Welcome to Canadian Punjabi Post
Follow us on

13

July 2020
ਅੰਤਰਰਾਸ਼ਟਰੀ

ਕੋਰੋਨਾ ਦਾ ਕਹਿਰ : ਨੀਦਰਲੈਂਡ ਦੇ ਪ੍ਰਧਾਨ ਮੰਤਰੀ ਆਪਣੀ ਮਰ ਰਹੀ ਮਾਂ ਕੋਲ ਵੀ ਨਹੀਂ ਜਾ ਸਕੇ

May 28, 2020 07:00 AM

ਐਮਸਟਰਡਮ, 27 ਮਈ, (ਪੋਸਟ ਬਿਊਰੋ)- ਸੰਸਾਰ ਪੱਧਰ ਉੱਤੇ ਬੀਤੇ ਦਿਨੀਂ ਕੁਝ ਨੇਤਾਵਾਂ ਨੂੰ ਲਾਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰ ਕੇ ਵਿਵਾਦ ਵਿੱਚ ਫਸਦੇ ਦੇਖਿਆ ਗਿਆ ਹੈ। ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੂਟੇ ਆਪਣੇ ਦੇਸ਼ ਵਿੱਚ ਕੋਰੋਨਾ ਵਾਇਰਸ ਦੀਆਂ ਪਾਬੰਦੀਆਂ ਕਾਰਨ ਆਖਰੀ ਵਕਤ ਆਪਣੀ ਮਾਂ ਕੋਲ ਨਹੀਂ ਪਹੁੰਚ ਸਕੇ।
ਮਿਲੀ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਮਾਰਕ ਰੂਟੇ ਦੀ ਮਾਂ ਇਕ ਕੇਅਰ ਹੋਮ ਵਿਚ ਰਹਿੰਦੀ ਸੀ ਤੇ ਕੋਰੋਨਾ ਦੇ ਸੰਕਟ ਵਧਣ ਨਾਲ ਖੁਦ ਪ੍ਰਧਾਨ ਮੰਤਰੀ ਰੂਟੇ ਨੇ 2 ਮਹੀਨੇ ਪਹਿਲਾਂ ਆਮ ਲੋਕਾਂ ਦੇ ਅਜਿਹੀ ਜਗ੍ਹਾ ਜਾਣ ਦੀ ਪਾਬੰਦੀ ਲਾਈ ਸੀ ਤਾਂ ਜੋ ਬਜ਼ੁਰਗਾਂ ਨੂੰ ਇਨਫੈਕਸ਼ਨ ਦੇ ਖਤਰੇ ਤੋਂ ਬਚਾਇਆ ਜਾ ਸਕੇ। ਇਸ ਦੌਰਾਨ ਉਨ੍ਹਾਂ ਦੀ ਮਾਂ ਦਾ ਦੇਹਾਂਤ ਹੋ ਗਿਆ ਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਹੁੰਦੇ ਹੋਏ ਆਪਣੀ ਸਰਕਾਰ ਦੇ ਆਦੇਸ਼ਾਂ ਦਾ ਪਾਲਣ ਕੀਤਾ।
ਪ੍ਰਧਾਨ ਮੰਤਰੀ ਮਾਰਕ ਰੂਟੇ ਦੀ 96 ਸਾਲਾ ਮਾਂ ਕੇਅਰ ਹੋਮ ਵਿਚ ਆਖਰੀ ਸਾਹ ਲੈ ਰਹੀ ਹੋਣ ਬਾਰੇ ਪੁੱਤਰ ਰੂਟੇ ਨੂੰ ਪੂਰੀ ਜਾਣਕਾਰੀ ਸੀ, ਪਰ ਦੇਸ਼ ਵਿਚ ਲੱਗੇ ਲਾਕਡਾਊਨ ਕਾਰਨ ਉਹ ਮਾਂ ਨੂੰ ਮਿਲਣ ਨਹੀਂ ਜਾ ਸਕੇ। ਉਨ੍ਹਾ ਦੇ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਕੋਰੋਨਾ ਵਾਇਰਸ ਦੀਆਂ ਪਾਬੰਦੀਆਂ ਦਾ ਪਾਲਣ ਕਰ ਰਹੇ ਸੀ, ਜਿਸ ਵਿਚ ਕੇਅਰ ਹੋਮ ਵਿਚ ਜਾਣ ਦੀ ਰੋਕ ਲੱਗੀ ਹੋਈ ਸੀ। ਸਭ ਤੋਂ ਵੱਡੀ ਗੱਲ ਇਹ ਕਿ ਮਾਰਕ ਨੇ ਆਪਣੀ ਮਾਂ ਦੀ ਮੌਤ ਦਾ ਖੁਲਾਸਾ 25 ਮਈ ਬੀਤੇ ਸੋਮਵਾਰ ਨੂੰ ਕੀਤਾ ਸੀ, ਜਦ ਕਿ ਉਸ ਦੀ ਮੌਤ 13 ਮਈ ਨੂੰ ਹੋ ਚੁੱਕੀ ਸੀ। ਕੇਅਰ ਹੋਮ ਦੇ ਬੁਲਾਰੇ ਮੁਤਾਬਕ ਪ੍ਰਧਾਨ ਮੰਤਰੀ ਰੂਟੇ ਦੀ ਮਾਂ ਦੀ ਮੌਤ ਕੋਰੋਨਾ ਵਾਇਰਸ ਦੇ ਕਾਰਨ ਨਹੀਂ ਹੋਈ।
ਇਸ ਤੋਂ ਪਹਿਲਾਂ ਮਾਰਕ ਰੂਟੇ ਨੇ ਆਪਣੀ ਮਾਂ ਦੀ ਮੌਤ ਬਾਰੇ ਸੂਚਨਾ ਦੇਂਦੇ ਹੋਏ ਕਿਹਾ ਸੀ, ‘ਬਹੁਤ ਜਿ਼ਆਦਾ ਸੋਗ ਅਤੇ ਉਨ੍ਹਾਂ ਦੀਆਂ ਯਾਦਾਂ ਨਾਲ ਮੇਰਾ ਪਰਿਵਾਰ ਇਸ ਗੱਲ ਲਈ ਧੰਨਵਾਦ ਜ਼ਾਹਰ ਕਰਦਾ ਹੈ ਕਿ ਸਾਨੂੰ ਉਨ੍ਹਾਂ ਦੇ ਨਾਲ ਇੰਨੇ ਲੰਬੇ ਸਮੇਂ ਤੱਕ ਰਹਿਣ ਦਾ ਮੌਕਾ ਮਿਲਿਆ। ਅਸੀਂ ਪਰਿਵਾਰ ਵਿਚੋਂ ਉਨ੍ਹਾਂ ਨੂੰ ਅਲਵਿਦਾ ਕਰ ਦਿੱਤਾ ਹੈ। ਅਸੀਂ ਆਸ ਕਰਦੇ ਹਾਂ ਕਿ ਇਸ ਵੱਡੇ ਨੁਕਸਾਨ ਨਾਲ ਆਉਣ ਵਾਲੇ ਭਵਿੱਖ ਵਿਚ ਸ਼ਾਂਤੀ ਨਾਲ ਨਜਿੱਠ ਸਕਾਂਗੇ।`

