* ਮਹਾਰਾਸ਼ਟਰ 1666 ਤੇ ਗੁਜਰਾਤ ਦੇ 300 ਪੁਲਸ ਵਾਲੇ ਪ੍ਰਭਾਵਤ
ਮੁੰਬਈ, 24 ਮਈ (ਪੋਸਟ ਬਿਊਰੋ)- ਕੋਰੋਨਾ ਵਾਇਰਸ ਦੇ ਦੌਰਾਨ ਡਿਊਟੀ ਕਰਦੇ ਕਈ ਲੋਕ ਇਸ ਵਾਇਰਸ ਦੇ ਨਾਲ ਵੱਡੇ ਪੱਧਰ ਉੱਤੇ ਪ੍ਰਭਾਵਤ ਹੋ ਰਹੇ ਹਨ। ਇਸ ਦੇ ਸਭ ਤੋਂ ਵੱਧ ਪ੍ਰਭਾਵਿਤ ਦੋ ਰਾਜਾਂ ਮਹਾਰਾਸ਼ਟਰ ਵਿੱਚ 1666 ਪੁਲਸ ਵਾਲੇ ਅਤੇ ਗੁਜਰਾਤ ਵਿੱਚ 300 ਤੋਂ ਵੱਧ ਪੁਲਸ ਵਾਲੇ ਵੀ ਕੋਰੋਨਾ ਤੋਂ ਪ੍ਰਭਾਵਤ ਹੋ ਚੁੱਕੇ ਹਨ।
ਮਿਲੀ ਜਾਣਕਾਰੀ ਅਨੁਸਾਰ ਮਹਾਮਾਰੀ ਵੇਲੇ ਡਿਊਟੀ 'ਤੇ ਲੱਗੇ ਪੁਲਸ ਵਾਲਿਆਂ ਦੇ ਪੀੜਤ ਹੋਣ ਨਾਲ ਸਮੱਸਿਆਵਾਂ ਵੱਧ ਗਈਆਂ ਹਨ। ਲਾਕਡਾਉੂਨ ਦੇ ਚੌਥੇ ਪੜਾਅ ਦੌਰਾਨ ਰਾਜ ਵਿੱਚ ਕੇਂਦਰੀ ਰਿਜ਼ਰਵ ਪੁਲਸ ਫੋਰਸਾਂ (ਸੀ ਏ ਪੀ ਐਫ) ਦੀਆਂ 9 ਵਿੱਚੋਂ 5 ਕੰਪਨੀਆਂ ਮੁੰਬਈ ਤੇ ਬਾਕੀ ਹੋਰ ਜ਼ਿਲ੍ਹਿਆਂ ਵਿੱਚ ਲਾਈਆਂ ਗਈਆਂ ਹਨ। ਇਨ੍ਹਾਂ ਵਿੱਚ ਕੇਂਦਰੀ ਰਿਜਰਵ ਪੁਲਸ ਫੋਰਸ ਅਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੀ ਕੰਪਨੀਆਂ ਵੀ ਹਨ।
ਗੁਜਰਾਤ ਦੇ ਸਾਬਰਕਾਂਠਾ ਜ਼ਿਲ੍ਹੇ ਵਿੱਚ ਕੱਲ੍ਹ ਕੋਵਿਡ-19 ਦੇ ਪ੍ਰਭਾਵਤ ਸੂਬਾਈ ਪੁਲਸ ਦੇ ਇੱਕ ਹੈਡ-ਕਾਂਸਟੇਬਲ ਦੀ ਮੌਤ ਹੋ ਗਈ ਹੈ ਜਿਸ ਨਾਲ ਰਾਜ ਵਿੱਚ ਮਰਨ ਵਾਲੇ ਪੁਲਸ ਮੁਲਾਜ਼ਮਾਂ ਦੀ ਗਿਣਤੀ ਦੋ ਹੋ ਗਈ ਹੈ।