Welcome to Canadian Punjabi Post
Follow us on

01

July 2025
 
ਅਪਰਾਧ

ਕੋਰੋਨਾ ਟੈਸਟ ਨਾ ਕਰਾਉਣ ਉੱਤੇ ਨੌਜਵਾਨ ਦਾ ਕਤਲ

May 26, 2020 01:40 AM

ਬਿਜਨੌਰ, 25 ਮਈ (ਪੋਸਟ ਬਿਊਰੋ)- ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲੇ ਵਿੱਚ ਨੌਜਵਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਨੌਜਵਾਨ ਦਿੱਲੀ ਤੋਂ ਵਾਪਸ ਆਉਣ ਤੋਂ ਬਾਅਦ ਕੋਰੋਨਾ ਵਾਇਰਸ ਦੀ ਜਾਂਚ ਨਹੀਂ ਕਰਵਾ ਸਕਿਆ ਸੀ। ਇਹ ਘਟਨਾ ਬਿਜਨੌਰ ਜ਼ਿਲੇ ਦੇ ਪਿੰਡ ਮਲਕਪੁਰ ਦੀ ਹੈ।
ਮਨਜੀਤ ਸਿੰਘ (23) ਦੀ ਮੇਰਠ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਕੱਲ੍ਹ ਮ੍ਰਿਤਕ ਦੇ ਪਿਤਾ ਕਲਿਆਣ ਸਿੰਘ ਵੱਲੋਂ ਨਹਟੌਰ ਥਾਣੇ ਵਿੱਚ ਸ਼ਿਕਾਇਤ ਦੇ ਆਧਾਰ 'ਤੇ ਮਨਜੀਤ ਸਿੰਘ ਦੇ ਚਚੇਰੇ ਭਰਾ ਕਪਿਲ ਅਤੇ ਮਨੋਜ, ਉਸ ਦੀ ਮਾਂ ਪੁਨੀਆ ਤੇ ਮਨੋਜ ਦੀ ਪਤਨੀ ਡੌਲੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਸਤਪ੍ਰਕਾਸ਼ ਸਿੰਘ ਕਿਹਾ ਕਿ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ। ਪਤਾ ਲੱਗਾ ਹੈ ਕਿ ਮਨਜੀਤ ਦੀ ਮੌਤ ਸਿਰ ਵਿੱਚ ਗੰਭੀਰ ਸੱਟ ਲੱਗਣ ਕਾਰਨ ਹੋਈ ਹੈ। ਬਿਜਨੌਰ ਦੇ ਐਡੀਸ਼ਨਲ ਐੱਸ ਪੀ ਸੰਜੇ ਕੁਮਾਰ ਨੇ ਦੱਸਿਆ ਕਿ 19 ਮਈ ਨੂੰ ਦਿੱਲੀ ਤੋਂ ਬਿਜਨੌਰ ਪਹੁੰਚਣ ਤੋਂ ਬਾਅਦ ਉਸ ਦੀ ਥਰਮਲ ਸਕਰੀਨਿੰਗ ਕੀਤੀ ਗਈ ਸੀ। ਰਿਪੋਰਟ ਨੈਗੇਟਿਵ ਸੀ। ਇਸ ਲਈ ਉਸ ਦਾ ਸੈਂਪਲ ਨਹੀਂ ਲਿਆ ਗਿਆ ਸੀ। ਐੱਸ ਐੱਚ ਓ ਸੱਤਪ੍ਰਕਾਸ਼ ਸਿੰਘ ਨੇ ਕਿਹਾ ਕਿ ਉਸ ਦੀ ਵਾਪਸੀ ਦੇ ਬਾਅਦ ਤੋਂ ਕਪਿਲ ਤੇ ਮਨੋਜ ਰੋਜ਼ਾਨਾ ਮਨਜੀਤ ਨੂੰ ਆਪਣਾ ਟੈਸਟ ਕਰਵਾਉਣ ਲਈ ਕਹਿ ਰਹੇ ਸਨ। ਵੀਰਵਾਰ ਨੂੰ ਚਚੇਰੇ ਭਰਾ ਨੇ ਫਿਰ ਮਨਜੀਤ ਨੂੰ ਆਪਣਾ ਟੈਸਟ ਕਰਵਾਉਣ ਲਈ ਕਿਹਾ, ਜਿਸ ਤੋਂ ਬਾਅਦ ਉਨ੍ਹਾਂ 'ਚ ਬਹਿਸ ਸ਼ੁਰੂ ਹੋ ਗਈ। ਦੋਸ਼ੀ ਨੇ ਮਨਜੀਤ ਨੂੰ ਡੰਡਿਆਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਉਸ ਦੇ ਸਿਰ ਤੇ ਮੋਢੇ 'ਤੇ ਸੱਟਾਂ ਲੱਗੀਆਂ। ਜਦੋਂ ਮਨਜੀਤ ਬੇਹੋਸ਼ ਹੋ ਗਿਆ ਤਾਂ ਉਸ ਨੂੰ ਉਸ ਦੇ ਮਾਪਿਆਂ ਵੱਲੋਂ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇੱਕ ਦਿਨ ਬਾਅਦ ਉਸ ਨੇ ਦਮ ਤੋੜ ਦਿੱਤਾ।

 
Have something to say? Post your comment