Welcome to Canadian Punjabi Post
Follow us on

05

July 2020
ਪੰਜਾਬ

ਹਾਕੀ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਨਹੀਂ ਰਹੇ, ਅੱਜ ਸਵੇਰੇ 6:00 ਵਜੇ ਲਿਆ ਆਖਰੀ ਸਾਹ

May 25, 2020 09:04 AM

ਚੰਡੀਗੜ੍ਹ, 25 ਮਈ (ਪੋਸਟ ਬਿਊਰੋ): ਹਾਕੀ ਦੇ ਮਹਾਨ ਖਿਡਾਰੀ ਤੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਅੱਜ ਸਦੀਵੀਂ ਵਿਛੋੜਾ ਦੇ ਗਏ। ਉਹ 95 ਵਰ੍ਹਿਆਂ ਦੇ ਸਨ। ਉਹਨਾਂ ਅੱਜ ਸਵੇਰੇ 6.00 ਵਜੇ ਆਖਰੀ ਸਾਹ ਲਏ। ਉਹ ਆਪਣੇ ਪਿੱਛੇ ਤਿੰਨ ਪੁੱਤਰ ਇਕ ਧੀ ਛੱਡ ਗਏ ਹਨ।ਤਿੰਨ ਵਾਰ ਓਲੰਪਿਕ ਗੋਲਡ ਚੈਪੀਅਨ ਬਲਬੀਰ ਸਿੰਘ ਨੇ ਲੰਡਨ, ਹੈਲਸਿੰਕੀ ਤੇ ਮੈਲਬੋਰਨ ਓਲੰਪਿਕ ਵਿਚ ਭਾਰਤੀ ਟੀਮ ਦੇ ਸੋਨ ਤਮਗੇ ਜਿੱਤਣ ਵਿਚ ਅਹਿਮ ਰੋਲ ਅਦਾ ਕੀਤਾ ਸੀ। ਉਹਨਾਂ ਦਾ ਜਨਮ 10 ਅਕਤੂਬਰ 1924 ਨੂੰ ਪਿੰਡ ਹਰੀਪੁਰ ਖਾਲਸਾ ਜ਼ਿਲ੍ਹਾ ਜਲੰਧਰ ਵਿਚ ਹੋਇਆ ਸੀ।
ਗੋਲ ਮਸ਼ੀਨ ਦੇ ਨਾਮ ਨਾਲ ਮਸ਼ਹੂਰ ਬਲਬੀਰ ਸਿੰਘ ਨੇ ਸੋਮਵਾਰ ਸਵੇਰੇ ਆਖਰੀ ਸਾਹ ਲਿਆ। ਸਾਹ ਲੈਣ `ਚ ਮੁਸ਼ਕਿਲ ਆਉਣ ਦੀ ਸਿ਼ਕਾਇਤ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਪਦਮਸ਼੍ਰੀ ਬਲਬੀਰ ਸਿੰਘ ਸੀਨੀਅਰ ਭਾਰਤ ਦੇ ਇਕਲੌਤੇ ਖਿਡਾਰੀ ਸਨ ਜੋ ਤਿੰਨ ਵਾਰ ਓਲੰਪਿਕ ਗੋਲਡ ਮੈਡਲ ਜਿੱਤਣ ਵਾਲੀ ਟੀਮ ਦੇ ਮੈਂਬਰ ਰਹੇ ਸਨ। ਉਹ ਪਿਛਲੇ ਕਾਫ਼ੀ ਸਮੇਂ ਤੋਂ ਉਮਰ ਦੇ ਤਕਾਜ਼ੇ ਨਾਲ ਪੈਦਾ ਹੋਣ ਵਾਲੀਆਂ ਮੈਡੀਕਲ ਸਮੱਸਿਆਵਾਂ ਨਾਲ ਜੂਝ ਰਹੇ ਸਨ। ਉਨ੍ਹਾਂ ਮੋਹਾਲੀ ਦੇ ਫ਼ੋਰਟਿਸ ਹਸਪਤਾਲ 'ਚ ਆਖ਼ਰੀ ਸਾਹ ਲਿਆ।
ਆਜ਼ਾਦੀ ਮਿਲਣ ਦੇ ਪੂਰੇ ਇੱਕ ਸਾਲ ਮਗਰੋਂ 12 ਅਗਸਤ, 1948 ਨੂੰ ਭਾਰਤੀ ਹਾਕੀ ਟੀਮ ਨੇ ਉਲੰਪਿਕਸ `ਚ ਇਤਿਹਾਸ ਰਚਦਿਆਂ ਆਜ਼ਾਦ ਭਾਰਤ ਲਈ ਪਹਿਲਾ ਸੋਨ ਤਮਗ਼ਾ ਜਿੱਤਿਆ ਸੀ। ਬੀਬੀਸੀ ਨੇ ਤਦ ਇਸ ਨੂੰ ਉਲੰਪਿਕਸ ਦੇ ਇਤਿਹਾਸ ਦਾ ਸਭ ਤੋਂ ਵੱਧ ਅਹਿਮ ਪਲ ਦੱਸਿਆ ਸੀ। ਤਦ ਤੱਕ ਭਾਰਤ ਹਾਲੇ ਦੇਸ਼ ਦੀ ਵੰਡ ਦੌਰਾਨ ਹੋਈ ਭਿਆਨਕ ਮਨੁੱਖੀ ਵੱਢ-ਟੁੱਕ ਦੇ ਸੰਤਾਪ `ਚੋਂ ਨਿੱਕਲਿਆ ਨਹੀਂ ਸੀ। ਉਸ ਕਤਲੇਆਮ `ਚ 10 ਲੱਖ ਦੇ ਲਗਭਗ ਲੋਕ ਮਾਰੇ ਗਏ ਸਨ। ਪਰ ਤਦ ਸਮੂਹ ਭਾਰਤੀਆਂ ਨੂੰ ਬਹੁਤ ਖ਼ੁਸ਼ੀ ਮਿਲੀ ਸੀ ਕਿਉਂਕਿ ਹਾਕੀ ਦੀ ਇਸ ਜਿੱਤ ਤੋਂ ਬਾਅਦ ਉਸ ਦੇਸ਼ ਇੰਗਲੈਂਡ `ਚ ਭਾਰਤ ਦਾ ਝੰਡਾ ਝੁੱਲਿਆ ਸੀ, ਜਿਸ ਨੇ ਭਾਰਤ `ਤੇ ਦੋ ਸਦੀਆਂ ਤੱਕ ਹਕੂਮਤ ਕੀਤੀ ਸੀ।

