Welcome to Canadian Punjabi Post
Follow us on

13

July 2020
ਪੰਜਾਬ

ਟਿੱਡੀ ਦਲ ਦਾ ਖਤਰਾ: ਪੰਜਾਬ ਦੇ 11 ਵਿਭਾਗ, 36 ਟੀਮਾਂ ਅਤੇ ਫਾਇਰ ਬ੍ਰਿਗੇਡ ਮੁਕਾਬਲੇ ਲਈ ਤਾਇਨਾਤ

May 29, 2020 07:39 AM

ਚੰਡੀਗੜ੍ਹ, 28 ਮਈ, (ਪੋਸਟ ਬਿਊਰੋ)- ਗਵਾਂਢੀ ਰਾਜਾਂ ਵਿੱਚ ਟਿੱਡੀ ਦਲ ਦੇ ਹਮਲੇ ਨੂੰ ਵੇਖਦੇ ਹੋਏ ਪੰਜਾਬ ਦੇ ਬਠਿੰਡਾ ਜਿ਼ਲੇ ਵਿੱਚ ਖੇਤੀਬਾੜੀ ਵਿਭਾਗ ਪੂਰੀ ਤਰ੍ਹਾਂ ਅਲਰਟ ਕਰ ਦਿੱਤਾ ਗਿਆ ਹੈ। ਸਥਿਤੀ ਦੇ ਮੁਕਾਬਲੇ ਲਈ 11 ਵਿਭਾਗਾਂ ਵੱਲੋਂ 36 ਟੀਮਾਂ ਤਿਆਰ ਕੀਤੀਆਂ ਗਈਆਂ ਅਤੇ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਤਿਆਰ ਰੱਖੀਆਂ ਹਨ। ਇਸ ਤੋਂ ਬਿਨਾ ਕੀੜੇ ਮਾਰ ਦਵਾਈਆਂ ਵੀ ਛਿੜਕਾਅ ਕਰਨ ਲਈ ਲਿਆਂਦੀਆਂ ਗਈਆਂ ਹਨ।
ਵਰਨਣ ਯੋਗ ਹੈ ਕਿ ਟਿੱਡੀ ਦਲ ਬਹੁਤਾ ਕਰ ਕੇ ਦਿਨ ਵੇਲੇ ਫਸਲਾਂ ਉੱਤੇ ਹਮਲਾ ਕਰਦਾ ਹੈ। ਖੇਤੀਬਾੜੀ ਵਿਭਾਗ ਇਸ ਕੋਸ਼ਿਸ਼ ਵਿੱਚ ਹੈ ਕਿ ਟਿੱਡੀ ਦਲ ਨੂੰ ਜ਼ਿਲ੍ਹੇ ਵਿੱਚ ਆਉਣ ਤੋਂ ਰੋਕਿਆ ਜਾਵੇ ਤੇ ਇਸ ਲਈ ਕਿਸਾਨਾਂ ਦੀ ਮਦਦ ਲਈ ਜਾ ਰਹੀ ਹੈ। ਵਿਭਾਗ ਨੇ ਵਟਸਐਪ ਗਰੁੱਪ ਬਣਾਏ ਹਨ ਤਾਂ ਜੋ ਕਿਸਾਨ ਪ੍ਰਸ਼ਾਸਨ ਨੂੰ ਟਿੱਡੀ ਦਲ ਬਾਰੇ ਸੂਚਨਾ ਦੇ ਸਕਣ। ਫਿਰ ਵੀ ਟਿੱਡੀ ਦਲ ਦਾ ਵੱਡਾ ਖਤਰਾ ਕਾਇਮ ਹੈ। ਇਸ ਤੋਂ ਪਹਿਲਾਂ ਰਾਜਸਥਾਨ, ਗੁਜਰਾਤ ਅਤੇ ਮੱਧ ਪ੍ਰਦੇਸ਼ ਵਿੱਚ 50 ਹਜ਼ਾਰ ਹੈਕਟੇਅਰ ਤੋਂ ਵੱਧ ਫ਼ਸਲ ਟਿੱਡੀ ਦਲ ਨੇ ਤਬਾਹ ਕਰ ਦਿੱਤੀ ਹੈ ਤੇ ਉੱਤਰ ਪ੍ਰਦੇਸ਼ ਦੇ ਕੁਝ ਹਿਸੇ ਵਿੱਚ ਵੀ ਟਿੱਡੀ ਦਲ ਆਇਆ ਹੈ ਤੇ ਦਿੱਲੀ ਵਧ ਵਧਣ ਦਾ ਵੀ ਡਰ ਹੈ। ਟਿੱਡੀਆਂ ਦਾ ਝੁੰਡ ਹਵਾ ਦੇ ਰੁਖ਼ ਨਾਲ ਉੱਡਦਾ ਹੈ ਅਤੇ ਇੱਕੋ ਥਾਂ ਬੈਠਣ ਨਾਲ ਇਹ ਕਈ ਹਜ਼ਾਰ ਲੋਕਾਂ ਦੇ ਗੁਜ਼ਾਰੇ ਜੋਗੀ ਖੁਰਾਕ ਖਾ ਜਾਂਦਾ ਹੈ।
ਯੂ ਐੱਨ ਓ ਦੇ ਅਧੀਨ ਆਉਂਦੇ ਫੂਡ ਐਂਡ ਐਗਰੀਕਲਟਰ ਆਰਗੇਨਾਈਜੇਸ਼ਨ ਦੇ ਮੁਤਾਬਕ ਰੇਤਲੇ ਇਲਾਕਿਆਂ ਪਾਈਆਂ ਜਾਂਦੀਆਂ ਟਿੱਡੀਆਂ ਸਭ ਤੋਂ ਖਤਰਨਾਕ ਹਨ। ਇਹ 150 ਕਿਲੋਮੀਟਰ ਰਫ਼ਤਾਰ ਨਾਲ ਉੱਡ ਸਕਦੀਆਂ ਹਨ ਅਤੇ ਇੱਕ ਕਿਲੋਮੀਟਰ ਦੇ ਘੇਰੇ ਵਿੱਚ ਇਸ ਝੁੰਡ ਵਿੱਚ 15 ਕਰੋੜ ਤੋਂ ਵੱਧ ਟਿੱਡੀਆਂ ਹੋ ਸਕਦੀਆਂ ਹਨ। ਇਨ੍ਹਾਂ ਦਾ ਝੁੰਡ ਕਈ ਸੈਂਕੜੇ ਕਿਲੋਮੀਟਰ ਤਕ ਵੀ ਫੈਲਿਆ ਹੋ ਸਕਦਾ ਹੈ। ਸਾਲ 1875 ਵਿੱਚ ਅਮਰੀਕਾ ਵਿੱਚ 5,12,817 ਵਰਗ ਕਿਲੋਮੀਟਰ ਦਾ ਝੁੰਡ ਵੀ ਵੇਖਿਆ ਗਿਆ ਸੀ। ਇਹ ਰੇਗਿਸਤਾਨੀ ਟਿੱਡੀਆਂ ਹੁੰਦੀਆਂ ਹਨ ਤੇ ਇਨ੍ਹਾਂ ਨੂੰ ਬ੍ਰੀਡਿੰਗ ਲਈ ਰੇਤਲਾ ਇਲਾਕਾ ਪਸੰਦ ਹੁੰਦਾ ਹੈ। ਇਨ੍ਹਾਂ ਟਿੱਡੀਆਂ ਦੀ ਬ੍ਰੀਡਿੰਗ ਜੂਨ-ਜੁਲਾਈ ਤੋਂ ਅਕਤਬੂਰ-ਨਵੰਬਰ ਤਕ ਹੁੰਦੀ ਹੈ।
ਭਾਰਤ ਵਿੱਚ ਟਿੱਡੀਆਂ ਪਾਕਿਸਤਾਨ ਤੋਂ ਆਈਆਂ ਹਨ ਤੇ ਓਥੇ ਇਰਾਨ ਵੱਲੋਂ ਆਈਆਂ ਸਨ। ਬੀਤੇ ਫਰਵਰੀ ਵਿੱਚ ਟਿੱਡੀਆਂ ਦੇ ਹਮਲੇ ਵੇਲੇ ਪਾਕਿਸਤਾਨ ਨੇ ਕੌਮੀ ਐਮਰਜੈਂਸੀ ਐਲਾਨ ਦਿੱਤੀ ਸੀ। 