰੀਆਂ ਦੇ ਗੱੁਸੇ ਤੋਂ ਬਚਣ ਲਈ ਟਰੰਪ ਨੂੰ ਬੰਕਰ ਵਿੱਚ ਲੁਕਣਾ ਪਿਆ!

June 01, 2020 05:59 PM

 

ਵਾਸਿ਼ੰਗਟਨ, 1 ਜੂਨ (ਪੋਸਟ ਬਿਊਰੋ) : ਸੁ਼ੱਕਰਵਾਰ ਰਾਤ ਨੂੰ ਸੀਕ੍ਰੇਟ ਸਰਵਿਸ ਏਜੰਟਾਂ ਨੂੰ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਵਾੲ੍ਹੀਟ ਹਾਊਸ ਦੇ ਬੰਕਰ ਵਿੱਚ ਲਿਜਾਣਾ ਪਿਆ। ਅਜਿਹਾ ਇਸ ਲਈ ਕਿਉਂਕਿ ਸੈਂਕੜੇ ਦੀ ਗਿਣਤੀ ਵਿੱਚ ਲੋਕ ਵਾੲ੍ਹੀਟ ਹਾਊਸ ਦੇ ਬਾਹਰ ਇੱਕਠੇ ਹੋ ਕੇ ਪੱਥਰਬਾਜ਼ੀ ਕਰ ਰਹੇ ਸਨ ਤੇ ਪੁਲਿਸ ਦੇ ਬੈਰੀਕੇਡਜ਼ ਤੋੜਨ ਦੀ ਕੋਸਿ਼ਸ਼ ਕਰ ਰਹੇ ਸਨ।
ਟਰੰਪ ਨੂੰ ਘੱਟੋ ਘੱਟ ਇੱਕ ਘੰਟਾ ਬੰਕਰ ਵਿੱਚ ਗੁਜ਼ਾਰਨਾ ਪਿਆ। ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਇੱਕ ਰਿਪਬਲਿਕਨ ਨੇ ਦੱਸਿਆ ਕਿ ਇਹ ਬੰਕਰ ਅੱਤਵਾਦੀ ਹਮਲਿਆਂ ਵਰਗੀਆਂ ਐਮਰਜੰਸੀਜ਼ ਵਾਸਤੇ ਬਣਾਇਆ ਗਿਆ ਸੀ। ਏਜੰਟਾਂ ਵੱਲੋਂ ਲੋਕਾਂ ਦੇ ਮਿਜਾਜ਼ ਨੂੰ ਸਮਝਣ ਵਿੱਚ ਨਾਸਮਝੀ ਕੀਤੀ ਗਈ। ਇੱਥੇ ਹਫਤੇ ਭਰ ਤੋਂ ਲੋਕਾਂ ਵੱਲੋਂ ਕੀਤੇ ਜਾ ਰਹੇ ਮੁਜ਼ਾਹਰਿਆਂ ਦੀ ਆਵਾਜ਼ ਲਗਾਤਾਰ ਆ ਰਹੀ ਸੀ ਤੇ ਇਹ ਅਧਿਕਾਰੀਆਂ ਦੇ ਕੰਨਾਂ ਵਿੱਚ ਵੀ ਪੈ ਰਹੀ ਸੀ। ਪਰ ਇਸ ਸੱਭ ਦੇ ਬਾਵਜੂਦ ਸੀਕ੍ਰੇਟ ਸਰਵਿਸ ਏਜੰਟਸ ਤੇ ਪੁਲਿਸ ਅਧਿਕਾਰੀ ਇਸ ਭੀੜ ਨੂੰ ਰੋਕਣ ਤੋਂ ਅਸਫਲ ਰਹੇ।
ਜਿ਼ਕਰਯੋਗ ਹੈ ਕਿ ਇਹ ਮੁਜ਼ਾਹਰੇ ਸਿਆਹ ਨਸਲ ਦੇ ਵਿਅਕਤੀ ਜਾਰਜ ਫਲੌਇਡ ਨੂੰ ਪੁਲਿਸ ਅਧਿਕਾਰੀ ਵੱਲੋਂ ਅਜਾਂਈ ਮਾਰੇ ਜਾਣ ਤੋਂ ਬਾਅਦ ਸੁ਼ਰੂ ਹੋਏ ਸਨ। ਮਿਨੀਆਪੋਲਿਸ ਦੇ ਇੱਕ ਪੁਲਿਸ ਅਧਿਕਾਰੀ ਨੇ ਫਲੌਇਡ ਨੂੰ ਜ਼ਮੀਨ ਉੱਤੇ ਲਿਟਾ ਕੇ ਉਸ ਦੀ ਗਰਦਨ ਉੱਤੇ ਉਦੋਂ ਤੱਕ ਆਪਣਾ ਗੋਡਾ ਟਿਕਾਈ ਰੱਖਿਆ ਤੇ ਭਾਰ ਪਾਈ ਰੱਖਿਆ ਗਿਆ ਜਦੋਂ ਤੱਕ ਉਹ ਬੇਹੋਸ਼ ਨਹੀਂ ਹੋ ਗਿਆ। ਫਲੌਇਡ ਵੱਲੋਂ ਪੁਲਿਸ ਅਧਿਕਾਰੀ ਅੱਗੇ ਬਹੁਤ ਤਰਲੇ ਕੀਤੇ ਗਏ ਕਿ ਉਸ ਨੂੰ ਸਾਹ ਲੈਣ ਦਿੱਤਾ ਜਾਵੇ, ਪਾਣੀ ਦੇ ਦਿੱਤਾ ਜਾਵੇ ਪਰ ਕਿਸੇ ਨੇ ਉਸ ਦੀ ਇੱਕ ਨਾ ਸੁਣੀ। ਵਾਸਿ਼ੰਗਟਨ ਤੇ ਹੋਰਨਾਂ ਥਾਂਵਾਂ ਉੱਤੇ ਇਨ੍ਹਾਂ ਮੁਜ਼ਾਹਰਿਆਂ ਨੇ ਹਿੰਸਕ ਰੂਪ ਵੀ ਲਿਆ।

