Welcome to Canadian Punjabi Post
Follow us on

13

July 2020
ਅੰਤਰਰਾਸ਼ਟਰੀ

ਭਾਰਤ ਦੇ ਨਿਹਾਲ ਸਰੀਨ ਨੇ ਸੰਸਾਰ ਚੈਂਪੀਅਨ ਕਾਰਲਸਨ ਨੂੰ ਹਰਾ ਦਿੱਤਾ

June 01, 2020 02:34 AM

ਨਾਰਵੇ, 31 ਮਈ (ਪੋਸਟ ਬਿਊਰੋ)- ਭਾਰਤ ਦੇ ਨੰਨ੍ਹੇ 16 ਸਾਲਾ ਸ਼ਤਰੰਜ ਖਿਡਾਰੀ ਗ੍ਰੈਂਡ ਮਾਸਟਰ ਨਿਹਾਲ ਸਰੀਨ ਨੇ ਫਟਾਫਟ ਸ਼ਤਰੰਜ ਦੇ ਆਨਲਾਈਨ ਬੇਂਟਰ ਬਲਿਟਜ ਕਪ ਦੇ ਤਿੰਨ ਮਿੰਟ ਪ੍ਰਤੀ ਖਿਡਾਰੀ ਦੇ ਬਲਿਟਜ ਮੁਕਾਬਲੇ ਵਿੱਚ ਮੌਜੂਦਾ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੂੰ ਹਰਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।
ਵੱਡੀ ਗੱਲ ਇਹ ਹੈ ਕਿ ਭਾਰਤ ਦੇ ਕਿਸੇ ਵੀ ਖਿਡਾਰੀ ਦੀ ਵਿਸ਼ਵ ਸ਼ਤਰੰਜ ਚੈਂਪੀਅਨ ਦੇ ਖਿਲਾਫ ਇਹ ਸਭ ਤੋਂ ਘੱਟ ਉਮਰ ਵਿੱਚ ਦਰਜ ਕੀਤੀ ਜਿੱਤ ਹੈ। ਸਫੈਦ ਮੋਹਰਿਆਂ ਨਾਲ ਖੇਡ ਰਹੇ ਨਿਹਾਲ ਨੇ ਕਾਰਲਸਨ ਦੀ ਕਿੰਗਸ ਇੰਡੀਅਨ ਡਿਫੈਂਸ ਦਾ ਬਾਖੂਬੀ ਸਾਹਮਣਾ ਕੀਤਾ। ਉਸ ਨੇ ਸ਼ੁਰੂ ਤੋਂ ਹੀ ਬੋਰਡ ਦੇ ਬਹੁਤੇ ਹਿੱਸੇ ਵਿੱਚ ਕੰਟਰੋਲ ਰੱਖਦੇ ਹੋਏ ਦਬਾਅ ਬਣਾਈ ਰੱਖਿਆ। ਖੇਡ ਵਿੱਚ ਰੌਚਕ ਮੋੜ ਉਦੋਂ ਆਇਆ ਜਦੋਂ ਖੇਡ ਦੀ 32ਵੀਂ ਚਾਲ ਵਿੱਚ ਕਾਰਲਸਨ ਦੀ ਵਜ਼ੀਰ ਦੀ ਇੱਕ ਗਲਤ ਚਾਲ ਨੇ ਨਿਹਾਲ ਨੂੰ ਆਪਣਾ ਘੋੜਾ ਕੁਰਬਾਨ ਕਰਦੇ ਹੋਏ ਕਾਰਲਸਨ ਦੇ ਰਾਜੇ 'ਤੇ ਹਮਲਾ ਕਰਨ ਦਾ ਮੌਕਾ ਦੇ ਦਿੱਤਾ। ਦੋਵਾਂ ਕੋਲ ਸੈਕਿੰਡਾਂ ਵਿੱਚ ਸਮਾਂ ਬਚਿਆ ਹੋਣ ਤੋਂ ਪਹਿਲਾਂ ਖੇਡ ਦੀ 34ਵੀਂ ਅਤੇ 36ਵੀਂ ਚਾਲ ਵਿੱਚ ਨਿਹਾਲ ਨੇ ਗਲਤੀਆਂ ਕੀਤੀਆਂ ਤਾਂ ਉਸ ਦੇ ਬਾਅਦ ਕਾਰਲਸਨ ਨੇ 36ਵੀਂ ਚਾਲ ਵਿੱਚ ਵਜ਼ੀਰ ਦੀ ਇੱਕ ਹੋਰ ਗਲਤ ਚਾਲ ਚੱਲੀ ਅਤੇ 38ਵੀਂ ਚਾਲ ਵਿੱਚ ਉਸ ਦਾ ਵਜ਼ੀਰ ਮਾਰ ਕੇ ਨਿਹਾਲ ਨੇ ਮੈਚ ਜਿੱਤ ਲਿਆ। ਇਸ ਜਿੱਤ ਦੇ ਬਾਅਦ ਵਿਸ਼ਵ ਚੈਂਪੀਅਨਸ਼ਿਪ ਕਾਰਲਸਨ ਨੇ ਭਾਰਤ ਦੇ ਨਿਹਾਲ ਨੂੰ ਬੇਹੱਦ ਸਖਤ ਮੁਕਾਬਲੇਬਾਜ਼ ਕਰਾਰ ਦਿੱਤਾ।
ਵਰਣਨ ਯੋਗ ਹੈ ਕਿ ਨਿਹਾਲ ਇਸ ਸਮੇਂ ਏਸ਼ੀਆ ਦੇ ਸਭ ਤੋਂ ਘੱਟ ਉਮਰ ਦੇ ਬਲਿਟਜ ਸ਼ਤਰੰਜ ਚੈਂਪੀਅਨ ਹਨ ਅਤੇ ਵਿਸ਼ਵਨਾਥਨ ਆਨੰਦ ਅਤੇ ਵਿਦਿਤ ਗੁਜਰਾਤੀ ਦੇ ਬਾਅਦ ਬਲਿਟਜ ਦੇ ਸਭ ਤੋਂ ਬਿਹਤਰੀਨ ਖਿਡਾਰੀ ਹਨ।

