Welcome to Canadian Punjabi Post
Follow us on

05

July 2020
ਕੈਨੇਡਾ

ਮਹਾਂਮਾਰੀ ਨਾਲ ਲੜਨ ਲਈ ਟਰੂਡੋ ਨੇ ਦਿੱਤਾ ਗਲੋਬਲ ਸਹਿਯੋਗ ਦਾ ਸੱਦਾ

May 29, 2020 06:44 AM

ਓਟਵਾ, 28 ਮਈ (ਪੋਸਟ ਬਿਊਰੋ) : ਕੋਵਿਡ-19 ਮਹਾਂਮਾਰੀ ਦੇ ਤਬਾਹਕੁੰਨ ਸਮਾਜਕ ਤੇ ਆਰਥਿਕ ਪ੍ਰਭਾਵਾਂ ਬਾਰੇ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਦੀ ਹੋਈ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਗਲੋਬਲ ਸਹਿਯੋਗ ਦਾ ਸੱਦਾ ਦਿਤਾ।
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਨਟੋਨੀਓ ਗੁਤੈਰੇਸ ਨੇ ਵੀ ਦੇਸ਼ਾਂ ਦੇ ਵੱਡੇ ਗਰੱੁਪਜ਼ ਨੂੰ ਕੌਮਾਂਤਰੀ ਭਲੇ ਲਈ ਕੰਮ ਕਰਨ ਲਈ ਇੱਕਜੁਟ ਕਰਨ ਦੀ ਕੈਨੇਡਾ ਦੀ ਸਮਰੱਥਾ ਦਾ ਸਮਰਥਨ ਕੀਤਾ। ਸੰਯੁਕਤ ਰਾਸ਼ਟਰ ਦੀ ਸਕਿਊਰਿਟੀ ਕਾਉਂਸਲ ਦੀ ਆਰਜ਼ੀ ਸੀਟ ਹਾਸਲ ਕਰਨ ਲਈ ਕੈਨੇਡਾ ਵੱਲੋਂ ਕੀਤੀ ਜਾ ਰਹੀ ਕੋਸਿ਼ਸ਼ ਲਈ ਇਹ ਢੁਕਵਾਂ ਮਾਮਲਾ ਸਿੱਧ ਹੋ ਸਕਦੀ ਹੈ।
ਕੋਵਿਡ-19 ਕਾਨਫਰੰਸ ਉਸ ਸਮੇਂ ਆਈ ਜਦੋਂ ਕੈਨੇਡਾ ਅਗਲੇ ਮਹੀਨੇ ਸਕਿਊਰਿਟੀ ਕਾਉਂਸਲ ਦੀਆਂ ਦੋ ਅਸਥਾਈ ਸੀਟਾਂ ਵਿੱਚੋਂ ਇੱਕ ਹਾਸਲ ਕਰਨ ਲਈ ਨੌਰਵੇਅ ਤੇ ਆਇਰਲੈਂਡ ਨਾਲ ਮੁਕਾਬਲਾ ਕਰ ਰਿਹਾ ਹੈ। ਕੈਨੇਡਾ ਮਹਾਂਮਾਰੀ ਤੋਂ ਬਾਅਦ ਵਾਲੇ ਸੰਸਾਰ ਦੀ ਮੁੜ ਉਸਾਰੀ ਦੇ ਮੁੱਦੇ ਉੱਤੇ ਇਹ ਸੀਟ ਹਾਸਲ ਕਰਨ ਦੀ ਕੋਸਿ਼ਸ਼ ਕਰ ਰਿਹਾ ਹੈ। ਵੀਰਵਾਰ ਨੂੰ ਟਰੂਡੋ ਨੇ ਆਖਿਆ ਕਿ 50 ਦੇਸ਼ਾਂ ਦੇ ਮੁਖੀਆਂ ਨਾਲ ਵੀਡੀਓ ਕਾਨਫਰੰਸ ਇੱਕ ਮਿਸਾਲ ਹੈ।
