Welcome to Canadian Punjabi Post
Follow us on

15

July 2025
 
ਟੋਰਾਂਟੋ/ਜੀਟੀਏ

ਪੈਨੋਰਮਾ ਇੰਡੀਆ ਨੇ ਨਵੇਂ ਬੋਰਡ ਦੀ ਕੀਤੀ ਚੋਣ

May 26, 2020 07:35 AM
ਸੁਮੀਤਾ ਕੋਹਲੀ ਤੇ ਸੰਜੇ ਮੱਕੜ

 

ਮਿਸੀਸਾਗਾ, 25 ਮਈ (ਪੋਸਟ ਬਿਊਰੋ) : ਪੈਨੋਰਮਾ ਇੰਡੀਆ ਬੋਰਡ ਵੱਲੋਂ ਆਪਣੀ ਸਾਲਾਨਾ ਜਨਰਲ ਮੀਟਿੰਗ ਦਾ ਆਯੋਜਨ ਕੀਤਾ ਗਿਆ।
ਆਪਣੀ ਸਾਲਾਨਾ ਰਵਾਇਤ ਅਨੁਸਾਰ ਸੁਮੀਤਾ ਕੋਹਲੀ (ਕੋ-ਚੇਅਰ) ਤੇ ਬਾਕੀ ਸਾਰੇ ਬੋਰਡ ਨੇ ਸਾਲ 2020-21 ਲਈ ਸੰਜੇ ਮੱਕੜ ਨੂੰ ਕੋ-ਚੇਅਰ ਦੇ ਅਹੁਦੇ ਲਈ ਚੁਣਿਆ। ਨਵੇਂ ਚੁਣੇ ਗਏ ਕੋ-ਚੇਅਰ ਸੰਜੇ ਮੱਕੜ ਤੇ ਸੁਮੀਤਾ ਕੋਹਲੀ, ਜੋ ਕਿ ਆਪਣਾ ਕਾਰਜਕਾਲ ਪੂਰਾ ਕਰਨ ਦਾ ਸਫਰ ਜਾਰੀ ਰੱਖਣਗੇ, ਨੇ ਰਲ ਕੇ ਪੈਨੋਰਮਾ ਇੰਡੀਆ ਨੂੰ ਨਵੇਂ ਮੁਕਾਮ ਤੇ ਨਵੇਂ ਦਿੱਸਹਦੇ ਤੱਕ ਪਹੁੰਚਾਉਣ ਦਾ ਤਹੱਈਆ ਪ੍ਰਗਟਾਇਆ।
ਅਜੋਕੇ ਸਮੇਂ ਵਿੱਚ ਜਦੋਂ ਇਸ ਸਾਲ ਵੱਡੀ ਪੱਧਰ ਦੇ ਸਾਲਾਨਾ ਈਵੈਂਟਸ ਸੰਭਵ ਨਹੀਂ ਹਨ ਅਜਿਹੇ ਵਿੱਚ ਪੈਨੋਰਮਾ ਇੰਡੀਆ ਨੇ ਬੋਰਡ ਵਜੋਂ ਇਹ ਫੈਸਲਾ ਕੀਤਾ ਕਿ ਸੱਭਿਆਚਾਰ, ਕਲਾ ਤੇ ਮਨੋਰੰਜਨ ਸਬੰਧੀ ਆਪਣੇ ਨਜ਼ਰੀਏ ਨੂੰ ਇੱਕ ਮੰਚ ਉੱਤੇ ਲਿਆਉਣ ਲਈ ਆਨਲਾਈਨ ਵਰਚੂਅਲ ਫਾਰਮੈਟ ਦੀ ਵਰਤੋਂ ਕੀਤੀ ਜਾਵੇ। ਪੈਨੋਰਮਾ ਇੰਡੀਆ ਵੱਲੋਂ ਪਿੱਛੇ ਜਿਹੇ ਆਪਣੀ ਆਡੀਐਂਸ ਦੇ ਮਨੋਰੰਜਨ ਤੇ ਖੁਸ਼ੀ ਲਈ ਲੋਕਲ ਟੇਲੈਂਟ ਨੂੰ ਆਨਲਾਈਨ ਲਿਆਉਣ ਲਈ ਨਮਸਤੇ ਲਾਈਵ ਸ਼ੋਅ ਲਾਂਚ ਕੀਤਾ ਗਿਆ ਸੀ। ਟੀਮ ਨੇ ਆਖਿਆ ਕਿ ਜਲਦ ਹੀ ਅਸੀਂ ਇਸ ਨਜ਼ਰੀਏ ਨੂੰ ਇੰਡੀਆ ਡੇਅ 2020 ਰਾਹੀਂ ਸਾਰਿਆਂ ਨਾਲ ਸਾਂਝਾ ਕਰਾਂਗੇ।
ਸੰਜੇ ਮੱਕੜ ਮਿਸੀਸਾਗਾ ਵਿੱਚ ਇੰਸ਼ੋਰੈਂਸ ਐਂਡ ਬਰੋਕਰਜ਼ ਇਨਕਾਰਪੋਰੇਸ਼ਨ, ਇੰਸਿ਼ਓਰਯੂ! ਦੇ ਬਾਨੀ ਤੇ ਪ੍ਰੈਜ਼ੀਡੈਂਟ ਹਨ। ਪਿਛਲੇ ਦੋ ਦਹਾਕੇ ਤੋਂ ਸੰਜੇ ਨੇ ਕਈ ਗੈਰ ਮੁਨਾਫੇ, ਕਮਿਊਨਿਟੀ ਤੇ ਬਿਜ਼ਨਸ ਆਰਗੇਨਾਈਜ਼ੇਸ਼ਨਜ਼ ਦੀ ਸੇਵਾ ਕੀਤੀ ਹੈ। ਉਹ ਇੰਡੋ ਕੈਨੇਡਾ ਚੇਂਬਰ ਆਫ ਕਾਮਰਸ (ਆਈਸੀਸੀਸੀ) ਦੇ ਸਾਬਕਾ ਪ੍ਰਧਾਨ, ਯੂਨਾਈਟਿਡ ਵੇਅ ਆਫ ਪੀਲ, ਮਿਸੀਸਾਗਾ ਸੀਐਮ ਲਾਇਨਜ਼ ਕਲੱਬ ਆਦਿ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਹਨ।
