Welcome to Canadian Punjabi Post
Follow us on

15

July 2025
 
ਅੰਤਰਰਾਸ਼ਟਰੀ

ਚੀਨ ਦੇ ਸਖਤ ਕੌਮੀ ਸੁਰੱਖਿਆ ਕਾਨੂੰਨ ਵਿਰੁੱਧ ਹਾਂਗ ਕਾਂਗ ਦੇ ਲੋਕ ਸੜਕਾਂ ਉੱਤੇ ਉਤਰੇ

May 25, 2020 07:18 AM

* ਪੁਲਸ ਨੇ ਅੱਥਰੂ ਗੈਸ ਅਤੇ ਕਾਲੀ ਮਿਰਚ ਛਿੜਕੀ 


ਹਾਂਗ ਕਾਂਗ, 24 ਮਈ, (ਪੋਸਟ ਬਿਊਰੋ)- ਚੀਨ ਸਰਕਾਰ ਵੱਲੋਂ ਬਣਾਏ ਜਾ ਰਹੇ ਨਵੇਂ ਸਖ਼ਤ ਕੌਮੀ ਸੁਰੱਖਿਆ ਕਾਨੂੰਨ ਦੇ ਖ਼ਿਲਾਫ਼ ਅੱਜ ਐਤਵਾਰ ਨੂੰ ਹਾਂਗ ਕਾਂਗ ਦੇ ਲੋਕ ਇਕ ਵਾਰ ਫਿਰ ਸੜਕਾਂ ਉੱਤੇ ਆ ਗਏ। ਪੁਲਿਸ ਨੇ ਭੀੜ ਨੂੰ ਭਜਾਉਣ ਦੇ ਲਈ ਅੱਥਰੂ ਗੈਸ ਅਤੇ ਕਾਲੀ ਮਿਰਚ ਦਾ ਪਾਊਡਰ ਵੀ ਸੁੱਟਿਆ ਗਿਆ।
ਵਰਨਣ ਯੋਗ ਹੈ ਕਿ ਹਾਂਗ ਕਾਂਗ ਵਿਚ ਇਹ ਨਵਾਂ ਸਖਤ ਕਾਨੂੰਨ ਲਾਗੂ ਹੋਣ ਮਗਰੋਂ ਇੱਥੇ ਚੀਨ ਦੇ ਖ਼ਿਲਾਫ਼ ਕੁਝ ਬੋਲਣਾ ਅਪਰਾਧ ਗਿਣਿਆ ਜਾਵੇਗਾ ਤੇ ਉਸ ਦੀ ਸਖ਼ਤ ਸਜ਼ਾ ਹੋਵੇਗੀ ਤੇ ਹਾਂਗ ਕਾਂਗ ਵਿਚ ਵਿਦੇਸ਼ੀ ਸਰਗਰਮੀਆਂ ਸੀਮਤ ਹੋ ਜਾਣਗੀਆਂ। ਕਿਹਾ ਜਾਂਦਾ ਹੈ ਕਿ ਇਸ ਨਾਲ ਓਥੋਂ ਦੀ ਆਰਥਿਕ ਹਾਲਤ ਵੀ ਪ੍ਰਭਾਵਤ ਹੋਵੇਗੀ। ਬ੍ਰਿਟੇਨ ਤੋਂ ਹਾਂਗ ਕਾਂਗ ਦੀ ਚੀਨ ਨੂੰ ਸ਼ਰਤਾਂ ਸਹਿਤ ਤਬਦੀਲੀ ਵੇਲੇ ਕਈ ਤਰ੍ਹਾਂ ਦੀਆਂ ਸੁਤੰਤਰ ਸਰਗਰਮੀਆਂ ਦੇ ਹੱਕ ਮਿਲੇ ਹਨ, ਜਿਹੜੇ ਚੀਨ ਦੀ ਮੇਨ-ਲੈਂਡ ਦੇ ਲੋਕਾਂ ਨੂੰ ਨਹੀਂ ਹਨ। ਸ਼ੁਰੂ ਵਿਚ ਵਿਵਾਦ ਵਾਲੇ ‘ਨੈਸ਼ਨਲ ਐਂਥਮ ਬਿੱਲ` ਦੇ ਖ਼ਿਲਾਫ਼ ਅੱਜ ਐਤਵਾਰ ਰੈਲੀ ਕੀਤੀ ਗਈ, ਪ੍ਰੰਤੂ ਨਵੇਂ ਕੌਮੀ ਸੁਰੱਖਿਆ ਕਾਨੂੰਨ ਖ਼ਿਲਾਫ਼ ਹਾਂਗ ਕਾਂਗ ਵਿਚ ਗੁੱਸੇ ਹੇਠ ਵੱਡੀ ਗਿਣਤੀ ਵਿਚ ਲੋਕ ਕਾਜ਼ਵੇ-ਬੇ ਉੱਤੇ ਇਕੱਠੇ ਹੋ ਗਏ। ਉਨ੍ਹਾ ਨੇ ਕਾਲੇ ਕੱਪੜੇ ਪਾਏ ਸਨ ਅਤੇ ‘ਸਟੈਂਡ ਵਿਦ ਹਾਂਗ ਕਾਂਗ`, ‘ਲਿਬਰੇਟ ਹਾਂਗ ਕਾਂਗ` ਅਤੇ ‘ਰਿਵੋਲੂਸ਼ਨ ਆਫ ਅਵਰ ਟਾਈਮ` ਦੇ ਨਾਅਰੇ ਲਾ ਰਹੇ ਸਨ। ਪੁਲਿਸ ਨੇ ਉਨ੍ਹਾਂ ਨੂੰ ਚਲੇ ਜਾਣ ਨੂੰ ਕਿਹਾ, ਪਰ ਪਿੱਛੋਂ ਉਨ੍ਹਾਂ ਨੂੰ ਭਜਾਉਣ ਲਈ ਅੱਥਰੂ ਗੈਸ ਦੇ ਗੋਲ਼ੇ ਛੱਡਣ ਲੱਗ ਪਈ। ਇਸ ਮੌਕੇ ਪੁਲਿਸ ਨੇ ਕੋਰੋਨਾ ਵਾਇਰਸ ਦੇ ਕਾਰਨ ਸਰੀਰਕ ਦੂਰੀ ਦੇ ਨਿਯਮਾਂ ਦਾ ਉਲੰਘਣ ਕਰਨ ਦੇ ਦੋਸ਼ ਵਿਚ ਪ੍ਰਸਿੱਧ ਅੰਦੋਲਨਕਾਰੀ ਤਾਮ ਤਾਕ ਚੀ ਨੂੰ ਗ੍ਰਿਫ਼ਤਾਰ ਕਰ ਲਿਆ।
ਅੱਜ ਐਤਵਾਰ ਦਾ ਵਿਰੋਧ ਪ੍ਰਦਰਸ਼ਨ ਪਿਛਲੇ ਸਾਲ ਸ਼ੁਰੂ ਹੋਏ ਲੋਕਤੰਤਰ ਪੱਖੀ ਅੰਦੋਲਨ ਦਾ ਹਿੱਸਾ ਹੈ। ਪਹਿਲਾਂ ਵੀ ਕਈ ਵਾਰ ਲੋਕਾਂ ਅਤੇ ਪੁਲਿਸ ਦੀ ਝੜਪ ਹੋਈ ਹੈ। ਬੀਤੇ ਸ਼ੁੱਕਰਵਾਰ ਤੋਂ ਚੀਨ ਦੀ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਇਆ ਅਤੇ ਓਸੇ ਦਿਨ ਇਹ ਨਵਾਂ ਕਾਨੂੰਨ ਪੇਸ਼ ਕੀਤਾ ਗਿਆ ਸੀ, ਜਿਸ ਦੇ 28 ਮਈ ਨੂੰ ਪਾਸ ਹੋਣ ਦੀ ਆਸ ਹੈ।
ਇਸ ਦੌਰਾਨ ਹਾਂਗ ਕਾਂਗ ਦੇ ਆਖਰੀ ਬ੍ਰਿਟਿਸ਼ ਗਵਰਨਰ ਕ੍ਰਿਸ ਪੈਟਨ ਨੇ ਕਿਹਾ ਹੈ ਕਿ ਚੀਨ ਨੇ ਹਾਂਗ ਕਾਂਗ ਨੂੰ ਧੋਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੀਨ ਨੇ ਅਰਧ ਖ਼ੁਦਮੁਖ਼ਤਾਰ ਖੇਤਰ ਦੀ ਆਜ਼ਾਦੀ ਦੀ ਗਾਰੰਟੀ ਦਿੱਤੀ ਸੀ, ਪ੍ਰੰਤੂ ਉਹ ਅੱਜ ਉਸ ਉੱਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ‘ਟਾਈਮਜ਼ ਆਫ ਲੰਡਨ` ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿਚ ਉਨ੍ਹਾਂ ਨੇ ਕਿਹਾ ਕਿ ਜੋ ਕੁਝ ਅਸੀਂ ਅੱਜਕੱਲ੍ਹ ਦੇਖ ਰਹੇ ਹਾਂ, ਉਹ ਚੀਨ ਦੀ ਨਵੀਂ ਤਾਨਾਸ਼ਾਹੀ ਹੈ। ਬ੍ਰਿਟੇਨ ਵਿੱਚ ਵੱਸਦੇ ਪੈਟਨ (76) ਨੇ ਕਿਹਾ ਕਿ ਬ੍ਰਿਟੇਨ ਦੀ ਨੈਤਿਕ, ਆਰਥਿਕ ਤੇ ਜੁਡੀਸ਼ਲ ਜ਼ਿੰਮੇਵਾਰੀ ਹੈ ਕਿ ਹਾਂਗ ਕਾਂਗ ਦੇ ਪੱਖ ਵਿਚ ਖੜ੍ਹਾ ਹੋਵੇ ਤੇ ਚੀਨ ਨੂੰ ਰੋਕੇ, ਕਿਉਂਕਿ 1984 ਵਿਚ ਹੋਏ ਸਮਝੌਤੇ ਵਿਚ ਓਦੋਂ ਦੇ ਚੀਨੀ ਪ੍ਰਧਾਨ ਮੰਤਰੀ ਝਾਓ ਜਿਆਂਗ ਨੇ ਹਾਂਗ ਕਾਂਗ ਅੰਦਰ ਖ਼ੁਦਮੁਖ਼ਤਾਰੀ ਕਾਇਮ ਰੱਖਣ ਦੀ ਗਾਰੰਟੀ ਦਿੱਤੀ ਸੀ।

