Welcome to Canadian Punjabi Post
Follow us on

13

July 2020
ਭਾਰਤ

ਹਾਰਵਰਡ ਦੇ ਮਾਹਰਾਂ ਦੀ ਰਾਏ: ਸਖ਼ਤ ਲਾਕਡਾਊਨ ਹੋਣ ਨਾਲ ਭਾਰਤੀ ਅਰਥ ਵਿਵਸਥਾ ਤਬਾਹ ਹੋ ਜਾਵੇਗੀ

May 29, 2020 01:45 AM

ਨਵੀਂ ਦਿੱਲੀ, 28 ਮਈ (ਪੋਸਟ ਬਿਊਰੋ)- ਕਾਂਗਰਸ ਨੇਤਾ ਰਾਹੁਲ ਗਾਂਧੀ ਨਾਲ ਕੋਰੋਨਾ ਸੰਕਟ 'ਤੇ ਵਿਚਾਰ-ਵਟਾਂਦਰਾ ਕਰ ਰਹੇ ਦੋ ਸਿਹਤ ਮਾਹਰਾਂ ਨੇ ਰਾਏ ਦਿੱਤੀ ਹੈ ਕਿ ‘ਅਸੀਂ ਵੱਡੀਆਂ ਮਹਾਂਮਾਰੀ ਦੇ ਦੌਰ 'ਚ ਜਾ ਰਹੇ ਹਾਂ। ਕੋਰੋਨਾ ਕੋਈ ਆਖ਼ਰੀ ਮਹਾਂਮਾਰੀ ਨਹੀਂ। ਲਾਕਡਾਊਨ ਤੋਂ ਬਾਅਦ ਅਰਥ ਵਿਵਸਥਾ ਨੂੰ ਮੁੜ ਖੋਲ੍ਹਣ ਦੇ ਸਮੇਂ ਲੋਕਾਂ ਦਾ ਭਰੋਸਾ ਵਧਾਉਣ ਦਾ ਲੋੜ ਹੈ।' ਰਾਹੁਲ ਗਾਂਧੀ ਨੇ ਮਾਹਿਰਾਂ ਨਾਲ ਗੱਲਬਾਤ ਦੇ ਸਿਲਸਿਲੇ 'ਚ ਕੱਲ੍ਹ ਹਾਰਵਰਡ ਯੂਨੀਵਰਸਿਟੀ ਦੇ ਪ੍ਰੋ. ਆਸ਼ੀਸ਼ ਝਾਅ ਤੇ ਸਵੀਡਨ ਦੇ ਕੈਰੋਲਿੰਸਕਾ ਇੰਸਟੀਚਿਊਟ ਦੇ ਪ੍ਰੋ. ਜੌਹਨ ਗਿਸੇਕ ਨਾਲ ਗੱਲਬਾਤ ਕੀਤੀ ਸੀ।
ਪ੍ਰੋ. ਝਾਅ ਨੇ ਕੋਰੋਨਾ ਨੂੰ ਲੰਮੀ ਚੱਲਣ ਵਾਲੀ ਸਮੱਸਿਆ ਕਰਾਰ ਦਿੰਦਿਆਂ ਕਿਹਾ ਕਿ ਇਹ ਇੱਕ ਜਾਂ ਡੇਢ ਸਾਲ ਦੀ ਸਮੱਸਿਆ ਨਹੀਂ। ਉਨ੍ਹਾਂ ਬਿਮਾਰੀ ਦੇ ਪਸਾਰ ਦੇ ਰੁਝਾਨਾਂ ਦੇ ਹਵਾਲੇ ਨਾਲ ਕਿਹਾ ਕਿ 2021 ਵਿੱਚ ਵੀ ਇਸ ਤੋਂ ਛੁਟਕਾਰਾ ਨਹੀਂ ਮਿਲੇਗਾ। ਉਨ੍ਹਾਂ ਅਗਲੇ ਸਮੇਂ 'ਚ ਹੋਰ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਪੇਸ਼ੀਨਗੋਈ ਕਰਦਿਆਂ ਕਿਹਾ ਕਿ ਅਸੀਂ ਵੱਡੀਆਂ ਮਹਾਂਮਾਰੀ ਦੇ ਦੌਰ 'ਚ ਜਾ ਰਹੇ ਹਾਂ ਅਤੇ ਕੋਰੋਨਾ ਕੋਈ ਆਖ਼ਰੀ ਨਹੀਂ। ਪ੍ਰੋ. ਜੌਹਨ ਨੇ ਇਸ ਚਰਚਾ ਦੌਰਾਨ ਚਿਤਾਵਨੀ ਦਿੱਤੀ ਕਿ ਜੇ ਭਾਰਤ ਨੇ ਸਖ਼ਤ ਤਾਲਾਬੰਦੀ ਕੀਤੀ ਤਾਂ ਇਸ ਦੀ ਅਰਥ ਵਿਵਸਥਾ ਤਬਾਹ ਹੋ ਜਾਵੇਗੀ। ਪ੍ਰੋ. ਅਸ਼ੀਸ਼ ਨੇ ਵਿਸ਼ਵ ਭਰ ਵਿੱਚ ਵੈਕਸੀਨ ਦੀ ਚੱਲ ਰਹੀ ਖੋਜ ਦੇ ਹਵਾਲੇ ਨਾਲ ਕਿਹਾ ਕਿ ਅਮਰੀਕਾ, ਚੀਨ ਤੇ ਆਕਸਫੋਰਡ ਵੱਲੋਂ ਕੀਤੀ ਜਾ ਰਹੀ ਖੋਜ ਦੇ ਚੰਗੇ ਨਤੀਜੇ ਆ ਰਹੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਇਨ੍ਹਾਂ ਤਿੰਨਾਂ 'ਚੋਂ ਕੋਈ ਵੀ ਇੱਕ ਪ੍ਰਭਾਵੀ ਹੋ ਸਕਦਾ ਹੈ ਅਤੇ ਅਗਲੇ ਸਾਲ ਤੱਕ ਟੀਕੇ (ਵੈਕਸੀਨ) ਦੇ ਵਿਕਸਿਤ ਹੋਣ ਦੀ ਉਮੀਦ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਸੁੱਤੇ ਪਰਵਾਰ ਉੱਤੇ ਤੇਲ ਪਾ ਕੇ ਲਾਈ ਅੱਗ ਨਾਲ ਕੁੜੀ ਦੀ ਮੌਤ
ਅਮਿਤਾਭ ਬੱਚਨ ਕੋਰੋਨਾ ਵਾਇਰਸ ਦੀ ਪਾਜਿ਼ਟਿਵ ਰਿਪੋਰਟ ਮਿਲਣ ਪਿੱਛੋਂ ਹਸਪਤਾਲ ਦਾਖਲ
ਏਅਰ ਇੰਡੀਆ ਨੂੰ ਟਾਟਾ ਏਅਰਲਾਈਨ ਬਣਾਏ ਜਾਣੇ ਦੇ ਹਾਲਾਤ
ਚੀਨ ਸੀਮਾ ਤੋਂ ਤਿੰਨ ਪੜਾਵਾਂ ਵਿੱਚ ਫੌਜਾਂ ਹਟਾਉਣ ਵਾਸਤੇ ਰੋਡਮੈਪ ਤਿਆਰ
ਸਰਕਾਰ ਨੇ ਕੋਰਟ ਵਿੱਚ ਕਿਹਾ: ਪੀ ਐੱਮ-ਕੇਅਰਸ ਨਹੀਂ ਰੋਕਿਆ ਜਾ ਸਕਦਾ
ਅੱਠ ਪੁਲਿਸਕਰਮੀਆਂ ਦਾ ਕਤਲ ਕਰਨ ਵਾਲਾ ਗੈਂਗਸਟਰ ਵਿਕਾਸ ਦੁਬੇ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ
ਡਿਪਟੀ ਸਮੇਤ ਅੱਠ ਪੁਲਸ ਵਾਲਿਆਂ ਨੂੰ ਮਾਰਨ ਵਾਲਾ ਵਿਕਾਸ ਦੁਬੇ ਫੜਿਆ ਗਿਆ
ਭਗੌੜੇ ਨੀਰਵ ਮੋਦੀ ਦੀ 327 ਕਰੋੜ ਰੁਪਏ ਦੀ ਜਾਇਦਾਦ ਜ਼ਬਤ
ਸੁਪਰੀਮ ਕੋਰਟ ਨੇ ਕਿਹਾ: ਲਾਕਡਾਊਨ ਦੌਰਾਨ ਵੇਚੇ ਬੀ ਐਸ-4 ਵਾਹਨਾਂ ਦੀ ਰਜਿਸਟਰੇਸ਼ਨ ਨਹੀਂ ਹੋਵੇਗੀ
ਫਰਜ਼ੀ ਬਾਬਿਆਂ ਦੇ ਆਸ਼ਰਮ, ਅਖਾੜੇ ਬੰਦ ਕਰਾਉਣ ਦੀ ਮੰਗ `ਤੇ ਸੁਪਰੀਮ ਕੋਰਟ ਨੇ ਸਰਕਾਰ ਦੀ ਰਾਏ ਮੰਗੀ