 

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪਾਕਿਸਤਾਨ ਵਿੱਚ ਮੰਦਰ ਮੁੱਦੇ ਤੋਂ ਹਿੰਦੂਆਂ ਦੇ ਵਿਰੁੱਧ ਨਫ਼ਰਤ ਦੀ ਨਵੀਂ ਲਹਿਰ ਉੱਠੀ
ਬੇੜੇ ਵਿੱਚ ਧਮਾਕੇ ਤੋਂ ਬਾਅਦ ਲੱਗੀ ਅੱਗ ਕਾਰਨ 21 ਜ਼ਖ਼ਮੀ
ਜਾਅਲੀ ਪਾਇਲਟਾਂ ਦਾ ਮਾਮਲਾ ਅਮਰੀਕਾ ਨੇ ਵੀ ਪਾਕਿਸਤਾਨ ਦੀਆਂ ਉਡਾਣਾਂ ਉੱਤੇ ਪਾਬੰਦੀ ਲਾਈ
ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਨੇ 93 ਵਿੱਚੋਂ 83 ਸੀਟਾਂ ਜਿੱਤੀਆਂ
ਟਰੰਪ ਨੇ ਆਪਣੇ ਸਿਆਸੀ ਚਾਟੜੇ ਰੋਜ਼ਰ ਸਟੋਨ ਦੀ ਸਜ਼ਾ ਮੁਆਫ ਕੀਤੀ
ਇੱਕ ਪੈਰ `ਤੇ 101 ਛਾਲਾਂ ਮਾਰ ਕੇ ਭਾਰਤ ਦੇ ਸੋਹਮ ਮੁਖਰਜੀ ਨੇ ਗਿਨੀਜ਼ ਬੁੱਕ ਰਿਕਾਰਡ ਬਣਾਇਆ
ਨੇਪਾਲ ਵਿੱਚ ਭਾਰਤੀ ਨਿਊਜ਼ ਚੈਨਲਾਂ ਦੇ ਪ੍ਰਸਾਰਨ ਉੱਤੇ ਰੋਕ ਲੱਗੀ
ਐਂਟੀ ਬਾਡੀਜ਼ ਨਹੀਂ ਹੈ ਤਾਂ ਚਿੰਤਾ ਨਹੀਂ, ਇਨਫੈਕਸ਼ਨ ਤੋਂ ਟੀ-ਸੈਲ ਕੋਰੋਨਾ ਬਚਾਵੇਗਾ
ਕੈਲੇਫੋਰਨੀਆ ਵਿੱਚ 3 ਡਿਪਟੀਜ਼ ਨੂੰ ਲੱਗੀ ਗੋਲੀ, ਮਸ਼ਕੂਕ ਹਲਾਕ
ਟਰੰਪ ਦੀ ਭਤੀਜੀ ਨੇ ਕਿਤਾਬ ਵਿੱਚ ਚਾਚੇ ਨੂੰ ਹੰਕਾਰੀ ਤੇ ਆਦਤਨ ਝੂਠਾ ਕਿਹਾ