Welcome to Canadian Punjabi Post
Follow us on

24

September 2020
ਪੰਜਾਬ

ਪੱਤਰਕਾਰ ਸਨਪ੍ਰੀਤ ਮਾਂਗਟ ਦੇ ਕਤਲ ਦੇ ਛੇ ਦੋਸ਼ੀ ਗ਼੍ਰਿਫ਼ਤਾਰ

May 25, 2020 01:49 AM

ਨਵਾਂਸ਼ਹਿਰ, 24 ਮਈ (ਪੋਸਟ ਬਿਊਰੋ)- ਪੱਤਰਕਾਰ ਸਨਪ੍ਰੀਤ ਸਿੰਘ ਮਾਂਗਟ ਦੇ ਕਤਲ ਦੇ ਦੋਸ਼ ਵਿੱਚ ਜ਼ਿਲ੍ਹਾ ਪੁਲਸ ਨੇ ਛੇ ਜਣਿਆਂ ਨੂੰ ਗ਼੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਤੋਂ ਜਿੱਥੋਂ ਤੇਜ਼ਧਾਰ ਹਥਿਆਰ ਅਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ, ਉਥੇ ਹੋਰ ਵਾਰਦਾਤਾਂ ਦੀ ਪੜਤਾਲ ਅਤੇ ਪੈਸਿਆਂ ਦੀ ਬਰਾਮਦਗੀ ਲਈ ਰਿਮਾਂਡ ਹਾਸਲ ਕੀਤਾ ਗਿਆ ਹੈ।
ਜ਼ਿਲ੍ਹਾ ਪੁਲਸ ਮੈਡਮ ਅਲਕਾ ਮੀਣਾ ਨੇ ਦੱਸਿਆ ਕਿ ਸਨਪ੍ਰੀਤ ਸਿੰਘ ਪਿਛਲੇ ਤਿੰਨ ਸਾਲ ਤੋਂ ਕਿਸੇ ਵੀ ਅਖ਼ਬਾਰ ਜਾਂ ਚੈਨਲ ਨਾਲ ਕੰਮ ਨਹੀਂ ਸੀ ਕਰ ਰਿਹਾ, ਪਰ ਉਸ ਦੇ ਕਤਲ ਕੇਸ ਦੀ ਪੁਲਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ।ਡੀ ਐਸ ਪੀ (ਡੀ) ਹਰਜੀਤ ਸਿੰਘ, ਬਖਸ਼ੀਸ਼ ਸਿੰਘ ਐਸ ਐਚ ਓ ਰਾਹੋਂ ਨੇ ਜਗਦੀਪ ਸਿੰਘ ਉਰਫ ਬੱਬੂ ਬਾਜਵਾ, ਬਖਸ਼ੀਸ਼ ਸਿੰਘ ਉਰਫ ਬੱਬੀ, ਹਰਸ਼, ਜਨਿਤ ਕੁਮਾਰ ਵਾਸੀ ਰਾਹੋਂ ਅਤੇ ਹਰਜਿੰਦਰ ਸਿੰਘ ਉਰਫ ਭੁੱਟਾ, ਕਮਲਜੀਤ ਸਿੰਘ ਵਾਸੀ ਗੜ੍ਹਪਧਾਣਾਂ ਨੂੰ ਸ਼ੱਕ ਦੇ ਆਧਾਰ 'ਤੇ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਜੁਰਮ ਕਬੂਲ ਕਰ ਕੇ ਕਿਹਾ ਕਿ 10 ਮਈ ਦੀ ਰਾਤ ਉਨ੍ਹਾਂ ਗੜੀ ਮੋੜ ਉਤੇ ਸਨਪ੍ਰੀਤ ਨੂੰ ਲੁੱਟਣ ਲਈ ਰੋਕਿਆ ਸੀ ਤਾਂ ਤਤਕਾਰ ਦੌਰਾਨ ਉਨ੍ਹਾਂ ਸਨਪ੍ਰੀਤ ਉੱਤੇ ਕਈ ਵਾਰ ਕੀਤੇ ਸਨ, ਜਿਸ ਨਾਲ ਉਸਦੀ ਮੌਕੇ 'ਤੇ ਮੌਤ ਹੋ ਗਈ। ਇਸ ਮਗਰੋਂ ਉਹ 15 ਹਜ਼ਾਰ ਰੁਪਏ, ਚਾਂਦੀ ਦੀ ਚੇਨ ਤੇ ਪਰਸ ਲੁੱਟ ਕੇ ਫ਼ਰਾਰ ਹੋ ਗਏ ਸਨ। ਪੁਲਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਖੇਤੀ ਬਿੱਲਾਂ, ਬਿਜਲੀ ਬਿੱਲ 2020 ਦੇ ਵਿਰੋਧ `ਚ ਕਿਸਾਨਾਂ ਨੇ ਰੇਲ ਪਟੜੀਆਂ 'ਤੇ ਲਾਏ ਮੋਰਚੇ, ਪੰਜਾਬ 'ਚ ਤਿੰਨ ਦਿਨ ਨਹੀਂ ਚੱਲੇਗੀ ਕੋਈ ਵੀ ਰੇਲ
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਪੰਜਾਬ ਬੰਦ ਦੀ ਹਮਾਇਤ ਦਾ ਐਲਾਨ ਕੀਤਾ
ਸੁਖਬੀਰ ਨੇ ਅਮਰਿੰਦਰ ਨੂੰ ਕਿਸਾਨ ਵਿਰੋਧੀ ਕਾਨੂੰਨ ਤੋਂ ਬਚਣ ਦਾ ‘ਢੰਗ’ਦੱਸਿਆ
ਖੇਤੀ ਕਾਨੂੰਨਾਂ ਦੇ ਖਿਲਾਫ਼ ਪੰਜਾਬ ਦੇ ਕਿਸਾਨ ਸੜਕਾਂ ਉੱਤੇ ਉੱਤਰੇ
ਪਿਛਲੇ 10 ਸਾਲਾਂ ਵਿੱਚ ਫਸਲਾਂ ਦਾ ਸਭ ਤੋਂ ਘੱਟ ਸਮਰਥਨ ਮੁੱਲ ਇਸ ਵਾਰ ਤੈਅ ਹੋਇਐ
ਪੋਸਟ-ਮੈਟ੍ਰਿਕ ਸਕਾਲਰਸ਼ਿਪ ਘੋਟਾਲਾ : ਹਾਈ ਕੋਰਟ ਨੇ ਕੇਂਦਰ ਤੇ ਪੰਜਾਬ ਸਰਕਾਰਾਂ ਤੋਂ ਜਾਂਚ ਦੀ ਸਟੇਟਸ ਰਿਪੋਰਟ ਮੰਗੀ
ਕੋਰੋਨਾ ਵੈਕਸੀਨ ਟਰਾਇਲ ਵਿੱਚ ਪੰਜਾਬ ਦੇ 3 ਮੈਡੀਕਲ ਕਾਲਜਾਂ ਨੂੰ ਸ਼ਾਮਲ ਕੀਤਾ ਗਿਆ
ਮੰਤਰੀ ਮੰਡਲ ਵੱਲੋਂ ਪੰਜਾਬ ਰਾਜ ਪੁਲੀਸ ਸ਼ਿਕਾਇਤ ਅਥਾਰਟੀ ਦੇ ਕਾਰਜ-ਵਿਹਾਰ ਲਈ ਨਿਯਮਾਂ ਨੂੰ ਪ੍ਰਵਾਨਗੀ
ਪੰਜਾਬ ਬੰਦ ਦੀ ਹਮਾਇਤ 'ਚ ਉਤਰੇ ਬੇਰੁਜ਼ਗਾਰ ਬੀਐੱਡ ਅਧਿਆਪਕ
ਮੰਤਰੀ ਮੰਡਲ ਵੱਲੋਂ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆਂ 8393 ਅਸਾਮੀਆਂ ਭਰਨ ਦੀ ਮਨਜ਼ੂਰੀ, ਵਲੰਟੀਅਰਾਂ ਨੂੰ ਭਰਤੀ ’ਚ ਮਿਲੇਗੀ ਛੋਟ