Welcome to Canadian Punjabi Post
Follow us on

13

July 2020
ਪੰਜਾਬ

ਮੰਤਰੀ ਰੰਧਾਵਾ ਨੇ ਕਿਹਾ: ਮੈਂ ਸਮਾਂ-ਬੱਧ ਜਾਂਚ ਕਰਵਾਉਣ ਦੇ ਲਈ ਤਿਆਰ ਹਾਂ

May 29, 2020 01:34 AM

* ਮੇਰਾ ਨਾਂਅ ਲੈ ਕੇ ਅਕਾਲੀ ਸਿਆਸਤ ਕਰਨਾ ਚਾਹੁੰਦੇ ਨੇ: ਰੰਧਾਵਾ


ਚੰਡੀਗੜ੍ਹ, 28 ਮਈ (ਪੋਸਟ ਬਿਊਰੋ)- ਪੰਜਾਬ ਦੇ ਕੋਆਪਰੇਟਿਵ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਬਕਾ ਮੰਤਰੀ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਲਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ ਮੇਰੇ ਖਿਲਾਫ ਆਧਾਰ ਤੋਂ ਸੱਖਣੇ ਦੋਸ਼ ਲਾਉਣੇ ਅਕਾਲੀਆਂ ਦੀ ਆਦਤ ਬਣ ਚੁੱਕੀ ਹੈ। ਅਕਾਲੀ ਆਗੂਆਂ ਨੂੰ ਤੱਥਾਂ ਦੇ ਆਧਾਰ 'ਤੇ ਗੱਲ ਕਰਨੀ ਚਾਹੀਦੀ ਹੈ, ਝੂਠਾ ਤੇ ਗੁੰਮਰਾਹਕੰਨ ਪ੍ਰਚਾਰ ਬੰਦਾ ਕਰਨਾ ਚਾਹੀਦਾ ਹੈ
ਇੱਕ ਬਿਆਨ ਰਾਹੀਂ ਸੁਖਜਿੰਦਰ ਸਿੰਘ ਰੰਧਾਵਾ ਨੇ ਸਪੱਸ਼ਟ ਕਿਹਾ ਕਿ ਇਸ ਅਖੌਤੀ ਬੀਜ ਘੁਟਾਲੇ ਵਿੱਚ ਉਨ੍ਹਾਂ ਦਾ ਨਾਂਅ ਅਕਾਲੀ ਆਗੂ ਸਿਰਫ ਸਿਆਸੀ ਲਾਹਾ ਖੱਟਣ ਲਈ ਘੜੀਸ ਰਹੇ ਹਨ, ਓਦੋਂ ਇਸ ਵਿੱਚ ਕੋਈ ਸੱਚਾਈ ਨਹੀਂ। ਉਨ੍ਹਾ ਨੇ ਕਿਹਾ ਕਿ ਮੈਸਰਜ਼ ਕਰਨਾਲ ਐਗਰੀ ਸੀਡਜ਼, ਪਿੰਡ ਵੈਰੋਕੇ, ਡੇਰਾ ਬਾਬਾ ਨਾਨਕ ਗੁਰਦਾਸਪੁਰ ਦੇ ਮਾਲਕ ਲੱਕੀ ਢਿੱਲੋਂ ਦੇ ਨਾਲ ਉਨ੍ਹਾਂ ਦਾ ਕੁਝ ਵੀ ਲੈਣ-ਦੇਣਾ ਨਹੀਂ, ਇਸ ਫਰਮ ਉੱਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਗੇਟ ਨੰਬਰ ਇੱਕ ਸਾਹਮਣੇ ਮੈਸਰਜ਼ ਬਰਾੜ ਸੀਡ ਫਾਰਮ ਨੂੰ ਝੋਨਾ ਪੀ ਆਰ 127 ਅਤੇ ਪੀ ਆਰ 129 ਦੀ ਸਪਲਾਈ ਕਰਨ ਦਾ ਦੋਸ਼ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਮੈਸਰਜ਼ ਬਰਾੜ ਸੀਡ ਫਾਰਮ ਨੇ ਕਿਸਾਨਾਂ ਨੂੰ ਉਨ੍ਹਾਂ ਕਿਸਮਾਂ ਦੇ ਬੀਜ ਬਹੁਤ ਮਹਿੰਗੇ ਭਾਅ 'ਤੇ ਸਪਲਾਈ ਕੀਤੇ ਹਨ ਅਤੇ ਇਸ ਸੰਬੰਧੀ ਲੁਧਿਆਣਾ ਵਿੱਚ 11 ਮਈ 2020 ਨੂੰ ਕੇਸ ਦਰਜ ਹੋਇਆ ਸੀ। ਮੰਤਰੀ ਰੰਧਾਵਾ ਨੇ ਪੁੱਛਿਆ ਕਿ ਜਦੋਂ ਇੱਕ ਫਰਮ ਨੇ ਬੀਜ ਦੂਜੀ ਫਰਮ ਨੂੰ ਸਪਲਾਈ ਕੀਤੇ ਤੇ ਉਸ ਫਰਮ ਨੇ ਅੱਗੇ ਵੇਚ ਦਿੱਤੇ ਤਾਂ ਇਸ 'ਚ ਮੇਰਾ ਨਾਂਅ ਕਿਵੇਂ ਆ ਗਿਆ? ਉਨ੍ਹਾ ਕਿਹਾਾ ਕਿ ਬਿੱਲ ਨੰਬਰ 1850, ਜੋ ਮੈਸਰਜ਼ ਬਰਾੜ ਬੀਜ ਫਰਮ ਦੇ ਰਿਕਾਰਡ ਦੀਆਂ ਫਾਈਲਾਂ ਦੀ ਜਾਂਚ ਵਿੱਚ ਨਿਕਲਦਾ ਦੱਸਿਆ ਗਿਆ ਹੈ, ਲੁਧਿਆਣਾ ਦਾ ਹੈ, ਅੰਮ੍ਰਿਤਸਰ ਦਾ ਨਹੀਂ, ਪਰ ਮੇਰਾ ਨਾਂਅ ਅਕਾਲੀਆਂ ਨੇ ਕਿਵੇਂ ਇਸ ਮਾਮਲੇ 'ਚ ਘੜੀਸਿਆ, ਇਹ ਵੀ ਜਾਂਚ ਦਾ ਵਿਸ਼ਾ ਹੈ।
ਮੰਤਰੀ ਰੰਧਾਵਾ ਨੇ ਕਿਹਾ ਕਿ ਮੈਸਰਜ਼ ਕਰਨਾਲ ਸੀਡਜ਼ ਦੇ ਮਾਲਕ ਲੱਕੀ ਢਿੱਲੋਂ ਨੂੰ ਲਾਇਸੈਂਸ ਨੰਬਰ 1102 17 ਸਤੰਬਰ 2015 ਨੂੰ ਜਾਰੀ ਕਰ ਕੇ ਬੀਜ ਵੇਚਣ ਦਾ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ ਅਤੇ ਉਸ ਦਾ ਲਾਇਸੈਂਸ ਅਕਾਲੀ-ਭਾਜਪਾ ਸਰਕਾਰ ਵੇਲੇ 16 ਸਤੰਬਰ 2021 ਤੱਕ ਲਈ ਰੀਨਿਊ ਕੀਤਾ ਗਿਆ ਸੀ। ਲੱਕੀ ਢਿੱਲੋਂ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਦੇ ਨਜ਼ਦੀਕੀਆਂ ਵਿੱਚੋਂ ਹੈ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੱਕੀ ਢਿੱਲੋਂ ਦੇ ਪਿਤਾ ਦੀ ਮੌਤ ਉੱਤੇ ਸ਼ੋਕ ਪੱਤਰ ਵੀ ਲਿਖਿਆ ਸੀ। ਰੰਧਾਵਾ ਨੇ ਕਿਹਾ ਕਿ ਜਿੱਥੋਂ ਤੱਕ ਗੁਰਦਾਸਪੁਰ ਦੇ ਪਿੰਡ ਧਾਰੋਵਾਲੀ ਵਾਸੀ ਜੋਬਨਜੀਤ ਸਿੰਘ ਦੇ ਸੀਡ ਸਰਟੀਫਿਕੇਸ਼ਨ ਸਹਾਇਕ ਵਜੋਂ ਕੰਮ ਕਰਨ ਅਤੇ ਉਸ ਦੇ ਮੈਸਰਜ਼ ਕਰਨਾਲ ਐਗਰੀ ਸੀਡਜ਼ ਦੇ ਬੀਜਾਂ ਦੀ ਜਾਂਚ ਕਰਨ ਦਾ ਸੰਬੰਧ ਹੈ ਤਾਂ ਇਹ ਸਪੱਸ਼ਟ ਹੈ ਕਿ ਜੋਬਨਜੀਤ ਸਿੰਘ ਗੁਰਦਾਸਪੁਰ ਦੀ ਇਸ ਫਿਰਮ ਦੇ ਬੀਜਾਂ ਬਾਰੇ ਕੋਈ ਸਰਟੀਫਿਕੇਟ ਨਹੀਂ ਦੇ ਸਕਦਾ ਸੀ, ਕਿਉਂਕਿ ਉਸ ਕੋਲ ਇਸ ਦਾ ਅਧਿਕਾਰ ਹੀ ਨਹੀਂ। ਉਨ੍ਹਾਂ ਕਿਹਾ ਕਿ ਜੇ ਕੋਈ ਪਿੰਡ ਧਾਰੋਵਾਲੀ ਨਾਲ ਸੰਬੰਧ ਰੱਖਦਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਮੇਰਾ ਬੰਦਾ ਹੋਵੇਗਾ। ਉਨ੍ਹਾਂ ਨੇ ਬਿਕਰਮ ਸਿੰਘ ਮਜੀਠੀਆ ਨੂੰ ਚੁਣੌਤੀ ਦਿੱਤੀ ਕਿ ਮੈ ਇਸ ਦੀ ਸਮਾਂਬੱਧ ਜਾਂਚ ਲਈ ਤਿਆਰ ਹਾਂ, ਪਰ ਅਕਾਲੀਆਂ ਨੂੰ ਵੀ ਇਸ ਬਾਰੇ ਆਪਣੇ ਰਾਜ ਵੇਲੇ ਦੀਆਂ ਉਕਾਈਆਂ ਦੀ ਜ਼ਿੰਮੇਵਾਰੀ ਕਬੂਲਣ ਲਈ ਤਿਆਰ ਰਹਿਣਾ ਚਾਹੀਦਾ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
267 ਸਰੂਪ ਗਾਇਬ ਹੋਣ ਦੇ ਕੇਸ ਤੋਂ ਘਾਬਰੀ ਸ਼੍ਰੋਮਣੀ ਕਮੇਟੀ ਨੇ ਵੀ ਜਾਂਚ ਦੀ ਮੰਗ ਚੁੱਕੀ
ਕੋਰੋਨਾ ਦਾ ਮਾਮਲਾ : ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚ ਫਿਰ ਸਖ਼ਤੀ ਕਰਨ ਦੇ ਸੰਕੇਤ
ਬਦਤਮੀਜ਼ ਬੋਲੀ ਬੋਲਣ ਵਾਲਾ ਸ਼ਿਵ ਸੈਨਿਕ ਸੁਧੀਰ ਸੂਰੀ ਇੰਦੌਰ ਤੋਂ ਗ੍ਰਿਫਤਾਰ
ਨਰਸਿੰਗ ਕਾਲਜ ਵਿੱਚ 55 ਬੱਚਿਆਂ ਦੀ ਐਡਮਿਸ਼ਨ ਬਹਾਨੇ ਕਾਲਜ ਤੋਂ ਛੇ ਲੱਖ ਠੱਗ ਲਏ
ਡੇਰਾ ਮੁਖੀ ਨੂੰ ਅਕਾਲ ਤਖਤ ਤੋਂ ਮੁਆਫੀ ਦੇਣ ਦਾ ਮਾਮਲਾ ਮੁੜ ਕੇ ਭਖ਼ਿਆ
ਕੋਵਿਡ ਹਦਾਇਤਾਂ ਉਲੰਘਣ ਦਾ ਦੋਸ਼ ਪੰਜਾਬੀ ਗਾਇਕ ਗੁਰਨਾਮ ਭੁੱਲਰ ਅਤੇ ਡਾਇਰੈਕਟਰ ਸਮੇਤ 44 ਜਣਿਆਂ ਖਿਲਾਫ ਕੇਸ ਦਰਜ
ਨਾਭਾ ਜੇਲ੍ਹ ਦੇ 16 ਸਿੱਖ ਕੈਦੀਆਂ ਵੱਲੋਂ 10 ਦਿਨਾਂ ਤੋਂ ਚੱਲਦੀ ਭੁੱਖ ਹੜਤਾਲ ਬਿਨਾਂ ਸ਼ਰਤ ਖਤਮ
ਅੰਮ੍ਰਿਤਸਰ ਰੇਲ ਹਾਦਸਾ: ਰੇਲਵੇ ਪੁਲਸ ਵੱਲੋਂ ਪੇਸ਼ ਕੀਤੇ ਚਲਾਣ ਵਿੱਚ ਨਵਜੋਤ ਸਿੱਧੂ ਦੇ ਨੇੜੂ ਦਾ ਨਾਂ ਵੀ ਸ਼ਾਮਲ
ਦੰਗੇ ਭੜਕਾਉਣ ਦੀ ਕੋਸ਼ਿਸ਼ ਦਾ ਕੇਸ ਦਰਜ ਹੋਣ ਪਿੱਛੋਂ ਹਿੰਦੂ ਨੇਤਾ ਸੁਧੀਰ ਸੂਰੀ ਲੁਕਿਆ
ਕਾਰ ਅਤੇ ਤੇਲ ਟੈਂਕਰ ਦੀ ਟੱਕਰ ਵਿੱਚ ਪੰਜ ਨੌਜਵਾਨਾਂ ਦੀ ਮੌਤ