Welcome to Canadian Punjabi Post
Follow us on

13

July 2020
ਭਾਰਤ

ਦਿੱਲੀ ਵਿੱਚ ਪਾਕਿਸਤਾਨੀ ਹਾਈ ਕਮਿਸ਼ਨ ਦੇ ਦੋ ਵੀਜ਼ਾ ਸਹਾਇਕ ਜਾਸੂਸੀ ਕਰਦੇ ਫੜੇ ਗਏ

June 01, 2020 07:53 AM

ਨਵੀਂ ਦਿੱਲੀ, 31 ਮਈ, (ਪੋਸਟ ਬਿਊਰੋ)- ਭਾਰਤ ਵਿਚਲੇ ਪਾਕਿਸਤਾਨੀ ਦੂਤਘਰ ਦੇ ਦੋ ਅਫਸਰਾਂ ਨੂੰ ਅੱਜ ਐਤਵਾਰ ਨੂੰ ਦਿੱਲੀ ਪੁਲਸ ਨੇ ਜਾਸੂਸੀ ਕਰਦੇ ਰੰਗੇ ਹੱਥੀਂ ਫੜ ਲਿਆ ਹੈ। ਉਸ ਵਕਤ ਉਹ ਦੋਵੇਂ ਜਣੇ ਇੱਕ ਵਿਅਕਤੀ ਨੂੰ ਪੈਸਿਆਂ ਦਾ ਲਾਲਚ ਦੇ ਕੇ ਭਾਰਤ ਦੀ ਸੁਰੱਖਿਆਂ ਵਾਲੇ ਦਸਤਾਵੇਜ਼ ਲੈਂਦੇ ਪਏ ਸਨ। ਦੋਵੇਂ ਜਣੇ ਪਾਕਿਸਤਾਨੀ ਹਾਈ ਕਮਿਸ਼ਨ ਦੇ ਵੀਜ਼ਾ ਅਸਿਸਟੈਂਟ ਵਜੋਂ ਕੰਮ ਕਰਦੇ ਹਨ। ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐੱਸ ਆਈ ਲਈ ਜਾਸੂਸੀ ਕਰਦੇ ਫੜੇ ਜਾਣ ਉੱਤੇ ਉਨ੍ਹਾਂ ਨੇ ਖੁਦ ਨੂੰ ਭਾਰਤੀ ਨਾਗਰਿਕ ਦੱਸਣ ਦੀ ਕੋਸ਼ਿਸ ਕੀਤੀ। ਉਨ੍ਹਾਂ ਕੋਲ ਨਕਲੀ ਆਧਾਰ ਕਾਰਡ, ਭਾਰਤੀ ਕਰੰਸੀ ਅਤੇ ਆਈਫੋਨ ਮਿਲੇ ਹਨ, ਜਿਸ ਬਾਰੇ ਅਗਲੀ ਜਾਂਚ ਕੀਤੀ ਜਾ ਰਹੀ ਹੈ।
ਇਸ ਘਟਨਾ ਦੇ ਬਾਅਦ ਦਿੱਲੀ ਤੋਂ ਖਬਰਾਂ ਹਨ ਕਿ ਭਾਰਤ ਇਨ੍ਹਾਂ ਦੋਵਾਂ ਵਿਰੁੱਧ ਡਿਪਲੋਮੈਟਿਕ ਨਿਯਮਾਂ ਮੁਤਾਬਕ ‘ਪਰਸੋਨਾ ਨਾਨ ਗ੍ਰਾਟਾ’ ਦੀ ਕਾਰਵਾਈ ਕਰੇਗਾ। ‘ਪਰਸੋਨਾ ਨਾਨ ਗ੍ਰਾਟਾ’ ਦਾ ਅਰਥ ਹੁੰਦਾ ਹੈ ਕਿ ਡਿਪਲੋਮੈਟਿਕ ਮਿਸ਼ਨ ਦੇ ਲਈ ਗਿਆ ਵਿਅਕਤੀ ਜਿਸ ਦੇਸ਼ ਵਿੱਚ ਡਿਊਟੀ ਕਰ ਰਿਹਾ ਹੈ, ਓਥੇ ਉਸ ਦੀਆਂ ਸਰਗਰਮੀਆਂ ਸ਼ੱਕੀ ਨਿਕਲੀਆਂ ਹਨ ਤੇ ਇਸ ਲਈ ਉਹ ਵਿਅਕਤੀ ਆਪਣੇ ਦੇਸ਼ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਭਾਰਤ ਸਰਕਾਰ ਇਨ੍ਹਾਂ ਦੋਵਾਂ ਨੂੰ ਛੇਤੀ ਹੀ ਪਾਕਿਸਤਾਨ ਮੋੜਨ ਵਾਸਤੇ ਕਾਰਵਾਈ ਕਰੇਗੀ। ਇਨ੍ਹਾ ਦੋਵਾਂ ਜਣਿਆਂ ਦੀ ਗ੍ਰਿਫਤਾਰੀ ਪਿੱਛੋਂ ਭਾਰਤ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਹਾਈ ਕਮਿਸ਼ਨ ਦੇ ਦੋ ਅਫਸਰ ਨਵੀਂ ਦਿੱਲੀ ਵਿੱਚ ਜਾਸੂਸੀ ਕਰਦੇ ਫੜੇ ਗਏ ਹਨ। ਉਨ੍ਹਾਂ ਨੂੰ ਫੜਨ ਦੀ ਕਾਰਵਾਈ ਭਾਰਤ ਦੀਆਂ ਜਾਂਚ ਏਜੰਸੀਆਂ ਨੇ ਕੀਤੀ ਹੈ ਤੇ ਭਾਰਤ ਨੇ ਇਨ੍ਹਾਂ ਨੂੰ ‘ਪਰਸੋਨਾ ਨਾਨ ਗ੍ਰਾਟਾ’ ਐਲਾਨ ਕਰ ਕੇ 24 ਘੰਟਿਆਂ ਵਿੱਚ ਦੇਸ਼ ਛੱਡਣ ਲਈ ਕਿਹਾ ਹੈ। ਪਾਕਿਸਤਾਨ ਨੂੰ ਇਕ ਡਿਮਾਰਸ਼ੇ (ਡਿਪਲੋਮੈਟਿਕ ਮੀਮੋ) ਵੀ ਦਿੱਤਾ ਗਿਆ ਹੈ, ਜਿਸ ਵਿੱਚ ਉਸ ਦੇ ਅਫਸਰਾਂ ਵੱਲੋਂ ਭਾਰਤ ਦੀ ਕੌਮੀ ਸੁਰੱਖਿਆ ਵਿਰੁੱਧ ਕੀਤੇ ਜਾਂਦੇ ਕੰਮਾਂ ਉੱਤੇ ਸਖਤ ਵਿਰੋਧ ਦਰਜ ਕਰਾਇਆ ਗਿਆ ਹੈ। ਇਸ ਸੰਬੰਧ ਵਿੱਚ ਪਾਕਿਸਤਾਨ ਸਰਕਾਰ ਨੂੰ ਇਹ ਕਿਹਾ ਗਿਆ ਹੈ ਕਿ ਉਹ ਤੈਅ ਕਰੇ ਕਿ ਉਸ ਦੇ ਅਫਸਰ ਡਿਪਲੋਮੈਟਿਕ ਨਿਯਮਾਂ ਹੇਠ ਜ਼ਿੰਮੇਵਾਰੀ ਨਿਭਾਉਣ।
ਵਰਨਣ ਯੋਗ ਹੈ ਕਿ ਪਹਿਲਾਂ ਅਕਤੂਬਰ 2016 ਵਿੱਚ ਸਮਾਜਵਾਦੀ ਪਾਰਟੀ ਦੇ ਇੱਕ ਸਾਬਕਾ ਪਾਰਲੀਮੈਂਟ ਮੈਂਬਰ ਮੁਨੱਵਰ ਸਲੀਮ ਦੇ ਪੀ ਏ ਮੋਹਮੰਦ ਫਰਹਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਉੱਤੇ ਪਾਕਿਸਤਾਨ ਹਾਈ ਕਮਿਸ਼ਨ ਦੇ ਇਸ਼ਾਰੇ ਉੱਤੇ ਜਾਸੂਸੀ ਕਰਨ ਦਾ ਦੋਸ਼ ਸੀ। ਫਿਰ ਉਸ ਕੇਸ ਵਿੱਚ ਕਈ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਓਦੋਂ ਪਾਕਿਸਤਾਨੀ ਹਾਈ ਕਮਿਸ਼ਨ ਦਾ ਇਕ ਅਫਸਰ ਮਹਿਮੂਦ ਅਖਤਰ ਇਨ੍ਹਾਂ ਲੋਕਾਂ ਨੂੰ ਜਾਸੂਸੀ ਲਈ ਪੈਸੇ ਦਿੰਦਾ ਸੀ ਅਤੇ ਦੋਸ਼ੀਆਂ ਕੋਲੋਂ ਗੁਪਤ ਦਸਤਾਵੇਜ ਮਿਲੇ ਸਨ। ਭਾਰਤ ਨੇ ਓਦੋਂ ਮਹਿਮੂਦ ਅਖਤਰ ਨੂੰ ਪਾਕਿਸਤਾਨ ਵਾਪਸ ਭੇਜ ਦਿੱਤਾ ਸੀ।

Have something to say? Post your comment
ਹੋਰ ਭਾਰਤ ਖ਼ਬਰਾਂ
ਸੁੱਤੇ ਪਰਵਾਰ ਉੱਤੇ ਤੇਲ ਪਾ ਕੇ ਲਾਈ ਅੱਗ ਨਾਲ ਕੁੜੀ ਦੀ ਮੌਤ
ਅਮਿਤਾਭ ਬੱਚਨ ਕੋਰੋਨਾ ਵਾਇਰਸ ਦੀ ਪਾਜਿ਼ਟਿਵ ਰਿਪੋਰਟ ਮਿਲਣ ਪਿੱਛੋਂ ਹਸਪਤਾਲ ਦਾਖਲ
ਏਅਰ ਇੰਡੀਆ ਨੂੰ ਟਾਟਾ ਏਅਰਲਾਈਨ ਬਣਾਏ ਜਾਣੇ ਦੇ ਹਾਲਾਤ
ਚੀਨ ਸੀਮਾ ਤੋਂ ਤਿੰਨ ਪੜਾਵਾਂ ਵਿੱਚ ਫੌਜਾਂ ਹਟਾਉਣ ਵਾਸਤੇ ਰੋਡਮੈਪ ਤਿਆਰ
ਸਰਕਾਰ ਨੇ ਕੋਰਟ ਵਿੱਚ ਕਿਹਾ: ਪੀ ਐੱਮ-ਕੇਅਰਸ ਨਹੀਂ ਰੋਕਿਆ ਜਾ ਸਕਦਾ
ਅੱਠ ਪੁਲਿਸਕਰਮੀਆਂ ਦਾ ਕਤਲ ਕਰਨ ਵਾਲਾ ਗੈਂਗਸਟਰ ਵਿਕਾਸ ਦੁਬੇ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ
ਡਿਪਟੀ ਸਮੇਤ ਅੱਠ ਪੁਲਸ ਵਾਲਿਆਂ ਨੂੰ ਮਾਰਨ ਵਾਲਾ ਵਿਕਾਸ ਦੁਬੇ ਫੜਿਆ ਗਿਆ
ਭਗੌੜੇ ਨੀਰਵ ਮੋਦੀ ਦੀ 327 ਕਰੋੜ ਰੁਪਏ ਦੀ ਜਾਇਦਾਦ ਜ਼ਬਤ
ਸੁਪਰੀਮ ਕੋਰਟ ਨੇ ਕਿਹਾ: ਲਾਕਡਾਊਨ ਦੌਰਾਨ ਵੇਚੇ ਬੀ ਐਸ-4 ਵਾਹਨਾਂ ਦੀ ਰਜਿਸਟਰੇਸ਼ਨ ਨਹੀਂ ਹੋਵੇਗੀ
ਫਰਜ਼ੀ ਬਾਬਿਆਂ ਦੇ ਆਸ਼ਰਮ, ਅਖਾੜੇ ਬੰਦ ਕਰਾਉਣ ਦੀ ਮੰਗ `ਤੇ ਸੁਪਰੀਮ ਕੋਰਟ ਨੇ ਸਰਕਾਰ ਦੀ ਰਾਏ ਮੰਗੀ