Welcome to Canadian Punjabi Post
Follow us on

13

July 2020
ਪੰਜਾਬ

ਦਿਨਕਰ ਗੁਪਤਾ ਨੂੰ ਭਾਰਤ ਸਰਕਾਰ ਨੇ ਡਾਇਰੈਕਟਰ ਜਨਰਲ/ ਡੀ ਜੀ ਈ ਵਾਲੀ ਸੂਚੀ ਵਿੱਚ ਪਾਇਆ

June 01, 2020 02:36 AM

ਚੰਡੀਗੜ੍ਹ, 31 ਮਈ (ਪੋਸਟ ਬਿਊਰੋ)- ਭਾਰਤ ਸਰਕਾਰ ਦੀ ਨਿਯੁਕਤੀਆਂ ਬਾਰੇ ਕਮੇਟੀ ਨੇ ਪੰਜਾਬ ਪੁਲਸ ਦੇ ਡੀ ਜੀ ਪੀ ਦਿਨਕਰ ਗੁਪਤਾ ਨੂੰ ਡਾਇਰੈਕਟਰ ਜਨਰਲ, ਡੀ ਜੀ ਆਈ ਦੇ ਅਹੁਦੇ ਲਈ ਨਿਯੁਕਤ ਕਰਨ ਵਾਲੀ ਸੂਚੀ ਵਿੱਚ ਪਾਏ ਜਾਣ ਦੀ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰੀ ਬੁਲਾਰੇ ਅਨੁਸਾਰ ਗੁਪਤਾ ਆਈ ਪੀ ਐੱਸ ਦੇ 1987 ਬੈਚ ਦੇ 11 ਅਫਸਰਾਂ 'ਚੋਂ ਇੱਕ ਹਨ, ਜਿਨ੍ਹਾਂ ਵਿੱਚ ਦੇਸ਼ ਵਿੱਚੋਂ 100 ਤੋਂ ਵੱਧ ਆਈ ਪੀ ਐੱਸ ਅਧਿਕਾਰੀ ਸਨ।
ਇਸ ਬਾਰੇ ਭਾਰਤ ਸਰਕਾਰ ਵੱਲੋਂ ਡੀ ਜੀ ਪੀ ਪੱਧਰ ਦੇ ਨਾਲ ਡੀ ਜੀ ਪੀ (ਕੇਂਦਰ) ਦੇ ਬਰਾਬਰ ਦੀਆਂ ਪੋਸਟਾਂ ਦੇ ਵੀ ਅਧਿਕਾਰ ਹੋਣਗੇ। ਦਿਨਕਰ ਗੁਪਤਾ ਉਤਰ ਭਾਰਤ (ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਉੱਤਰ ਪ੍ਰਦੇਸ਼, ਉਤਰਾਖੰਡ, ਰਾਜਸਥਾਨ) ਦੇ ਇੱਕੋ ਆਈ ਪੀ ਐੱਸ ਅਫਸਰ ਹਨ, ਜਿਸ ਨੂੰ ਇਹ ਅਧਿਕਾਰ ਮਿਲੇ ਹਨ। ਪੰਜਾਬ ਕੇਡਰ ਦੇ ਸੇਵਾ ਨਿਭਾ ਰਹੇ ਇੱਕ ਹੋਰ ਆਈ ਪੀ ਐੱਸ ਅਧਿਕਾਰੀ, ਜਿਸ ਨੂੰ ਡੀ ਜੀ ਪੀ ਵਜੋਂ ਕੇਂਦਰ ਵਿੱਚ ਡੀ ਜੀ ਪੀ ਦੀ ਪੋਸਟ ਉੱਤੇ ਰੱਖਣ ਦਾ ਅਧਿਕਾਰ ਮਿਲਿਾ ਹੈ, ਉਹ ਆਰ ਏ ਡਬਲਯੂ ਦੇ ਮੁਖੀ ਸਾਮੰਤ ਗੋਇਲ ਹਨ।
ਦਿਨਕਰ ਗੁਪਤਾ ਅਪ੍ਰੈਲ 2018 ਵਿੱਚ ਭਾਰਤ ਸਰਕਾਰ ਵੱਲੋਂ ਏ ਡੀ ਜੀ ਪੀ ਵਜੋਂ ਸੂਚੀਬੱਧ ਕੀਤੇ ਗਏ ਆਈ ਪੀ ਐੱਸ ਦੇ 1987 ਬੈਚ ਦੇ 20 ਅਫਸਰਾਂ 'ਚੋਂ ਇੱਕ ਸਨ। ਉਨ੍ਹਾਂ ਨੂੰ ਆਲ ਇੰਡੀਆ ਸਰਵੇ ਦੇ ਆਧਾਰ ਉੱਤੇ ਫੇਮ ਇੰਡੀਆ ਮੈਗਜ਼ੀਨ ਨੇ ਦੇਸ਼ ਦੇ ਚੋਟੀ ਦੇ 25 ਆਈ ਪੀ ਐੱਸ ਅਫਸਰਾਂ ਵਿੱਚੋਂ ਵੀ ਚੁਣਿਆ ਸੀ।

Have something to say? Post your comment
ਹੋਰ ਪੰਜਾਬ ਖ਼ਬਰਾਂ
267 ਸਰੂਪ ਗਾਇਬ ਹੋਣ ਦੇ ਕੇਸ ਤੋਂ ਘਾਬਰੀ ਸ਼੍ਰੋਮਣੀ ਕਮੇਟੀ ਨੇ ਵੀ ਜਾਂਚ ਦੀ ਮੰਗ ਚੁੱਕੀ
ਕੋਰੋਨਾ ਦਾ ਮਾਮਲਾ : ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚ ਫਿਰ ਸਖ਼ਤੀ ਕਰਨ ਦੇ ਸੰਕੇਤ
ਬਦਤਮੀਜ਼ ਬੋਲੀ ਬੋਲਣ ਵਾਲਾ ਸ਼ਿਵ ਸੈਨਿਕ ਸੁਧੀਰ ਸੂਰੀ ਇੰਦੌਰ ਤੋਂ ਗ੍ਰਿਫਤਾਰ
ਨਰਸਿੰਗ ਕਾਲਜ ਵਿੱਚ 55 ਬੱਚਿਆਂ ਦੀ ਐਡਮਿਸ਼ਨ ਬਹਾਨੇ ਕਾਲਜ ਤੋਂ ਛੇ ਲੱਖ ਠੱਗ ਲਏ
ਡੇਰਾ ਮੁਖੀ ਨੂੰ ਅਕਾਲ ਤਖਤ ਤੋਂ ਮੁਆਫੀ ਦੇਣ ਦਾ ਮਾਮਲਾ ਮੁੜ ਕੇ ਭਖ਼ਿਆ
ਕੋਵਿਡ ਹਦਾਇਤਾਂ ਉਲੰਘਣ ਦਾ ਦੋਸ਼ ਪੰਜਾਬੀ ਗਾਇਕ ਗੁਰਨਾਮ ਭੁੱਲਰ ਅਤੇ ਡਾਇਰੈਕਟਰ ਸਮੇਤ 44 ਜਣਿਆਂ ਖਿਲਾਫ ਕੇਸ ਦਰਜ
ਨਾਭਾ ਜੇਲ੍ਹ ਦੇ 16 ਸਿੱਖ ਕੈਦੀਆਂ ਵੱਲੋਂ 10 ਦਿਨਾਂ ਤੋਂ ਚੱਲਦੀ ਭੁੱਖ ਹੜਤਾਲ ਬਿਨਾਂ ਸ਼ਰਤ ਖਤਮ
ਅੰਮ੍ਰਿਤਸਰ ਰੇਲ ਹਾਦਸਾ: ਰੇਲਵੇ ਪੁਲਸ ਵੱਲੋਂ ਪੇਸ਼ ਕੀਤੇ ਚਲਾਣ ਵਿੱਚ ਨਵਜੋਤ ਸਿੱਧੂ ਦੇ ਨੇੜੂ ਦਾ ਨਾਂ ਵੀ ਸ਼ਾਮਲ
ਦੰਗੇ ਭੜਕਾਉਣ ਦੀ ਕੋਸ਼ਿਸ਼ ਦਾ ਕੇਸ ਦਰਜ ਹੋਣ ਪਿੱਛੋਂ ਹਿੰਦੂ ਨੇਤਾ ਸੁਧੀਰ ਸੂਰੀ ਲੁਕਿਆ
ਕਾਰ ਅਤੇ ਤੇਲ ਟੈਂਕਰ ਦੀ ਟੱਕਰ ਵਿੱਚ ਪੰਜ ਨੌਜਵਾਨਾਂ ਦੀ ਮੌਤ