Welcome to Canadian Punjabi Post
Follow us on

13

July 2020
ਭਾਰਤ

ਐਕਟਰ ਨਵਾਜ਼ੂਦੀਨ ਦੀ ਪਤਨੀ ਨੇ ਤਲਾਕ ਨਾਲ 30 ਕਰੋੜ ਅਤੇ ਯਾਰੀ ਰੋਡ 'ਤੇ ਬੰਗਲਾ ਮੰਗਿਆ

May 29, 2020 01:42 AM

ਮੁੰਬਈ, 28 ਮਈ (ਪੋਸਟ ਬਿਊਰੋ)- ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿਦੀਕੀ ਦੀ ਜ਼ਿੰਦਗੀ 'ਚ ਇਨੀਂ ਦਿਨੀਂ ਵਿਆਹ ਦੇ ਕਾਰਨ ਤੂਫਾਨ ਖੜ੍ਹਾ ਹੋ ਗਿਆ ਹੈ। ਉਸ ਦੇ ਆਪਣੀ ਪਤਨੀ ਆਲੀਆ ਨਾਲ ਤਲਾਕ ਦੀ ਖ਼ਬਰ ਸਾਹਮਣੇ ਆਈ ਤਾਂ ਹਰ ਕੋਈ ਹੈਰਾਨ ਹੋ ਗਿਆ। ਇਸ ਤਲਾਕ ਨਾਲ ਜੁੜਿਆ ਦਸਤਾਵੇਜ਼ ਮੀਡੀਆ ਕੋਲ ਪਹੁੰਚ ਗਿਆ ਹੈ, ਜਿਸ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ ਇਹ ਸਭ ਪੈਸੇ ਦੀ ਖੇਡ ਤਾਂ ਨਹੀਂ, ਕਿਉਂਕਿ ਤਲਾਕ ਲਈ ਜੋ ਲੀਗਲ ਨੋਟਿਸ ਭੇਜਿਆ ਗਿਆ ਹੈ, ਉਸ ਦੇ ਪੁਆਇੰਟ ਨੰਬਰ-41 'ਚ ਲਿਖਿਆ ਹੈ ਕਿ ਆਲੀਆ ਤੁਰੰਤ ਤਲਾਕ ਚਾਹੁੰਦੀ ਹੈ। ਇਸ ਤੋਂ ਅਗਲੇ ਪੁਆਇੰਟ 'ਚ ਤਲਾਕ ਤੋਂ ਬਾਅਦ ਖਰਚੇ ਲਈ ਆਲੀਆ ਨੇ ਖੁਦ ਲਈ 10 ਕਰੋੜ ਰੁਪਏ ਅਤੇ ਆਪਣੇ ਦੋ ਬੱਚਿਆਂ ਸ਼ੋਰਾ ਅਤੇ ਯਾਨੀ ਲਈ 10-10 ਕਰੋੜ ਰੁਪਏ ਦੇ ਫਿਕਸਡ ਡਿਪਾਜ਼ਿਟ (ਐਫ ਡੀ) ਦੀ ਮੰਗ ਕੀਤੀ ਹੈ ਅਤੇ ਇਸ ਦੇ ਨਾਲ ਮੁੰਬਈ ਦੇ ਪਾਸ਼ ਇਲਾਕੇ ਯਾਰੀ ਰੋਡ 'ਤੇ ਚਾਰ ਬੈਂਡਰੂਮ ਫਲੈਟ ਵੀ ਮੰਗਿਆ ਹੈ।
ਪਤਾ ਲੱਗਾ ਹੈ ਕਿ ਆਲੀਆ ਨੇ ਨਵਾਜ਼ੂਦੀਨ 'ਤੇ ਹੋਰ ਔਰਤਾਂ ਨਾਲ ਸਬੰਧ ਹੋਣ ਦਾ ਦੋਸ਼ ਲਾਇਆ ਅਤੇ ਬਾਲੀਵੁੱਡ ਦੀ ਇੱਕ ਮਸ਼ਹੂਰ ਹੀਰੋਇਨ ਤੇ ਇੱਕ ਮੁੰਬਈ ਬੇਸਡ ਕਿਸੇ ਮਾਡਲ ਨਾਲ ਅਫੇਅਰ ਦੀ ਗੱਲ ਕਹੀ ਹੈ। ਨੋਟਿਸ ਮਿਲਣ ਤੋਂ 15 ਦਿਨਾਂ ਦੇ ਅੰਦਰ ਨਵਾਜ਼ੂਦੀਨ ਨੂੰ ਜਵਾਬ ਦੇਣ ਨੂੰ ਕਿਹਾ ਗਿਆ ਹੈ। ਇਹ ਲੀਗਲ ਨੋਟਿਸ ਆਲੀਆ ਨੇ ਦਿੱਲੀ ਵਿਚਲੇ ਆਪਣੇ ਵਕੀਲ ਅਭੇ ਸਹਾਏ ਰਾਹੀਂ ਭੇਜਿਆ ਹੈ। ਇਸ 'ਚ ਕੁਲ 44 ਪੁਆਇੰਟ ਬਣਾ ਕੇ ਕਈ ਗੰਭੀਰ ਦੋਸ਼ ਲਾਏ ਹਨ। ਆਲੀਆ ਦਾ ਕਹਿਣਾ ਹੈ ਕਿ ਨਵਾਜ਼ੂਦੀਨ ਦੇ ਘਰ ਦੇ ਮਰਦਾਂ ਨੂੰ ਲਗਦਾ ਹੈ ਕਿ ਔਰਤਾਂ ਕੁਝ ਨਹੀਂ ਹੁੰਦੀਆਂ, ਇਸ ਲਈ ਉਨ੍ਹਾਂ ਦੇ ਘਰ ਦੇ ਮਰਦ ਉਨ੍ਹਾਂ ਦੀ ਇੱਜਤ ਨਹੀਂ ਕਰਦੇ।