11 ਅਪ੍ਰੈਲ ਤੋਂ ਟਿੱਡੀਆਂ ਨੇ ਭਾਰਤ ਵਿੱਚ ਹਮਲਾ ਸ਼ੁਰੂ ਕੀਤਾ ਸੀ। ਇਸ ਤੋਂ ਪਹਿਲਾਂ ਸਾਲ ਦੇ ਸ਼ੁਰੂ ਵਿੱਚ ਇਨ੍ਹਾਂ ਨੇ ਅਫ਼ਰੀਕੀ ਦੇਸ਼ ਕੀਨੀਆ ਵਿੱਚ ਵੱਡੀ ਤਬਾਹੀ ਮਚਾਈ ਸੀ। ਵਿਸ਼ਵ ਬੈਂਕ ਨੇ ਇਸ ਸਾਲ ਦੇ ਅੰਤ ਤਕ ਟਿੱਡੀਆਂ ਦੇ ਹਮਲੇ ਕਾਰਨ ਕੀਨੀਆ ਨੂੰ 8.5 ਅਰਬ ਡਾਲਰ ਯਾਨੀ 63,750 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਾਇਆ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
267 ਸਰੂਪ ਗਾਇਬ ਹੋਣ ਦੇ ਕੇਸ ਤੋਂ ਘਾਬਰੀ ਸ਼੍ਰੋਮਣੀ ਕਮੇਟੀ ਨੇ ਵੀ ਜਾਂਚ ਦੀ ਮੰਗ ਚੁੱਕੀ
ਕੋਰੋਨਾ ਦਾ ਮਾਮਲਾ : ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚ ਫਿਰ ਸਖ਼ਤੀ ਕਰਨ ਦੇ ਸੰਕੇਤ
ਬਦਤਮੀਜ਼ ਬੋਲੀ ਬੋਲਣ ਵਾਲਾ ਸ਼ਿਵ ਸੈਨਿਕ ਸੁਧੀਰ ਸੂਰੀ ਇੰਦੌਰ ਤੋਂ ਗ੍ਰਿਫਤਾਰ
ਨਰਸਿੰਗ ਕਾਲਜ ਵਿੱਚ 55 ਬੱਚਿਆਂ ਦੀ ਐਡਮਿਸ਼ਨ ਬਹਾਨੇ ਕਾਲਜ ਤੋਂ ਛੇ ਲੱਖ ਠੱਗ ਲਏ
ਡੇਰਾ ਮੁਖੀ ਨੂੰ ਅਕਾਲ ਤਖਤ ਤੋਂ ਮੁਆਫੀ ਦੇਣ ਦਾ ਮਾਮਲਾ ਮੁੜ ਕੇ ਭਖ਼ਿਆ
ਕੋਵਿਡ ਹਦਾਇਤਾਂ ਉਲੰਘਣ ਦਾ ਦੋਸ਼ ਪੰਜਾਬੀ ਗਾਇਕ ਗੁਰਨਾਮ ਭੁੱਲਰ ਅਤੇ ਡਾਇਰੈਕਟਰ ਸਮੇਤ 44 ਜਣਿਆਂ ਖਿਲਾਫ ਕੇਸ ਦਰਜ
ਨਾਭਾ ਜੇਲ੍ਹ ਦੇ 16 ਸਿੱਖ ਕੈਦੀਆਂ ਵੱਲੋਂ 10 ਦਿਨਾਂ ਤੋਂ ਚੱਲਦੀ ਭੁੱਖ ਹੜਤਾਲ ਬਿਨਾਂ ਸ਼ਰਤ ਖਤਮ
ਅੰਮ੍ਰਿਤਸਰ ਰੇਲ ਹਾਦਸਾ: ਰੇਲਵੇ ਪੁਲਸ ਵੱਲੋਂ ਪੇਸ਼ ਕੀਤੇ ਚਲਾਣ ਵਿੱਚ ਨਵਜੋਤ ਸਿੱਧੂ ਦੇ ਨੇੜੂ ਦਾ ਨਾਂ ਵੀ ਸ਼ਾਮਲ
ਦੰਗੇ ਭੜਕਾਉਣ ਦੀ ਕੋਸ਼ਿਸ਼ ਦਾ ਕੇਸ ਦਰਜ ਹੋਣ ਪਿੱਛੋਂ ਹਿੰਦੂ ਨੇਤਾ ਸੁਧੀਰ ਸੂਰੀ ਲੁਕਿਆ
ਕਾਰ ਅਤੇ ਤੇਲ ਟੈਂਕਰ ਦੀ ਟੱਕਰ ਵਿੱਚ ਪੰਜ ਨੌਜਵਾਨਾਂ ਦੀ ਮੌਤ