ਕੋ-ਚੇਅਰ ਵਜੋਂ ਆਪਣਾ ਕਾਰਜ ਕਾਲ ਪੂਰਾ ਕਰਨ ਜਾ ਰਹੀ ਸੁਮੀਤਾ ਕੋਹਲੀ ਨੇ ਬੋਰਡ ਡਾਇਰੈਕਟਰ ਵਜੋਂ 2016 ਵਿੱਚ ਬੋਰਡ ਜੁਆਇਨ ਕੀਤਾ ਸੀ, ਫਿਰ ਉਨ੍ਹਾਂ ਨੂੰ ਵਾਈਸ ਚੇਅਰ ਦੀ ਭੂਮਿਕਾ ਦਿੱਤੀ ਗਈ। 2019 ਵਿੱਚ ਉਨ੍ਹਾਂ ਨੂੰ ਕੋ-ਚੇਅਰ ਦਾ ਦਰਜਾ ਦਿੱਤਾ ਗਿਆ। ਸੁਮੀਤਾ ਕੋਹਲੀ ਨੇ ਇਸ ਮੌਕੇ ਆਖਿਆ ਕਿ ਆਪਣੇ ਕੋ-ਚੇਅਰ ਵਜੋਂ ਸੰਜੇ ਮੱਕੜ ਨਾਲ ਕੰਮ ਕਰਨ ਲਈ ਉਹ ਬਹੁਤ ਉਤਸ਼ਾਹਿਤ ਹਨ।
ਬੋਰਡ ਦੇ ਹੋਰਨਾਂ ਮੈਂਬਰਾਂ ਵਿੱਚ ਜਨਕ ਭਾਵਨਾਨੀ, ਅਨੁਰਾਧਾ ਤੇਜਪਾਲ, ਵੈਦੇਹੀ ਭਗਤ, ਸੰਜੇ ਅੱਗਰਵਾਲ, ਸੁਮਿਤ ਆਹੁਜਾ ਅਤੇ ਅਨੁਸ਼ਾ ਅਈਅਰ ਸ਼ਾਮਲ ਹਨ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਾਂ ਅਤੇ ਦਾਦੀ ਦੇ ਕਤਲ ਦੇ ਦੋਸ਼ ਵਿੱਚ ਲੋੜੀਂਦਾ ਵਿਅਕਤੀ ਗ੍ਰਿਫ਼ਤਾਰ ਹਾਈਵੇਅ 'ਤੇ ਪੱਥਰ ਸੁੱਟਣ ਦੀਆਂ ਕਈ ਘਟਨਾਵਾਂ ਸਬੰਧੀ ਗਵਾਹਾਂ ਦੀ ਭਾਲ ਕਰ ਰਹੀ ਪੁਲਿਸ 3 ਸ਼ੱਕੀਆਂ ਵੱਲੋਂ ਡਾਊਨਟਾਊਨ ਟੋਰਾਂਟੋ ਦੇ ਘਰ ਵਿਚੋਂ ਸਮਾਨ ਕੀਤਾ ਗਿਆ ਚੋਰੀ ਸੈਂਡਲਵੁੱਡ ਹਾਈਟਸ ਸੀਨੀਅਰ ਕਲੱਬ ਨੇ ਕੈਨੇਡਾ ਡੇ ਮੇਲਾ ਮਨਾਇਆ ਮਾਊਂਟੇਨਐਸ਼ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਸੈਂਟਰਲ ਆਈਲੈਂਡ ਦਾ ਕੀਤਾ ਦੌਰਾ ਡਾਊਨਟਾਊਨ ਗੋਲੀਬਾਰੀ ਵਿੱਚ ਮ੍ਰਿਤਕ ਔਰਤ ਦੀ ਹੋਈ ਪਛਾਣ ਅਜੈਕਸ ਵਿਚ ਘਰ `ਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਟੋਰਾਂਟੋ ਦੀ ਲਾਪਤਾ ਔਰਤ ਦੀ ਹਾਈਵੇਅ ਨੇੜੇ ਮਿਲੀ ਲਾਸ਼, ਇੱਕ ਵਿਅਕਤੀ 'ਤੇ ਲੱਗਾ ਕਤਲ ਦਾ ਦੋਸ਼ ਗੋਰ ਸੀਨੀਅਰ ਕਲੱਬ ਬਰੈਂਪਟਨ ਨੇ ਮਨਾਇਆ ਕੈਨੇਡਾ ਡੇਅ ਮਾਹਰ ਸਲਾਹ ਲਏ ਬਿਨ੍ਹਾਂ ਆਨਲਾਈਨ ਇਲਾਜ ਕਰਨ ਵਾਲਿਆਂ ਲਈ ਓਐੱਮਏ ਦੇ ਡਾਕਟਰਾਂ ਦੀ ਚਿਤਾਵਨੀ