ਆਲੀਆ ਦਾ ਅਸਲੀ ਨਾਂ ਅੰਜਲੀ ਹੈ, ਪਰ ਜਦੋਂ 10 ਸਾਲ ਪਹਿਲਾਂ ਦੋਹਾਂ ਨੇ ਵਿਆਹ ਕੀਤਾ ਸੀ, ਉਦੋਂ ਅੰਜਲੀ ਤੋਂ ਆਪਣਾ ਨਾਂ ਬਦਲ ਕੇ ਆਲੀਆ ਰੱਖ ਲਿਆ ਸੀ। ਇੱਕ ਇੰਟਰਵਿਊ 'ਚ ਆਲੀਆ ਨੇ ਕਿਹਾ ਕਿ ਜਦੋਂ ਸੈਲਫ ਰਿਸਪੈਕਟ ਖ਼ਤਮ ਹੋ ਜਾਵੇ ਤਾਂ ਇਨਸਾਨ ਦੇ ਜੀਵਨ 'ਚ ਕੁਝ ਨਹੀਂ ਬਚਦਾ, ਸਾਡੇ ਦੋਹਾਂ ਦੀ ਇਹੀ ਕਹਾਣੀ ਸੀ। ਇਨ੍ਹਾਂ ਸਭ ਦੇ ਪਿੱਛੇ ਨਵਾਜ਼ੂਦੀਨ ਦੇ ਭਰਾ ਸ਼ਮਸ ਦਾ ਵੱਡਾ ਹੱਥ ਹੈ। ਬਾਲੀਵੁੱਡ ਹੰਗਾਮਾ ਦੀ ਰਿਪੋਰਟ ਮੁਤਾਬਕ ਨਵਾਜ਼ੂਦੀਨ ਨੇ ਆਪਣੀ ਪਤਨੀ ਦੀਆਂ ਸਾਰੀਆਂ ਸ਼ਰਤਾਂ ਮੰਨਦੇ ਹੋਏ ਉਨ੍ਹਾਂ ਨੂੰ ਤਲਾਕ ਦੇਣ ਦਾ ਮਨ ਬਣਾ ਲਿਆ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਸੁੱਤੇ ਪਰਵਾਰ ਉੱਤੇ ਤੇਲ ਪਾ ਕੇ ਲਾਈ ਅੱਗ ਨਾਲ ਕੁੜੀ ਦੀ ਮੌਤ
ਅਮਿਤਾਭ ਬੱਚਨ ਕੋਰੋਨਾ ਵਾਇਰਸ ਦੀ ਪਾਜਿ਼ਟਿਵ ਰਿਪੋਰਟ ਮਿਲਣ ਪਿੱਛੋਂ ਹਸਪਤਾਲ ਦਾਖਲ
ਏਅਰ ਇੰਡੀਆ ਨੂੰ ਟਾਟਾ ਏਅਰਲਾਈਨ ਬਣਾਏ ਜਾਣੇ ਦੇ ਹਾਲਾਤ
ਚੀਨ ਸੀਮਾ ਤੋਂ ਤਿੰਨ ਪੜਾਵਾਂ ਵਿੱਚ ਫੌਜਾਂ ਹਟਾਉਣ ਵਾਸਤੇ ਰੋਡਮੈਪ ਤਿਆਰ
ਸਰਕਾਰ ਨੇ ਕੋਰਟ ਵਿੱਚ ਕਿਹਾ: ਪੀ ਐੱਮ-ਕੇਅਰਸ ਨਹੀਂ ਰੋਕਿਆ ਜਾ ਸਕਦਾ
ਅੱਠ ਪੁਲਿਸਕਰਮੀਆਂ ਦਾ ਕਤਲ ਕਰਨ ਵਾਲਾ ਗੈਂਗਸਟਰ ਵਿਕਾਸ ਦੁਬੇ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ
ਡਿਪਟੀ ਸਮੇਤ ਅੱਠ ਪੁਲਸ ਵਾਲਿਆਂ ਨੂੰ ਮਾਰਨ ਵਾਲਾ ਵਿਕਾਸ ਦੁਬੇ ਫੜਿਆ ਗਿਆ
ਭਗੌੜੇ ਨੀਰਵ ਮੋਦੀ ਦੀ 327 ਕਰੋੜ ਰੁਪਏ ਦੀ ਜਾਇਦਾਦ ਜ਼ਬਤ
ਸੁਪਰੀਮ ਕੋਰਟ ਨੇ ਕਿਹਾ: ਲਾਕਡਾਊਨ ਦੌਰਾਨ ਵੇਚੇ ਬੀ ਐਸ-4 ਵਾਹਨਾਂ ਦੀ ਰਜਿਸਟਰੇਸ਼ਨ ਨਹੀਂ ਹੋਵੇਗੀ
ਫਰਜ਼ੀ ਬਾਬਿਆਂ ਦੇ ਆਸ਼ਰਮ, ਅਖਾੜੇ ਬੰਦ ਕਰਾਉਣ ਦੀ ਮੰਗ `ਤੇ ਸੁਪਰੀਮ ਕੋਰਟ ਨੇ ਸਰਕਾਰ ਦੀ ਰਾਏ ਮੰਗੀ