Welcome to Canadian Punjabi Post
Follow us on

10

July 2020
ਭਾਰਤ

ਭਾਰਤ-ਚੀਨ ਤਨਾਅ ਵਧਿਆ: ਪ੍ਰਧਾਨ ਮੰਤਰੀ ਮੋਦੀ ਵੱਲੋਂ ਚੀਨ ਬਾਰੇ ਸੁਰੱਖਿਆ ਸਲਾਹਕਾਰ ਅਤੇ ਫੌਜੀ ਕਮਾਂਡਰ ਨਾਲ ਬੈਠਕ

May 27, 2020 06:59 AM

* ਚੀਨੀ ਰਾਸ਼ਟਰਪਤੀ ਵੱਲੋਂ ਫੌਜੀ ਸਥਿਤੀ ਪੱਕੀ ਕਰਨ ਦੇ ਹੁਕਮ ਜਾਰੀ


ਨਵੀਂ ਦਿੱਲੀ, 26 ਮਈ, (ਪੋਸਟ ਬਿਊਰੋ)- ਭਾਰਤ-ਚੀਨ ਵਿਚਾਲੇ ਅਸਲੀ ਕੰਟਰੋਲ ਰੇਖਾ ਉੱਤੇ ਹਾਲਾਤ ਅਚਾਨਕ ਕਾਫੀ ਤਲਖੀ ਵਾਲੇ ਬਣਨ ਲੱਗ ਪਏ ਹਨ ਅਤੇ ਦੋਵੇਂ ਪਾਸੇ ਸਰਗਰਮੀ ਤੇਜ਼ ਹੋਈ ਦਿੱਸਦੀ ਹੈ। ਲੱਦਾਖ ਨਾਲ ਜੁੜਦੀ ਚੀਨ ਵਾਲੀ ਅਸਲੀ ਕੰਟਰੋਲ ਰੇਖਾ ਸਰਹੱਦ ਉੱਤੇ ਚੀਨ ਨਾਲ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਵਿਵਾਦ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਤੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਨਾਲ ਇੱਕ ਹਾਈ ਲੈਵਲ ਮੀਟਿੰਗ ਕੀਤੀ ਹੈ, ਜਿਸ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤੀ ਫੌਜਾਂ ਦੇ ਸਾਂਝੇ ਮੁਖੀ ਜਨਰਲ ਬਿਪਨ ਰਾਵਤ ਦੇ ਨਾਲ ਤਿੰਨਾਂ ਫੌਜਾਂ, ਜ਼ਮੀਨੀ ਫੌਜ, ਹਵਾਈ ਫੌਜ ਅਤੇ ਸਮੁੰਦਰੀ ਫੌਜ ਦੇ ਕਮਾਂਡਰਾਂ ਨਾਲ ਬੈਠਕ ਵਿਚ ਲੱਦਾਖ ਨਾਲ ਜੁੜਦੀ ਚੀਨ ਸਰਹੱਦੀ ਸੁਰੱਖਿਆ ਦੀ ਸਥਿਤੀ ਦੀ ਸਮੀਖਿਆ ਕੀਤੀ ਸੀ।
ਉੱਚ ਪੱਧਰੀ ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜੀਤ ਡੋਭਾਲ, ਜਨਰਲ ਬਿਪਨ ਰਾਵਤ ਅਤੇ ਤਿੰਨਾਂ ਫੌਜਾਂ ਦੇ ਮੁਖੀਆਂ ਤੋਂ ਬੀਤੇ ਕੁਝ ਦਿਨਾਂ ਤੋਂ ਲੱਦਾਖ ਨਾਲ ਜੁੜਦੀ ਚੀਨੀ ਸਰਹੱਦ ਉੱਤੇ ਭਾਰਤ-ਚੀਨ ਫੌਜਾਂ ਵਿਚਾਲੇ ਤਣਾਅ ਵਧਣ ਤੇ ਇਸ ਬਾਰੇ ਫੌਜ ਦੇ ਰੁਖ ਬਾਰੇ ਪਤਾ ਕੀਤਾ ਹੈ। ਇਹ ਦੋਵੇਂ ਬੈਠਕਾਂ ਭਾਰਤ ਦੇ ਸਿਖਰਲੇ ਫੌਜੀ ਕਮਾਂਡਰਾਂ ਦੇ ਬੁੱਧਵਾਰ ਸ਼ੁਰੂ ਹੋ ਰਹੇ ਤਿੰਨ ਦਿਨਾਂ ਸਮਾਗਮ ਤੋਂ ਪਹਿਲਾਂ ਹੋਈਆਂ ਹਨ। ਹਾਲੇ ਦੋ ਦਿਨ ਪਹਿਲਾਂ ਲੇਹ ਵਾਲੇ ਬਾਰਡਰ ਦਾ ਦੌਰਾ ਕਰ ਕੇ ਆਏ ਫੌਜ ਦੇ ਮੁਖੀ ਜਨਰਲ ਮਨੋਜ ਮੁਕੁੰਦ ਨਰਵਣੇ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਅਸਲ ਕੰਟਰੋਲ ਲਾਈਨ ਉੱਤੇ ਤਾਜ਼ਾ ਹਾਲਾਤ ਬਾਰੇ ਦੱਸਿਆ ਹੈ। ਰਾਜਨਾਥ ਸਿੰਘ ਨੇ ਫੌਜ ਵੱਲੋਂ ਚੁੱਕੇ ਕਦਮਾਂ ਅਤੇ ਹਾਲਾਤ ਨਾਲ ਨਿਪਟਣ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦੀ ਵੀ ਜਾਣਕਾਰੀ ਲਈ ਹੈ।
ਵਰਨਣ ਯੋਗ ਹੈ ਕਿ ਭਾਰਤ-ਚੀਨ ਦੋਵਾਂ ਦੀਆਂ ਫੌਜਾਂ ਵਿਚਾਲੇ ਬੀਤੀ 5 ਅਤੇ 6 ਮਈ ਨੂੰ ਪੇਗਾਂਗ ਝੀਲ ਖੇਤਰ ਦੇ ਖੇਤਰ ਵਿੱਚ ਹੋਈ ਇੱਕ ਝੜਪ ਪਿੱਛੋਂ ਦੋਵੇਂ ਪਾਸਿਆਂ ਦੇ ਫੌਜੀ ਅਧਿਕਾਰੀਆਂ ਦੀਆਂ ਕਰੀਬ ਪੰਜ ਫਲੈਗ ਬੈਠਕਾਂ ਹੋਈਆਂ ਹਨ, ਪਰ ਹਾਲਤ ਨਹੀਂ ਸੁਧਰੇ। ਇਸ ਦੌਰਾਨ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਦਾ ਆਪੋ ਵਿੱਚ ਸੰਪਰਕ ਕਾਇਮ ਹੈ, ਪਰ ਹਾਲੇ ਤੱਕ ਦੋਵਾਂ ਧਿਰਾਂ ਵਿੱਚ ਕੋਈ ਸਹਿਮਤੀ ਨਹੀਂ ਬਣ ਸਕੀ। ਦੌਲਤ ਬੇਗ ਓਲਡੀ ਖੇਤਰ ਵਿਚ ਭਾਰਤ ਵੱਲੋਂ ਬਣਾਈ ਜਾ ਰਹੀ ਸੜਕ ਦਾ ਚੀਨ ਵਿਰੋਧ ਕਰ ਰਿਹਾ ਹੈ। ਭਾਰਤ ਦਾ ਸਪੱਸ਼ਟ ਕਹਿਣਾ ਹੈ ਕਿ ਇਹ ਸੜਕ ਸਾਡੀ ਆਪਣੀ ਸਰਹੱਦ ਦੇ ਅੰਦਰ ਹੈ ਅਤੇ ਚੀਨ ਨੂੰ ਇਸ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ ਹੈ।
ਦੂਸਰੇ ਪਾਸ ਚੀਨ ਸਰਕਾਰ ਨੇ ਵੀ ਭਾਰਤ ਨਾਲ ਸਰਹੱਦੀ ਵਿਵਾਦ ਦੌਰਾਨ ਹਰ ਪੱਖ ਦੀ ਸਰਗਰਮੀ ਵਧਾ ਦਿੱਤੀ ਹੈ। ਅੱਜ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੇਸ਼ ਦੀਆਂ ਫੋਰਸਾਂ ਨੂੰ ਫੌਜੀ ਟ੍ਰੇਨਿੰਗ ਮਜ਼ਬੂਤ ਕਰਨ ਦਾ ਨਵਾਂ ਹੁਕਮ ਦਿੱਤਾ ਹੈ। ਚੀਨੀ ਮੀਡੀਆ ਦੇ ਹਵਾਲੇ ਨਾਲ ਖਬਰ ਹੈ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਹਿ ਦਿੱਤਾ ਹੈ ਕਿ ਉਨ੍ਹਾਂ ਦਾ ਤਨਾਅ ਸਿਰਫ ਭਾਰਤ ਨਾਲ ਨਹੀਂ, ਇਸ ਵੇਲੇ ਅਮਰੀਕਾ ਨਾਲ ਵੀ ਵਧਿਆ ਪਿਆ ਹੈ। ਦੋ ਦਿਨ ਪਹਿਲਾਂ ਚੀਨੀ ਵਿਦੇਸ਼ ਮੰਤਰੀ ਨੇ ਇਹ ਕਿਹਾ ਸੀ ਕਿ ਅਮਰੀਕਾ ਸਾਡੇ ਖਿਲਾਫ ਫਿਰ ਕੋਲਡ-ਵਾਰ ਛੇੜਨ ਲੱਗਾ ਹੋਇਆ ਹੈ ਤੇ ਆਸਟਰੇਲੀਆ ਨੂੰ ਵੀ ਚੀਨ ਨੇ ਇਹ ਧਮਕੀ ਦੇ ਦਿੱਤੀ ਹੈ ਕਿ ਉਹ ਅਮਰੀਕਾ ਨਾਲ ਤਨਾਅ ਤੋਂ ਪਾਸੇ ਰਹੇ।

