Welcome to Canadian Punjabi Post
Follow us on

10

July 2020
ਭਾਰਤ

ਵਿਦੇਸ਼ ਤੋਂ ਭਾਰਤ ਆਏ ਸਾਰੇ ਲੋਕਾਂ ਲਈ 14 ਦਿਨਾ ਇਕਾਂਤਵਾਸ ਜ਼ਰੂਰੀ ਕਰ ਦਿੱਤਾ ਗਿਆ

May 25, 2020 07:20 AM

* ਭਾਰਤ ਦੇ ਸਿਹਤ ਮੰਤਰਾਲੇ ਵੱਲੋਂ ਨਵੇਂ ਨਿਰਦੇਸ਼ ਜਾਰੀ


ਨਵੀਂ ਦਿੱਲੀ, 24 ਮਈ, (ਪੋਸਟ ਬਿਊਰੋ)- ਭਾਰਤ ਵਿੱਚ ਕੋਰੋਨਾ ਵਾਇਰਸ ਦੇ ਲਾਕਡਾਊਨ ਨਾਲ ਰੁਕੀ ਹੋਈ ਜ਼ਿੰਦਗੀ ਨੂੰ ਲੀਹ ਉੱਤੇ ਲਿਆਉਣ ਲਈ ਸੀਮਤ ਜਿਹੀ ਰੇਲ ਤੇ ਹਵਾਈ ਸੇਵਾ ਸ਼ੁਰੂ ਕਰਨ ਦੇ ਐਲਾਨ ਮਗਰੋਂ ਯਾਤਰਾ ਦੀਆਂ ਸ਼ਰਤਾਂ ਬਾਰੇ ਅੰਦਾਜਿ਼ਆਂ ਨੂੰ ਰੋਕਦੇ ਹੋਏ ਅੱਜ ਕੇਂਦਰੀ ਸਿਹਤ ਮੰਤਰਾਲੇ ਨੇ ਸਾਰੇ ਯਾਤਰੀਆਂ ਲਈ ਜ਼ਰੂਰੀ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਮੰਤਰਾਲੇ ਨੇ ਵਿਦੇਸ਼ ਤੋਂ ਆਉਣ ਵਾਲੇ ਸਾਰੇ ਲੋਕਾਂ ਤੇ ਦੇਸ਼ ਵਿੱਚ ਹਵਾਈ ਜਹਾਜ਼, ਰੇਲ ਜਾਂ ਬੱਸ ਰਾਹੀਂ ਇਕ ਤੋਂ ਦੂਜੇ ਰਾਜ ਵਿਚ ਜਾਣ ਵਾਲੇ ਯਾਤਰੀਆਂ ਲਈ ਨਿਰਦੇਸ਼ ਹੋਰ ਸਪੱਸ਼ਟ ਕੀਤੇ ਹਨ।
ਵਰਨਣ ਯੋਗ ਹੈ ਕਿ ਸੋਮਵਾਰ ਕੁਝ ਘਰੇਲੂ ਉਡਾਣਾਂ ਸ਼ੁਰੂ ਹੋਣ ਦੇ ਨਾਲ ਇੱਕ ਸੌ ਜੋੜੀ ਮੁਸਾਫਰ ਗੱਡੀਆਂ ਚੱਲਣ ਲੱਗ ਪਈਆਂ ਹਨ। ਇਸ ਦੌਰਾਨ ਗ੍ਰਹਿ ਮੰਤਰਾਲੇ ਨੇ ਵਿਦੇਸ਼ ਤੋਂ ਭਾਰਤ ਆ ਰਹੇ ਜਾਂ ਇੱਥੋਂ ਵਿਦੇਸ਼ ਜਾਣ ਵਾਲੇ ਲੋਕਾਂ ਲਈ ਸਟੈਂਡਰਡ ਆਪ੍ਰੇਟਿੰਗ ਪ੍ਰੋਸੀਜਰ (ਐੱਸ ਓ ਪੀ) ਜਾਰੀ ਕੀਤਾ ਹੈ, ਜਿਸ ਦੀ ਪਾਲਣਾ ਜ਼ਰੂਰੀ ਕਰ ਕੇ ਸਥਾਨਕ ਹਾਲਾਤ ਦੇ ਅਨੁਸਾਰ ਰਾਜ ਸਰਕਾਰਾਂ ਨੂੰ ਕੁਝ ਤਬਦੀਲੀ ਕਰ ਲੈਣ ਦਾ ਅਧਿਕਾਰ ਦੇ ਦਿੱਤਾ ਗਿਆ ਹੈ।
