Welcome to Canadian Punjabi Post
Follow us on

13

July 2020
ਅੰਤਰਰਾਸ਼ਟਰੀ

ਦੁਨੀਆਂ ਵਿੱਚ ਕੋਰੋਨਾ ਦੇ ਕੇਸਾਂ ਦੀ ਗਿਣਤੀ 60 ਲੱਖ ਟੱਪੀ, 3.69 ਲੱਖ ਲੋਕ ਮਾਰੇ ਗਏ

June 01, 2020 08:15 AM

* ਬ੍ਰਿਟੇਨ ਵਿੱਚ ਲਾਕਡਾਊਨ ਦੀ ਛੋਟ ਨੂੰ ਮੰਤਰੀ ਨੇ ਜਾਇਜ਼ ਕਿਹਾ


ਲੰਡਨ, 1 ਜੂਨ, (ਪੋਸਟ ਬਿਊਰੋ)- ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੀ ਮਹਾਮਾਰੀ ਤੋਂ ਪ੍ਰਭਾਵਤ ਲੋਕਾਂ ਦੀ ਗਿਣਤੀ ਅੱਜ ਭਾਰਤ ਸੋਮਵਾਰ ਦੀ ਸਵੇਰ ਹੋਣ ਤੱਕ 60 ਲੱਖ ਤੋਂ ਵੱਧ ਹੋ ਚੁੱਕੀ ਹੈ ਤੇ ਇਸ ਨਾਲ ਤੱਕ 3.69 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਰਲਡੋਮੀਟਰ ਦੇ ਮੁਤਾਬਕ ਭਾਰਤ ਦੀ 1 ਜੂਨ ਦੀ ਸਵੇਰ ਤੱਕ ਦੁਨੀਆਂ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 62,46,171 ਹੋ ਚੁੱਕੀ ਹੈ ਤੇ ਇਨ੍ਹਾਂ ਵਿੱਚੋਂ 3,73,356 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਵਰਨਣ ਯੋਗ ਹੈ ਕਿ ਕੋਰੋਨਾ ਦੀ ਮਹਾਮਾਰੀ ਨਾਲ ਸਭ ਤੋਂ ਵੱਧ 1,06,146 ਮੌਤਾਂ ਅਮਰੀਕਾ ਵਿੱਚ ਹੋਈਆਂ ਹਨ ਤੇ ਇਸ ਪੱਖੋਂ ਦੂਸਰੇ ਸਭ ਤੋਂ ਵੱਧ ਨੁਕਸਾਨ ਝੱਲ ਰਹੇ ਬ੍ਰਿਟੇਨ ਵਿੱਚ 38,489 ਲੋਕਾਂ ਦੀ ਮੌਤ ਹੋਈ ਹੈ। ਇਨ੍ਹਾਂ ਦੋਵਾਂ ਤੋਂ ਬਾਅਦ ਇਟਲੀ ਵਿੱਚ 33,415 ਮੌਤਾਂ ਹੋਈਆਂ ਹਨ। ਬਰਾਜ਼ੀਲ ਵਿੱਚ ਬਿਮਾਰੀ ਪਿੱਛੋਂ ਵਧੀ, ਪਰ ਓਥੇ 29,101 ਲੋਕਾਂ ਦੀ ਮੌਤ ਹੋ ਚੁੱਕੀ ਹੈ। ਫਰਾਂਸ ਵਿੱਚ 28,802 ਅਤੇ ਸਪੇਨ ਵਿੱਚ 27,127 ਲੋਕ ਮਾਰੇ ਜਾ ਚੁੱਕੇ ਹਨ। ਪਾਕਿਸਤਾਨ ਵਿੱਚ 1483 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕੁੱਲ ਕੇਸਾਂ ਦੀ ਗਿਣਤੀ 69,496 ਦੱਸੀ ਗਈ ਹੈ।
ਇਸ ਦੌਰਾਨ ਬ੍ਰਿਟੇਨ ਨੇ ਲਾਕਡਾਊਨ ਵਿੱਚ ਛੋਟ ਦੇਣੀ ਸ਼ੁਰੂ ਕੀਤੀ ਹੈ। ਅੱਜ ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੋਮੀਨਿਕ ਰਾਬ ਨੇ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਲਾਏ ਲਾਕਡਾਊਨ ਵਿਚ ਸਰਕਾਰ ਵੱਲੋਂ ਛੋਟ ਦੇ ਫੈਸਲੇ ਨੂੰ ਜਾਇਜ਼ ਕਿਹਾ ਹੈ। ਉਨ੍ਹਾਂ ਨੇ ਬ੍ਰਿਟੇਨ ਵਿੱਚ ਕੋਰੋਨਾ ਦੀ ਸਪੀਡ ਫਿਰ ਵਧਣ ਦੀ ਹਾਲਤ ਵਿਚ ਇਸ ਨਾਲ ਨਜਿੱਠਣ ਲਈ ਸਥਾਨਕ ਪੱਧਰ ਉੱਤੇ ਲਾਕਡਾਊਨ ਲਾਉਣ ਦਾ ਸੁਝਾਅ ਦਿੱਤਾ। ਬ੍ਰਿਟੇਨ ਵਿਚ ਸੋਮਵਾਰ ਤੋਂ ਲਾਕਡਾਊਨ ਵਿਚ ਪਾਬੰਦੀਆਂ ਤੋਂ ਛੋਟ ਮਿਲੀ ਹੈ, ਜਿਸ ਵਿੱਚ ਵਿਚ ਯੂਨੀਵਰਸਿਟੀਆਂ ਤੇ ਬਾਹਰੀ ਬਜ਼ਾਰ ਖੋਲ੍ਹਣ ਦੇ ਨਾਲ ਘਰੇਲੂ ਮੁਕਾਬਲੇ ਦੀਆਂ ਖੇਡਾਂ ਦੀ ਇਜਾਜ਼ਤ ਦੇਣਾ ਸ਼ਾਮਲ ਹੈ। ਵਿਦੇਸ਼ ਮੰਤਰੀ ਡੋਮੀਨਿਕ ਰਾਬ ਨੇ ਆਖਿਆ ਕਿ ਜੇ ਕਿਸੇ ਖਾਸ ਪਾਸੇ ਵਾਇਰਸ ਦੇ ਕੇਸਾਂ ਵਿਚ ਵਾਧਾ ਹੋਇਆ ਤਾਂ ਸਾਡੇ ਕੋਲ ਇਸ ਨਾਲ ਨਜਿੱਠਣ ਦੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਹਾਲਤ ਦੇ ਪੱਖ ਤੋਂ ਕੁਝ ਸੁਧਾਰ ਹੋਇਆ ਹੈ ਅਤੇ ਨਵੇਂ ਕੇਸਾਂ ਅਤੇ ਗੰਭੀਰ ਬੀਮਾਰ ਮਰੀਜ਼ਾਂ ਦੀ ਗਿਣਤੀ ਘਟੀ ਹੈ।

