Welcome to Canadian Punjabi Post
Follow us on

02

July 2025
 
ਭਾਰਤ

ਖਾਣਾ ਵੰਡਦੇ ਨੌਜਵਾਨ ਦਾ ਭੀਖ ਮੰਗਣ ਵਾਲੀ ਲੜਕੀ ਨਾਲ ਪਿਆਰ ਪਿਆ, ਦੋਵਾਂ ਵਿਆਹ ਕਰਵਾ ਲਿਆ

May 25, 2020 01:39 AM

ਕਾਨਪੁਰ, 24 ਮਈ (ਪੋਸਟ ਬਿਊਰੋ)- ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ 'ਚ ਜਦੋਂ ਪੰਜ-ਛੇ ਮਹੀਨਿਆਂ ਤੋਂ ਹਾਲਾਤ ਖਰਾਬ ਹੋਏ ਪਏ ਹਨ, ਓਦੋਂ ਇਸ ਦੌਰਾਨ ਕਈ ਰਿਸ਼ਤੇ ਵੀ ਨਵੇਂ ਜੁੜ ਰਹੇ ਹਨ। ਇਸ ਦੀ ਮਿਸਾਲ ਕਾਨਪੁਰ ਦੇ ਅਨਿਲ ਅਤੇ ਨੀਲਮ ਹਨ। ਇਨ੍ਹਾਂ ਦੀ ਮੁਹੱਬਤ ਦੀ ਕਹਾਣੀ ਕਿਸੇ ਫਿਲਮੀ ਕਹਾਣੀ ਜਿੰਨੀ ਦਿਲਚਸਪ ਹੈ।
ਕਾਨਪੁਰ ਦੀ ਕੁੜੀ ਨੀਲਮ ਨੂੰ ਉਸ ਦੇ ਭਰਾ-ਭਾਬੀ ਨੇ ਮਾਰ ਕੁੱਟ ਕਰ ਕੇ ਘਰੋਂ ਬਾਹਰ ਕੱਢ ਦਿੱਤਾ ਅਤੇ ਉਸ ਦੀ ਕੋਈ ਸਾਰ ਨਹੀਂ ਸੀ ਲਈ। ਫਿਰ ਉਹ ਭਿਖਾਰੀਆਂ ਨਾਲ ਰਹਿਣ ਲੱਗ ਪਈ। ਇਸ ਦੌਰਾਨ ਕੋਰੋਨਾ ਵਾਇਰਸ ਦਾ ਕਹਿਰ ਸ਼ੁਰੂ ਹੋ ਗਿਆ ਤਾਂ ਖਾਣਾ ਦੇਣ ਵਾਲੇ ਆਉਣ ਲੱਗ ਪਏ, ਜਿਨ੍ਹਾਂ ਵਿੱਚ ਲਾਲਤਾ ਪ੍ਰਸ਼ਾਦ ਨਾ ਦਾਂ ਲੜਕਾ ਵੀ ਸੀ। ਉਥੇ ਦੋਹਾਂ ਦੀ ਮੁਲਾਕਾਤ ਹੋਈ। ਇੱਕ ਦਿਨ ਲਾਲਤਾ ਪ੍ਰਸਾਦ ਨੇ ਆਪਣੇ ਡਰਾਈਵਰ ਨੂੰ ਕਿਹਾ ਕਿ ਉਹ ਰੋਜ਼ ਨੀਲਮ ਨੂੰ ਖਾਣਾ ਪਹੁੰਚਾ ਦਿਆ ਕਰੇ ਅਤੇ ਨਾਲ ਹੋਰ ਲੋੜਵੰਦਾਂ ਨੂੰ ਵੀ ਦੇਵੇ। ਇਸ ਦੌਰਾਨ ਦੋਵਾਂ ਨੂੰ ਪਿਆਰ ਹੋ ਗਿਆ। ਗੱਲ ਲੜਕੇ ਦੇ ਪਿਤਾ ਨੂੰ ਪਤਾ ਲੱਗੀ ਤਾਂ ਉਨ੍ਹਾਂ ਨੇ ਲੜਕੀ ਦੀ ਮਰਜ਼ੀ ਪੁੱਛੀ। ਲੜਕੀ ਮੰਨ ਗਈ ਤਾਂ ਦੋਹਾਂ ਦਾ ਵਿਆਹ ਕਰਵਾ ਦਿੱਤਾ ਗਿਆ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