ਅੱਜ ਐਤਵਾਰ ਸਿਹਤ ਮੰਤਰਾਲੇ ਨੇ ਸਾਫ ਕਿਹਾ ਹੈ ਕਿ ਵਿਦੇਸ਼ ਤੋਂ ਆਏ ਸਾਰੇ ਯਾਤਰੀਆਂ ਨੂੰ ਓਥੋਂ ਜਹਾਜ਼ ਉੱਤੇ ਚੜ੍ਹਨ ਤੋਂ ਪਹਿਲਾਂ ਇਸ ਗੱਲ ਦਾ ਐਫੀਡੇਵਿਟ ਦੇਣਾ ਪਵੇਗਾ ਕਿ ਉਹ ਭਾਰਤ ਵਿੱਚ ਪੁੱਜਣ ਉੱਤੇ 14 ਦਿਨ ਕੁਆਰੰਟਾਈਨ ਵਿਚ ਰਹਿਣਗੇ, ਜਿਸ ਵਿਚੋਂ ਸੱਤ ਦਿਨ ਉਨ੍ਹਾਂ ਨੂੰ ਆਪਣੇ ਖ਼ਰਚ ਉੱਤੇ ਇੰਸਟੀਚਿਊਸ਼ਨਲ ਕੁਆਰੰਟਾਈਨ (ਸਰਕਾਰ ਵੱਲੋਂ ਦੱਸੇ ਟਿਕਾਣੇ ਉੱਤੇ) ਰਹਿਣਾ ਪਵੇਗਾ। ਗਰਭਵਤੀ ਔਰਤਾਂ, 10 ਸਾਲ ਤੋਂ ਛੋਟੇ ਬੱਚਿਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਪੂਰੇ 14 ਦਿਨ ਆਪਣੇ ਘਰ ਵਿੱਚ ਰਹਿਣ (ਹੋਮ ਕੁਆਰੰਟਾਈਨ) ਦੀ ਖੁੱਲ੍ਹ ਮਿਲ ਸਕਦੀ ਹੈ ਅਤੇ ਹੰਗਾਮੀ ਹਾਲਾਤ ਵਿੱਚ, ਜਿਵੇਂ ਪਰਿਵਾਰ ਵਿਚ ਕੋਈ ਮੌਤ ਜਾਂ ਬਿਮਾਰੀ ਦੀ ਹਾਲਤ ਹੋਵੇ, ਇਹ ਛੋਟ ਮਿਲ ਸਕਦੀ ਹੈ। ਵਿਦੇਸ਼ ਤੋਂ ਆਏ ਸਾਰੇ ਯਾਤਰੀਆਂ ਲਈ ਆਪਣੇ ਮੋਬਾਈਲ ਫੋਨ ਉੱਤੇ ਅਰੋਗਿਆ ਸੇਤੂ ਐਪ ਡਾਊਨਲੋਡ ਕਰਨਾ ਲਾਜ਼ਮੀ ਕੀਤਾ ਗਿਆ ਹੈ। ਇਨ੍ਹਾਂ ਸਾਰੇ ਲੋਕਾਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਤੇ ਕਿਸੇ ਤਰ੍ਹਾਂ ਦੇ ਲੱਛਣ ਮਿਲਣ ਉੱਤੇ ਅਧਿਕਾਰੀਆਂ ਨੂੰ ਦੱਸਣਾ ਪਵੇਗਾ। ਬਾਹਰੋਂ ਆਏ ਲੋਕਾਂ ਨੇ ਹੋਰ ਕੀ ਕਰਨਾ ਅਤੇ ਕੀ ਨਹੀਂ ਕਰਨਾ ਹੈ, ਇਸ ਬਾਰੇ ਸਬੰਧਿਤ ਟ੍ਰੈਵਲ ਏਜੰਸੀਆਂ ਟਿਕਟ ਦੇਣ ਵੇਲੇ ਪੂਰੀ ਜਾਣਕਾਰੀ ਦੇਣਗੀਆਂ। ਜਹਾਜ਼ ਚੜ੍ਹਨ ਤੋਂ ਪਹਿਲਾਂ ਸਭ ਦੀ ਥਰਮਲ ਸਕਰੀਨਿੰਗ ਹੋਵੇਗੀ ਤੇ ਸਿਹਤਮੰਦ ਤੇ ਬਿਨਾਂ ਲੱਛਣ ਲੋਕਾਂ ਨੂੰ ਯਾਤਰਾ ਦੀ ਆਗਿਆ ਮਿਲੇਗੀ ਤੇ ਮਾਸਕ ਪਾਉਣਾ ਵੀ ਸਭ ਲਈ ਲਾਜ਼ਮੀ ਹੋਵੇਗਾ। ਭਾਰਤ ਪੁੱਜਣ ਉੱਤੇ ਸਾਰਿਆਂ ਦੀ ਫਿਰ ਜਾਂਚ ਹੋਵੇਗੀ ਅਤੇ ਬਿਨਾਂ ਲੱਛਣ ਵਾਲਿਆਂ ਨੂੰ ਵੀ ਕੁਆਰੰਟਾਈਨ ਦੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।

