Welcome to Canadian Punjabi Post
Follow us on

13

July 2020
ਪੰਜਾਬ

ਮੁੱਖ ਮੰਤਰੀ ਵੱਲੋਂ ਐਲਾਨ: ਪੰਜਾਬ ਵਿਚ ਕੋਰੋਨਾ ਕਾਰਨ ਲਾਇਆ ਲਾਕਡਾਊਨ 30 ਜੂਨ ਤੱਕ ਜਾਰੀ ਰਹੇਗਾ

May 31, 2020 11:26 AM

ਚੰਡੀਗੜ੍ਹ, 30 ਮਈ, (ਪੋਸਟ ਬਿਊਰੋ)- ਕੋਰੋਨਾ ਵਾਇਰਸ ਦੇ ਕਾਰਨ ਪੰਜਾਬ ਵਿੱਚ ਲਾਇਆ ਲਾਕਡਾਊਨ 30 ਜੂਨ ਤੱਕ ਵਧਾ ਦਿੱਤਾ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਲਾਕਡਾਊਨ ਚਾਰ ਹਫ਼ਤੇ ਹੋਰ ਵਧਾਉਣ ਦਾ ਐਲਾਨ ਕਰਦੇ ਵਕਤ ਕੇਂਦਰ ਦੇ ਨਿਰਦੇਸ਼ਾਂ ਅਨੁਸਾਰ ਕੁਝ ਢਿੱਲਾਂ ਦਾ ਐਲਾਨ ਵੀ ਕੀਤਾ ਹੈ।
ਅੱਜ ਏਥੇ ਮੁੱਖ ਮੰਤਰੀ ਨੇ ਕੈਬਨਿਟ ਮੰਤਰੀਆਂ ਭਾਰਤ ਭੂਸ਼ਣ ਆਸ਼ੂ, ਬਲਬੀਰ ਸਿੰਘ ਸਿੱਧੂ ਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਸੀਨੀਅਰ ਅਧਿਕਾਰੀਆਂ, ਜਿਨ੍ਹਾਂ ਵਿੱਚ ਸਿਹਤ ਦੇ ਮਾਹਰ ਵੀ ਸ਼ਾਮਲ ਸਨ, ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਕੋਵਿਡ ਦੀ ਜ਼ਮੀਨੀ ਸਥਿਤੀ ਦਾ ਪਤਾ ਲਾਉਣ ਪਿੱਛੋਂ ਇਸ ਫੈਸਲੇ ਦਾ ਐਲਾਨ ਕੀਤਾ। ਲਾਕਡਾਊਨ ਵਧਾਏ ਜਾਣ ਦਾ ਇਹ ਕਦਮ 31 ਮਈ ਤੋਂ ਪਿੱਛੋਂ ਕੇਂਦਰ ਸਰਕਾਰ ਵੱਲੋਂ ਲਾਕਡਾਊਨ ਵਧਾਉਣ ਦੇ ਫੈਸਲੇ ਅਨੁਸਾਰ ਹੋਵੇਗਾ। ਇਸ ਐਲਾਨ ਦੇ ਨਾਲ ਫੇਸਬੁੱਕ ਉੱਤੇ ਲਾਈਵ ਹੋ ਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਵਿਡ ਦਾ ਖਤਰਾ ਅਜੇ ਟਲਿਆ ਨਹੀਂ, ਇਸ ਲਈ ਜੇ ਲੋੜ ਪਈ ਤਾਂ ਉਹ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਹੋਰ ਸਖਤ ਕਦਮ ਚੁੱਕਦੇ ਰਹਿਣਗੇ। ਉਨ੍ਹਾਂ ਨੇ ਸਾਫ ਕਿਹਾ ਕਿ ਪੰਜਾਬ ਵਿੱਚ ਲਾਕਡਾਊਨ ਦੇ ਵਾਧੇ ਵੇਲੇ ਸਮਾਜਿਕ ਦੂਰੀ ਤੇ ਮਾਸਕ ਪਾਉਣ ਸਮੇਤ ਕੋਵਿਡ ਦੇ ਸਾਰੇ ਸੁਰੱਖਿਆ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕਰਵਾਈ ਜਾਵੇਗੀ। ਉਨ੍ਹਾਂ ਨੇ ਖੁਰਾਕ ਅਤੇ ਸਿਵਲ ਸਪਲਾਈਜ਼ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਲੋੜਵੰਦਾਂ ਅਤੇ ਗਰੀਬਾਂ ਨੂੰ, ਜੋ ਮਾਸਕ ਨਹੀਂ ਖਰੀਦ ਸਕਦੇ, ਰਾਸ਼ਨ ਕਿੱਟਾਂ ਨਾਲ ਮਾਸਕ ਵੰਡਣ ਲਈ ਲੋੜੀਂਦੇ ਕਦਮ ਯਕੀਨੀ ਕਰਨ ਲਈ ਕਿਹਾ ਹੈ। ਇਸ ਮੌਕੇ ਪੰਜਾਬ ਪੁਲਸ ਦੇ ਮੁਖੀ ਦਿਨਕਰ ਗੁਪਤਾ ਨੇ ਵੀਡੀਓ ਕਾਨਫਰੰਸਿੰਗ ਦੌਰਾਨ ਦੱਸਿਆ ਕਿ ਸਾਰੇ ਰਾਜ ਵਿੱਚ ਮਾਸਕ ਪਹਿਨਣ ਦੀ ਪਾਲਣਾ ਸਖ਼ਤੀ ਨਾਲ ਲਾਗੂ ਕਰਾਈ ਜਾ ਰਹੀ ਹੈ ਤੇ ਉਲੰਘਣਾ ਕਰਨ ਵਾਲਿਆਂ ਤੋਂ ਅੱਜ ਤੱਕ ਇਕ ਕਰੋੜ ਰੁਪਏ ਤੋਂ ਵੱਧ ਜੁਰਮਾਨੇ ਵਸੂਲੇ ਗਏ ਹਨ।
ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਰੋਗ ਬਾਰੇ ਘਰਾਂ ਦੀ ਨਿਗਰਾਨੀ ਤੇ ਕੋਵਿਡ ਫੁਟ ਸੋਲਜ਼ਰ ਬਾਰੇ ਸਰਕਾਰ ਦੀਆਂ ਯੋਜਨਾਵਾਂ ਬਾਰੇ ਪੁੱਛਿਆ ਤਾਂ ਸਿਹਤ ਅਤੇ ਪਰਿਵਾਰ ਭਲਾਈ ਦੇ ਪ੍ਰਿੰਸੀਪਲ ਸਕੱਤਰ ਅਨੁਰਾਗ ਅਗਰਵਾਲ ਨੇ ਦੱਸਿਆ ਕਿ ਇਹ ਦੋਵੇਂ ਯੋਜਨਾਵਾਂ ਅਗਲੇ ਕੁਝ ਦਿਨਾਂ ਵਿੱਚ ਸ਼ੁਰੂ ਹੋ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਹਰ ਇੱਕ ਘਰ ਦਾ ਸਰਵੇਖਣ ਕਰਨ ਵਾਲੇ ਵਰਕਰਾਂ ਨੂੰ ਪ੍ਰਤੀ ਵਿਅਕਤੀ 2 ਰੁਪਏ ਦਿੱਤੇ ਜਾਣਗੇ।
ਇਸ ਤੋਂ ਬਾਅਦ ਫੇਸਬੁੱਕ ਸੈਸ਼ਨ ਵਿੱਚ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਬਾਹਰੋਂ ਆਏ ਲੋਕਾਂ ਤੇ ਖਾਸ ਕਰਕੇ ਵਿਦੇਸ਼ਾਂ ਤੋਂ ਮੁੜਨ ਵਾਲਿਆਂ ਵੱਲੋਂ ਸਿਹਤ ਅਧਿਕਾਰੀਆਂ ਨੂੰ ਸੂਚਨਾ ਨਾ ਦੇਣਾ ਵੱਡੀ ਚੁਣੌਤੀ ਹੈ, ਇਸ ਕਾਰਨ ਉਨ੍ਹਾਂ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਲੱਭਣਾ ਔਖਾ ਹੁੰਦਾ ਅਤੇ ਹੋਰ ਲੋਕਾਂ ਦੀ ਜਾਨ ਵੀ ਖਤਰੇ ਵਿੱਚ ਪੈਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰੋਜ਼ਾਨਾ ਦੇ ਕੇਸਾਂ ਵਿੱਚ ਕਮੀ ਆਈ ਹੈ ਤੇ ਅੱਜ ਤੱਕ ਕੁੱਲ 2158 ਕੇਸ ਪਾਜ਼ੇਟਿਵ ਆਏ ਹਨ, ਜਿਨ੍ਹਾਂ ਵਿੱਚੋਂ 1946 ਲੋਕ ਠੀਕ ਹੋ ਚੁੱਕੇ ਹਨ, ਪਰ ਪਿਛਲੇ ਕੁਝ ਦਿਨਾਂ ਵਿੱਚ ਨਵੇਂ ਕੇਸਾਂ ਮਿਲਣ ਤੋਂ ਚਿੰਤਾ ਹੈ। ਹਵਾਈ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ਉੱਤੇ ਟੈੱਸਟ ਤੇ ਹੋਰ ਨਿਯਮਾਂ ਬਾਰੇ ਸਖਤੀ ਕਰਨ ਉੱਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ 17 ਤੋਂ 28 ਮਈ ਦੇ ਮਸਾਂ 11 ਦਿਨਾਂ ਵਿੱਚ 36,820 ਲੋਕਾਂ ਨੂੰ ਮਾਸਕ ਨਾ ਪਹਿਨਣ ਅਤੇ 4032 ਲੋਕਾਂ ਨੂੰ ਜਨਤਕ ਤੌਰ ਉੱਤੇ ਥੁੱਕਣ ਦੇ ਜ਼ੁਰਮਾਨੇ ਹੋਏ ਹਨ।
ਮੁੱਖ ਮੰਤਰੀ ਨੇ ਇਸ ਸਾਲ ਇਕ ਹੋਰ ਭਰਪੂਰ ਫਸਲ ਦੇਣ ਲਈ ਕਿਸਾਨਾਂ ਦੀ ਸ਼ਲਾਘਾ ਕਰ ਕੇ ਕਿਹਾ ਕਿ 128 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਨਾਲ ਕਰੀਬ 23000 ਕਰੋੜ ਰੁਪਏ ਪੇਂਡੂ ਆਰਥਿਕਤਾ ਚਲਾਉਣ ਦੇ ਲਈ ਮਿਲੇ ਹਨ। ਟਿੱਡੀ ਦਲ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਨਾਲ ਲੱਗਦੇ 7 ਜ਼ਿਲਿਆਂ ਵਿੱਚ ਇਸ ਨੂੰ ਠੱਲ੍ਹਣ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਅੰਦਰ 85 ਫੀਸਦੀ ਉਦਯੋਗਿਕ ਯੂਨਿਟਾਂ ਨੇ 65 ਫੀਸਦੀ ਵਰਕਰਾਂ ਨਾਲ ਕੰਮ ਸ਼ੁਰੂ ਕਰ ਦਿੱਤਾ ਹੈ ।

