Welcome to Canadian Punjabi Post
Follow us on

29

March 2024
 
ਭਾਰਤ

ਸਸਤਾ ਕਰਜ਼ਾ ਹੁੰਦਾ ਤਾਂ ਕਈ ਖੇਤਰਾਂ 'ਚ ਨੌਕਰੀਆਂ ਬਚ ਸਕਦੀਆਂ ਸਨ: ਸੀ ਆਈ ਆਈ

May 26, 2020 01:35 AM

ਨਵੀਂ ਦਿੱਲੀ, 25 ਮਈ (ਪੋਸਟ ਬਿਊਰੋ)- ਕੋਰੋਨਾ ਵਾਇਰਸ ਮਹਾਮਾਰੀ ਅਤੇ ਲਾਕਡਾਊਨ ਕਾਰਨ ਵੱਡੇ ਪੈਮਾਨੇ 'ਤੇ ਲੋਕਾਂ ਨੂੰ ਨੌਕਰੀ ਤੋਂ ਕੱਢੇ ਜਾਣ ਦੀਆਂ ਰਿਪੋਰਟਾਂ ਵਿਚਾਲੇ ਦੇਸ਼ ਦੇ ਮੁੱਖ ਉਦਯੋਗ ਮੰਡਲ ਭਾਰਤੀ ਉਦਯੋਗ ਕਨਫੈਡਰੇਸ਼ਨ (ਸੀ ਆਈ ਆਈ) ਦਾ ਕਹਿਣਾ ਹੈ ਕਿ ਕੰਪਨੀਆਂ ਨੂੰ ਤਨਖ਼ਾਹ ਭੁਗਤਾਨ ਲਈ ਸਸਤੇ ਕਰਜ਼ੇ ਦੀ ਸਹੂਲਤ ਦੇ ਕੇ ਕਈ ਖੇਤਰਾਂ 'ਚ ਨੌਕਰੀਆਂ ਬਚਾਈਆਂ ਜਾ ਸਕਦੀਆਂ ਸਨ।
ਸੀ ਆਈ ਆਈ ਦੇ ਇੱਕ ਵੱਡੇ ਅਧਿਕਾਰੀ ਨੇ ਕਿਹਾ ਕਿ ਉਦਯੋਗ ਮੰਡਲ ਨੇ ਸਰਕਾਰ ਨੂੰ ਇਨ੍ਹਾਂ ਕੰਪਨੀਆਂ ਲਈ ਤਨਖ਼ਾਹ ਭੁਗਤਾਨ ਬਿੱਲ ਦੇ ਬਰਾਬਰ 3 ਤੋਂ 6 ਮਹੀਨਿਆਂ ਲਈ ਸਸਤੀ ਦਰ ਉੱਤੇ ਕਰਜ਼ਾ ਆਸਾਨ ਕਰਨ ਦਾ ਸੁਝਾਅ ਦਿੱਤਾ ਸੀ ਤਾਂ ਕਿ ਕੰਪਨੀਆਂ ਆਪਣੇ ਕਾਮਿਆਂ ਨੂੰ ਸਮੇਂ 'ਤੇ ਮਿਹਨਤਾਨੇ ਦਾ ਭੁਗਤਾਨ ਕਰ ਸਕਣ, ਪਰ ਅਜਿਹਾ ਹੋਇਆ ਨਹੀਂ। ਸੀ ਆਈ ਆਈ ਦੇ ਡਾਇਰੈਕਟ ਜਨਰਲ ਚੰਦਰਜੀਤ ਬਨਰਜੀ ਨੇ ਇੱਕ ਸਵਾਲ ਉਤੇ ਕਿਹਾ ਕਿ ਮੌਜੂਦਾ ਸੰਕਟ 'ਚ ਦੇਸ਼ ਦੇ ਖੇਤੀਬਾੜੀ ਖੇਤਰ 'ਚ ਚੀਜ਼ਾਂ ਬਿਹਤਰ ਨਜ਼ਰ ਆਈਆਂ ਤੇ ਇਸ ਨੇ ਇੱਕ ਭਰੋਸਾ ਦਿੱਤਾ ਹੈ। ਬਨਰਜੀ ਨੇ ਮੌਜੂਦਾ ਸੰਕਟ ਵਿੱਚ ਵੱਡੀ ਗਿਣਤੀ 'ਚ ਲੋਕਾਂ ਦੀਆਂ ਨੌਕਰੀਆਂ ਜਾਣ, ਸਰਕਾਰ ਦੇ ਆਰਥਿਕ ਪੈਕੇਜ ਸਮੇਤ ਵੱਖ-ਵੱਖ ਮੁੱਦਿਆਂ ਨਾਲ ਜੁੜੇ ਸਵਾਲਾਂ 'ਤੇ ਉਦਯੋਗ ਮੰਡਲ ਦੇ ਵਿਚਾਰ ਰੱਖੇ। ਸਰਕਾਰ ਦੇ ਆਰਥਿਕ ਪੈਕੇਜ ਬਾਰੇ ਉਨ੍ਹਾ ਨੇ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ 21 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਇਨਸੈਟਿਵ ਅਤੇ ਸੁਧਾਰਵਾਦੀ ਯਤਨਾਂ ਦਾ ਚੰਗਾ ਮਿਸ਼ਰਣ ਹੈ। ਨਿਸ਼ਚਿਤ ਹੀ ਇਸ ਦਾ ਨਾ ਸਿਰਫ ਥੋੜ੍ਹੀ ਮਿਆਦ ਵਿੱਚ, ਸਗੋਂ ਮੱਧ ਤੋਂ ਲੰਮੀ ਮਿਆਦ ਵਿੱਚ ਵੀ ਅਰਥਵਿਵਸਥਾ 'ਤੇ ਸਾਕਾਰਾਤਮਕ ਅਸਰ ਪਵੇਗਾ।

 
Have something to say? Post your comment
ਹੋਰ ਭਾਰਤ ਖ਼ਬਰਾਂ
ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲ ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘ ਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