Welcome to Canadian Punjabi Post
Follow us on

24

September 2020
ਮਨੋਰੰਜਨ

ਬਣ ਸਕਦਾ ਹੈ ‘ਸਪੈਸ਼ਲ ਐਪਸ’ ਦਾ ਦੂਸਰਾ ਸੀਜ਼ਨ

May 28, 2020 10:29 AM

ਵੈੱਬ ਸ਼ੋਅ ਦੀ ਖਾਸੀਅਤ ਇਹ ਹੈ ਕਿ ਜੇ ਉਸ ਨੂੰ ਪਸੰਦ ਕੀਤਾ ਜਾਂਦਾ ਹੈ ਤਾਂ ਉਸ ਦੇ ਨਵੇਂ ਸੀਜ਼ਨ ਬਣਾਉਣ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ। ਪਿਛਲੇ ਦਿਨਾਂ ਵਿੱਚ ਕਈ ਵੈੱਬ ਸ਼ੋਅ ਦੇ ਸੀਜਨ ਰਿਲੀਜ਼ ਹੋਏ ਹਨ। ਲਾਕਡਾਊਨ ਵਿੱਚ ਆਏ ਵੈੱਬ ਸ਼ੋਅ ‘ਸਪੈਸ਼ਲ ਆਪਸ’ ਨੂੰ ਦਰਸ਼ਕਾਂ ਦੀ ਚੰਗੀ ਪ੍ਰਤੀਕਿਰਿਆ ਮਿਲੀ ਸੀ। ਇਸ ਵੈਬ ਸ਼ੋਅ ਦੀ ਕਹਾਣੀ ਸਾਲ 2001 ਵਿੱਚ ਪਾਰਲੀਮੈਂਟ 'ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਦੇ ਆਕਾ ਨੂੰ ਫੜਨ ਦੇ ਮਿਸ਼ਨ ਉਤੇ ਹੈ। ਸ਼ੋਅ ਦਾ ਨਿਰਦੇਸ਼ਨ ਨੀਰਜ ਪਾਂਡੇ ਅਤੇ ਸ਼ਿਵਮ ਨਾਇਰ ਨੇ ਸਾਂਝੇ ਰੂਪ ਵਿੱਚ ਕੀਤਾ ਸੀ।
ਸ਼ਿਵਮ ਦਾ ਕਹਿਣਾ ਹੈ ਕਿ ਇਸ ਦਾ ਦੂਸਰਾ ਸੀਜਨ ਬਣਾਉਣ ਦੀਆਂ ਸੰਭਾਵਨਾਵਾਂ ਹਨ। ਪਹਿਲਾ ਸੀਜਨ ਖਾਸ ਮਿਸ਼ਨ 'ਤੇ ਸੀ, ਜੋ ਪੂਰਾ ਹੋ ਚੁੱਕਾ ਹੈ, ਪਰ ਜਿਵੇਂ ਸ਼ੋਅ ਦੇ ਨਾਂਅ ਤੋਂ ਪਤਾ ਲੱਗਦਾ ਹੈ ਕਿ ਇਹ ਸਪੈਸ਼ਲ ਆਪਰੇਸ਼ਨਜ ਦੀ ਕਹਾਣੀ ਹੈ। ਅਜਿਹੇ ਵਿੱਚ ਅਲੱਗ ਅਲੱਗ ਆਪਰੇਸ਼ਨਜ਼ 'ਤੇ ਕਹਾਣੀਆਂ ਬਣਾਈਆਂ ਜਾ ਸਕਦੀਆਂ ਹਨ। ਜਿੱਥੋਂ ਤੱਕ ਗੱਲ ਹੈ ਕਿਰਦਾਰਾਂ ਦੀ ਤਾਂ ਪਹਿਲੇ ਸੀਜਨ ਦੇ ਜੋ ਦਿਲਚਸਪ ਕਿਰਦਾਰ ਹੋਣਗੇ, ਉਹ ਦੂਸਰੇ ਸੀਜਨ ਦੀ ਕਹਾਣੀ ਵਿੱਚ ਸ਼ਾਮਲ ਕੀਤੇ ਜਾਣਗੇ। ਲਾਕਡਾਊਨ ਨਾਲ ਚੀਜ਼ਾਂ ਕਾਫੀ ਰੁਕੀਆਂ ਹੋਈਆਂ ਹਨ। ਜਦ ਮਾਹੌਲ ਨਾਰਮਲ ਹੋਵੇਗਾ, ਉਸ ਬਾਰੇ ਸੋਚਿਆ ਜਾਏਗਾ। ‘ਸਪੈਸ਼ਲ ਆਪਸ’ ਵਿੱਚ ਕੇ ਕੇ ਮੈਨਨ, ਕਰਣ ਟੈਕਰ, ਵਿਨੇ ਪਾਠਕ, ਸਿਆਮੀ ਖੇਰ ਵਰਗੇ ਕਈ ਕਲਾਕਾਰ ਹਨ।

Have something to say? Post your comment