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪਾਕਿਸਤਾਨ `ਚ ਇਮਰਾਨ ਦੀ ਰਿਹਾਈ ਲਈ ਅੰਦੋਲਨ ਸ਼ੁਰੂ, ਪੀਟੀਆਈ ਪਾਰਟੀ ਦੇ ਨੇਤਾ ਲਾਹੌਰ ਵਿੱਚ ਮਿਲੇ ਰੂਸ ਨੇ ਅਮਰੀਕਾ, ਦੱਖਣੀ ਕੋਰੀਆ ਅਤੇ ਜਾਪਾਨ ਨੂੰ ਕਿਹਾ- ਉੱਤਰੀ ਕੋਰੀਆ ਵਿਰੁੱਧ ਫੌਜੀ ਗਠਜੋੜ ਨਾ ਬਣਾਓ ਟਰੰਪ ਨੇ ਯੂਰਪੀਅਨ ਯੂਨੀਅਨ ਅਤੇ ਮੈਕਸੀਕੋ 'ਤੇ 30% ਲਗਾਇਆ ਟੈਰਿਫ, ਇੱਕ ਅਗਸਤ ਤੋਂ ਟੈਰਿਫ ਕੀਤੇ ਜਾਣਗੇ ਲਾਗੂ ਇੰਡੋਨੇਸ਼ੀਆ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ `ਚ ਤਿੰਨ ਭਾਰਤੀਆਂ ਦੀ ਮੌਤ ਦੀ ਸਜ਼ਾ ਬਰਕਰਾਰ ਅਮਰੀਕੀ ਜਾਂਚ ਏਜੰਸੀ ਐੱਫਬੀਆਈ ਅਧਿਕਾਰੀਆਂ ਦੀ ਵਫ਼ਾਦਾਰੀ ਦੀ ਹੋ ਰਹੀ ਜਾਂਚ, ਝੂਠ ਖੋਜਣ ਵਾਲੀ ਮਸ਼ੀਨ ਦੀ ਕੀਤੀ ਜਾ ਰਹੀ ਵਰਤੋਂ ਪ੍ਰਧਾਨ ਮੰਤਰੀ ਮੋਦੀ ਨੂੰ ਨਾਮੀਬੀਆ ਵਿੱਚ 21 ਤੋਪਾਂ ਦੀ ਦਿੱਤੀ ਸਲਾਮੀ ਰਾਸ਼ਟਰਪਤੀ ਟਰੰਪ ਨੇ ਕਿਹਾ- ਯੂਕਰੇਨ ਨੂੰ ਹੋਰ ਹਥਿਆਰ ਭੇਜੇਗਾ ਅਮਰੀਕਾ ਯੂਕਰੇਨ ਹਵਾਈ ਸੈਨਾ ਨੇ ਕਿਹਾ- ਰੂਸ ਨੇ ਰਾਤੋ-ਰਾਤ 728 ਡਰੋਨ, 13 ਮਿਜ਼ਾਈਲਾਂ ਦਾਗੀਆਂ ਅਰਮੀਨੀਆ ਦੀ ਰਾਸ਼ਟਰੀ ਅਸੈਂਬਲੀ ਵਿੱਚ ਸੰਸਦ ਮੈਂਬਰਾਂ ਵਿਚਕਾਰ ਹੋਈ ਲੜਾਈ, ਚੱਲੇ ਬੋਤਲਾਂ ਅਤੇ ਮੁੱਕੇ BRICS ਨੇ ਪਹਿਲਗਾਮ ਹਮਲੇ ਦੀ ਕੀਤੀ ਨਿੰਦਾ, ਮੋਦੀ ਨੇ ਕਿਹਾ- ਹਮਲਾ ਮਨੁੱਖਤਾ 'ਤੇ ਸੱਟ