Welcome to Canadian Punjabi Post
Follow us on

13

July 2020
ਅੰਤਰਰਾਸ਼ਟਰੀ

ਇਮਰਾਨ ਖਾਨ ਵੱਲੋਂ ਭਾਰਤ ਵਿਰੁੱਧ ਫਿਰ ਤਿੱਖੀ ਚਾਂਦਮਾਰੀ

May 28, 2020 07:02 AM

* ਭਾਰਤ ਉੱਤੇ ਗੁਆਂਢੀ ਦੇਸ਼ਾਂ ਲਈ ਖਤਰੇ ਦਾ ਦੋਸ਼ ਲਾਇਆ


ਇਸਲਾਮਾਬਾਦ, 27 ਮਈ, (ਪੋਸਟ ਬਿਊਰੋ)- ਕੋਰੋਨਾ ਵਾਇਰਸ ਵਿੱਚ ਬੁਰੀ ਤਰ੍ਹਾਂ ਫਸੇ ਹੋਏ ਪਾਕਿਸਤਾਨ ਵੱਲ ਧਿਆਨ ਦੇਣ ਦੀ ਥਾਂ ਇਸ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਇਸ ਵੇਲੇ ਭਾਰਤ ਵਿਰੁੱਧ ਚਾਂਦਮਾਰੀ ਕਰ ਰਹੇ ਹਨ। ਅੱਜ ਉਨ੍ਹਾਂ ਨੇ ਇਕ ਵਾਰ ਫਿਰ ਟਵੀਟ ਕਰ ਕੇ ਭਾਰਤ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਨੀਤੀਆਂ ਤੇ ਗੁਆਂਢੀ ਦੇਸ਼ਾਂ ਨਾਲ ਭਾਰਤ ਦੇ ਸੰਬੰਧਾਂ ਬਾਰੇ ਵਿਵਾਦਤ ਬਿਆਨ ਜਾਰੀ ਕਰ ਦਿੱਤਾ ਹੈ।
ਵਰਨਣ ਯੋਗ ਹੈ ਕਿ ਇਮਰਾਨ ਵਾਰ-ਵਾਰ ਸੰਸਾਰ ਭਾਈਚਾਰੇ ਨੂੰ ਅਪੀਲ ਕਰ ਰਹੇ ਹਨ ਕਿ ਅੱਤਵਾਦ ਦੇ ਖਿਲਾਫ ਕਾਰਵਾਈ ਦਾ ਬਹਾਨਾ ਬਣਾ ਕੇ ਭਾਰਤ ਸਰਜੀਕਲ ਸਟਰਾਈਕ ਜਾਂ ਏਅਰ ਸਟਰਾਈਕ ਵਾਂਗ ਕਦਮ ਚੁੱਕ ਸਕਦਾ ਹੈ, ਪਰ ਸੰਸਾਰ ਮੰਚ ਤੋਂ ਸਮਰਥਨ ਨਾ ਮਿਲਣ ਪਿੱਛੋਂ ਅੱਜ ਇਮਰਾਨ ਖਾਨ ਨੇ ਭਾਰਤ ਦੇ ਗੁਆਂਢੀ ਦੇਸ਼ਾਂ ਨੂੰ ਉਕਸਾਉਣ ਦੀ ਕੋਸ਼ਿਸ਼ ਕੀਤੀ ਹੈ। ਉਸ ਨੇ ਟਵੀਟ ਕਰ ਕੇ ਕਿਹਾ ਕਿ ਹਿੰਦੂ ਕੱਟੜਪੰਥੀ ਮੋਦੀ ਸਰਕਾਰ ਆਪਣੀ ਵਿਸਥਾਰਵਾਦੀ ਨੀਤੀ ਨੂੰ ‘ਨਾਜ਼ੀ ਜਰਮਨੀ` ਵਾਂਗ ਲਾਗੂ ਕਰ ਰਹੀ ਤੇ ਗੁਆਂਢੀ ਦੇਸ਼ਾਂ ਲਈ ਖਤਰਾ ਬਣਦੀ ਜਾਂਦੀ ਹੈ। ਉਸ ਨੇ ਦੋਸ਼ ਲਾਇਆ ਹੈ ਕਿ ਬੰਗਲਾ ਦੇਸ਼ ਨਾਲ ਸਿਟੀਜ਼ਨਸ਼ਿਪ ਐਕਟ, ਚੀਨ ਅਤੇ ਨੇਪਾਲ ਨਾਲ ਸਰਹੱਦੀ ਵਿਵਾਦ ਅਤੇ ਪਾਕਿਸਤਾਨ ਨਾਲ ਫਰਜ਼ੀ ਕਾਰਵਾਈ ਕਰਨਾ ਭਾਰਤ ਦੀ ਇਸ ਨੀਤੀ ਦੀ ਮਿਸਾਲ ਹੈ।