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਮਾਲਦੀਵ 'ਚ ਭਾਰਤ ਵਿਰੋਧੀ ਮਿਊਜ਼ੂ ਨੇ ਜਿੱਤੀ ਸੰਸਦੀ ਚੋਣ, 93 'ਚੋਂ 71 ਸੀਟਾਂ ਮਿਲੀਆਂ ਯੂਰਪੀਅਨ ਯੂਨੀਅਨ ਨੇ ਭਾਰਤੀਆਂ ਲਈ ਬਦਲੇ ਵੀਜ਼ਾ ਨਿਯਮ, 5 ਸਾਲ ਦੀ ਵੈਧਤਾ ਵਾਲਾ ਮਲਟੀਪਲ ਐਂਟਰੀ ਸ਼ੈਂਗੇਨ ਵੀਜ਼ਾ ਮਿਲੇਗਾ ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀ ਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾ ਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀ ਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਯੂ.ਏ.ਈ. ਸਮੇਤ 4 ਖਾੜੀ ਦੇਸ਼ਾਂ ਵਿਚ ਹੜ੍ਹ ਅਤੇ ਮੀਂਹ: ਮਾਰੂਥਲ ਖੇਤਰਾਂ ਵਿਚ ਇੱਕ ਦਿਨ ਵਿਚ 2 ਸਾਲ ਜਿੰਨਾ ਮੀਂਹ ਪ੍ਰਿੰਸ ਹੈਰੀ ਨੇ ਅਧਿਕਾਰਤ ਤੌਰ 'ਤੇ ਬ੍ਰਿਟੇਨ ਛੱਡਿਆ, ਆਪਣੇ ਪਤੇ ਵਿਚ ਕੈਲੀਫੋਰਨੀਆ ਦਾ ਪਤਾ ਲਿਖਵਾਇਆ ਸਟਾਕਟਨ ਕੈਲੀਫੋਰਨੀਆ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਹੋਈ ਗੋਲੀਬਾਰੀ `ਚ ਇਕ ਬੱਚੀ ਦੀ ਮੌਤ, 7 ਜ਼ਖਮੀ, ਜ਼ਖਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