Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਭਾਰਤ

ਭਾਰਤ ਵਿੱਚ ਟਿਕ-ਟਾਕ ਤੋਂ ਅੱਕਣ ਲੱਗ ਪਏ ਹਨ ਲੋਕ

May 27, 2020 11:15 PM

ਨਵੀਂ ਦਿੱਲੀ, 27 ਮਈ (ਪੋਸਟ ਬਿਊਰੋ)- ਭਾਰਤ ਵਿੱਚ ਇੱਕ ਪਾਸੇ ਲਾਕਡਾਊਨ ਹੈ ਤਾਂ ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਟਿਕ-ਟਾਕਰਜ਼ ਅਤੇ ਯੂਟਿਊਬਰਜ਼ ਵਿਚਕਾਰ ਜਿ਼ਦ ਚੱਲ ਰਹੀ ਹੈ। ਇਸ ਦੌਰਾਨ ਭਾਰਤ 'ਚ ਚੀਨ ਦੇ ਲੋਕਪ੍ਰਿਅ ਵੀਡੀਓ ਸ਼ੇਅਰਿੰਗ ਐਪ ਟਿਕ-ਟਾਕ ਦੀ ਟੀ ਆਰ ਪੀਵਿੱ'ਚ ਤੇਜ਼ੀ ਨਾਲ ਗਿਰਵਾਟ ਦਰਜ ਆ ਰਹੀ ਹੈ। ਇੱਕ ਪਾਸੇ ਪਲੇਸਟੋਰ 'ਤੇ ਟਿਕ-ਟਾਕ ਦੀ ਰੇਟਿੰਗ ਡਿੱਗ ਕੇ 4.4 ਤੋਂ 1.2 ਰਹਿ ਗਈ ਹੈ, ਉਥੇ ਨਵੇਂ ਡਾਊਨਲੋਡ 'ਚ ਵੀ ਭਾਰੀ ਗਿਰਾਵਟ ਆ ਗਈ ਹੈ। ਮਈ 'ਚ ਟਿਕ-ਟਾਕ ਐਪ ਨੂੰ ਸਿਰਫ 17 ਮਿਲੀਅਨ ਯੂਜ਼ਰਜ਼ ਨੇ ਡਾਊਨਲੋਡ ਕੀਤਾ ਹੈ, ਜਦੋਂ ਕਿ ਲਾਕਡਾਊਨ ਦੇ ਸ਼ੁਰੂ ਦੇ ਮਹੀਨੇ 'ਚ ਇਹ ਐਪ ਭਾਰਤ 'ਚ ਚੀਨ ਤੋਂ ਵੀ ਜ਼ਿਆਦਾ ਡਾਊਨਲੋਡ ਕੀਤੇ ਗਏ ਹਨ।
ਸੈਂਸਰ ਟਾਵਰ ਡਾਟਾ ਦੀ ਰਿਪੋਰਟ ਮੁਤਾਬਕ ਮਾਰਚ 'ਚ ਟਿਕ-ਟਾਕ 'ਤੇ ਸਭ ਤੋਂ ਵੱਧ ਨਵੇਂ ਯੂਜ਼ਰਜ਼ ਜੁੜੇ ਹਨ। ਮਾਰਚ ਵਿੱਚ ਕਰੀਬ 36.7 ਮਿਲੀਅਨ ਲੋਕਾਂ ਨੇ ਇਸ ਨੂੰ ਡਾਊਨਲੋਡ ਕੀਤਾ ਹੈ, ਪਰ ਅਪੈ੍ਰਲ 'ਚ ਯੂਜ਼ਰਜ਼ ਦੀ ਗਿਣਤੀ 23.5 ਮਿਲੀਅਨ ਰਹੀ ਅਤੇ ਮਈ 'ਚ ਇਸ ਨੂੰ ਡਾਊਨਲੋਡ ਕਰਨ ਵਾਲੇ ਯੂਜ਼ਰਜ਼ ਦੀ ਗਿਣਤੀ ਅੱਧੇ ਤੋਂ ਵੀ ਘੱਟ ਹੋ ਗਈ ਹੈ। 