 

Have something to say? Post your comment
ਹੋਰ ਭਾਰਤ ਖ਼ਬਰਾਂ
ਡਿਪਟੀ ਸਮੇਤ ਅੱਠ ਪੁਲਸ ਵਾਲਿਆਂ ਨੂੰ ਮਾਰਨ ਵਾਲਾ ਵਿਕਾਸ ਦੁਬੇ ਫੜਿਆ ਗਿਆ
ਭਗੌੜੇ ਨੀਰਵ ਮੋਦੀ ਦੀ 327 ਕਰੋੜ ਰੁਪਏ ਦੀ ਜਾਇਦਾਦ ਜ਼ਬਤ
ਸੁਪਰੀਮ ਕੋਰਟ ਨੇ ਕਿਹਾ: ਲਾਕਡਾਊਨ ਦੌਰਾਨ ਵੇਚੇ ਬੀ ਐਸ-4 ਵਾਹਨਾਂ ਦੀ ਰਜਿਸਟਰੇਸ਼ਨ ਨਹੀਂ ਹੋਵੇਗੀ
ਫਰਜ਼ੀ ਬਾਬਿਆਂ ਦੇ ਆਸ਼ਰਮ, ਅਖਾੜੇ ਬੰਦ ਕਰਾਉਣ ਦੀ ਮੰਗ `ਤੇ ਸੁਪਰੀਮ ਕੋਰਟ ਨੇ ਸਰਕਾਰ ਦੀ ਰਾਏ ਮੰਗੀ
Breaking: ਕਾਨਪੁਰ ਦਾ ਦਰਿੰਦਾ ਵਿਕਾਸ ਦੂਬੇ ਉਜੈਨ ਤੋਂ ਗ੍ਰਿਫਤਾਰ ਕਰ ਲਿਆ ਗਿਆ
ਮੋਦੀ ਸਰਕਾਰ ਨੇ ਨਹਿਰੂ-ਗਾਂਧੀ ਪਰਵਾਰ ਦਾ ਸਿ਼ਕੰਜਾ ਕੱਸਣ ਦਾ ਕੰਮ ਅੱਗੇ ਤੋਰਿਆ
ਟਰੰਪ ਦੇ ਫੈਸਲੇ ਦਾ ਅਸਰ: ਇਨਫੋਸਿਸ ਦੇ 200 ਕਰਮਚਾਰੀ ਬੰਗਲੌਰ ਸ਼ਿਫਟ ਕੀਤੇ ਗਏ
ਮਹਿਲਾ ਫੌਜੀ ਅਫਸਰਾਂ ਨੂੰ ਪੱਕਾ ਕਮਿਸ਼ਨ: ਸੁਪਰੀਮ ਕੋਰਟ ਨੇ ਕੇਂਦਰ ਨੂੰ ਹੋਰ ਇੱਕ ਮਹੀਨੇ ਦਾ ਸਮਾਂ ਦਿੱਤਾ
ਕੇਰਲਾ ਹਾਈ ਕੋਰਟ ਦੀ ਟਿੱਪਣੀ ‘ਅਨ ਵੈਲਕਮ’ ਸੈਕਸ ਨੂੰ ਰਜ਼ਾਮੰਦੀ ਨਹੀਂ, ਰੇਪ ਕਿਹਾ ਜਾਵੇਗਾ
ਯੂ ਐੱਨ ਦੇ ਮੰਚ ਉੱਤੇ ਪਾਕਿਸਤਾਨ ਇੱਕ ਵਾਰ ਫਿਰ ਬੇਨਕਾਬ