Have something to say? Post your comment
ਹੋਰ ਪੰਜਾਬ ਖ਼ਬਰਾਂ
267 ਸਰੂਪ ਗਾਇਬ ਹੋਣ ਦੇ ਕੇਸ ਤੋਂ ਘਾਬਰੀ ਸ਼੍ਰੋਮਣੀ ਕਮੇਟੀ ਨੇ ਵੀ ਜਾਂਚ ਦੀ ਮੰਗ ਚੁੱਕੀ
ਕੋਰੋਨਾ ਦਾ ਮਾਮਲਾ : ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚ ਫਿਰ ਸਖ਼ਤੀ ਕਰਨ ਦੇ ਸੰਕੇਤ
ਬਦਤਮੀਜ਼ ਬੋਲੀ ਬੋਲਣ ਵਾਲਾ ਸ਼ਿਵ ਸੈਨਿਕ ਸੁਧੀਰ ਸੂਰੀ ਇੰਦੌਰ ਤੋਂ ਗ੍ਰਿਫਤਾਰ
ਨਰਸਿੰਗ ਕਾਲਜ ਵਿੱਚ 55 ਬੱਚਿਆਂ ਦੀ ਐਡਮਿਸ਼ਨ ਬਹਾਨੇ ਕਾਲਜ ਤੋਂ ਛੇ ਲੱਖ ਠੱਗ ਲਏ
ਡੇਰਾ ਮੁਖੀ ਨੂੰ ਅਕਾਲ ਤਖਤ ਤੋਂ ਮੁਆਫੀ ਦੇਣ ਦਾ ਮਾਮਲਾ ਮੁੜ ਕੇ ਭਖ਼ਿਆ
ਕੋਵਿਡ ਹਦਾਇਤਾਂ ਉਲੰਘਣ ਦਾ ਦੋਸ਼ ਪੰਜਾਬੀ ਗਾਇਕ ਗੁਰਨਾਮ ਭੁੱਲਰ ਅਤੇ ਡਾਇਰੈਕਟਰ ਸਮੇਤ 44 ਜਣਿਆਂ ਖਿਲਾਫ ਕੇਸ ਦਰਜ
ਨਾਭਾ ਜੇਲ੍ਹ ਦੇ 16 ਸਿੱਖ ਕੈਦੀਆਂ ਵੱਲੋਂ 10 ਦਿਨਾਂ ਤੋਂ ਚੱਲਦੀ ਭੁੱਖ ਹੜਤਾਲ ਬਿਨਾਂ ਸ਼ਰਤ ਖਤਮ
ਅੰਮ੍ਰਿਤਸਰ ਰੇਲ ਹਾਦਸਾ: ਰੇਲਵੇ ਪੁਲਸ ਵੱਲੋਂ ਪੇਸ਼ ਕੀਤੇ ਚਲਾਣ ਵਿੱਚ ਨਵਜੋਤ ਸਿੱਧੂ ਦੇ ਨੇੜੂ ਦਾ ਨਾਂ ਵੀ ਸ਼ਾਮਲ
ਦੰਗੇ ਭੜਕਾਉਣ ਦੀ ਕੋਸ਼ਿਸ਼ ਦਾ ਕੇਸ ਦਰਜ ਹੋਣ ਪਿੱਛੋਂ ਹਿੰਦੂ ਨੇਤਾ ਸੁਧੀਰ ਸੂਰੀ ਲੁਕਿਆ
ਕਾਰ ਅਤੇ ਤੇਲ ਟੈਂਕਰ ਦੀ ਟੱਕਰ ਵਿੱਚ ਪੰਜ ਨੌਜਵਾਨਾਂ ਦੀ ਮੌਤ