2.3 ਮਈ ਤੱਕ ਸਿਰਫ 1.7 ਕਰੋੜ ਯੂਜ਼ਰਜ਼ ਨੇ ਇਸ ਨੂੰ ਡਾਊਨਲੋਡ ਕੀਤਾ ਹੈ। ਮੀਡੀਆ ਰਿਪੋਰਟ ਅਨੁਸਾਰ ਪਿਛਲੇ ਕੁੱਝ ਮਹੀਨਿਆਂ ਤੋਂ ‘ਕੋਵਿਡ-19' ਮਹਾਮਾਰੀ ਕਾਰਨ ਇਸ਼ਤਿਹਾਰ ਇੰਡਟਰੀ ਨੇ ਟਿਕ-ਟਾਕ, ਫੇਸਬੁੱਕ ਸਮੇਤ ਸੋਸ਼ਲ ਮੀਡੀਆ ਪਲੇਟਫਾਰਮ ਵੱਲੋਂ ਬਜਟ 'ਚ ਕਟੌਤੀ ਕੀਤੀ ਹੈ। ਇਸ ਤੋਂ ਪਹਿਲਾਂ ਤੱਕ ਟਿਕ-ਟਾਕ 'ਤੇ ਫੇਸਬੁੱਕ ਦੀ ਮਾਲਕੀ ਵਾਲੇ ਇੰਸਟਾਗ੍ਰਾਮ ਸਮੇਤ ਹੋਰ ਡਿਜੀਟਲ ਪਲੇਟਫਾਰਮ ਦੇ ਮੁਕਾਬਲੇ ਜ਼ਿਆਦਾ ਐਡ ਮਿਲਦੇ ਸਨ। ਕੁਝ ਮਹਿਰਾਂ ਨੇ ਇਸ ਨੂੰ ਅਸਥਾਈ ਘਟਨਾ ਕਿਹਾ ਹੈ। ਸੋਸ਼ਲ ਮਾਹਿਰ ਕਾਰਗਿਕ ਸ਼੍ਰੀਨਿਵਾਸਨ ਨੇ ਇਸ ਨੂੰ ਕੁੱਝ ਸਮੇਂ ਦਾ ਟਰੈਂਡ ਦੱਸਿਆ ਹੈ। ਉਨ੍ਹਾਂ ਕਿਹਾ ਹੈ ਕਿ ਟਿਕ-ਟਾਕ 'ਤੇ ਜਲਦ ਹੀ ਕਈ ਅਭਿਆਨ ਆਉਣ ਵਾਲੇ ਹਨ। ਉਥੇ ਹੀ ਦੂਜੇ ਪਾਸੇ ਉਹ ਇਹ ਮੰਨਦੇ ਹਨ ਕਿ ਮੌਜੂਦਾ ਸਮੇਂ 'ਚ ਬ੍ਰਾਂਡ ਟਿਕਟਾਕ 'ਤੇ ਭਾਰੀ ਨਿਵੇਸ਼ ਕਰਨ ਤੋਂ ਕਤਰਾ ਰਹੇ ਹਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਭਾਰਤ ਅਤੇ ਯੂਕਰੇਨ ਦੇ ਵਿਦੇਸ਼ ਮੰਤਰੀਆਂ ਦੀ ਮੁਲਾਕਾਤ: ਦੋਵਾਂ ਦੇਸ਼ਾਂ ਦੇ ਸਬੰਧ ਹੋਰ ਡੂੰਘੇ ਹੋਣਗੇ: ਦਮਿਤਰੋ ਮਹਾਕਾਲ ਮੰਦਰ 'ਚ ਲੱਗੀ ਅੱਗ ਦਾ ਮਾਮਲਾ: ਸ਼ੁਰੂਆਤੀ ਜਾਂਚ 'ਚ 5 ਲੋਕ ਪਾਏ ਗਏ ਹਨ ਦੋਸ਼ੀ,ਹੋਰ ਅਧਿਕਾਰੀਆਂ ਉਤੇ ਵੀ ਡਿੱਗ ਸਕਦੀ ਹੈ ਗਾਜ ਘਰ ਦੇ ਬਾਹਰੋਂ 3 ਸਾਲ ਦੀ ਬੱਚੀ ਨੂੰ ਟਾਫੀ ਦਾ ਲਾਲਚ ਦੇ ਕੇ ਲੈ ਗਿਆ ਕਿਰਾਏਦਾਰ, ਕੀਤਾ ਦੁਸ਼ਕਰਮ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲ ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘ ਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