Welcome to Canadian Punjabi Post
Follow us on

10

July 2020
ਭਾਰਤ

ਭਾਜਪਾ ਐੱਮ ਪੀ ਨੇ ਲਾਕਡਾਊਨ ਦੀਆਂ ਪਾਬੰਦੀਆਂ ਤੋੜ ਕੇ ਕ੍ਰਿਕਟ ਖੇਡਿਆ

May 26, 2020 09:24 AM

* ਸਟੇਡੀਅਮ ਅਧਿਕਾਰੀਆਂ ਨੂੰ ਨਿਯਮ ਤੋੜਨ ਦਾ ਨੋਟਿਸ ਜਾਰੀ


ਗੰਨੌਰ, (ਹਰਿਆਣਾ), 25 ਮਈ, (ਪੋਸਟ ਬਿਊਰੋ)- ਦਿੱਲੀ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਅਤੇ ਪਾਰਲੀਮੈਂਟ ਮੈਂਬਰ ਮਨੋਜ ਤਿਵਾੜੀ ਵੱਲੋਂ ਬੀਤੇ ਐਤਵਾਰ ਏਥੇ ਯੂਨੀਕ ਸਟੇਡੀਅਮ ਸ਼ੇਖਪੁਰਾ ਵਿੱਚ ਮੈਚ ਖੇਡਣ ਦੇ ਕੇਸ ਵਿੱਚ ਅੱਜ ਸਟੇਡੀਅਮ ਦੇ ਐੱਮ ਡੀ ਨੂੰ ਗੰਨੌਰ ਦੇ ਆਪ੍ਰੇਸ਼ਨ ਸੈਕਸ਼ਨ ਚੀਫ-ਕਮ-ਇੰਸੀਡੈਂਟ ਕਮਾਂਡਰ ਨੇ ਕਾਰਨ ਦੱਸੋ ਨੋਟਿਸ ਜਾਰੀ ਕਰ 24 ਘੰਟੇ ਵਿੱਚ ਇਸ ਤਰ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਬਾਰੇ ਜਵਾਬ ਮੰਗਿਆ ਹੈ।
ਪਤਾ ਲੱਗਾ ਹੈ ਕਿ ਭਾਜਪਾ ਐੱਮ ਪੀ ਮਨੋਜ ਤਿਵਾੜੀ ਅਤੇ ਹੋਰਨਾਂ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਦੇ ਨੋਟਿਸ ਵਿੱਚ ਪੁੱਛਿਆ ਗਿਆ ਹੈ ਕਿ ਕ੍ਰਿਕਟ ਮੈਚ ਦੇ ਪ੍ਰਬੰਧ ਦੀ ਮਨਜ਼ੂਰੀ ਕਿਹੜੇ ਅਧਿਕਾਰੀ ਨੇ ਦਿੱਤੀ ਅਤੇ ਇਹ ਵੀ ਕਿ ਕ੍ਰਿਕਟ ਖੇਡਣ ਤੋਂ ਪਹਿਲਾਂ ਸਟੇਡੀਅਮ ਨੂੰ ਸੈਨੇਟਾਇਜ਼ ਕਰਵਾਇਆ ਜਾਂ ਨਹੀਂ? ਇਹ ਵੀ ਦੋਸ਼ ਹੈ ਕਿ ਇਸ ਮੈਚ ਦੌਰਾਨ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਵੀ ਨਹੀਂ ਰੱਖਿਆ ਅਤੇ ਕਈ ਖਿਡਾਰੀਆਂ ਨੇ ਮਾਸਕ ਵੀ ਨਹੀਂ ਲਾਏ ਸਨ। ਇਸ ਸੰਬੰਧ ਵਿੱਚ ਆਪ੍ਰੇਸ਼ਨ ਸੈਕਸ਼ਨ ਚੀਫ-ਕਮ-ਇੰਸੀਡੈਂਟ ਕਮਾਂਡਰ ਸਵਪਨਿਲ ਰਵਿੰਦਰ ਪਾਟਿਲ ਨੇ ਨਿਰਦੇਸ਼ ਦਿੱਤੇ ਹਨ ਕਿ ਜੇ ਸੰਬੰਧਤ ਅਧਿਕਾਰੀ ਪੂਰੇ ਤੱਥਾਂ ਸਮੇਤ ਹਾਜ਼ਰ ਨਹੀਂ ਹੁੰਦੇ ਤਾਂ ਮੈਚ ਅਤੇ ਸਮਾਗਮ ਵਿੱਚ ਸ਼ਾਮਲ ਸਾਰੇ ਲੋਕਾਂ ਦੇ ਖਿਲਾਫ ਲਾਕਡਾਊਨ ਦੀ ਉਲੰਘਣਾ ਦੇ ਦੋਸ਼ ਹੇਠ ਧਾਰਾ-188 ਦੀ ਕਾਰਵਾਈ ਕੀਤੀ ਜਾਵੇਗੀ।
