Welcome to Canadian Punjabi Post
Follow us on

03

July 2025
 
ਕੈਨੇਡਾ

ਪੰਜ ਲਾਂਗ ਟਰਮ ਕੇਅਰ ਹੋਮਜ਼ ਦੀ ਮੈਨੇਜਮੈਂਟ ਪ੍ਰੋਵਿੰਸ਼ੀਅਲ ਸਰਕਾਰ ਸਾਂਭੇਗੀ: ਫੋਰਡ

May 28, 2020 07:07 AM

ਓਨਟਾਰੀਓ, 27 ਮਈ (ਪੋਸਟ ਬਿਊਰੋ): ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਫੌਜ ਵੱਲੋਂ ਪਰੇਸ਼ਾਨ ਕਰਨ ਵਾਲੀ ਰਿਪੋਰਟ ਪੇਸ਼ ਕੀਤੇ ਜਾਣ ਤੋਂ ਬਾਅਦ ਜੀਟੀਏ ਦੇ ਪੰਜ ਲਾਂਗ ਟਰਮ ਕੇਅਰ ਹੋਮਜ਼ ਦੀ ਮੈਨੇਜਮੈਂਟ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਸਾਂਭੀ ਜਾਵੇਗੀ। ਦੋ ਲਾਂਗ ਟਰਮ ਕੇਅਰ ਹੋਮਜ਼ ਪਹਿਲਾਂ ਹੀ ਸਰਕਾਰੀ ਨਿਯੰਤਰਣ ਵਿੱਚ ਹਨ।
ਜਿਨ੍ਹਾਂ ਲਾਂਗ ਟਰਮ ਕੇਅਰ ਹੋਮਜ਼ ਦੀ ਗੱਲ ਫੋਰਡ ਵੱਲੋਂ ਕੀਤੀ ਗਈ ਉਨ੍ਹਾਂ ਵਿੱਚ ਇਟੋਬੀਕੋ ਸਥਿਤ ਈਟਨਵਿੱਲੇ ਕੇਅਰ ਸੈਂਟਰ, ਨੌਰਥ ਯੌਰਕ ਸਥਿਤ ਹਾਅਥੌਰਨੇ ਪਲੇਸ ਕੇਅਰ ਸੈਂਟਰ, ਸਕਾਰਬੌਰੇ ਦੇ ਐਲਟਾਮੌਂਟ ਕੇਅਰ, ਪਿਕਰਿੰਗ ਦੇ ਆਰਚਰਡ ਵਿੱਲਾ ਅਤੇ ਮਿਸੀਸਾਗਾ ਦੇ ਕੈਮਿਲਾ ਕੇਅਰ ਹੋਮ ਸ਼ਾਮਲ ਹਨ। ਸਰਕਾਰ ਡਾਊਨਜ਼ਵਿਊ ਲਾਂਗ ਟਰਮ ਕੇਅਰ ਸੈਂਟਰ ਤੇ ਸਟਨ ਦੇ ਰਿਵਰ ਗਲੈਨ ਹੈਵਨ ਨਰਸਿੰਗ ਹੋਮ ਦੀ ਮੈਨੇਜਮੈਂਟ ਪਹਿਲਾਂ ਹੀ ਆਪਣੇ ਅਧੀਨ ਲੈ ਚੱੁਕੀ ਹੈ।
ਪ੍ਰੀਮੀਅਰ ਨੇ ਆਖਿਆ ਕਿ ਉਨ੍ਹਾਂ ਵੱਲੋਂ ਕੈਮਿਲਾ ਕੇਅਰ ਹੋਮ ਸਮੇਤ ਆਰਮਡ ਫੋਰਸਿਜ਼ ਦੀ ਰਿਪੋਰਟ ਵਿੱਚ ਹਾਈਲਾਈਟ ਹੋਏ ਪੰਜ ਹੋਮਜ਼ ਵਿੱਚੋਂ ਹਰੇਕ ਵਿੱਚ ਦੋ ਇੰਸਪੈਕਟਰਜ਼ ਵਾਲੀਆਂ ਛੇ ਟੀਮਾਂ ਭੇਜੀਆਂ ਜਾਣਗੀਆਂ। ਫੋਰਡ ਨੇ ਰੋਹ ਵਿੱਚ ਆਉਂਦਿਆਂ ਆਖਿਆ ਕਿ ਲੋੜ ਪੈਣ ਉੱਤੇ ਅਸੀਂ ਹੋਰ ਹੋਮਜ਼ ਨੂੰ ਵੀ ਟੇਕ ਓਵਰ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ। ਇਸ ਤੋਂ ਇਲਾਵਾ ਜੇ ਲੋੜ ਪਈ ਤਾਂ ਕਿਸੇ ਵੀ ਹੋਮ ਦਾ ਲਾਇਸੰਸ ਵਾਪਿਸ ਲਿਆ ਜਾ ਸਕਦਾ ਹੈ ਤੇ ਫੈਸਿਲਿਟੀ ਨੂੰ ਬੰਦ ਕੀਤਾ ਜਾ ਸਕਦਾ ਹੈ।
ਲਾਂਗ ਟਰਮ ਕੇਅਰ ਮੰਤਰਾਲੇ ਵੱਲੋਂ ਵੀ 13 ਹੋਰਨਾਂ ਹੋਮਜ਼ ਦੀ ਜਾਂਚ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਪ੍ਰੋਵਿੰਸ ਭਰ ਦੇ ਹੋਮਜ਼ ਵਿੱਚ ਸਰਪ੍ਰਾਈਜ਼ ਚੈਕਿੰਗ ਵੀ ਕੀਤੀ ਜਾਇਆ ਕਰੇਗੀ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ ਬੀਸੀ ਫੈਰੀਜ਼ ਵੈਸਲ ਡੌਕ ਗੱਡੀ ਚਲਾਉਣ ਦੀ ਕੋਸਿ਼ਸ਼ ਕਰਨ ਵਾਲਾ ਕਾਬੂ ਓਟਵਾ ਨਦੀ `ਚ ਡੁੱਬ ਕੇ ਵਿਅਕਤੀ ਦੀ ਮੌਤ, ਉਸਦੇ ਬੇਟੇ ਨੂੰ ਲੋਕਾਂ ਨੇ ਬਚਾਇਆ "ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