ਟਰੂਡੋ ਨੇ ਆਖਿਆ ਕਿ ਇਹ ਕਾਨਫਰੰਸ ਉਨ੍ਹਾਂ ਦੇ ਸਹਿ ਮੇਜ਼ਬਾਨ ਤੇ ਜਮਾਇਕਾ ਦੇ ਪ੍ਰਧਾਨ ਮੰਤਰੀ ਐਂਡਰਿਊ ਹੋਲਨੈੱਸ ਵੱਲੋਂ ਵਾਤਾਵਰਣ ਵਿੱਚ ਹੋ ਰਹੀਆਂ ਤਬਦੀਲੀਆਂ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਚੱਲ ਰਹੇ ਕੰਮ ਦਾ ਹੀ ਨਤੀਜਾ ਸੀ। ਟਰੂਡੋ ਨੇ ਆਖਿਆ ਕਿ ਕੈਨੇਡਾ ਦੀ ਇਹ ਰਵਾਇਤ ਰਹੀ ਹੈ ਕਿ ਸਾਂਝੇ ਤੇ ਵੱਡੇ ਮੁੱਦਿਆਂ ਉੱਤੇ ਲੋਕਾਂ ਨੂੰ ਰਲ ਕੇ ਚੱਲਣ ਲਈ ਇੱਕਜੁਟ ਕੀਤਾ ਜਾਵੇ ਤੇ ਅਸੀਂ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕਾਉਂਸਲ ਵਿੱਚ ਵੀ ਇਹੋ ਭੂਮਿਕਾ ਨਿਭਾਉਣ ਦੀ ਆਸ ਕਰਦੇ ਹਾਂ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਫੈਡਰਲ ਸਰਕਾਰ ਦੇ ਵਾਲੰਟੀਅਰ ਪ੍ਰੋਗਰਾਮ ਨੂੰ ਨਹੀਂ ਚਲਾ ਪਾਵੇਗਾ ਵੁਈ ਗਰੱੁਪ
ਰੀਡੋ ਹਾਲ ਦੇ ਬਾਹਰ ਗ੍ਰਿਫਤਾਰ ਵਿਅਕਤੀ ਨੂੰ ਕਰਨਾ ਹੋਵੇਗਾ ਕਈ ਚਾਰਜਿਜ਼ ਦਾ ਸਾਹਮਣਾ
ਵੈਨਕੂਵਰ ਏਅਰਪੋਰਟ ਉੱਤੇ ਲੈਂਡ ਕੀਤੇ 3 ਜਹਾਜ਼ਾਂ ਵਿੱਚ ਸਨ ਕੋਵਿਡ-19 ਸੰਕ੍ਰਮਿਤ ਯਾਤਰੀ?
16 ਮਹੀਨੇ ਮਿਸਰ ਵਿੱਚ ਨਜ਼ਰਬੰਦ ਰਹਿਣ ਤੋਂ ਬਾਅਦ ਘਰ ਪਰਤਿਆ ਓਕਵਿੱਲੇ ਦਾ ਵਿਅਕਤੀ
ਟੀਟੀਸੀ ਉੱਤੇ ਸਫਰ ਕਰਨ ਵਾਲਿਆਂ ਲਈ ਮਾਸਕ ਪਾਉਣਾ ਹੋਵੇਗਾ ਲਾਜ਼ਮੀ
ਰੀਡੋ ਹਾਲ ਨੇੜੇ ਗ੍ਰਿਫਤਾਰ ਵਿਅਕਤੀ ਫੌਜ ਦਾ ਸਰਗਰਮ ਮੈਂਬਰ ਨਿਕਲਿਆ
ਟਰਾਂਸ ਮਾਊਨਟੇਨ ਪਾਈਪਲਾਈਨ ਬਾਰੇ ਫਰਸਟ ਨੇਸ਼ਨਜ਼ ਦੀ ਅਪੀਲ ਸੁਪਰੀਮ ਕੋਰਟ ਨੇ ਕੀਤੀ ਖਾਰਜ
ਰੀਡੋ ਹਾਲ ਨੇੜੇ ਹਥਿਆਰਬੰਦ ਵਿਅਕਤੀ ਕਾਬੂ
ਮਾਰਖਮ ਦੇ ਘਰ ਵਿੱਚ ਲੱਗੀ ਅੱਗ ਵਿੱਚੋਂ ਦੋ ਵਿਅਕਤੀਆਂ ਨੂੰ ਬਚਾਇਆ ਗਿਆ
ਵਿੰਡਸਰ-ਐਸੈਕਸ ਦੇ ਫਾਰਮ ਉੱਤੇ ਆਊਟਬ੍ਰੇਕ, 191 ਕੇਸ ਮਿਲੇ