 

Have something to say? Post your comment
ਹੋਰ ਭਾਰਤ ਖ਼ਬਰਾਂ
ਡਿਪਟੀ ਸਮੇਤ ਅੱਠ ਪੁਲਸ ਵਾਲਿਆਂ ਨੂੰ ਮਾਰਨ ਵਾਲਾ ਵਿਕਾਸ ਦੁਬੇ ਫੜਿਆ ਗਿਆ
ਭਗੌੜੇ ਨੀਰਵ ਮੋਦੀ ਦੀ 327 ਕਰੋੜ ਰੁਪਏ ਦੀ ਜਾਇਦਾਦ ਜ਼ਬਤ
ਸੁਪਰੀਮ ਕੋਰਟ ਨੇ ਕਿਹਾ: ਲਾਕਡਾਊਨ ਦੌਰਾਨ ਵੇਚੇ ਬੀ ਐਸ-4 ਵਾਹਨਾਂ ਦੀ ਰਜਿਸਟਰੇਸ਼ਨ ਨਹੀਂ ਹੋਵੇਗੀ
ਫਰਜ਼ੀ ਬਾਬਿਆਂ ਦੇ ਆਸ਼ਰਮ, ਅਖਾੜੇ ਬੰਦ ਕਰਾਉਣ ਦੀ ਮੰਗ `ਤੇ ਸੁਪਰੀਮ ਕੋਰਟ ਨੇ ਸਰਕਾਰ ਦੀ ਰਾਏ ਮੰਗੀ
Breaking: ਕਾਨਪੁਰ ਦਾ ਦਰਿੰਦਾ ਵਿਕਾਸ ਦੂਬੇ ਉਜੈਨ ਤੋਂ ਗ੍ਰਿਫਤਾਰ ਕਰ ਲਿਆ ਗਿਆ
ਮੋਦੀ ਸਰਕਾਰ ਨੇ ਨਹਿਰੂ-ਗਾਂਧੀ ਪਰਵਾਰ ਦਾ ਸਿ਼ਕੰਜਾ ਕੱਸਣ ਦਾ ਕੰਮ ਅੱਗੇ ਤੋਰਿਆ
ਟਰੰਪ ਦੇ ਫੈਸਲੇ ਦਾ ਅਸਰ: ਇਨਫੋਸਿਸ ਦੇ 200 ਕਰਮਚਾਰੀ ਬੰਗਲੌਰ ਸ਼ਿਫਟ ਕੀਤੇ ਗਏ
ਮਹਿਲਾ ਫੌਜੀ ਅਫਸਰਾਂ ਨੂੰ ਪੱਕਾ ਕਮਿਸ਼ਨ: ਸੁਪਰੀਮ ਕੋਰਟ ਨੇ ਕੇਂਦਰ ਨੂੰ ਹੋਰ ਇੱਕ ਮਹੀਨੇ ਦਾ ਸਮਾਂ ਦਿੱਤਾ
ਕੇਰਲਾ ਹਾਈ ਕੋਰਟ ਦੀ ਟਿੱਪਣੀ ‘ਅਨ ਵੈਲਕਮ’ ਸੈਕਸ ਨੂੰ ਰਜ਼ਾਮੰਦੀ ਨਹੀਂ, ਰੇਪ ਕਿਹਾ ਜਾਵੇਗਾ
ਯੂ ਐੱਨ ਦੇ ਮੰਚ ਉੱਤੇ ਪਾਕਿਸਤਾਨ ਇੱਕ ਵਾਰ ਫਿਰ ਬੇਨਕਾਬ