Welcome to Canadian Punjabi Post
Follow us on

13

July 2020
ਭਾਰਤ

ਪਾਇਲਟ ਨੂੰ ਕੋਰੋਨਾ ਵਾਇਰਸ ਦੀ ਪੁਸ਼ਟੀ ਮਗਰੋਂ ਏਅਰ ਇੰਡੀਆ ਦਾ ਜਹਾਜ਼ ਵਾਪਸ ਮੁੜਿਆ

June 01, 2020 02:43 AM

ਨਵੀਂ ਦਿੱਲੀ, 31 ਮਈ (ਪੋਸਟ ਬਿਊਰੋ)- ਦਿੱਲੀ ਤੋਂ ਮਾਸਕੋ ਜਾਂਦੇ ਏਅਰ ਇੰਡੀਆ ਦੇ ਇੱਕ ਜਹਾਜ਼ ਨੂੰ ਕੱਲ੍ਹ ਅੱਧੀ ਦੂਰੀ ਤੋਂ ਮੁੜਨਾ ਪਿਆ ਜਦੋਂ ਹਵਾਬਾਜ਼ੀ ਕੰਪਨੀ ਦੀ ਗਰਾਊਂਡ ਟੀਮ ਨੂੰ ਪਤਾ ਲੱਗਾ ਕਿ ਇੱਕ ਪਾਇਲਟ ਕੋਰੋਨਾ ਵਾਇਰਸ ਨਾਲ ਪੀੜਤ ਹੈ। ਅਧਿਕਾਰੀਆਂ ਨੇ ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ।
ਏਅਰ ਇੰਡੀਆ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਏ 320 ਜਹਾਜ਼ 'ਚ ਕੋਈ ਯਾਤਰੀ ਨਹੀਂ ਸੀ। ਵੰਦੇ ਭਾਰਤ ਮੁਹਿੰਮ ਹੇਠ ਫਸੇ ਹੋਏ ਭਾਰਤੀਆਂ ਨੂੰ ਲਿਆਉਣ ਲਈ ਜਹਾਜ਼ ਮਾਸਕੋ ਜਾਣਾ ਸੀ। ਜਦੋਂ ਜਹਾਜ਼ ਉਜ਼ਬੇਕਿਸਤਾਨ ਦੀ ਹਵਾਈ ਸਰਹੱਦ 'ਤੇ ਪਹੁੰਚਿਆ ਤਾਂ ਸਾਡੀ ਗਰਾਊਂਡ ਟੀਮ ਨੂੰ ਪਤਾ ਲੱਗ ਗਿਆ ਕਿ ਇੱਕ ਪਾਇਲਟ ਵਿੱਚ ਕੋਵਿਡ 19 ਦੀ ਪੁਸ਼ਟੀ ਹੋਈ ਹੈ। ਅਧਿਕਾਰੀਆਂ ਨੇ ਕਿਹਾ, ਜਹਾਜ਼ ਨੂੰ ਓਸੇ ਵੇਲੇ ਵਾਪਸ ਸੱਦ ਲਿਆ ਗਿਆ। ਉਹ ਕੱਲ੍ਹ ਕਰੀਬ ਸਾਢੇ ਚਾਰੇ ਵਜੇ ਦਿੱਲੀ ਪਹੁੰਚਿਆ। ਚਾਲਕ ਦਲ ਦੇ ਮੈਂਬਰਾਂ ਨੂੰ ਇਕਾਂਤਵਾਸ 'ਚ ਰੱਖਿਆ ਗਿਆ ਹੈ। ਅਧਿਕਾਰੀਆਂ ਮੁਤਾਬਕ ਮਾਸਕੋ ਵਿੱਚ ਫਸੇ ਹੋਏ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਦੂਜਾ ਜਹਾਜ਼ ਭੇਜਿਆ ਜਾਵੇਗਾ।

Have something to say? Post your comment
ਹੋਰ ਭਾਰਤ ਖ਼ਬਰਾਂ
ਸੁੱਤੇ ਪਰਵਾਰ ਉੱਤੇ ਤੇਲ ਪਾ ਕੇ ਲਾਈ ਅੱਗ ਨਾਲ ਕੁੜੀ ਦੀ ਮੌਤ
ਅਮਿਤਾਭ ਬੱਚਨ ਕੋਰੋਨਾ ਵਾਇਰਸ ਦੀ ਪਾਜਿ਼ਟਿਵ ਰਿਪੋਰਟ ਮਿਲਣ ਪਿੱਛੋਂ ਹਸਪਤਾਲ ਦਾਖਲ
ਏਅਰ ਇੰਡੀਆ ਨੂੰ ਟਾਟਾ ਏਅਰਲਾਈਨ ਬਣਾਏ ਜਾਣੇ ਦੇ ਹਾਲਾਤ
ਚੀਨ ਸੀਮਾ ਤੋਂ ਤਿੰਨ ਪੜਾਵਾਂ ਵਿੱਚ ਫੌਜਾਂ ਹਟਾਉਣ ਵਾਸਤੇ ਰੋਡਮੈਪ ਤਿਆਰ
ਸਰਕਾਰ ਨੇ ਕੋਰਟ ਵਿੱਚ ਕਿਹਾ: ਪੀ ਐੱਮ-ਕੇਅਰਸ ਨਹੀਂ ਰੋਕਿਆ ਜਾ ਸਕਦਾ
ਅੱਠ ਪੁਲਿਸਕਰਮੀਆਂ ਦਾ ਕਤਲ ਕਰਨ ਵਾਲਾ ਗੈਂਗਸਟਰ ਵਿਕਾਸ ਦੁਬੇ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ
ਡਿਪਟੀ ਸਮੇਤ ਅੱਠ ਪੁਲਸ ਵਾਲਿਆਂ ਨੂੰ ਮਾਰਨ ਵਾਲਾ ਵਿਕਾਸ ਦੁਬੇ ਫੜਿਆ ਗਿਆ
ਭਗੌੜੇ ਨੀਰਵ ਮੋਦੀ ਦੀ 327 ਕਰੋੜ ਰੁਪਏ ਦੀ ਜਾਇਦਾਦ ਜ਼ਬਤ
ਸੁਪਰੀਮ ਕੋਰਟ ਨੇ ਕਿਹਾ: ਲਾਕਡਾਊਨ ਦੌਰਾਨ ਵੇਚੇ ਬੀ ਐਸ-4 ਵਾਹਨਾਂ ਦੀ ਰਜਿਸਟਰੇਸ਼ਨ ਨਹੀਂ ਹੋਵੇਗੀ
ਫਰਜ਼ੀ ਬਾਬਿਆਂ ਦੇ ਆਸ਼ਰਮ, ਅਖਾੜੇ ਬੰਦ ਕਰਾਉਣ ਦੀ ਮੰਗ `ਤੇ ਸੁਪਰੀਮ ਕੋਰਟ ਨੇ ਸਰਕਾਰ ਦੀ ਰਾਏ ਮੰਗੀ