ਵਰਨਣ ਯੋਗ ਹੈ ਕਿ ਬੀਤੇ ਐਤਵਾਰ ਪਾਰਲੀਮੈਂਟ ਮੈਂਬਰ ਮਨੋਜ ਤਿਵਾੜੀ ਇਸ ਸਟੇਡੀਅਮ ਵਿੱਚ ਪਹੁੰਚੇ ਤੇ ਉਨ੍ਹਾਂ ਨੇ ਕ੍ਰਿਕਟ ਮੈਚ ਵੀ ਖੇਡਿਆ ਅਤੇ ਮਾਸਕ ਨਹੀਂ ਵੀ ਵਰਤਿਆ। ਇਸ ਤੋਂ ਇਲਾਵਾ ਮਨੋਜ ਤਿਵਾੜੀ ਨੇ ਇਸ ਵਕਤ ਸੋਸ਼ਲ ਡਿਸਟੈਂਸਿੰਗ ਦਾ ਵੀ ਪਾਲਣ ਨਹੀਂ ਕੀਤਾ, ਜਿਸ ਬਾਰੇ ਰੌਲਾ ਪੈ ਜਾਣ ਉੱਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਟੇਡੀਅਮ ਦੇ ਐਮ ਡੀ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਹੈ। ਦੂਸਰੇ ਪਾਸੇ ਮਨੋਜ ਤਿਵਾੜੀ ਦਾ ਕਹਿਣਾ ਹੈ ਕਿ ਮੇਰੇ ਕ੍ਰਿਕਟ ਖੇਡਣ ਦੀ ਬਹੁਤ ਚਰਚਾ ਹੈ, ਪਰ ਮੈਂ ਲਾਕਡਾਊਨ ਦੇ ਨਿਯਮ ਮੁਤਾਬਕ ਹੀ ਖੇਡਿਆ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਡਿਪਟੀ ਸਮੇਤ ਅੱਠ ਪੁਲਸ ਵਾਲਿਆਂ ਨੂੰ ਮਾਰਨ ਵਾਲਾ ਵਿਕਾਸ ਦੁਬੇ ਫੜਿਆ ਗਿਆ
ਭਗੌੜੇ ਨੀਰਵ ਮੋਦੀ ਦੀ 327 ਕਰੋੜ ਰੁਪਏ ਦੀ ਜਾਇਦਾਦ ਜ਼ਬਤ
ਸੁਪਰੀਮ ਕੋਰਟ ਨੇ ਕਿਹਾ: ਲਾਕਡਾਊਨ ਦੌਰਾਨ ਵੇਚੇ ਬੀ ਐਸ-4 ਵਾਹਨਾਂ ਦੀ ਰਜਿਸਟਰੇਸ਼ਨ ਨਹੀਂ ਹੋਵੇਗੀ
ਫਰਜ਼ੀ ਬਾਬਿਆਂ ਦੇ ਆਸ਼ਰਮ, ਅਖਾੜੇ ਬੰਦ ਕਰਾਉਣ ਦੀ ਮੰਗ `ਤੇ ਸੁਪਰੀਮ ਕੋਰਟ ਨੇ ਸਰਕਾਰ ਦੀ ਰਾਏ ਮੰਗੀ
Breaking: ਕਾਨਪੁਰ ਦਾ ਦਰਿੰਦਾ ਵਿਕਾਸ ਦੂਬੇ ਉਜੈਨ ਤੋਂ ਗ੍ਰਿਫਤਾਰ ਕਰ ਲਿਆ ਗਿਆ
ਮੋਦੀ ਸਰਕਾਰ ਨੇ ਨਹਿਰੂ-ਗਾਂਧੀ ਪਰਵਾਰ ਦਾ ਸਿ਼ਕੰਜਾ ਕੱਸਣ ਦਾ ਕੰਮ ਅੱਗੇ ਤੋਰਿਆ
ਟਰੰਪ ਦੇ ਫੈਸਲੇ ਦਾ ਅਸਰ: ਇਨਫੋਸਿਸ ਦੇ 200 ਕਰਮਚਾਰੀ ਬੰਗਲੌਰ ਸ਼ਿਫਟ ਕੀਤੇ ਗਏ
ਮਹਿਲਾ ਫੌਜੀ ਅਫਸਰਾਂ ਨੂੰ ਪੱਕਾ ਕਮਿਸ਼ਨ: ਸੁਪਰੀਮ ਕੋਰਟ ਨੇ ਕੇਂਦਰ ਨੂੰ ਹੋਰ ਇੱਕ ਮਹੀਨੇ ਦਾ ਸਮਾਂ ਦਿੱਤਾ
ਕੇਰਲਾ ਹਾਈ ਕੋਰਟ ਦੀ ਟਿੱਪਣੀ ‘ਅਨ ਵੈਲਕਮ’ ਸੈਕਸ ਨੂੰ ਰਜ਼ਾਮੰਦੀ ਨਹੀਂ, ਰੇਪ ਕਿਹਾ ਜਾਵੇਗਾ
ਯੂ ਐੱਨ ਦੇ ਮੰਚ ਉੱਤੇ ਪਾਕਿਸਤਾਨ ਇੱਕ ਵਾਰ ਫਿਰ ਬੇਨਕਾਬ