ਇਸ ਤੋਂ ਅੱਗੇ ਵਧ ਕੇ ਇਮਰਾਨ ਖਾਨ ਨੇ ਅਗਲੇ ਟਵੀਟ ਵਿਚ ਕਿਹਾ ਕਿ ਭਾਰਤ ਦਾ ‘ਆਜ਼ਾਦ ਕਸ਼ਮੀਰ’ (ਉਹ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮਰਿ ਨੂੰ ਆਜ਼ਾਦ ਕਸ਼ਮੀਰ ਕਹਿੰਦੇ ਹਨ) ਉੱਤੇ ਦਾਅਵਾ ਤੇ ਉਥੇ ਰੋਜ਼ ਦਖਲ ਵਧਾਉਣ ਦੀ ਨੀਤੀ ਚੌਥੀ ਜਨੇਵਾ ਕਨਵੈਨਸ਼ਨ ਦੀ ਉਲੰਘਣਾ ਹੈ ਤੇ ਇਹ ਜੰਗੀ ਅਪਰਾਧਾਂ ਦੀ ਕਲਾਸ ਵਿਚ ਆਉਂਦੀ ਹੈ। ਉਸ ਨੇ ਕਿਹਾ ਕਿ ਭਾਰਤ ਦੀ ਫਾਸਿਸਟ ਮੋਦੀ ਸਰਕਾਰ ਉਥੇ ਰਹਿੰਦੀਆਂ ਘੱਟ ਗਿਣਤੀਆਂ ਲਈ ਖਤਰਾ ਹੈ ਅਤੇ ਉਨ੍ਹਾਂ ਨੂੰ ਸੈਕਿੰਡ ਕਲਾਸ ਸਿਟੀਜ਼ਨ ਬਣਾ ਕੇ ਰੱਖਣਾ ਚਾਹੁੰਦੀ ਹੈ, ਇਹ ਇਸ ਰੀਜਨ ਦੀ ਸ਼ਾਂਤੀ ਲਈ ਵੱਡਾ ਖਤਰਾ ਹੈ।
ਦੂਸਰੇ ਪਾਸੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਲਗਾਤਾਰ ਭਾਰਤ ਦੀ ਕਸ਼ਮੀਰ ਨੀਤੀ ਉੱਤੇ ਸਵਾਲ ਚੁੱਕ ਰਹੇ ਹਨ। ਕੁਰੈਸ਼ੀ ਅਤੇ ਇਮਰਾਨ ਖਾਨ ਦੋਵੇਂ ਜਣੇ ਇਸ ਵਕਤ ਭਾਰਤ ਉੱਤੇ ਇਸਲਾਮੋਫੋਬੀਆ ਫੈਲਾਉਣ ਦਾ ਦੋਸ਼ ਲਾ ਰਹੇ ਹਨ। ਅੱਜ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੇ ਇਕ ਟਵੀਟ ਨੇ ਖੁਦ ਉਨ੍ਹਾਂ ਲਈ ਪਰੇਸ਼ਾਨੀ ਖੜੀ ਕਰ ਦਿੱਤੀ ਤੇ ਫਿਰ ਉਨ੍ਹਾਂ ਨੇ ਉਹ ਟਵੀਟ ਡਿਲੀਟ ਕਰ ਦਿੱਤਾ। ਆਪਣੇ ਟਵੀਟ ਵਿਚ ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਬਾਰੇ ਲਿਖਿਆ ਕਿ ਪਾਕਿਸਤਾਨ ਨੇ ਯੂ ਐੱਨ ਓ ਅਤੇ ਇਸਲਾਮੀ ਦੇਸ਼ਾਂ ਦੇ ਸੰਗਠਨ ਓ ਆਈ ਸੀ ਨੂੰ ਵਾਰ-ਵਾਰ ਅਪੀਲ ਕੀਤੀ ਹੈ ਕਿ ਉਹ ਨਰਿੰਦਰ ਮੋਦੀ ਦੀ ਦ੍ਰਾਵੜੀਅਨ ਸਰਦਾਰੀ ਵਾਲੀ ਵਿਚਾਰਧਾਰਾ ਦੀ ਨਿੰਦਾ ਕਰਨ, ਜਿਸ ਵਿਚ ਇਸਲਾਮੋਫੋਬੀਆ ਅਤੇ ਹਿੰਸਾ ਦੇ ਨਾਲ ਖੇਤਰੀ ਅਸਥਿਰਤਾ ਵੀ ਲਗਾਤਾਰ ਜਾਰੀ ਹੈ। ਕੁਰੈਸ਼ੀ ਦੇ ਟਵੀਟ ਉੱਤੇ ਅਮਰੀਕਾ ਵਿਚ ਰਹਿੰਦੇ ਪਾਕਿਸਤਾਨ ਦੇ ਸਾਬਕਾ ਰਾਜਦੂਤ ਹੱਕਾਨੀ ਨੇ ਲਿਖਿਆ ਕਿ ਲੱਗਦਾ ਹੈ ਕਿ ਪਾਕਿਸਤਾਨੀ ਵਿਦੇਸ਼ ਮੰਤਰੀ ਜਾਂ ਉਨ੍ਹਾਂ ਲਈ ਜਿਹੜਾ ਵੀ ਟਵੀਟ ਕਰਦਾ ਹੈ, ਉਸ ਨੂੰ ਭਾਰਤ ਦਾ ਇਤਿਹਾਸ ਤੇ ਜਾਤੀਗਤ ਪਿਛੋਕੜ ਦੀ ਜਾਣਕਾਰੀ ਨਹੀਂ। ਮੁੱਖ ਤੌਰ ਉੱਤੇ ਆਰੀਅਨ ਉੱਤਰ ਭਾਰਤ ਨੂੰ ਦ੍ਰਾਵੜੀਅਨ ਸਰਦਾਰੀ ਵਾਲੀ ਵਿਚਾਰਧਾਰਾ ਕਹਿਣਾ ਪਾਕਿਸਤਾਨ ਦੇ ਲਈ ਤੁਰਕੀ ਦੇ ਮੂਲ ਦਾ ਦਾਅਵਾ ਕਰਨ ਤੋਂ ਵੀ ਵੱਧ ਮਾੜਾ ਹੈ। ਇਸ ਟਿਪਣੀ ਤੋਂ ਬਾਅਦ ਵਿਦੇਸ਼ ਮੰਤਰੀ ਕੁਰੈਸ਼ੀ ਟਰੋਲ ਹੋਣ ਲੱਗੇ ਤੇ ਉਨ੍ਹਾਂ ਨੇ ਆਪਣਾ ਟਵੀਟ ਡਿਲੀਟ ਕਰ ਦਿੱਤਾ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪਾਕਿਸਤਾਨ ਵਿੱਚ ਮੰਦਰ ਮੁੱਦੇ ਤੋਂ ਹਿੰਦੂਆਂ ਦੇ ਵਿਰੁੱਧ ਨਫ਼ਰਤ ਦੀ ਨਵੀਂ ਲਹਿਰ ਉੱਠੀ
ਬੇੜੇ ਵਿੱਚ ਧਮਾਕੇ ਤੋਂ ਬਾਅਦ ਲੱਗੀ ਅੱਗ ਕਾਰਨ 21 ਜ਼ਖ਼ਮੀ
ਜਾਅਲੀ ਪਾਇਲਟਾਂ ਦਾ ਮਾਮਲਾ ਅਮਰੀਕਾ ਨੇ ਵੀ ਪਾਕਿਸਤਾਨ ਦੀਆਂ ਉਡਾਣਾਂ ਉੱਤੇ ਪਾਬੰਦੀ ਲਾਈ
ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਨੇ 93 ਵਿੱਚੋਂ 83 ਸੀਟਾਂ ਜਿੱਤੀਆਂ
ਟਰੰਪ ਨੇ ਆਪਣੇ ਸਿਆਸੀ ਚਾਟੜੇ ਰੋਜ਼ਰ ਸਟੋਨ ਦੀ ਸਜ਼ਾ ਮੁਆਫ ਕੀਤੀ
ਇੱਕ ਪੈਰ `ਤੇ 101 ਛਾਲਾਂ ਮਾਰ ਕੇ ਭਾਰਤ ਦੇ ਸੋਹਮ ਮੁਖਰਜੀ ਨੇ ਗਿਨੀਜ਼ ਬੁੱਕ ਰਿਕਾਰਡ ਬਣਾਇਆ
ਨੇਪਾਲ ਵਿੱਚ ਭਾਰਤੀ ਨਿਊਜ਼ ਚੈਨਲਾਂ ਦੇ ਪ੍ਰਸਾਰਨ ਉੱਤੇ ਰੋਕ ਲੱਗੀ
ਐਂਟੀ ਬਾਡੀਜ਼ ਨਹੀਂ ਹੈ ਤਾਂ ਚਿੰਤਾ ਨਹੀਂ, ਇਨਫੈਕਸ਼ਨ ਤੋਂ ਟੀ-ਸੈਲ ਕੋਰੋਨਾ ਬਚਾਵੇਗਾ
ਕੈਲੇਫੋਰਨੀਆ ਵਿੱਚ 3 ਡਿਪਟੀਜ਼ ਨੂੰ ਲੱਗੀ ਗੋਲੀ, ਮਸ਼ਕੂਕ ਹਲਾਕ
ਟਰੰਪ ਦੀ ਭਤੀਜੀ ਨੇ ਕਿਤਾਬ ਵਿੱਚ ਚਾਚੇ ਨੂੰ ਹੰਕਾਰੀ ਤੇ ਆਦਤਨ ਝੂਠਾ ਕਿਹਾ