Welcome to Canadian Punjabi Post
Follow us on

05

July 2020
ਮਨੋਰੰਜਨ

ਆਯੁਸ਼ਮਾਨ ਦੀਆਂ ਫਿਲਮਾਂ ਸਾਊਥ ਵਿੱਚ ਹੋ ਰਹੀਆਂ ਹਨ ਰੀਮੇਕ

June 01, 2020 10:24 AM

ਹਿੰਦੀ ਅਤੇ ਦੱਖਣ ਭਾਰਤੀ ਸਿਨੇਮਾ ਇੱਕ ਦੂਸਰੇ ਦੀਆਂ ਹਿੱਟ ਫਿਲਮਾਂ ਦੇ ਰੀਮੇਕ ਬਣਾਉਂਦੇ ਰਹਿੰਦੇ ਹਨ। ‘ਥ੍ਰੀ ਈਡੀਅਟਸ’, ‘ਮੁੰਨਾ ਭਾਈ ਐੱਮ ਬੀ ਬੀ ਐੱਸ’, ‘ਜਬ ਵੀ ਮੈਟ’ ਆਦਿ ਹਿੰਦੀ ਫਿਲਮਾਂ ਦੀ ਰੀਮੇਕ ਸਾਊਥ ਵਿੱਚ ਬਣੀ ਹੈ। ਆਯੁਸ਼ਮਾਨ ਖੁਰਾਣਾ ਦੀਆਂ ਫਿਲਮਾਂ ਵੱਲ ਵੀ ਸਾਊਥ ਦਾ ਧਿਆਨ ਗਿਆ ਹੈ। ਸਾਊਥ ਫਿਲਮ ਇੰਡਸਟਰੀ ਆਯੂਸ਼ਮਾਨ ਦੀਆਂ ਉਨ੍ਹਾਂ ਸੁਪਰਹਿੱਟ ਫਿਲਮਾਂ ਤੋਂ ਪ੍ਰੇਰਨਾ ਲੈ ਰਹੀ ਹੈ, ਜੋ ਆਪਣੇ ਵੱਖਰੇ ਕੰਟੈਂਟ ਵਾਲੀਆਂ ਹਨ।
ਆਯੁਸ਼ਮਾਨ ਦੀਆਂ ਪੰਜ ਹਿੱਟ ਫਿਲਮਾਂ ਸਾਊਥ ਫਿਲਮ ਇੰਡਸਟਰੀ ਵਿੱਚ ਬੇਹੱਦ ਪ੍ਰਸਿੱਧ ਹੋਈਆਂ ਹਨ। ਉਨ੍ਹਾਂ ਦੀ ‘ਅੰਧਾਧੁਨ’ ਫਿਲਮ ਨੂੰ ਤੇਲਗੂ ਤੇ ਤਮਿਲ ਵਿੱਚ ਬਣਾਇਆ ਜਾ ਰਿਹਾ ਹੈ। ਤੇਲਗੂ ਵਿੱਚ ਨਿਤਿਨ ਤੇ ਤਮਿਲ ਵਿੱਚ ਪ੍ਰਸ਼ਾਂਤ ਉਨ੍ਹਾਂ ਦਾ ਕਿਰਦਾਰ ਨਿਭਾਉਣਗੇ। ‘ਡ੍ਰੀਮ ਗਰਲ’ ਨੂੰ ਐਕਟਰ ਰਾਜ ਤਰੁਣ ਦੇ ਨਾਲ ਤੇਲਗੂ ਵਿੱਚ ਬਣਾਇਆ ਜਾ ਰਿਹਾ ਹੈ। ‘ਵਿੱਕੀ ਡੋਨਰ’ ਐਕਟਰ ਹਰੀਸ਼ ਕਲਿਆਣ ਦੇ ਨਾਲ ਤਮਿਲ ਵਿੱਚ ਪਹਿਲਾਂ ਹੀ ਬਣਾਈ ਜਾ ਚੁੱਕੀ ਹੈ।
ਚਰਚਾ ਹੈ ਕਿ ਉਨ੍ਹਾਂ ਦੀ ‘ਆਰਟੀਕਲ 15’ ਐਕਟਰ ਉਦੈਨਿਧੀ ਸਟਾਲਿਨ ਬਾਰੇ ਤਮਿਲ ਵਿੱਚ ਬਣਨ ਵਾਲੀ ਹੈ ਅਤੇ ‘ਬਧਾਈ ਹੋ’ ਦਾ ਤੇਲਗੂ ਵਿੱਚ ਰੀਮੇਕ ਕੀਤਾ ਜਾਣਾ ਹੈ, ਜਿਸ ਵਿੱਚ ਮੁੱਖ ਭੂਮਿਕਾ ਵਿੱਚ ਅਭਿਨੇਤਾ ਨਾਗਾ ਚੈਤਨਯ ਹੋਣਗੇ। ਆਯੂਸ਼ਮਾਨ ਹੈਰਾਨ ਹੈ ਕਿ ਉਨ੍ਹਾਂ ਦੀਆਂ ਇੰਨੀਆਂ ਫਿਲਮਾਂ ਦਾ ਰੀਮੇਕ ਸਾਊਥ ਵਿੱਚ ਹੋ ਰਿਹਾ ਹੈ। ਇਸ ਨਾਲ ਕੰਟੈਂਟ ਸੰਬੰਧੀ ਉਸ ਦੀਆਂ ਉਨ੍ਹਾਂ ਮਾਨਤਾਵਾਂ 'ਤੇ ਮੋਹਰ ਲੱਗਦੀ ਹੈ ਕਿ ਉਨ੍ਹਾਂ ਹੀ ਸਕ੍ਰਿਪਟਾਂ ਨੂੰ ਚੁਣਨਾ ਚਾਹੀਦੈ, ਜੋ ਅਲੱਗ ਹੋਣ, ਤਾਂ ਕਿ ਥੀਏਟਰਾਂ ਵਿੱਚ ਦਰਸ਼ਕਾਂ ਨੂੰ ਸਭ ਕੁਝ ਨਵਾਂ ਦੇ ਸਕਾਂ।

Have something to say? Post your comment