Welcome to Canadian Punjabi Post
Follow us on

05

July 2020
ਕੈਨੇਡਾ

ਜਗਮੀਤ ਸਿੰਘ ਨੇ ਕੈਨੇਡਾ ਦੇ ਸਭ ਕਰਮਚਾਰੀਆਂ ਲਈ ਪੇਡ ਸਿੱਕ ਲੀਵ ਹਾਸਲ ਕੀਤੀ

May 28, 2020 06:22 AM

ਆਟਵਾ, 27 ਮਈ (ਪੋਸਟ ਬਿਊਰੋ): ਜਿਸ ਤਰਾਂ ਕਿ ਬਹੁਤ ਵਪਾਰਾਂ ਨੂੰ ਦੁਬਾਰਾ ਤੋਂ ਖੁੱਲ੍ਹਣ ਦੀ ਮੰਗ ਕੀਤੀ ਜਾ ਰਹੀ ਹੈ, ਐੱਨ.ਡੀ.ਪੀ. ਦੇ ਲੀਡਰ ਜਗਮੀਤ ਸਿੰਘ ਨੇ ਫੈਡਰਲ ਸਰਕਾਰ ਉਤੇ ਦਬਾ ਪਾਕੇ ਕੈਨੇਡਾ ਦੇ ਹਰ ਕਰਮਚਾਰੀ ਲਈ ਦੋ ਹਫ਼ਤਿਆਂ ਦੀ ਪੇਡ ਸਿੱਕ ਲੀਵ ਹਾਸਲ ਕੀਤੀ।

ਜਗਮੀਤ ਸਿੰਘ ਨੇ ਕਿਹਾ: "ਹਰ ਕਰਮਚਾਰੀ ਨੂੰ ਪੇਡ ਸਿੱਕ ਲੀਵ ਮਿਲਣੀ ਚਾਹੀਦੀ ਹੈ। ਕਰਮਚਾਰੀਆਂ ਨੂੰ ਹੌਂਸਲਾ ਹੋਵੇ ਕਿ ਜੇ ਉਹ ਬਿਮਾਰ ਹੋ ਜਾਂਦੇ ਹਨ, ਉਹਨਾਂ ਕੋਲ ਘਰ ਰਹਿਣ ਦੀ ਸੰਭਾਵਨਾ ਹੈ। ਕਿਸੇ ਨੂੰ ਵੀ ਬਿਮਾਰ ਹੋਕੇ ਕੰਮ ਕਰਨ ਵਿਚ ਜਾ ਖਰਚੇ ਪਾਣੀ ਨੂੰ ਨਾ ਭਰਣ ਵਿਚ ਫੈਸਲਾ ਕਰਨ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ। ਕਰਮਚਾਰੀ ਆਪਣੇ ਕੰਮਾਂ ਨੂੰ ਵਾਪਸ ਜਾਣਾ ਚਾਹੁੰਦੇ ਹਨ ਸਾਨੂ ਯਕੀਨੀ ਬਣਾਉਣੀ ਪਵੇਗੀ ਕਿ ਉਹ ਸੁਰੱਖਿਅਤ ਤੌਰ ਤੇ ਕੰਮ ਤੇ ਵਾਪਸ ਜਾਣ।"
ਪਿਛਲੇ ਕੁਝ ਹਫਤਿਆਂ ਤੋਂ ਜਗਮੀਤ ਸਿੰਘ ਅਤੇ ਨਿਊ ਡੈਮੋਕ੍ਰੈਟ ਐਮਪੀ ਫੈਡਰਲ ਸਰਕਾਰ ਤੋਂ ਸਭ ਕਰਮਚਾਰੀਆਂ ਲਈ ਦੋ ਹਫਤਿਆਂ ਦੀ ਪੇਡ ਸਿੱਕ ਲੀਵ ਦੀ ਮੰਗ ਕਰਦੇ ਆ ਰਹੇ ਹਨ, ਤਾਂ ਕਿ ਕਰਮਚਾਰੀ ਪੂਰੀ ਤਰਾਂ ਸੁਅਸਤਿ ਹੋ ਸਕਣ ਅਤੇ ਬਿਮਾਰੀ ਤੇ ਵਾਇਰਸ ਦੇ ਪਰਸਾਰ ਨੂੰ ਰੋਕ ਸਕਣ।
ਜਗਮੀਤ ਸਿੰਘ ਨੇ ਲੋਕ ਸਭਾ ਨੂੰ ਦੁਬਾਰਾ ਖੋਲਣ ਦੀ ਹਾਮੀ ਨੂੰ ਕੈਨੇਡਾ ਦੇ ਹਰ ਕਰਮਚਾਰੀ ਨੂੰ ਪੇਡ ਸਿੱਕ ਲੀਵ ਦੇਣ ਦੀ ਸ਼ਰਤ ਉਤੇ ਰਖੀ ਸੀ।ਸਿੰਘ ਨੇ ਕਿਹਾ: "ਅਸੀਂ ਪਹਿਲਾਂ ਤੋਂ ਸਪਸ਼ਟ ਸੀ ਕਿ ਸਰਕਾਰ ਨੂੰ ਹਰ ਕਰਮਚਾਰੀ ਨੂੰ ਪੇਡ ਸਿੱਕ ਲੀਵ ਦੇਣੀ ਚਾਹੀਦੀ ਹੈ। ਅਸੀਂ ਸਰਕਾਰ ਉਤੇ ਦਬਾ ਪਾਉਂਦੇ ਰਹਾਂਗੇ ਤਾਂ ਕਿ ਉਹ ਇਸ ਬਚਨ ਤੇ ਖਰੇ ਉਤਰਨ, ਅਤੇ ਓਹੁ ਸੂਬਿਆਂ ਦੇ ਨਾਲ ਕੰਮ ਕਰਕੇ ਕਰਮਚਾਰੀਆਂ ਲਈ ਪੇਡ ਸਿੱਕ ਲੀਵ ਨੂੰ ਅਮਿਟ ਬਣਾਉਣ। ਆਪਾਂ ਰਲ਼ਕੇ ਯਕੀਨੀ ਬਣਾਈਏ ਕੇ ਕਰਮਚਾਰੀਆਂ ਨੂੰ ਕਦੇ ਵੀ ਬਿਮਾਰ ਹੋਕੇ ਘਰ ਰਹਿਣ ਲਈ ਦਿਹਾੜੀ ਦੀ ਤਨਖਾਹ ਨਾ ਗੁਆਉਣੀ ਪਵੇ।"

