Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਪੰਜਾਬ

ਖ਼ੁਦ ਨੂੰ ਮਰਿਆ ਸਾਬਤ ਕਰ ਕੇ ਅਮਰੀਕੀ ਨਾਗਰਿਕ ਬਣਿਆ ਦੋਸ਼ੀ ਗ੍ਰਿਫਤਾਰ

May 31, 2020 11:36 AM

ਪਟਿਆਲਾ, 30 ਮਈ, (ਪੋਸਟ ਬਿਊਰੋ)- ਕਈ ਸਾਲ ਪਹਿਲਾਂ ਫਰਾਡ ਦੇ ਕੇਸ ਵਿੱਚ ਸੀ ਬੀ ਆਈ ਵੱਲੋਂ ਨਾਮਜ਼ਦ ਕੀਤੇ ਗਏ ਇਕ ਵਿਅਕਤੀ ਨੇ ਆਪਣੇ ਪਰਿਵਾਰ ਰਾਹੀਂ ਮੌਤ ਦਾ ਸਰਟੀਫਿਕੇਟ ਦੇ ਕੇ ਆਪਣੇ-ਆਪ ਨੂੰ ਮਰਿਆ ਸਾਬਤ ਕਰਵਾ ਦਿੱਤਾ ਅਤੇ ਅਮਰੀਕਾ ਜਾ ਕੇ ਉਸ ਵਿਅਕਤੀ ਨੇ ਓਥੋਂ ਦੀ ਨਾਗਰਿਕਤਾ ਲੈ ਲਈ। ਉਸ ਨੂੰ ਸੀ ਬੀ ਆਈ ਨੇ ਪਟਿਆਲੇ ਦੇ ਪੰਜਾਬੀ ਬਾਗ਼ ਵਿੱਚੋਂ ਅੱਜ ਉਸ ਦੀ ਕੋਠੀ ਵਿੱਚੋਂ ਜਿੰਦਾ ਗ੍ਰਿਫਤਾਰ ਕਰ ਲਿਆ ਹੈ।
ਫੜੇ ਗਏ ਦੋਸ਼ੀ ਨਿਰਮਲ ਸਿੰਘ ਬਾਠ ਦੇ ਨਾਲ ਸੀ ਬੀ ਆਈ ਨੇ ਇਸ ਕੇਸ ਵਿੱਚ ਉਸ ਦੀ ਪਤਨੀ ਪ੍ਰਮਿੰਦਰ ਕੌਰ ਬਾਠ ਨੂੰ ਵੀ ਨਾਮਜ਼ਦ ਕਰ ਲਿਆ ਹੈ। ਉਸ ਉੱਤੇ ਨਿਰਮਲ ਸਿੰਘ ਦੀ ਲੁਕਣ ਵਿੱਚ ਮਦਦ ਕਰਨ ਦਾ ਦੋਸ਼ ਹੈ। ਅੱਜ ਏਥੇ ਪੁੱਜੀ ਸੀ ਬੀ ਆਈ ਟੀਮ ਨੇ ਇਸ ਜੋੜੇ ਨੂੰ ਉਨ੍ਹਾਂ ਦੇ ਘਰੋਂ ਫੜਿਆ ਹੈ। ਪਤਾ ਲੱਗਾ ਹੈ ਕਿ 1985 ਵਿਚ ਨਿਰਮਲ ਸਿੰਘ ਬਾਠ ਯੂਕੋ ਬੈਂਕ ਜਲੰਧਰ ਦਾ ਮੈਨੇਜਰ ਹੁੰਦਾ ਸੀ ਤੇ ਓਦੋਂ ਦੇ ਇੱਕ ਮਾਮਲੇ ਵਿੱਚ ਨਿਰਮਲ ਸਿੰਘ ਦੇ ਖਿਲਾਫ ਧੋਖਾਧੜੀ ਦਾ ਕੇਸ 1990 ਵਿੱਚ ਸੀ ਬੀ ਆਈ ਚੰਡੀਗੜ੍ਹ ਵਿਖੇ ਕੇਸ ਦਰਜ ਹੋਇਆ ਸੀ। ਦੋ ਸਾਲ ਅੰਦਰ ਅਦਾਲਤ ਨੇ ਉਸ ਨੂੰ ਭਗੌੜਾ ਵੀ ਐਲਾਨ ਕਰ ਦਿੱਤਾ ਸੀ। ਇਸ ਪਿੱਛੋਂ ਉਸ ਦੇ ਪਰਿਵਾਰ ਨੇ ਲੋਕਾਂ ਨੂੰ ਦੱਸਿਆ ਕਿ ਨਿਰਮਲ ਸਿੰਘ ਮਰ ਗਿਆ ਤੇ ਉਸ ਦਾ ਅੰਤਮ ਸਸਕਾਰ ਕਰ ਦਿੱਤਾ ਹੈ। ਫਿਰ ਉਸ ਦੀ ਮੌਤ ਸਰਟੀਫਿਕੇਟ ਬਣਾ ਕੇ ਅੱਗੇ ਸੀ ਬੀ ਆਈ ਨੂੰ ਦੇ ਦਿੱਤਾ। ਦੂਸਰੇ ਪਾਸੇ ਨਿਰਮਲ ਸਿੰਘ ਫ਼ਰਜ਼ੀ ਨਾਂ ਉੱਤੇ ਪਾਸਪੋਰਟ ਬਣਵਾ ਕੇ ਵਿਦੇਸ਼ ਗਿਆ ਅਤੇ ਅਮਰੀਕਾ ਦੀ ਸਿਟੀਜ਼ਨਸਿ਼ਪ ਲੈ ਲਈ। ਉਸ ਦੀ ਪਤਨੀ ਇਕ ਯੂ-ਟਿਊਬ ਚੈਨਲ ਚਲਾਉਂਦੀ ਸੀ, ਜਿਹੜਾ ਪਿਛਲੇ ਮਹੀਨੇ ਇਕ ਹੋਰ ਵਿਅਕਤੀ ਨੂੰ ਸੌਂਪ ਦਿੱਤਾ ਸੀ ਤੇ ਉਸ ਨਾਲ ਇਨ੍ਹਾਂ ਦਾ ਵਿਵਾਦ ਚੱਲਣ ਕਾਰਨ ਇਹ ਕੇਸ ਥਾਣਾ ਸਿਵਲ ਲਾਈਨ ਪੁਲਿਸ ਕੋਲ ਪੁੱਜ ਗਿਆ ਸੀ। ਇਸ ਸ਼ਿਕਾਇਤ ਵਿੱਚ ਨਿਰਮਲ ਸਿੰਘ ਦੀ ਪਤਨੀ ਪ੍ਰਮਿੰਦਰ ਕੌਰ ਉੱਤੇ ਦਫ਼ਤਰ ਵਿਚ ਰੱਖੇ ਹੋਏ ਧਾਰਮਿਕ ਚਿੰਨ੍ਹ ਦੀ ਬੇਅਦਬੀ ਦੇ ਦੋਸ਼ ਲਾਏ ਗਏ ਸਨ। ਇਸੇ ਦੌਰਾਨ ਨਿਰਮਲ ਸਿੰਘ ਵੀ ਵਿਦੇਸ਼ ਤੋਂ ਵਾਪਸ ਆ ਗਿਆ ਤਾਂ ਪੁਰਾਣੇ ਕੇਸ ਦੀ ਸੂਚਨਾ ਸੀ ਬੀ ਆਈ ਨੂੰ ਵੀ ਮਿਲ ਗਈ ਤੇ ਉਨ੍ਹਾਂ ਨੇ ਛਾਪਾ ਮਾਰ ਕੇ ਇਨ੍ਹਾਂ ਨੂੰ ਫੜ ਲਿਆ।
ਸੀ ਬੀ ਆਈ ਵੱਲੋਂ ਗ੍ਰਿਫਤਾਰੀ ਦੇ ਵਕਤ ਨਿਰਮਲ ਸਿੰਘ ਬੇਹੋਸ਼ ਹੋ ਗਿਆ। ਦੱਸਿਆ ਜਾਂਦਾ ਹੈ ਕਿ ਨਿਰਮਲ ਸਿੰਘ (62) ਦਿਲ ਦਾ ਮਰੀਜ਼ ਹੈ ਤੇ ਉਸ ਦਾ ਆਪ੍ਰਰੇਸ਼ਨ ਹੋ ਚੁੱਕਾ ਹੈ। ਸ਼ਨਿਚਰਵਾਰ ਸਵੇਰੇ ਜਦੋਂ ਸੀ ਬੀ ਆਈ ਟੀਮ ਨਿਰਮਲ ਦੇ ਘਰ ਪੁੱਜੀ ਤਾਂ ਦੇਖ ਕੇ ਉਹ ਬੇਹੋਸ਼ ਹੋ ਗਿਆ। ਲੰਬਾ ਸਮਾਂ ਓਥੇ ਰਹਿਣ ਪਿੱਛੋਂ ਸੀ ਬੀ ਆਈ ਟੀਮ ਨਿਰਮਲ ਸਿੰਘ ਤੇ ਉਸ ਦੀ ਪਤਨੀ ਨੂੰ ਲੈ ਕੇ ਚੰਡੀਗੜ੍ਹ ਰਵਾਨਾ ਹੋ ਗਈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾ ਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰ ਸ਼ਹਿਬਜਾਦਾ ਅਜੀਤ ਸਿੰਘ ਨਗਰ ਦੇ ਵੋਟਰ ਸ਼ਾਖਰਤਾ ਕਲੱਬ ਦੀ ਸਰਗਰਮ ਭਾਗੀਦਾਰੀ ਨਾਲ ਵੋਟਰ ਜਾਗਰੂਕਤਾ ਮੁਹਿੰਮ ਹੋਈ ਤੇਜ਼ ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈ ਅਦਾਰਾ ਲੋਹਮਣੀ ਤੇ ਅੰਤਰਾਸ਼ਟਰੀ ਪਾਠਕ ਮੰਚ ਵੱਲੋ ਸ੍ਰੀਮਤੀ ਨਛੱਤਰ ਕੌਰ ਗਿੱਲ ਦੀ ਯਾਦ ਵਿਚ ਸਲਾਨਾ ਸਮਾਗਮ 20,000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