Have something to say? Post your comment
ਹੋਰ ਪੰਜਾਬ ਖ਼ਬਰਾਂ
ਅੰਮ੍ਰਿਤਸਰ ਰੇਲ ਹਾਦਸਾ: ਨਗਰ ਨਿਗਮ ਦੇ ਪੰਜ ਅਫਸਰ ਫਿਰ ਦੋਸ਼ੀ ਕਰਾਰ ਦਿੱਤੇ ਗਏ
ਹਾਈ ਕੋਰਟ ਨੇ ਕਿਹਾ: ਨਿੱਜੀ ਸਕੂਲਾਂ ਤੋਂ ਸੂਚਨਾ ਦੇ ਅਧਿਕਾਰ ਹੇਠ ਜਾਣਕਾਰੀ ਨਹੀਂ ਮੰਗੀ ਜਾ ਸਕਦੀ
ਪੰਜਾਬ ਆਉਣ ਵਾਲੇ ਵਿਅਕਤੀਆਂ ਲਈ ਐਡਵਾਇਜ਼ਰੀ ਜਾਰੀ
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਯੂਨੀਵਰਸਿਟੀ/ਕਾਲਜਾਂ ਦੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਐਲਾਨ, ਵਿਸਥਾਰਤ ਐਲਾਨ ਜਲਦ ਜਾਰੀ ਹੋਵੇਗਾ
50 ਕਨਾਲ 9 ਮਰਲੇ ਜ਼ਮੀਨ ਵੇਚਣ ਦੇ ਝਾਂਸੇ ਨਾਲ ਇੱਕ ਕਰੋੜ ਠੱਗੇ
ਬੈਂਕਾਂ ਨਾਲ ਕਰੋੜਾਂ ਦੀ ਧੋਖਾਧੜੀ ਬਾਰੇ ਅੰਮ੍ਰਿਤਸਰ ਵਿੱਚ ਸੀ ਬੀ ਆਈ ਵੱਲੋਂ ਛਾਪਾ
ਸਾਬਕਾ ਮੁੱਖ ਮੰਤਰੀ ਬਾਦਲ ਦੇ ਅਮਰੀਕਾ ਵਿੱਚ ਇਲਾਜ ਦੇ ਬਿੱਲਾਂ ਨੂੰ ਰਾਜ ਸਰਕਾਰ ਵੱਲੋਂ ਪ੍ਰਵਾਨਗੀ
ਗੁਰਪਤਵੰਤ ਪੰਨੂੰ ਅਤੇ ਉਸ ਦੇ ਸਾਥੀਆਂ ਵਿਰੁੱਧ ਪੰਜਾਬ ਵਿੱਚ 2 ਕੇਸ ਦਰਜ
ਜਾਖੜ ਨੇ ਪੁੱਛਿਆ: ਚੀਨੀ ਕੰਪਨੀਆਂ ਤੋਂ ਪੀ ਐਮ ਕੇਅਰ ਫੰਡ ਵਿੱਚ ਪੈਸੇ ਕਿਉਂ ਲਏ ਗਏ
ਪੀ ਪੀ ਈ ਕਿੱਟ ਘਪਲਾ : ਅੰਮ੍ਰਿਤਸਰ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਅਹੁਦੇ ਤੋਂ ਹਟਾਈ ਗਈ