Have something to say? Post your comment
ਹੋਰ ਕੈਨੇਡਾ ਖ਼ਬਰਾਂ
ਫੈਡਰਲ ਸਰਕਾਰ ਦੇ ਵਾਲੰਟੀਅਰ ਪ੍ਰੋਗਰਾਮ ਨੂੰ ਨਹੀਂ ਚਲਾ ਪਾਵੇਗਾ ਵੁਈ ਗਰੱੁਪ
ਰੀਡੋ ਹਾਲ ਦੇ ਬਾਹਰ ਗ੍ਰਿਫਤਾਰ ਵਿਅਕਤੀ ਨੂੰ ਕਰਨਾ ਹੋਵੇਗਾ ਕਈ ਚਾਰਜਿਜ਼ ਦਾ ਸਾਹਮਣਾ
ਵੈਨਕੂਵਰ ਏਅਰਪੋਰਟ ਉੱਤੇ ਲੈਂਡ ਕੀਤੇ 3 ਜਹਾਜ਼ਾਂ ਵਿੱਚ ਸਨ ਕੋਵਿਡ-19 ਸੰਕ੍ਰਮਿਤ ਯਾਤਰੀ?
16 ਮਹੀਨੇ ਮਿਸਰ ਵਿੱਚ ਨਜ਼ਰਬੰਦ ਰਹਿਣ ਤੋਂ ਬਾਅਦ ਘਰ ਪਰਤਿਆ ਓਕਵਿੱਲੇ ਦਾ ਵਿਅਕਤੀ
ਟੀਟੀਸੀ ਉੱਤੇ ਸਫਰ ਕਰਨ ਵਾਲਿਆਂ ਲਈ ਮਾਸਕ ਪਾਉਣਾ ਹੋਵੇਗਾ ਲਾਜ਼ਮੀ
ਰੀਡੋ ਹਾਲ ਨੇੜੇ ਗ੍ਰਿਫਤਾਰ ਵਿਅਕਤੀ ਫੌਜ ਦਾ ਸਰਗਰਮ ਮੈਂਬਰ ਨਿਕਲਿਆ
ਟਰਾਂਸ ਮਾਊਨਟੇਨ ਪਾਈਪਲਾਈਨ ਬਾਰੇ ਫਰਸਟ ਨੇਸ਼ਨਜ਼ ਦੀ ਅਪੀਲ ਸੁਪਰੀਮ ਕੋਰਟ ਨੇ ਕੀਤੀ ਖਾਰਜ
ਰੀਡੋ ਹਾਲ ਨੇੜੇ ਹਥਿਆਰਬੰਦ ਵਿਅਕਤੀ ਕਾਬੂ
ਮਾਰਖਮ ਦੇ ਘਰ ਵਿੱਚ ਲੱਗੀ ਅੱਗ ਵਿੱਚੋਂ ਦੋ ਵਿਅਕਤੀਆਂ ਨੂੰ ਬਚਾਇਆ ਗਿਆ
ਵਿੰਡਸਰ-ਐਸੈਕਸ ਦੇ ਫਾਰਮ ਉੱਤੇ ਆਊਟਬ੍ਰੇਕ, 191 ਕੇਸ ਮਿਲੇ