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪਾਕਿਸਤਾਨ ਵਿੱਚ ਮੰਦਰ ਮੁੱਦੇ ਤੋਂ ਹਿੰਦੂਆਂ ਦੇ ਵਿਰੁੱਧ ਨਫ਼ਰਤ ਦੀ ਨਵੀਂ ਲਹਿਰ ਉੱਠੀ
ਬੇੜੇ ਵਿੱਚ ਧਮਾਕੇ ਤੋਂ ਬਾਅਦ ਲੱਗੀ ਅੱਗ ਕਾਰਨ 21 ਜ਼ਖ਼ਮੀ
ਜਾਅਲੀ ਪਾਇਲਟਾਂ ਦਾ ਮਾਮਲਾ ਅਮਰੀਕਾ ਨੇ ਵੀ ਪਾਕਿਸਤਾਨ ਦੀਆਂ ਉਡਾਣਾਂ ਉੱਤੇ ਪਾਬੰਦੀ ਲਾਈ
ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਨੇ 93 ਵਿੱਚੋਂ 83 ਸੀਟਾਂ ਜਿੱਤੀਆਂ
ਟਰੰਪ ਨੇ ਆਪਣੇ ਸਿਆਸੀ ਚਾਟੜੇ ਰੋਜ਼ਰ ਸਟੋਨ ਦੀ ਸਜ਼ਾ ਮੁਆਫ ਕੀਤੀ
ਇੱਕ ਪੈਰ `ਤੇ 101 ਛਾਲਾਂ ਮਾਰ ਕੇ ਭਾਰਤ ਦੇ ਸੋਹਮ ਮੁਖਰਜੀ ਨੇ ਗਿਨੀਜ਼ ਬੁੱਕ ਰਿਕਾਰਡ ਬਣਾਇਆ
ਨੇਪਾਲ ਵਿੱਚ ਭਾਰਤੀ ਨਿਊਜ਼ ਚੈਨਲਾਂ ਦੇ ਪ੍ਰਸਾਰਨ ਉੱਤੇ ਰੋਕ ਲੱਗੀ
ਐਂਟੀ ਬਾਡੀਜ਼ ਨਹੀਂ ਹੈ ਤਾਂ ਚਿੰਤਾ ਨਹੀਂ, ਇਨਫੈਕਸ਼ਨ ਤੋਂ ਟੀ-ਸੈਲ ਕੋਰੋਨਾ ਬਚਾਵੇਗਾ
ਕੈਲੇਫੋਰਨੀਆ ਵਿੱਚ 3 ਡਿਪਟੀਜ਼ ਨੂੰ ਲੱਗੀ ਗੋਲੀ, ਮਸ਼ਕੂਕ ਹਲਾਕ
ਟਰੰਪ ਦੀ ਭਤੀਜੀ ਨੇ ਕਿਤਾਬ ਵਿੱਚ ਚਾਚੇ ਨੂੰ ਹੰਕਾਰੀ ਤੇ ਆਦਤਨ ਝੂਠਾ ਕਿਹਾ