 

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪਾਕਿਸਤਾਨ ਵਿੱਚ ਮੰਦਰ ਮੁੱਦੇ ਤੋਂ ਹਿੰਦੂਆਂ ਦੇ ਵਿਰੁੱਧ ਨਫ਼ਰਤ ਦੀ ਨਵੀਂ ਲਹਿਰ ਉੱਠੀ
ਬੇੜੇ ਵਿੱਚ ਧਮਾਕੇ ਤੋਂ ਬਾਅਦ ਲੱਗੀ ਅੱਗ ਕਾਰਨ 21 ਜ਼ਖ਼ਮੀ
ਜਾਅਲੀ ਪਾਇਲਟਾਂ ਦਾ ਮਾਮਲਾ ਅਮਰੀਕਾ ਨੇ ਵੀ ਪਾਕਿਸਤਾਨ ਦੀਆਂ ਉਡਾਣਾਂ ਉੱਤੇ ਪਾਬੰਦੀ ਲਾਈ
ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਨੇ 93 ਵਿੱਚੋਂ 83 ਸੀਟਾਂ ਜਿੱਤੀਆਂ
ਟਰੰਪ ਨੇ ਆਪਣੇ ਸਿਆਸੀ ਚਾਟੜੇ ਰੋਜ਼ਰ ਸਟੋਨ ਦੀ ਸਜ਼ਾ ਮੁਆਫ ਕੀਤੀ
ਇੱਕ ਪੈਰ `ਤੇ 101 ਛਾਲਾਂ ਮਾਰ ਕੇ ਭਾਰਤ ਦੇ ਸੋਹਮ ਮੁਖਰਜੀ ਨੇ ਗਿਨੀਜ਼ ਬੁੱਕ ਰਿਕਾਰਡ ਬਣਾਇਆ
ਨੇਪਾਲ ਵਿੱਚ ਭਾਰਤੀ ਨਿਊਜ਼ ਚੈਨਲਾਂ ਦੇ ਪ੍ਰਸਾਰਨ ਉੱਤੇ ਰੋਕ ਲੱਗੀ
ਐਂਟੀ ਬਾਡੀਜ਼ ਨਹੀਂ ਹੈ ਤਾਂ ਚਿੰਤਾ ਨਹੀਂ, ਇਨਫੈਕਸ਼ਨ ਤੋਂ ਟੀ-ਸੈਲ ਕੋਰੋਨਾ ਬਚਾਵੇਗਾ
ਕੈਲੇਫੋਰਨੀਆ ਵਿੱਚ 3 ਡਿਪਟੀਜ਼ ਨੂੰ ਲੱਗੀ ਗੋਲੀ, ਮਸ਼ਕੂਕ ਹਲਾਕ
ਟਰੰਪ ਦੀ ਭਤੀਜੀ ਨੇ ਕਿਤਾਬ ਵਿੱਚ ਚਾਚੇ ਨੂੰ ਹੰਕਾਰੀ ਤੇ ਆਦਤਨ ਝੂਠਾ ਕਿਹਾ